ਇਕ ਪਾਸੜ ਸੋਚ

05/22/2017 6:02:57 PM

 
ਨੀ ਤੇਰੇ ਮਿੱਠੇ ਬੋਲਾਂ ਨੇ ਕਮਾਲ ਕਰ ਦਿੱਤਾ ਏ 
ਹਾਰ ਚੁੱਕੀ ਜਿੰਦਗੀ ਨੂੰ ਅਬਾਦ ਕਰ ਦਿੱਤਾ ਏ
 
ਤੇਰੀ ਹਲੀਮੀ ਸਾਡੇ ਦਿਲ ਨੂੰ ਦੇ ਗਈ ਸਕੂਨ ਨੀ 
ਤੇਰੇ ਬੋਲਾਂ ਦੀ ਰਵਾਨਗੀ ਲੱਗੇ ਬਦਲੂ ਮੇਰੀ ਜੂਨ ਨੀ
 
ਤੇਰੀ ਗੱਲ ਕਰਨ ਦਾ ਅੰਦਾਜ਼ ਬਹੁਤ ਨਿਰਾਲਾ ਏ 
ਲੱਗਦਾ ਸੁੱਖ ਨੂੰ ਬਚਾਉਣ ਦਾ ਕੋਈ ਉਪਰਾਲਾ ਏ
 
ਤੇਰੀ ਫੋਨ ਤੇ ਕਹੀ ਹੈਲੋ ਗਈ ਦਿਲ ''ਤੇ ਸਿੱਧੀ ਵੱਜ ਨੀ 
ਖਿਆਲਾਂ ''ਚ ਰਹਿਣਾ ਮੇਰੇ ਤੂੰ ਸਾਰੀ ਰਾਤ ਅੱਜ ਨੀ  
 
ਤੇਰੀ ਆਵਾਜ਼ ਤੋਂ ਮੈਂ ਤੇਰੇ ਮੁੱਖ ਦਾ ਅੰਦਾਜਾ ਲਾ ਲਿਆ 
ਚੱਕ ਕਾਪੀ, ਖਿਆਲਾਂ ''ਚ ਤੇਰਾ ਚਿੱਤਰ ਬਣਾ ਲਿਆ 
 
ਤੇਰੇ ਬੁੱਲ੍ਹ ਹੋਲੀ-ਹੋਲੀ ਨਿੰਮਾ-ਨਿੰਮਾ ਮੁਸਕਰਾਉਦੇਂ ਨੇ 
ਆ ਹਲੀਮੀ ਭਰੇ ਮਿੱਠੇ ਬੋਲ ਮੈਨੂੰ ਤੜਫਾਉਦੇਂ ਨੇ 
 
ਤੇਰੀ ਮੋਟੀ-ਮੋਟੀ ਅੱਖ ''ਚ ਬੜੀ ਗਹਿਰਾਈ ਏ 
ਹੱਸ ਕੇ ਨੀਵੀਂ ਪਾ ਕੇ ਤੂੰ ਕਰਦੀ ਚਤਰਾਈ ਏ 
 
ਤੇਰੇ ਵਾਂਗ ਪਾਇਆ ਸੂਟ ਵੀ ਬੜਾ ਸੋਹਣਾ ਲੱਗਦਾ ਏ 
ਅੰਧੇਰੀ ਰਾਤ ''ਚ ਜਿਵੇਂ ਵੱਡਾ ਤਾਰਾ ਕੋਈ ਜਗਦਾ ਏ
 
ਤੇਰੀ ਪਹਿਲੀ ਗੱਲਬਾਤ ਨਾਲ ਏਹ ਦੁਨੀਆ ਚੰਗੀ ਲੱਗਣ ਲੱਗੀ ਏ 
ਰੱਬ ਕਰਾਉ ਮੇਲ ਆਪਣੇ ਜਾਂ ਵੱਜੂ ਮੇਰੇ ਨਾਲ ਫੇਰ ਠੱਗੀ ਏ
 
ਚੈਟ ਤੋਂ ਬਾਅਦ ਹੋਈ ਗੱਲ ਕੋਈ ਉਹਦੀ ਕਰਾਮਾਤ ਏ 
ਜਾਂ ਫਿਰ ਉਹ ਸੁੱਖ ਨੂੰ ਕਰਨਾ ਚਾਹੁੰਦਾ ਬਰਬਾਦ ਏ 
 
ਸੁੱਖ ਜਗਰਾਓਂ      
ਮੋਬਾ-97816 20022