‘ਪਰਜਾ ਦੇ ਸਵਾਲਾਂ ਦਾ ਜਵਾਬ ਵਿਅਕਤੀ ਵਿਸ਼ੇਸ਼ ਨਹੀਂ ਦੇ ਸਕਦਾ’

07/02/2020 1:30:47 PM

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡਾ ਮੁਲਕ ਹੈ ਤਾਂ ਪਰਜਾਤੰਤਰ ਪਰ ਜਦ ਦਾ ਇਹ ਪਰਜਾਤੰਤਰ ਬਣਿਆ ਹੈ ਇਕ ਹੀ ਵਿਅਕਤੀ ਵਿਸ਼ੇਸ਼ ਦਾ ਰਾਜ ਰਿਹਾ ਹੈ। ਅਸੀਂ ਹਰ ਇਲਾਕੇ ਲਈ ਵਿਧਾਇਕ ਵੀ ਚੁਣਦੇ ਰਹੇ ਹਾਂ ਪਰ ਇੰਨ੍ਹਾਂ ਉਮੀਦਵਾਰਾਂ ਦੀ ਚੋਣ ਵੀ ਇਹ ਵਿਅਕਤੀ ਵਿਸ਼ੇਸ਼ ਹੀ ਕਰਦੇ ਰਹੇ ਹਨ। ਅਸੀਂ ਲੋਕ, ਜਿਹੜਾ ਵੀ ਆਦਮੀ ਇਹ ਧੜੇ ਸਾਡੇ ਸਾਹਮਣੇ ਕਰਦੇ ਰਹੇ ਹਨ, ਉਨ੍ਹਾਂ ਨੂੰ ਹੀ ਵੋਟ ਪਾਉਣ ਉਤੇ ਮਜ਼ਬੂਰ ਕੀਤੇ ਜਾਂਦੇ ਰਹੇ ਹਾਂ। ਦੇਸ਼ ਆਜ਼ਾਦ ਹੋਇਆਂ ਸੱਤ ਦਹਾਕੇ ਹੋ ਗਏ ਹਨ। ਅੱਜ ਤਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਜਿਹੜਾ ਵੀ ਆਦਮੀ ਸਾਡੇ ਸਾਹਮਣੇ ਕਰ ਦਿੱਤਾ ਗਿਆ ਹੈ, ਇਸ ਵਿੱਚ ਉਹ ਕਿਹੜੇ ਗੁਣ ਸਨ, ਜਿਨ੍ਹਾਂ ਦੇ ਆਧਾਰ ਉਤੇ ਇਸਦੀ ਚੋਣ ਸਾਡੇ ਇਲਾਕੇ ਲਈ ਕੀਤੀ ਗਈ ਹੈ। ਸਾਨੂੰ ਤਾਂ ਕਦੀ ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਆਦਮੀ ਇਸ ਹੀ ਇਲਾਕੇ ਦਾ ਰਹਿਣ ਵਾਲਾ ਹੈ, ਇਸ ਇਲਾਕੇ ਦੀਆਂ ਇਹ ਵਾਲੀਆਂ ਸਮੱਸਿਆਵਾਂ ਹਨ ਅਤੇ ਇਹ ਆਦਮੀ ਜਾਣਦਾ ਹੈ। ਇਸ ਕੋਲ ਇਹ ਸਮੱਸਿਆਵਾਂ ਹੱਲ ਕਰਨ ਦੇ ਢੰਗ-ਤਰੀਕੇ ਵੀ ਹਨ। ਜੇਕਰ ਇਹ ਜਿੱਤ ਜਾਂਦਾ ਹੈ ਤਾਂ ਸਦਨ ਵਿੱਚ ਇਹ ਵਾਲੀਆਂ ਸਮੱਸਿਆਵਾਂ ਰੱਖੇਗਾ ਅਤੇ ਨਾਲ ਸਕੀਮਾਂ ਅਤੇ ਢੰਗ ਤਰੀਕੇ ਵੀ ਰੱਖੇਗਾ। ਇਹ ਆਦਮੀ ਜੇਕਰ ਸਦਨ ਵਿੱਚ ਜਾਂਦਾ ਹੈ ਤਾਂ ਪੰਜ ਸਾਲਾਂ ਵਿੱਚ ਕੀ ਦਾ ਕੀ ਕਰ ਵਿਖਾਵੇਗਾ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਸਾਡੇ ਮੁਲਕ ਅੰਦਰ ਕਹਿਣ ਨੂੰ ਤਾਂ ਕਿੰਨੇ ਹੀ ਰਾਜਨੀਤਕ ਦਲ ਬਣ ਗਏ ਹਨ ਪਰ ਜੇਕਰ ਘੋਖਿਆ ਜਾਵੇ ਤਾਂ ਇਹ ਦਲ ਘੱਟ ਹਨ, ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਖੜੇ ਕੀਤੇ ਧੜੇ ਹਨ। ਅਸੀਂ ਇਹ ਵੀ ਵੇਖਦੇ ਆ ਰਹੇ ਹਾਂ ਕਿ ਜਿਹੜਾ ਵੀ ਧੜਾ ਜਿੱਤ ਜਾਂਦਾ ਹੈ, ਉਹੀ ਸਰਦਾਰ ਅਰਥਾਤ ਉਹੀ ਮੁਖੀਆ ਜਾਂ ਇਹ ਆਖ ਲਓ ਕਿ ਉਹੀ ਵਿਅਕਤੀ ਵਿਸ਼ੇਸ਼ ਹੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਜੇਕਰ ਚੋਣਾਂ ਕਿਸੇ ਪ੍ਰਾਂਤ ਦੀ ਵਿਧਾਨ ਸਭਾ ਦੀਆਂ ਹਨ ਤਾਂ ਉਹੀ ਸਰਦਾਰ ਜਾਂ ਉਹੀ ਵਿਅਕਤੀ ਵਿਸ਼ੇਸ਼ ਹੀ ਮੁੱਖ ਮੰਤਰੀ ਬਣ ਜਾਂਦਾ ਹੈ। ਬਾਕੀ ਵਿਭਾਗਾਂ ਦੀ ਗਿਣਤੀ ਮੁਤਾਬਕ ਇਹੀ ਵਿਅਕਤੀ ਵਿਸ਼ੇਸ਼ ਕੁਝ ਮੰਤਰੀ ਬਣਾ ਲੈਂਦਾ ਹੈ। ਅਸਲ ਵਿੱਚ ਸਾਡੇ ਮੁਲਕ ਵਿੱਚ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਇਹ ਇਕਪੁਰਖਾ ਰਾਜ ਹੈ। ਇਕ ਹੀ ਆਦਮੀ ਦਾ ਨਾਮ ਬੋਲਦਾ ਹੈ। ਸਾਡੀ ਆਜ਼ਾਦੀ ਤੋਂ ਬਾਅਦ ਦਾ ਇਹ ਜਿਹੜਾ ਵੀ ਇਤਿਹਾਸ ਅਸੀਂ ਲਿਖ ਲਿਆ ਹੈ, ਇਸ ਵਿੱਚ ਵੀ ਪਿਛਲੇ ਸੱਤ ਦਹਾਕਿਆਂ ਵਿੱਚ ਹਰ ਵਾਰੀ ਕੋਈ ਨਾ ਕੋਈ ਵਿਅਕਤੀਵਿਸ਼ੇਸ਼ ਹੀ ਰਾਜ ਕਰਦਾ ਆ ਰਿਹਾ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਇਹ ਇਕਪੁਰਖਾ ਰਾਜ ਵੈਸੇ ਪਰਜਾਤੰਤਰ ਵਿੱਚ ਠੀਕ ਠਾਕ ਤਾਂ ਨਹੀਂ ਬੈਠਦਾ ਪਰ ਸਾਡੇ ਮੁਲਕ ਵਿੱਚ ਜੇਕਰ ਇਹ ਵਾਲਾ ਸਿਲਸਿਲਾ ਚਲ ਹੀ ਪਿਆ ਹੈ ਤਾਂ ਹੁਣ ਇਸ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਮੁਲਕ ਵਿੱਚ ਇਹ ਵਾਲਾ ਪ੍ਰਸ਼ਾਸਨ ਅੰਗਰੇਜ਼ ਸਾਮਰਾਜੀਏ ਖੜਾ ਕਰ ਗਏ ਹਨ। ਜੇਕਰ ਇਸ ਮੁਲਕ ਵਿੱਚ ਇਹ ਰਾਜਨੀਤਕ ਲੋਕ ਕਦੀ ਨਹੀਂ ਵੀ ਹੁੰਦੇ ਤਾਂ ਵੀ ਇਸ ਮੁਲਕ ਦਾ ਪ੍ਰਸ਼ਾਸਨ ਚਲਦਾ ਰਹਿੰਦਾ ਹੈ। ਅੰਗਰੇਜ਼ਾਂ ਦੇ ਸਮੇਂ ਇਹ ਰਾਜਨੀਤਕ ਲੋਕ ਇੰਗਲੈਂਡ ਬੈਠੇ ਰਹਿੰਦੇ ਸਨ ਅਤੇ ਇਹੀ ਅਫ਼ਸਰਸ਼ਾਹੀ ਕਰਮਚਾਰੀਆਂ ਦੀ ਮਦਦ ਨਾਲ ਸਾਰਾ ਪ੍ਰਸ਼ਾਸਨ ਚਲਾਈ ਜਾਂਦੇ ਸਨ। ਇਸੇ ਢਾਂਚੇ ਵਿੱਚ ਕੋਈ ਇਕ ਪੂਰੀ ਸਦੀ ਰਾਜ ਕਰ ਗਏ ਸਨ।  ਇਸ ਸਮੇਂ ਦੌਰਾਨ ਹਰ ਵਿਸ਼ੇ ਉੱਤੇ ਲਿਖਤੀ ਕਾਨੂੰਨ ਬਣਾ ਗਏ ਸਨ, ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹਲ ਕਰਨ ਲਈ ਇਹ ਮਾਨਯੋਗ ਅਦਾਲਤਾਂ ਸਨ ਅਤੇ ਲਗਭਗ ਉਹੀ ਸਿਲਸਿਲਾ ਚਲਦਾ ਆ ਰਿਹਾ ਹੈ।

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਅਸੀਂ ਭਾਰਤੀ ਤਾਂ ਹਮੇਸ਼ਾਂ ਹੀ ਇਕਪੁਰਖੇ ਰਾਜ ਤਲੇ ਹੀ ਸਦੀਆਂ ਕੱਟ ਬੈਠੇ ਸਾਂ। ਸਾਡੇ ਲਈ ਜੇਕਰ ਇਹ ਇਕਪੁਰਖਾ ਰਾਜ ਆ ਵੀ ਗਿਆ ਸੀ ਤਾਂ ਕੋਈ ਓਪਰਾ ਰਾਜ ਨਹੀਂ ਸੀ। ਇਸ ਲਈ ਅਸੀਂ ਕਦੀ ਸਿ਼ਕਾਇਤ ਵੀ ਨਹੀਂ ਕੀਤੀ ਪਰ ਸਾਡੇ ਇਹ ਵਿਅਕਤੀ ਵਿਸ਼ੇਸ਼ ਕਈ ਵਾਰੀ ਵੱਡੀ ਮੁਸ਼ਕਲ ਵਿੱਚ ਫਸਦੇ ਰਹੇ ਹਨ ਅਤੇ ਜਿਹੜੇ ਵੀ ਫ਼ੈਸਲੇ ਕੀਤੇ ਜਾਂਦੇ ਰਹੇ ਹਨ, ਉਹ ਸਾਰੇ ਦੇ ਸਾਰੇ ਪਰਜਾਤੰਤਰੀ ਵੀ ਨਹੀਂ ਸਨ। ਸਾਡੇ ਸਾਹਮਣੇ ਕਸ਼ਮੀਰ ਦਾ ਮਸਲਾ ਹੀ ਸੀ। ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਕੋਲ ਲੈ ਜਾਣਾ ਇਕ ਆਦਮੀ ਦਾ ਹੀ ਫ਼ੈਸਲਾ ਸੀ। ਅਸੀਂ 1962 ਦੀ ਹਿੰਦ-ਚੀਨ ਜੰਗ ਵਿੱਚ ਵੀ ਇਕਪੁਰਖੇ ਰਾਜ ਦਾ ਫ਼ੈਸਲਾ ਭੋਗਿਆ ਹੈ। ਅਸਾਂ 1965 ਵਿੱਚ ਵੀ ਹਿੰਦ-ਪਾਕਿ ਜੰਗ ਦਾ ਫ਼ੈਸਲਾ ਵੇਖਿਆ ਹੈ। ਅਸੀਂ ਬੰਗਲਾਦੇਸ਼ ਬਣਦਾ ਵੀ ਵੇਖਿਆ ਹੈ। ਅਸਾਂ ਨੀਲਾ ਤਾਰਾ ਕਾਰਵਾਈ ਹੁੰਦੀ ਵੀ ਵੇਖੀ ਹੈ। ਅਸਾਂ ਦਿਲੀ ਵਿੱਚ ਦੰਗੇ ਹੁੰਦੇ ਵੀ ਵੇਖੇ ਹਨ ਅਤੇ ਅਸਾਂ ਇਹ ਨੋਟਬੰਦੀ ਆਦਿ ਦੀਆਂ ਘਟਨਾਵਾਂ ਵੀ ਵੇਖੀਆਂ ਹਨ। ਅਸਾਂ ਇਹ ਵੀ ਵੇਖਿਆ ਹੈ ਕਿ ਇੱਥੇ ਇਕ ਆਦਮੀ ਹੀ ਫ਼ੈਸਲੇ ਕਰਦਾ ਰਿਹਾ ਹੈ। ਇਹ ਸਾਰੇ ਦੇ ਸਾਰੇ ਫ਼ੈਸਲੇ ਠੀਕ ਠਾਕ ਸਨ ਜਾਂ ਗਲਤ ਸਨ, ਇਸਦਾ ਲੋਕਾਂ ਨੇ ਫੈਸਲਾ ਕਰ ਵੀ ਦਿੱਤਾ ਹੈ ਅਤੇ ਕਰਨਾ ਬਾਕੀ ਵੀ ਹੋ ਸਕਦਾ ਹੈ।

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਅੱਜ ਅਸੀਂ ਫਿਰ ਇਕ ਐਸੇ ਮੁਕਾਮ ਉੱਤੇ ਆ ਖਲੌਤੇ ਹਾਂ ਜਿੱਥੇ ਇਕ ਹੀ ਆਦਮੀ ਵਲ ਝਾਕੀ ਜਾ ਰਹੇ ਹਾਂ। ਇਹ ਠੀਕ-ਠਾਕ ਗੱਲ ਨਹੀਂ ਹੈ। ਅੱਜ ਸਾਡੇ ਉਤੇ ਇਕ ਤਰ੍ਹਾਂ ਦਾ ਚੀਨ ਨੇ ਹਮਲਾ ਕਰ ਹੀ ਦਿਤਾ ਹੈ ਅਤੇ ਸਾਡੇ ਕਈ ਜਵਾਨ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਹਨ। ਲਾਸ਼ਾਂ ਸਾਡੇ ਹਵਾਲੇ ਕਰ ਦਿਤੀਆਂ ਹਨ। ਇਥੇ ਹੀ ਬਸ ਨਹੀਂ ਹੈ, ਸਾਡੇ ਕੁਝ ਇਲਾਕੇ ਉਤੇ ਕਬਜ਼ਾ ਵੀ ਕਰ ਲਿਆ। ਅਸੀਂ ਪਾਕਿਸਤਾਨ ਕੋਲੋਂ, ਜਿਹੜਾ ਕਸ਼ਮੀਰ ਦਾ ਇਲਾਕਾ ਦਬਾਕੇ ਰੱਖਿਆ ਪਿਆ ਹੈ, ਉਹ ਵਾਪਸ ਲੈਣਾ ਹੈ। ਅਸੀਂ ਨਾਗਰਿਕਤਾ ਐਕਟ ਪਾਸ ਕਰ ਬੈਠੇ ਹਾਂ ਅਤੇ ਕਿੰਨੇ ਹੀ ਸਵਾਲ ਖੜੇ ਹੋ ਚੁੱਕੇ ਹਨ। ਅੱਜ ਨੇਪਾਲ ਵੀ ਅੱਖਾਂ ਵਿਖਾ ਰਿਹਾ ਹੈ। ਨੇਪਾਲ ਆਪਣੇ ਦੇਸ਼ ਦਾ ਨਕਸ਼ਾ ਬਣਾਕੇ, ਉਸ ’ਚ ਸਾਡਾ ਕੁਝ ਇਲਾਕਾ ਸ਼ਾਮਲ ਕਰਕੇ, ਪਾਰਲੀਮੈਂਟ ਵਿੱਚ ਪਾਸ ਵੀ ਕਰਵਾ ਬੈਠਾ ਹੈ ਅਤੇ ਉੱਥੋਂ ਦੇ ਰਾਸ਼ਟਰਪਤੀ ਨੇ ਇਸ ਨਵੇਂ ਨਕਸ਼ੇ ਉੱਤੇ ਮੋਹਰ ਵੀ ਲਗਾ ਦਿਤੀ ਹੈ। ਭਾਜਪਾ ਪਾਰਟੀ ਉਤੇ ਇਹ ਇਲਜ਼ਾਮ ਵੀ ਲੱਗ ਰਿਹਾ ਹੈ ਕਿ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਵਾਲੀ ਹੈ। ਇਸ ਕੋਰੋਨਾ ਵਾਇਰਸ ਨੇ ਵੀ ਸਾਡਾ ਮੁਲਕ ਖੜੋਤ ਦਾ ਸ਼ਿਕਾਰ ਬਣਾ ਦਿਤਾ ਹੈ ਅਤੇ ਲੱਖਾਂ ਦਿਹਾੜੀਦਾਰ ਭੁੱਖੇ ਮਰਨ ਲਗ ਪਏ ਹਨ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਸਰਕਾਰੀ ਖਜ਼ਾਨੇ ਵਿਚੋਂ ਵੱਡੀਆਂ ਰਕਮਾਂ ਬਾਹਰ ਆ ਰਹੀਆਂ ਹਨ। ਦੇਸ਼ ਕਿਵੇਂ ਚੱਲਦਾ ਰੱਖਿਆ ਜਾਵੇਗਾ ਆਦਿ ਕਈ ਸਮੱਸਿਆਵਾਂ ਆ ਖੜੀਆਂ ਹੋਈਆਂ ਹਨ। ਅੱਜ ਹੋਰ ਤਾਂ ਕਿਸੇ ਦਾ ਕੀ ਕਹਿਣਾ ਵਿਰੋਧੀ ਧਿਰਾਂ ਹੀ ਕਈ ਸਵਾਲ ਖੜੇ ਕਰ ਬੈਠੀਆਂ ਹਨ। ਅੱਜ ਇਕ ਹੀ ਆਦਮੀ ਨੂੰ ਇੰਨ੍ਹਾਂ ਸਾਰੇ ਸਵਾਲਾ ਦਾ ਜੁਆਬ ਦੇਣਾ ਹੈ। ਸੱਚ ਤਾਂ ਇਹ ਹੈ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਇੰਨੀਆਂ ਸਮੱਸਿਆਵਾਂ ਬਾਰੇ ਸਹੀ ਸਹੀ ਜੁਵਾਬ ਨਹੀਂ ਦੇ ਸਕਦਾ। ਸੋ ਇਸ ਲਈ ਵੀ ਇਹ ਜਿਹੜੀ ਖਾਸ ਕਮੇਟੀ ਦਾ ਸੁਝਾਉ ਦਿੱਤਾ ਜਾ ਰਿਹਾ ਹੈ, ਇਹ ਜੇਕਰ ਹੋਂਦ ਵਿੱਚ ਨਹੀਂ ਵੀ ਹੈ, ਤਾਂ ਤੁਰੰਤ ਬਣਾ ਲਈ ਜਾਣੀ ਚਾਹੀਦੀ ਹੈ। ਸਾਡਾ ਇਹ ਵਿਅਕਤੀ ਵਿਸ਼ੇਸ਼ ਪ੍ਰਧਾਨ ਮੰਤਰੀ ਉਨ੍ਹਾਂ ਦੀ ਮੀਟਿੰਗ ਬੁਲਕੇ, ਉਨ੍ਹਾਂ ਦੀ ਰਾਏ ਲੈ ਸਕਦਾ ਹੈ ਅਤੇ ਫ਼ੈਸਲਾ ਲੈ ਸਕਦਾ ਹੈ। ਇਹ ਬਹੁਤ ਹੀ ਖ਼ਾਸ ਮਸਲੇ ਹਨ ਅਤੇ ਇੱਥੇ ਵੀ ਜੇਕਰ ਗਲਤ  ਫ਼ੈਸਲਾ ਲਿਆ ਗਿਆ ਤਾਂ ਮੁਲਕ ਦਾ ਵੱਡਾ ਨੁਕਸਾਨ ਕਰ ਸਕਦਾ ਹੈ।

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਸਾਡੇ ਮੁਲਕ ਵਿੱਚ ਹਰ ਪੰਜਾਂ ਸਾਲਾ ਬਾਅਦ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇੱਥੇ ਜਿਹੜਾ ਦਲ ਬਹੁਮਤ ਲੈ ਜਾਂਦਾਂ ਹੈ ਉਸਦੀ ਸਰਕਾਰ ਬਣ ਜਾਂਦੀ ਹੈ। ਬਾਕੀ ਦੀਆਂ ਰਲਕੇ ਵਿਰੋਧੀ ਧਿਰਾਂ ਬਣ ਜਾਂਦੀਆਂ ਹਨ। ਇਹ ਬਣਾਵਟ ਵੀ ਅਸਾਂ ਉਧਾਰੀ ਲਈ ਹੋਈ ਹੈ। ਇਸ ਮੁਲਕ ਵਿੱਚ ਹਾਲਾਂ ਤੱਕ ਕੌਮੀ ਸਰਕਾਰ ਨਹੀਂ ਬਣ ਪਾਈ। ਇਹ ਸਰਕਾਰੀ ਅਤੇ ਵਿਰੋਧੀ ਧਿਰਾਂ ਸਦਨ ਤੋਂ ਬਾਹਰ ਵੀ ਲੜਦੀਆਂ ਸਨ ਅਤੇ ਸਦਨ ਵਿੱਚ ਵੀ ਰੌਲਾ ਰੱਪਾ ਚਲਦਾ ਰਹਿੰਦਾ ਹੈ। ਇਸ ਲਈ ਸਦਨ ਵਿਚੋਂ ਕੁਝ ਵਿਸ਼ਾ ਮਾਹਿਰਾਂ ਦੀ ਚੋਣ ਕਰਕੇ ਇਕ ਸਬ ਕਮੇਟੀ ਬਣਾਈ ਜਾ ਸਕਦੀ ਹੈ। ਇਸ ਕਮੇਟੀ ਦੇ ਬਹੁਤੇ ਮੈਂਬਰ ਨਾ ਹੋਣ, ਪਰ ਘੱਟੋ ਘੱਟ 25 ਮੈਂਬਰ ਹੋਣੇ ਚਾਹੀਦੇ ਹਨ। ਸਦਨ ਵਿੱਚ ਹਾਜ਼ਰ ਹਰ ਪਾਰਟੀ ਵਿਚੋਂ ਗੁਣਾਂ ਦੇ ਆਧਾਰ ਉੱਤੇ ਆਦਮੀਆਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਵਿਅਕਤੀ ਵਿਸ਼ੇਸ਼ ਨੂੰ ਜਦ ਵੀ ਮੁਸ਼ਕਿਲ ਆ ਜਾਵੇ ਜਾਂ ਆਪ ਫ਼ੈਸਲਾ ਨਾ ਕਰ ਪਾਵੇ ਤਾਂ ਇਸ ਕਮੇਟੀ ਕੋਲ ਗੱਲ ਕੀਤੀ ਜਾ ਸਕਦੀ ਹੈ ਅਤੇ ਰਲਕੇ ਫ਼ੈਸਲਾ ਕੀਤਾ ਜਾ ਸਕਦਾ ਹੈ। ਵੈਸੇ ਤਾਂ ਵਿਅਕਤੀ ਵਿਸ਼ੇਸ਼ ਕੋਲ ਆਪਣਾ ਮੰਤਰੀ ਮੰਡਲ ਵੀ ਹੈ, ਇਹ ਮੰਤਰੀ ਤਾਂ ਉਸਨੇ ਆਪ ਕਿਸੇ ਹੋਰ ਆਧਾਰ ਉਤੇ ਨਿਯੁਕਤ ਕੀਤੇ ਪਏ ਹਨ। ਬਹੁਤਿਆਂ ਕੋਲ ਸਲਾਹ ਦੇਣ ਦੀ ਹਿੰਮਤ ਹੀ ਨਹੀਂ ਹੁੰਦੀ। ਇਹ ਜਿਹੜੀ ਖ਼ਾਸ ਕਮੇਟੀ ਦਾ ਸੁਝਾਓ ਦਿਤਾ ਜਾ ਰਿਹਾ ਹੈ ਇਹ ਜ਼ਿਆਦਾ ਠੀਕ ਬੈਠੇਗੀ। ਇਸ ਵਿੱਚ ਵਿਰੋਧੀ ਧਿਰਾਂ ਵੀ ਹਨ ਅਤੇ ਉਨ੍ਹਾਂ ਦੀ ਕੀ ਸੋਚ ਹੈ, ਉਹ ਵੀ ਸਾਹਮਣੇ ਆ ਸਕਦੀ ਹੈ। ਕੁਝ ਐਸਾ ਕਰਨਾ ਹੀ ਪਵੇਗਾ ਕਿਉਂਕਿ ਇਹ ਇਕ ਪੁਰਖਾ ਰਾਜ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਹੀਂ ਬੈਠ ਰਿਹਾ ਹੈ।

101 ਸੀ ਵਿਕਾਸ ਕਲੋਨੀ, ਪਟਿਆਲਾ ਪੰਜਾਬ ਭਾਰਤ 147001 


rajwinder kaur

Content Editor

Related News