ਪ੍ਰਦੂਸ਼ਣ ’ਤੇ ਨੱਥ ਪਾਉਣ ਦੀ ਲੋੜ

09/20/2020 1:36:32 PM

ਓਜ਼ੋਨ ਪਰਤ ਬਾਰੇ ਅਸੀਂ ਸਾਰੇ ਲੋਕ ਪਿਛਲੇ ਕਾਫੀ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ । ਧਰਤੀ ਦੁਆਲੇ ਗਿਲਾਫ ਦੀ ਤਰਾ ਮੋਟੀ ਪਰਤ ਸ਼ਾਇਦ ਪ੍ਰਦੂਸ਼ਣ ਵੱਧਣ ਕਾਰਨ ਓਜ਼ੋਨ ਪਰਤ ਵਿੱਚ ਛੇਕ ਹੋ ਗਏ ਹਨ। ਇਸ ਦਾ ਕੁਝ ਹੱਦ ਤੱਕ ਜ਼ਿੰਮੇਵਾਰ ਖੁਦ ਮਨੁੱਖ ਹੈ, ਜੋ ਪ੍ਰਦੂਸ਼ਣ ਘੱਟ ਕਰਨ ਦੀ ਥਾਂ ਲਗਾਤਾਰ ਵਧਾ ਰਿਹਾ ਹੈ। ਸੂਰਜ ਦੀਆਂ ਹਾਨੀਕਾਰਕ ਪਰਾਵੈਗਨੀ ਕਿਰਨਾਂ ਸਿੱਧਿਆ ਛੇਕਾਂ ਵਿੱਚੋ ਧਰਤੀ ਉੱਪਰ ਪਹੁੰਚ ਕੇ ਮਨੁੱਖ ਉੱਪਰ ਹਮਲਾ ਕਰ ਰਹੀਆਂ ਹਨ। ਜਿਸ ਨਾਲ ਬੀਮਾਰਿਆ ਵਿੱਚ ਵਾਧਾ ਹੋ ਰਿਹਾ ਹੈ।

ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ

ਹਾਨੀਕਾਰਨ ਇਹ ਕਿਰਨਾਂ ਬਨਸਪਤੀ, ਕੁਦਰਤੀ ਰੁੱਖ, ਪੌਦਿਆਂ, ਫਸਲਾਂ ਨੂੰ ਨੁਕਸਾਨ ਪਹੁੰਚਾ ਕੇ ਕੁਝ ਦਹਾਕਿਆ ਤੱਕ ਮੱਨੁਖੀ ਜਲ-ਜੀਵਨ ਨੂੰ ਤਬਾਹ ਕਰ ਦੇਣਗੀਆਂ। ਓਜ਼ੋਨ ਪਰਤ ਨੂੰ ਬਚਾਉਣ ਲਈ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਆਦਿ ਵੱਧਣ ਅਤੇ ਰੋਕਣ ਲਈ ਕਾਬੂ ਪਾਉਣਾ ਚਾਹੀਦਾ ਹੈ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਕਸੀਜਨ ਦੇਣ ਵਾਲੇ ਪੀਪਲ, ਬਰੋਟਾ ਅਤੇ ਹਵਾ ਦੀ ਸ਼ੂਧਤਾ ਲਈ ਹੋਰ ਕਈ ਤਰ੍ਹਾਂ ਦੇ ਪੇੜ-ਪੌਦੇ ਲਗਾਉਣੇ ਚਾਹੀਦੇ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਦਾ ਜਿੰਮਾ ਵੀ ਸਾਨੂੰ ਸਾਰਿਆ ਨੂੰ ਹੀ ਲੈਣਾ ਚਾਹੀਦਾ ਹੈ ।

ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰਿਆਂ ‘ਮੁੰਡਿਆਂ’ ਦੀ ਜ਼ਿੰਦਗੀ

ਮਰਣ ਸਮੇਂ ਜਿੰਨੀ ਲੱਕੜ ਸਾਡੇ ਉਪਰ ਪਾਈ ਜਾਂਦੀ ਹੈ, ਉਹਣੇ ਹਿੱਸੇ ਬਰਾਬਰ ਆਪਣੇ ਹਿੱਸੇ ਦਾ ਘੱਟੋ ਘੱਟ ਇੱਕ-ਇੱਕ ਰੁੱਖ ਤਾਂ ਹਰ ਇੱਕ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ। ਰੁੱਖ ਲਗਾ ਕੇ ਮਿੱਟੀ ਕਟਾਵ, ਹੜ੍ਹਾ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਪ੍ਰਦੂਸ਼ਣ ਕੰਟਰੋਲ ਕਰਕੇ ਓਜ਼ੋਨ ਪਰਤ ਨੂੰ ਵੀ ਖਰਾਬ ਹੋਣ ਤੋਂ ਸੰਭਾਲਿਆ ਜਾਵੇਗਾ। ਕੁਦਰਤੀ ਅਤੇ ਮਨ ਨੂੰ ਸ਼ਾਂਤ ਕਰਨ ਵਾਲੀਆਂ ਆਕਸੀਜਨ ਗੈਸ ਦੇਣ ਵਾਲਾ ਵੱਡਮੁੱਲਾ ਤੋਹਫਾ ਬੋਹੜ ਮੈਂ ਵੀ ਆਪਣੇ ਘਰ ਦੇ ਬਾਹਰ ਇੱਕ ਪਾਸੇ ਲਾਇਆ ਹੋਇਆ ਹੈ। ਲੋੜ ਹੈ ਸਮੂਹ ਮੱਨੁਖ ਦੇ ਸਾਥ ਦੀ, ਤਾਂਕਿ ਉਹ ਵੀ ਇਕ ਦਰਖਚ ਜ਼ਰੂਰ ਲਗਾਏ। ਇਸ ਨਾਲ ਓਜ਼ੋਨ ਪਰਤ ਨੂੰ ਬਚ ਸਕਦੀ ਹੈ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਬੀਤਾ ਘਈ 
ਪੁੱਤਰੀ ਸਵਰਗੀ ਸ਼੍ਰੀ ਪ੍ਰੇਮ ਚੰਦ ਘਈ 
ਡਾਕਟਰ ਕੂੰਦਨ ਹਸਪਤਾਲ ਰੋਡ 
ਗੁਰੂਹਰਗੋਬਿੰਦ ਨਗਰ 
ਜ਼ਿਲ੍ਹਾ ਲੁਧਿਆਣਾ 
ਫੋਨ ਨੰਬਰ 6239083668

rajwinder kaur

This news is Content Editor rajwinder kaur