ਸਮਾਰਟ ਸਿਟੀ ਅੰਮ੍ਰਿਤਸਰ ''ਚ ਲੱਗੇ ਕੂੜੇ ਦੇ ਢੇਰ ਪ੍ਰਸਾਸ਼ਨ ਹੋਇਆ ਫੇਲ

12/29/2016 3:23:58 PM

ਅੰਮ੍ਰਿਤਸਰ— ਗੁਰੂ ਕੀ ਨਗਰੀ ਅੰਮ੍ਰਿਤਸਰ ''ਚ ਦਰਬਾਰ ਸਾਹਿਬ ਦੀ ਬਿਲਕੁਲ ਨੇੜਲੀ ਗਲੀ ''ਚ ਫੈਲੀ ਹੋਈ ਗੰਦਗੀ ਤੋਂ ਲੋਕ ਬਹੁਤ ਪਰੇਸ਼ਾਨ ਹੋਏ ਹਨ। ਲੋਕਾਂ ਦਾ ਮੰਨਣਾ ਹੈ ਕਿ ਕੂੜੇ ਦੇ ਢੇਰ ਹੋਣ ਕਾਰਨ ਇੱਥੋਂ ਲੰਘਣਾ ਬੇਹੱਦ ਔਖਾ ਹੈ , ਜਿਸ ਕਾਰਨ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਜਿਸ ਥਾਂ ''ਤੇ ਕੂੜਾ ਸੁੱਟਿਆ ਜਾਂਦਾ ਹੈ, ਉਸੇ ਥਾਂ ''ਤੇ ਕੂੜਾ ਨਾ ਸੁੱਟਣ ਦਾ ਬੋਰਡ ਲਗਾਇਆ ਹੋਇਆ ਹੈ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ''ਚ ਪ੍ਰਸਾਸ਼ਨ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
                                                                                                       ਹਰਪਿੰਦਰ ਸਿੰਘ