ਖੁਸ਼ਗਵਾਰ ਜ਼ਿੰਦਗੀ ਦਾ ਮੰਤਵ

08/05/2020 1:54:19 PM

ਖੁਸ਼ਗਵਾਰ ਜ਼ਿੰਦਗੀ ਦਾ ਮੰਤਵ

ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਹਮੇਸ਼ਾਂ ਸੁੱਖੀ ਰਹੇ। ਮਨੁੱਖ ਦੀ ਇੱਛਾ ਹੈ ਕਿ ਉਹਦੀ ਜ਼ਿੰਦਗੀ ਖੁਸ਼ਗਵਾਰ ਹੋਵੇ। ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਭਰੀ ਬਣਾਉਣ ਲਈ ਜ਼ਰੂਰੀ ਹੈ ਕਿ ਪਹਿਲਾਂ ਇਹ ਸਮਝਿਆ ਜਾਵੇ ਕਿ ਸਾਰੇ ਦੁਖਾਂ ਦੀ ਕੀ ਵਜ੍ਹਾ ਹੈ? ਸਾਡੇ ਸਾਰੇ ਦੁੱਖਾਂ ਦਾ ਅਸ਼ਾਂਤੀ ਕਾਰਣ ਹੈ ਕਿ ਅਸੀਂ ਖੁਦ ਨੂੰ ਸਹੀ ਅਤੇ ਦੂਜਿਆਂ ਨੂੰ ਗਲਤ ਸਮਝਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਡੇ ਮੁਤਾਬਕ ਚੱਲਣ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਅਸੀਂ ਹਰ ਰਿਸ਼ਤੇ ਵਿੱਚ ਇਹ ਉਮੀਦ ਰੱਖਦੇ ਹਾਂ ਕਿ ਦੂਜੇ ਸਾਨੂੰ ਸਮਝਣ ਤੇ ਸਾਡੇ ਮੁਤਾਬਿਕ ਬਦਲ ਜਾਣ। ਇਹੀ ਉਮੀਦ ਦੂਜੇ ਵੀ ਸਾਡੇ ਤੋਂ ਰੱਖਦੇ ਹਨ। ਬਸ ਇੱਥੇ ਹੀ ਉਪਜਦਾ ਹੈ ਤਣਾਅ ਅਤੇ ਦੁੱਖ। ਆਪ ਕੋਈ ਬਦਲਣਾ ਨਹੀਂ ਚਾਹੁੰਦਾ ਅਤੇ ਦੂਜੇ ਤੋਂ ਉਮੀਦ ਕਰਦਾ ਹੈ ਕਿ ਉਹ ਉਸਦੇ ਅਨੁਸਾਰ ਚਲੇ। ਅਸੀਂ ਹਰ ਕਿਸੇ ਨੰ ਆਪਣੇ ਅਨੁਸਾਰ ਚਲਣ ਲਈ ਮਜ਼ਬੂਰ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਮੰਨਦਾ ਹੈ। ਇੱਥੇ ਹੀ ਅੜ੍ਹਚਨ ਹੈ। ਹਰ ਕੋਈ ਚਾਹੁੰਦਾ ਹੈ ਕਿ ਦੁਨੀਆਂ ਵਿੱਚ ਹਰੇਕ ਰਿਸ਼ਤੇ ਵਿੱਚ ਹਰ ਕੋਈ ਉਹਦੇ ਅਨੁਸਾਰ ਚੱਲੇ ਤਾਂ ਹੀ ਜ਼ਿੰਦਗੀ ਖੁਸ਼ਗਵਾਰ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਜਦਕਿ ਚਾਹੀਦਾ ਇਹ ਹੈ ਕਿ ਅਸੀਂ ਦੂਜਿਆਂ ਨੂੰ ਸਵੀਕਾਰ ਕਰੀਏ ਅਤੇ ਆਪਣੇ ਆਪ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੀਏ। ਫਰਕ ਸਮਝੋ ਜਦੋਂ ਹਰ ਕੋਈ ਦੂਜੇ ਨੂੰ ਅਪਣਾਏਗਾ। ਉਸ ਦੇ ਗੁਣ ਅਤੇ ਦੋਸ਼ ਦੇ ਨਾਲ ਅਤੇ ਕੋਸ਼ਿਸ਼ ਕਰੇਗਾ ਆਪਣੇ ਆਪ ਨੂੰ ਬਦਲਣ ਦੀ ਤਾਂ ਮਾਹੌਲ ਸੁਖਾਵਾ ਹੋਵੇਗਾ ਨਾਂ ਕਿ ਉਦੋਂ ਜਦੋਂ ਹਰ ਕੋਈ ਆਪਣੇ ਆਪ ਨੂੰ ਸਹੀ ਸਮਝੇਗਾ ਤੇ ਅੜੀ ਕਰੇਗਾ ਕਿ ਦੂਜਾ ਉਹਦੇ ਮੁਤਾਬਿਕ ਬਦਲੇ। ਜੇਕਰ ਅਸੀਂ ਆਪਣੇ ਵਿਚਾਰ ਅਤੇ ਸੋਚ ਨਹੀਂ ਬਦਲ ਸਕਦੇ ਤਾਂ ਦੂਜਿਆਂ ਤੋਂ ਉਮੀਦ ਕਿਉਂ ਰੱਖ ਰਹੇ ਹਾਂ?

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਜ਼ਿੰਦਗੀ ਵਿੱਚ ਸਾਰੀਆਂ ਪਰੇਸ਼ਾਨੀਆਂ ਦੀ ਜੜ੍ਹ ਹੀ ਸਾਡਾ ਦੂਜਿਆਂ ਨੂੰ ਆਪਣੇ ਮੁਤਾਬਿਕ ਬਦਲਣ ਦੀ ਕੋਸ਼ਿਸ਼ ਕਰਨਾ ਹੈ। ਸਾਡਾ ਜੀਵਨ ਖੁਸ਼ਗਵਾਰ ਹੋ ਜਾਏਗਾ, ਜਿਸ ਦਿਨ ਅਸੀਂ ਦੂਜਿਆਂ ਨੂੰ ਅਪਨਾਵਾਂਗੇ। ਉਨ੍ਹਾਂ ਦੇ ਵਿਚਾਰਾਂ ਅਤੇ ਸੋਚ ਦੇ ਮੁਤਾਬਕ ਥੋੜ੍ਹਾ ਜਿਹਾ ਵਿਖਰੇਵਾਂ ਜ਼ਿੰਦਗੀ ਵਿੱਚ ਸਵਾਦ ਭਰਦਾ ਹੈ। ਸੋਚ ਦਾ ਵਖਰੇਵਾਂ ਤਰੱਕੀ ਤੇ ਸਿੱਖਣ ਲਈ ਲਾਜ਼ਮੀ ਹੈ। ਵੱਖ-ਵੱਖ ਨਜ਼ਰੀਏ ਤੋਂ ਚੀਜ਼ਾਂ ਨੂੰ ਦੇਖਣ ਨਾਲ ਸਾਡੀ ਸਮਝ ਵੱਧਦੀ ਹੈ। ਸੋ ਆਓ ਇੱਥ ਦੂਜੇ ਨੂੰ ਅਪਣਾਈਏ ਤੇ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਈਏ।

ਪੜ੍ਹੋ ਇਹ ਵੀ ਖਬਰ -ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)

ਹਰਪ੍ਰੀਤ ਕੌਰ 
9041073310

rajwinder kaur

This news is Content Editor rajwinder kaur