ਨਵੀਆਂ ਪਤੀਸੀਆਂ

04/22/2017 11:42:35 AM

 ਨਵੀਆਂ ਪਤੀਸੀਆਂ
ਬਾਅਦ ਪਤਝੜ, ਬਹਾਰ ਰੁੱਤ ਆਈ,
  ਨਵੀਆਂ ਪਤੀਸੀਆਂ, ਲੱਗੀਆਂ ਦੇਣ ਦਿਖਾਈ।
ਦੇਖ ਪਤੀਸੀਆਂ ਪਿੱਪਲਾਂ ਉਤੇ,
  ਬੱਚਿਆਂ ਆ ਹੇਠਾਂ ਰੌਣਕ ਲਗਾਈ।
ਨਰਮ ਨਰਮ ਤੇ ਕੋਮਲ ਕੋਮਲ,
  ਲਾ ਹੱਥ, ਪਿੱਪਲਾਂ ਨੂੰ ਦੇਣ ਵਧਾਈ।
ਇਕ ਦੂਜੇ ਨਾਲ ਕਰਨ ਕਲੋਲਾਂ,
  ਫੜ ਹੱਥਾਂ ''ਚ ਪੱਤੀਆਂ ਤਾਂਈ।
ਨਵੀਂ ਮੌਸਮ ਦੀਆਂ ਨਵੀਆਂ ਖੇਡਾਂ,
  ਬੱਚਿਆਂ ਲਈ ਨਵੀਂ ਖੁਸ਼ੀ ਲਿਆਈ।
ਕੁਦਰਤ ਸਦਾ ਰੰਗ ਬਦਲਦੀ,
  ਰੁੱਤ ਇਕ ਤੋਂ ਬਾਅਦ ਜਦ ਦੂਜੀ ਆਈ।
ਬੱਚਿਆਂ ਨੂੰ ਤਾਂ ਹਰ ਰੁੱਤ ਭਾਵੇਂ,
  ਨਵਾਂ ਸਾਹਮਣੇ ਜਦ ਕੁਝ ਆਵੇ।
ਸਾਰੇ ਦੇਖ ਨਵਾਂ, ਮਨ ਪਰਚਾਉਂਦੇ,
  ਪ੍ਰਾਕ੍ਰਿਤੀ ਦੇ ਸਦਾ ਗੁਣ ਗਾਉਂਦੇ।
''ਗੋਸਲ'' ਕਹੇ ਹਰ ਰੁੱਤ ਨਿਆਰੀ,
  ਆਉਂਦੀ ਜਾਂਦੀ ਸਭ ਆਪਣੀ ਵਾਰੀ।
  - ਬਹਾਦਰ ਸਿੰਘ ਗੋਸਲ,
  - ਮਕਾਨ ਨੰ: 3098, ਸੈਕਟਰ-37 ਡੀ,
  - ਚੰਡੀਗੜ੍ਹ। ਮੋਬਾਈਲ ਨੰ: 98764-52223