ਵਾਰਤਕ : ਸੁਨਹਿਰੀ ਯਾਦਾਂ ਭਰਿਆ ਉਹ ਖ਼ਤ, ਜਿਸਨੂੰ ਪੜ੍ਹ ਰੂਹ ਅੱਜ ਵੀ ਵਜਦ 'ਚ ਆ ਜਾਵੇ

09/21/2020 11:04:10 AM

ਇਕ ਜ਼ਰੂਰੀ ਕਾਗ਼ਜ਼ ਵੇਖਣ ਲਈ ਅੱਜ ਜਦੋਂ ਆਪਣੇ ਸਰਟੀਫਿਕੇਟਾਂ ਵਾਲੀ ਫਾਈਲ ਫਰੋਲ ਰਿਹਾ ਸਾਂ, ਤਾਂ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਕਰੀਬ ਢਾਈ ਦਹਾਕੇ ਪਹਿਲਾਂ ਮੇਰੇ ਨਾਂ ਲਿਖਿਆ ਇਕ ਪੱਤਰ ਅਰਸੇ ਬਾਅਦ ਨਜ਼ਰੀਂ ਪਿਆ। ਉਸ ਨੂੰ ਦੁਬਾਰਾ ਪੜ੍ਹਿਆ ਜਿਵੇਂ ਰੂਹ ਨੇ ਫਿਰ ਤੋਂ ਉੁਹੀਓ ਪਹਿਲਾਂ ਵਾਲੀ ਤਾਜ਼ਗੀ ਮਹਿਸੂਸ ਕੀਤੀ।

ਗੱਲ ਲਗਭਗ ਤਿੰਨ ਸਾਢੇ ਤਿੰਨ ਦਹਾਕੇ ਪਹਿਲਾਂ ਦੀ ਹੈ, ਜਦ ਮੈਂ ਹਾਲੇ 9ਵੀਂ-10ਵੀਂ ਦਾ ਵਿਦਿਆਰਥੀ ਸਾਂ। ਸਾਡੇ ਸਾਹਮਣੇ ਕਿਰਾਏ ’ਤੇ ਰਹਿੰਦੇ ਇਕ ਮਾਸਟਰ ਜੀ, ਜਿਨ੍ਹਾਂ ਦੇ ਪਾਸ ਇੱਕ ਰੋਜ਼ਾਨਾ ਅਖ਼ਬਾਰ ਆਇਆ ਕਰਦਾ ਸੀ, ਮੇਰਾ ਅਕਸਰ ਮਾਸਟਰ ਜੀ ਦੇ ਪਾਸ ਜਾਣਾ ਆਣਾ ਰਹਿੰਦਾ ਸੀ। ਉਨ੍ਹਾਂ ਪਾਸੋਂ ਕਦ ਮੈਨੂੰ ਅਖ਼ਬਾਰ ਪੜ੍ਹਨ ਦੀ ਚੇਟਕ ਲਗ ਗਈ, ਪਤਾ ਹੀ ਨਾ ਲਗਾ। ਕੁੱਝ ਅਰਸੇ ਬਾਅਦ ਉਹ ਘਰ ਛੱਡ ਕੇ ਕਿਸੇ ਹੋਰ ਪਾਸੇ ਸ਼ਿਫਟ ਹੋ ਗਏ ।

ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ

ਜਿਸ ਉਪਰੰਤ ਮੈਂ ਆਪਣੀ ਅਖਬਾਰ ਪੜ੍ਹਨ ਦੀ ਚੇਟਕ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਪ੍ਰਸਿੱਧ  ਤੇਲੀਆਂ ਵਾਲੇ ਬਾਜ਼ਾਰ ਨੇੜੇ ਇਕ ਅਖਬਾਰਾਂ ਦੀ ਲਾਇਬ੍ਰੇਰੀ ਵਿਖੇ ਜਾਣਾ ਸ਼ੁਰੂ ਕਰ ਦਿੱਤਾ। ਉਨੀਂ ਦਿਨੀਂ ਘਰ ਦੀ ਆਰਥਿਕ ਸਥਿਤੀ ਠੀਕ-ਠਾਕ ਹੋਣ ਕਾਰਨ, ਘਰ ਵਿਚ ਕੋਈ ਰੋਜ਼ਾਨਾ ਅਖਬਾਰ ਲਗਵਾਉਣਾ ਸੰਭਵ ਨਹੀਂ ਸੀ।

ਪਰ ਇਸ ਦੇ ਨਾਲ ਹੀ ਮੈਂ ਅਪਣੀ ਜੇਬ ਖਰਚੀ ’ਚੋਂ ਪੈਸੇ ਬਚਾਅ ਕੇ, ਸਥਾਨਕ  ਬਸ ਸਟੈਂਡ ਤੋਂ ਸਪੈਸ਼ਲ ਹਰ ਐਤਵਾਰ ਦਾ ਅਖ਼ਬਾਰ ਖਰੀਦਣ ਲਈ ਜਾਇਆ ਕਰਦਾ ਸਾਂ,ਕਿਉਂਕਿ ਉਹਨੀਂ ਦਿਨੀਂ ਇਕ ਅਖ਼ਬਾਰ ਵਿੱਚ ਐਤਵਾਰ ਮੈਗਜ਼ੀਨ ’ਚ ਅਕਸਰ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ ਆਇਆ ਕਰਦਾ ਸੀ। ਕਪੂਰ ਸਾਹਿਬ ਬਹੁਤ ਸਾਦਾ ਲਿਖਦੇ ਸਨ। ਉਨ੍ਹਾਂ ਦੇ ਵਿਸ਼ੇ ਆਮ ਰੋਜਾਨਾ ਜੀਵਨ ਨੂੰ ਛੂੰਹਦੇ ਸਨ। ਮੈਨੂੰ ਕਪੂਰ ਸਾਹਿਬ ਦੀਆਂ ਰਚਨਾਵਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਜੇ ਇਹ ਕਿਹਾ ਜਾਵੇ ਕਿ ਮੈਂ ਕਪੂਰ ਸਾਹਿਬ ਦੀਆਂ ਰਚਨਾਵਾਂ ਦਾ ਖਤਰਨਾਕ ਹੱਦ ਤੱਕ ਕਾਇਲ ਸਾਂ, ਤਾਂ ਇਸ ’ਚ ਕੋਈ ਝੂਠ ਜਾਂ ਅਤਿਕਥਨੀ ਨਹੀਂ ਹੋਵੇਗੀ। ਮੇਰੇ ਲਈ ਕਪੂਰ ਸਾਹਿਬ ਇਕ ਅਜਿਹਾ ਲੇਖਕ ਸੀ ਜਿਸ ਨੂੰ ਪੜ੍ਹਦੇ ਸਮੇਂ, ਮੈਨੂੰ ਅਪਣੇ ਜ਼ਹਿਨ ਦੇ ਕਿਵਾੜ ਖੁਲ੍ਹਦੇ ਮਹਿਸੂਸ ਹੁੰਦੇ, ਉਨ੍ਹਾਂ ਦੀਆਂ ਲਿਖਤਾਂ ’ਚੋਂ ਮੈਨੂੰ ਅਕਸਰ ਇਕ ਪ੍ਰਕਾਰ ਦੀ ਪ੍ਰੇਰਨਾ ਮਿਲਦੀ ਅਤੇ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਮੈਂ ਜੀਵਨ ਰੂਪੀ ਤਜਰਬਿਆਂ ਦੇ ਦਰਿਆ ਵਿਚੋਂ ਦੀ ਲੰਘ ਰਿਹਾ ਹੋਵਾਂ। ਜਿਵੇਂ ਮੈਨੂੰ ਉਨ੍ਹਾਂ ਦੀਆਂ ਲਿਖਤਾਂ ਪੜ੍ਹਦਿਆਂ ਜ਼ਿੰਦਗੀ ਦੀ ਫਿਲੌਸਫੀ ਦੀ ਕੁੱਝ-ਕੁਝ ਸਮਝ ਆਉਂਦੀ ਜਾਪਦੀ।

ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ

10ਵੀਂ ਕਰਨ ਉਪਰੰਤ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਦਾਖਲਾ ਲਿਆ ਤੇ 'ਆਪਣੀ ਪੜ੍ਹਾਈ  ਜਾਰੀ ਰੱਖੀ ਅਤੇ ਕਪੂਰ ਸਾਹਿਬ ਨੂੰ ਪੜ੍ਹਨਾ ਵੀ। ਇਸ ਦੇ ਇਲਾਵਾ ਉਰਦੂ ਦੇ ਪ੍ਰਸਿੱਧ ਨਾਵਲਕਾਰ ਨਸੀਮ ਹਜਾਜ਼ੀ ਅਤੇ  ਕੁਰੱਅਤੁਲ-ਐਨ-ਹੈਦਰ ਦਾ ਨਾਵਲ 'ਆਗ ਕਾ ਦਰਿਆ' ਨੂੰ ਵੀ ਪੜ੍ਹਿਆ। ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਆਦਿ ਦੀਆਂ ਰਚਨਾਵਾਂ ਨੂੰ ਵੀ ਪੜ੍ਹਿਆ। ਇਸੇ ਦੌਰਾਨ ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੇ ਜਿਵੇਂ ਆਪਣੇ ਅੰਦਰ ਇਕ ਅਲਗ ਹੀ ਤਰ੍ਹਾਂ ਦੇ ਜਜ਼ਬੇ ਨੂੰ ਜਨਮ ਦਿੱਤਾ । 

ਬੀ.ਏ. ’ਚ ਹੋਇਆ ਤਾਂ ਪਤਾ ਲਗਾ ਕਿ ਜਿਸ ਨਰਿੰਦਰ ਸਿੰਘ ਕਪੂਰ ਦਾ ਮੈਂ ਫੈਨ ਹਾਂ ਉਹ ਸਾਡੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੈ ਹੈਡ ਹਨ। ਮੈਨੂੰ ਇਹ ਜਾਣ ਕੇ ਡਾਢੀ ਖੁਸ਼ੀ ਹੋਈ। ਨਾਲ ਹੀ ਇਕ ਨਵੀਂ ਇੱਛਾ ਵੀ ਜਾਗੀ ਕਿ ਕਪੂਰ ਸਾਹਿਬ ਨੂੰ ਜਾ ਕੇ ਮਿਲਾਂ ਅਤੇ ਉਨ੍ਹਾਂ ਨੂੰ ਦਸਾਂ ਕਿ ਮੈਂ ਉਨ੍ਹਾਂ ਦਾ ਕਿਨ੍ਹਾਂ ਵੱਡਾ ਫੈਨ ਹਾਂ। ਪਰ ਫਿਰ ਸੋਚਿਆ ਕਿ ਇਨੇ ਵੱਡੇ ਆਦਮੀ ਨੂੰ ਕਿਵੇਂ ਅਤੇ ਕੀ ਕਹਿ ਕੇ ਮਿਲਾਂਗਾ ।

ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜ਼ਰੂਰ ਕਰੋ ਇਸਤੇਮਾਲ, ਕਦੇ ਨਹੀਂ ਹੋਵੇਗਾ ‘ਕੈਂਸਰ’

ਇਸੇ ਉਧੇੜ-ਬੁਣ ਵਿਚ ਦਿਨ ਹਫਤਿਆਂ, ਹਫਤੇ, ਮਹੀਨਿਆਂ ਦਾ ਸਫਰ ਤੈਅ ਕਰਦੇ ਹੋਏ ਸਾਲਾਂ ਵਿੱਚ ਤਬਦੀਲ ਹੁੰਦੇ ਰਹੇ ਅਰਥਾਤ ਸਮਾਂ ਅਪਣੀ ਰਫਤਾਰ ਚਲਦਾ ਰਿਹਾ। ਫਿਰ ਇਤਫਾਕਨ ਮੈਨੂੰ ਇਕ ਦਿਨ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ। ਇਸ ਦੌਰਾਨ ਮੈਂ ਘਰੋਂ ਮੱਥ ਕੇ ਚਲਿਆ ਕਿ ਅੱਜ ਕਪੂਰ ਸਾਹਿਬ ਨੂੰ ਮਿਲ ਕੇ ਆਵਾਂਗਾ। ਯੂਨੀਵਰਸਿਟੀ ਪਹੁੰਚ ਕੇ ਮੈਂ ਕਪੂਰ ਸਾਹਿਬ ਦੇ ਬਾਰੇ ਪੁੱਛਦੇ ਪੁੱਛਾਂਦੇ ਉਨ੍ਹਾਂ ਦਾ ਵਿਭਾਗ ਜਾ ਲਭਿਆ,ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਦੇ ਦਫਤਰ ਚ' ਦਾਖਲ ਹੁੰਦਾ। ਮੇਰਾ ਦਿਲ ਇਕ ਅਕਿਹ ਖੁਸ਼ੀ ਦੇ ਸਮੁੰਦਰ ’ਚ ਗ਼ੋਤੇ ਖਾਣ  ਲਗਿਆ ਅਤੇ ਨਾਲੇ ਧੜਕਣਾਂ ਨੇ ਤੇਜ਼ ਰਫ਼ਤਾਰ ਫੜ ਲਈ, ਮਨ ਇੱਕ ਵਖੱਰੀ ਕਿਸਮ ਦੀ ਖੁਸ਼ੀ ਅਤੇ ਉਤਸ਼ਾਹ ਨਾਲ ਜਿਵੇਂ ਝੂੰਮਣ ਲੱਗਾ। ਖੁਸ਼ੀ ਦੀਆਂ ਲਹਿਰਾਂ ਦੇ ਵਿਚਕਾਰ ਘਿਰਿਆ ਹੋਇਆ, ਜਦ ਮੈਂ ਕਪੂਰ ਸਾਹਿਬ ਦੇ ਦਫ਼ਤਰ ਨੇੜੇ ਪਹੁੰਚਿਆ ਤਾਂ, ਉਨ੍ਹਾਂ ਦੇ ਕੈਬਨ ’ਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਇਕ ਬਾਬੂ ਨੂੰ ਕਪੂਰ ਸਾਹਿਬ ਬਾਰੇ ਪੁਛਿਆ।

ਰੋਜ਼ਾਨਾ ਖਾਓ ਕੱਚਾ ‘ਪਨੀਰ’, ਸ਼ੂਗਰ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ

ਉਸਨੇ ਕਿਹਾ ਕਿ ਕਪੂਰ ਸਾਹਿਬ ਤਾਂ ਯੂਨੀਵਰਸਿਟੀ ਦੀ ਸੈਨਟ ਮੀਟਿੰਗ ਵਿਚ ਹਿੱਸਾ ਲੈਣ ਗਏ ਹੋਏ ਨੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ “ਤੁਸੀਂ“ ਜ਼ਰੂਰੀ ਮਿਲਣਾ ਚਾਹੁੰਦੇ ਹੋ ਤਾਂ ਸੈਨਟ ਹਾਲ ’ਚ ਜਾ ਕੇ ਮਿਲ ਸਕਦੇ ਹੋ। ਕੁੱਝ ਸਮੇਂ ਲਈ ਮੈਂ ਜਿਵੇਂ ਸੁਨ੍ਹ ਹੋਗਿਆ..! ਅੰਦਰੋ –ਅੰਦਰੀ ਸੋਚਿਆ ਕਿ ਮੈਂ ਕਪੂਰ ਸਾਹਿਬ ਨੂੰ ਕੀ ਕਹਿ ਕਿ ਮਿਲਾਂਗਾ ,ਕੀ ਪਤਾ ਉਹ ਕਿੰਨ੍ਹੀ ਕੁ ਜ਼ਰੂਰੀ ਮੀਟਿੰਗ ’ਚ ਬਿਜ਼ੀ ਹੋਣਗੇ। ਮੈਂ ਫੈਸਲਾ ਕੀਤਾ ਕਿ ਅੱਜ ਉਨ੍ਹਾਂ ਨੂੰ ਨਾ ਮਿਲਾਂ ,ਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ਇਕ ਛੋਟੀ ਜਿਹੀ ਪੈਡ ਮੇਰੇ ਸਾਹਮਣੇ ਕਰ ਦਿੱਤੀ ,ਮੈਂ ਉਸ ’ਚੋਂ ਇਕ ਕਾਗ਼ਜ਼ ਕੱਢਿਆ ਤੇ ਉਸ ਉੱਪਰ ਉਰਦੂ ਵਿਚ ਇਕ ਸ਼ੇਅਰ ਲਿਖਿਆ ਅਤੇ ਹੇਠਾਂ ਆਪਣਾ ਪਤਾ ਲਿਖਿਆ। ਉਹ ਪਰਚਾ ਮੈਂ ਕਪੂਰ ਸਾਹਿਬ ਦੇ ਬਾਬੂ ਨੂੰ ਸੌਂਪ ਕੇ ਕਿਹਾ ਕਿ" ਇਹ ਕਪੂਰ ਸਾਹਿਬ ਨੂੰ ਦੇ ਦੇਣਾ।" 

ਇਸ ਤੋਂ ਬਾਅਦ ਠੀਕ ਇਕ ਹਫਤੇ ਬਾਅਦ ਮੈਨੂੰ ਨਰਿੰਦਰ ਸਿੰਘ ਕਪੂਰ ਹੁਰਾਂ ਦਾ, ਉਨ੍ਹਾਂ ਦੀ ਅਪਣੀ ਜ਼ਾਤੀ ਲੈਟਰ ਪੈਡ ’ਤੇ ਉਨ੍ਹਾਂ ਦੇ ਆਪਣੇ ਦਸਤ-ਏ-ਮੁਬਾਰਕ (ਹੱਥਾਂ) ਨਾਲ ਲਿਖਿਆ ਪੱਤਰ ਮਿਲਿਆ, ਮੈਂ ਉਸਨੂੰ ਪੜ੍ਹਿਆ, ਮੇਰੀ ਖੁਸ਼ੀ ਦੀ ਕੋਈ ਇੰਤਿਹਾ ਨਾ ਰਹੀ..! ਉਸ ਪਤੱਰ ਦਾ ਇਕ-ਇਕ ਸ਼ਬਦ ਅੱਜ ਵੀ ਮੇਰੇ ਲਈ ਕਿਸੇ ਬੇਸ਼-ਕੀਮਤੀ ਹੀਰੇ ਮੋਤੀ ਤੋਂ ਘਟ ਨਹੀਂ ,ਇਸ ਪੱਤਰ ਵਿਚ ਉਨ੍ਹਾਂ ਮੈਨੂੰ ਸੰਬੋਧਨ ਕਰਦਿਆਂ ਲਿਖਿਆ : 

“ਪਿਆਰੇ ਮੁਹੰਮਦ ਅਬਾਸ ਜੀ,
ਅੱਜ ਜਦੋਂ ਇਕ ਮੀਟਿੰਗ ਤੋਂ ਵਾਪਸ ਆਇਆ ਤਾਂ ਅਗੇ ਮੇਜ਼ ਤੇ ਤੁਹਾਡੇ ਸੋਹਣੇ ਹੱਥਾਂ ਦਾ ਲਿਖਿਆ ਉਰਦੂ ਵਿਚ ਇਕ ਸ਼ੇਅਰ ਪਿਆ ਸੀ। ਮੈਂ ਛਪੀ ਹੋਈ ਉਰਦੂ ਪੜ੍ਹ ਲੈਂਦਾ ਹਾਂ, ਲਿਖੀ ਹੋਈ ਨਹੀਂ ,ਕਿਸੇ ਤੋਂ ਪੜ੍ਹਵਾਇਆ ਤੁਹਾਡੇ ਸੋਹਣੇ ਦਿਲ ਦੇ ਦੀਦਾਰ ਹੋਏ, ਬਹੁਤ-ਬਹੁਤ ਸ਼ਕਰੀਆ।
ਪਤਾ ਨਹੀਂ ਤੁਸੀਂ ਕਿਸ ਕੰਮ ਆਏ ਸੀ।
ਮੇਰੀ ਬਦ-ਕਿਸਮਤੀ ਕਿ ਤੁਹਾਡੇ ਨਾਲ ਮੇਲ ਨਹੀਂ ਹੋਇਆ। ਹੁਣ ਮੈਂ ਤੁਹਾਡਾ ਲਿਖਿਆ ਵੀ ਪੜ੍ਹ ਲੈਂਦਾ ਹਾਂ। ਤੁਹਾਡੀ ਲਿਖਾਈ ਬੜੀ ਸਾਫ ਅਤੇ ਸੋਹਣੀ ਹੈ। ਹੱਥ ਵੀ ਸੋਹਣੇ ਹੋਣਗੇ ,ਸੋਹਣੇ ਹੱਥ ਸੋਹਣੇ ਦਿਲ ਦੀ ਗਵਾਹੀ ਹੁੰਦੇ ਹਨ।ਹੁਣ ਕਦੇ ਵੀ ਆਉ ਤਾਂ ਜ਼ਰੂਰ ਮਿਲਣਾ। ਕੋਈ ਕੰਮ ਹੋਵੇ ਤਾਂ ਜ਼ਰੂਰ ਲਿਖਣਾ, ਭਾਵੇਂ ਉਰਦੂ ਵਿੱਚ ਲਿਖਣਾ। ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤ ਕੁੱਝ ਸਿੱਖਣਾ ਚਾਹੁੰਦਾ ਹਾਂ।

ਸ਼ੁਭ ਇੱਛਾਵਾਂ ਨਾਲ ,
ਆਪ ਜੀ ਦਾ, 
ਨਰਿੰਦਰ ਸਿੰਘ ਕਪੂਰ" 

ਬੇ-ਸ਼ੱਕ ਮੈਂ ਅੱਜ ਖੁਦ ਉਰਦੂ ,ਹਿੰਦੀ ਅਤੇ ਪੰਜਾਬੀ ਦੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਖਬਾਰਾਂ ਅਤੇ ਜਰਨਲਜ਼ ’ਚ ਛਪਦਾ ਹਾਂ ਇਥੋਂ ਤਕ ਕਿ ਕਈ ਵਾਰ ਕਪੂਰ ਸਾਹਿਬ ਅਤੇ ਮੈਂ ਇਕੋ ਦਿਨ ਇਕ ਅਖਬਾਰ ਦੇ ਪੰਨਿਆਂ ’ਤੇ ਅੱਗੇ ਪਿੱਛੇ ਛੱਪਦੇ ਹਾਂ ਅਤੇ ਇਹ ਵੇਖ ਕੇ ਇਕ ਗੌਰਵਮਈ ਅਹਿਸਾਸ ਵੀ ਹੁੰਦਾ ਹੈ। ਇਹ ਕਿ ਮੇਰੀਆਂ ਰਚਨਾਵਾਂ ਨੂੰ ਪੜਨ ਉਪਰੰਤ ਪਾਠਕਾਂ ਦੇ ਮੈਨੂੰ ਵੀ ਢੇਰਾਂ ਫੋਨ ਆਉਂਦੇ ਹਨ, ਜਿਨ੍ਹਾਂ ’ਚ ਪਾਠਕ ਅੰਤਾਂ ਦਾ ਪਿਆਰ ਸਨੇਹ ਅਤੇ ਦੁਆਵਾਂ ਹੁੰਦੀਆਂ ਹਨ। ਉਹ ਪਾਠਕ ਹੋਰ ਲਿਖਦੇ ਰਹਿਣ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਲੰਮੀਆਂ ਉਮਰਾਂ ਦੀ ਕਾਮਨਾ ਕਰਦੇ ਹਨ। ਕਈ ਪਾਠਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਤ ਭਾਵੁਕ ਕਰ ਦਿੰਦੇ ਨੇ। ਇਸ ਦੌਰਾਨ ਮੈਨੂੰ ਅਕਸਰ ਕਈ ਵਾਰੀ ਆਪਣੇ ਪਾਠਕ ਹੋਣ ਦਾ ਉਹੋ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ। ਜਿਹੜਾ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਦਾ ਅਨਮੋਲ ਸਮਾਂ ਸੀ, ਇਹੋ ਵਜ੍ਹਾ ਹੈ ਕਿ ਉਪਰੋਕਤ ਪੱਤਰ ਅੱਜ ਵੀ ਜਦੋਂ ਕਦੀ ਮੇਰੀਆਂ ਅੱਖਾਂ ਮੂਹਰੇ ਦੀ ਦੀ ਲੰਘਦਾ ਹੈ ਤਾਂ ਇੱਕ ਵਾਰ ਫਿਰ ਮੈਨੂੰ ਬੀਤੇ ਸਮੇਂ ਦੀਆਂ ਸੁਨਹਿਰੀ ਯਾਦਾਂ ਵਿਚ ਲੈ ਜਾਂਦਾ, ਜਿਨ੍ਹਾਂ ’ਚੋਂ ਨਿਕਲਣ ਨੂੰ ਸ਼ਾਇਦ ਕਦੇ ਵੀ ਦਿਲ ਨਹੀਂ ਕਰਦਾ..!

ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ ਨੰਬਰ 9855259650
Abbasdhaliwal72@gmail.com

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
 


rajwinder kaur

Content Editor

Related News