ਪ੍ਰਕਿਰਤੀ ਦਾ ਅਦਭੁਤ ਨਜ਼ਾਰਾ

05/11/2020 4:53:59 PM

ਮੈਂ ਅਕਸਰ ਜਦੋਂ ਕਿਤੇ ਵਿਹਲਾ ਹੁੰਦਾ ਤਾਂ ਕੁਝ ਨ ਕੁਝ ਸੋਚਦਾ ਰਹਿੰਦਾ। ਅੱਜ ਮੈਂ ਆਪਣਾ ਫੋਨ ਫੜ ਕੇ ਬੈਠਾ ਹੀ ਸੀ ਕਿ ਇੰਨੇ ਨੂੰ ਮੇਰਾ ਕਰੀਬੀ ਦੋਸਤ (Anoop) ਆਇਆ ਅਤੇ ਮੈਂ ਫੋਨ ਬਾਰੇ ਗੱਲ ਕਰਨ ਲੱਗ ਗਿਆ। ਮੈ ਅਤੇ ਮੇਰਾ ਦੋਸਤ ਜਦੋਂ ਵੀ ਇੱਕਠੇ ਘੁੰਮਣ ਜਾਂਦੇ ਤਾਂ ਉਹ ਫੋਨ ਦੀ ਵਰਤੋਂ ਘੱਟ ਹੀ ਕਰਦਾ ਸੀ, ਕਿਉਕਿ ਉਸ ਦੀ ਸੋਚ ਕੁਝ ਦੂਜਿਆਂ ਨਾਲੋਂ ਅਲੱਗ ਸੀ।

ਮੈਂ ਉਸ ਨੂੰ ਪੁਛਿਆ ਤਾਂ ਉਸ ਨੇ ਆਪਣੇ ਵਿਚਾਰ ਮੇਰੇ ਸਾਹਮਣੇ ਪੇਸ਼ ਕੀਤੇ ਕਿ ਜੇ ਅਸੀਂ ਫੋਨ ਦੀ ਵਰਤੋਂ ਹੀ ਕਰੀ ਜਾਵਾਂਗੇ ਤਾਂ ਫਿਰ ਅਸੀਂ ਆਲੇ-ਦੁਆਲੇ ਦੇ ਕੁਦਰਤੀ ਨਜ਼ਾਰੇ ਨੂੰ ਤਾਂ ਮਹਿਸੂਸ ਹੀ ਨਹੀਂ ਕਰਦੇ। ਉਥੋ ਦੇ ਲੋਕਾਂ ਦਾ ਰਹਿਣ ਸਹਿਣ ਅਤੇ ਹੋਰ ਕਈ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ। ਫਿਰ ਉਸ ਨੇ ਮੇਰੇ ਵੱਲ ਦੇਖਿਆ ਉਸ ਦੀ ਇਹ ਵਾਰਤਾਲਾਪ ਸਮੇਂ ਵੀ ਮੈਂ ਆਪਣੇ ਮੋਬਾਇਲ ਫੋਨ ’ਤੇ ਲਗਿਆ ਹੋਇਆ ਸੀ।

ਉਹ ਠਹਾਕਾ ਮਾਰ ਕੇ ਉੱਚੀ ਅਵਾਜ਼ ਵਿਚ ਹੱਸਣ ਲੱਗ ਪਿਆ। ਤੇ ਆਖਣ ਲੱਗਾ ,"ਤੂੰ ਅਜੇ ਵੀ ਫੋਨ ਵਿਚ ਖੁਭਿਆ ਹੋਇਆ"।

ਉਹ ਬੜੇ ਹੀ ਠਰੰਮੇ ਤਰੀਕੇ ਨਾਲ ਮੇਰੇ ਨਾਲ ਗਲ ਕਰ ਰਿਹਾ ਸੀ ਅਤੇ ਕੁਦਰਤ ਦੀ ਪ੍ਰਕਿਰਤੀ ਦਾ ਆਨੰਦ ਲੈ ਰਿਹਾ ਸੀ। ਮੈਨੂੰ ਅਹਿਸਾਸ ਹੋਇਆ ਕਿ ਫੋਨ ਦੀ ਵਰਤੋਂ ਤੋਂ ਕਿਤੇ ਬਿਹਤਰ ਇਸ ਸਮੇਂ, ਇਹ ਹੈ ਕਿ ਫੋਨ ਬਾਰੇ ਚਰਚਾ ਕਰਨਾ ਹੈ। ਫਿਰ ਮੈਂ ਕੁਝ ਆਪਣੇ ਵਿਚਾਰ-ਵਟਾਂਦਰੇ ,ਆਪਣੇ ਦੋਸਤ ਨਾਲ ਸਾਂਝੇ ਕੀਤੇ, ਜੋ ਕਿ ਫੋਨ ਬਾਰੇ ਇਹ ਸੀ ਕਿ ਅਸੀ ਕਿਸੇ ਤਰਾਂ ਜੇ ਕਿਤੇ ਵਿਆਹ-ਸ਼ਾਦੀ ਜਾਂ ਰਿਸ਼ਤੇਦਾਰਾ ਕੋਲ ਜਾਂਦੇ, ਪਰਿਵਾਰਿਕ ਗੱਲਾਂ, ਸੁਖ-ਦੁੱਖ ਸਾਂਝੇ ਕਰਨ ਦੀ ਬਜਾਏ ਅਸੀ ਸਭ ਇਸ ਸਮਾਟ ਫੋਨ ਦਾ ਪਿੱਛਾ ਹੀ ਨਹੀਂ ਛੱਡਦੇ। 

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ‘ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ’

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ‘ਖ਼ਲੀਫਾ ਬੱਕਰ’ 

ਪੜ੍ਹੋ ਇਹ ਵੀ ਖਬਰ - ‘ਸਆਦਤ ਹਸਨ ਮੰਟੋ’ ਦੇ ਜਨਮ ਦਿਨ ’ਤੇ ਵਿਸ਼ੇਸ਼ : ‘ਮੈਂ ਕਹਾਣੀ ਕਿਉਂ ਲਿਖਦਾ ਹਾਂ’ 

PunjabKesari

ਮੈਨੂੰ ਇੰਝ ਪ੍ਰਤੀਤ ਹੋਇਆ ਕਿ ਕਿਸੇ ਨੇੜਲੇ ਕਰੀਬੀ ਕੋਲ ਅਸੀ ਆਪਣਾ ਸਮਾਂ ਕੱਢ ਕੇ ਜਾਂਦੇ ਪਰ ਅਸੀ ਜ਼ਿਆਦਾਤਰ ਸਮਾਂ ਫੋਨ ’ਤੇ ਬਿਤਾ ਕੇ ਵਾਪਸ ਆ ਜਾਂਦੇ। ਮੈਂ ਸੋਚਾਂ ਵਿਚ ਪੈ ਗਿਆ ਕਿ ਇਹ ਜੋ ਮੋਬਾਇਲ ਫੋਨ ਹੈ, ਇਸ ਦੇ ਫਾਇਦੇ ਬਹੁਤ ਨੇ ਪਰ ਬਹੁਤ ਸਾਰੇ ਨੁਕਸਾਨ ਵੀ ਹਨ ਤੇ ਸੋਚਿਆ ਕਿ ਸਾਨੂੰ ਆਪਣੇ ਕੀਮਤੀ ਪਲਾਂ ਨੂੰ ਹੀ ਜਾਇਆ ਨਹੀਂ ਕਰਨਾ ਚਾਹੀਦਾ। ਜਿੱਥੋ ਤੱਕ ਵੀ ਸੰਭਵ ਹੋ ਸਕੇ ਮੋਬਾਇਲ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ।

ਦੀਪਕ ਵਰਮਾ
ਸੁਲਤਾਨਪੁਰ ਲੋਧੀ, ਕਪੂਰਥਲਾ
9814756051


rajwinder kaur

Content Editor

Related News