ਇਹ ਜੋ ਕੁਦਰਤ ਪਰਮਾਤਮਾ ਨੇ ਬਣਾਈ ਹੈ .....

07/14/2019 5:42:31 PM

ਇਹ ਜੋ ਕੁਦਰਤ ਪਰਮਾਤਮਾ ਨੇ ਬਣਾਈ ਹੈ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਜਿਆ ਹੈ, ਉਸ ਪਰਮਾਤਮਾ ਵਲੋਂ ਸਾਨੂੰ ਬਹੁਤ ਵਧੀਆ ਸਰੀਰ ਰਹਿਣ ਸਹਿਣ ਬਖਸ਼ਿਆ ਹੈ ਸਾਨੂੰ ਉਸ ਰੱਬ ਵਲੋਂ ਦਿੱਤੀਆਂ ਦਾਤਾ ਤੇ ਕਦੀ ਵੀ ਕਿਸੇ ਤਰ੍ਹਾਂ ਦਾ ਕਿੰਤੂ-ਪਰੰਤੂ ਨਹੀਂ ਕਰਨਾ ਚਾਹੀਦਾ। ਕੁਝ ਦਿਨ ਪਹਿਲਾ ਦੀ ਗੱਲ ਹੈ ਮੇਰੀ ਦੁਕਾਨ ਤੇ ਇਕ ਨਵੀਂ ਵਿਆਹੀ ਜੋੜੀ ਕੁਝ ਸਮਾਨ ਲੈਣ ਨੂੰ ਰੁਕੀ ਦੋਨੋਂ ਹੀ ਬਹੁਤ ਸੋਹਣੇ ਉੱਚੇ ਲੰਬੇ ਸੀ ਇੰਝ ਕਹਿ ਲਉ ਕਿ ਮੁੰਡਾ ਕੁੜੀ ਤੋਂ ਸੋਹਣਾ ਤੇ ਕੁੜੀ ਮੁੰਡੇ ਤੋਂ ਸੋਹਣੀ ਸੀ ਉਹਨਾ ਨੂੰ ਦੇਖਕੇ ਉਹਨਾ ਤੋਂ ਨਜ਼ਰ ਨਹੀਂ ਹੱਟ ਰਹੀ ਸੀ। ਇੰਨੇ ਨੂੰ ਕੁੜੀ ਨੇ ਮੇਰੇ ਕੋਲੋਂ ਇਸ਼ਾਰੇ 'ਚ ਕੁੱਝ ਸਮਾਨ ਮੰਗਿਆ ਮੈਂ ਇਕ ਦਮ ਸੋਚ 'ਚ ਪੈ ਗਿਆ ਮੈਂ ਸਮਾਨ ਉਸ ਨੂੰ ਦੇ ਦਿੱਤਾ ਫਿਰ ਨਾਲ ਹੀ ਮੁੰਡੇ ਨੇ ਹੱਥ ਦੇ ਇਸ਼ਾਰੇ ਨਾਲ ਮੇਰੇ ਕੋਲੋਂ ਪੈਸੇ ਪੁੱਛੇ ਮੈਂ ਸਮਾਨ ਦੇ ਬਣਦੇ ਪੈਸੇ ਲੈ ਲਏ ਉਹ ਕੁਝ ਸਮੇਂ ਬਾਹਰ ਖੜੇ ਆਪਸ 'ਚ ਇਸ਼ਾਰਿਆ ਨਾਲ ਗੱਲਾਂ ਕਰ ਰਹੇ ਬਹੁਤ ਖੁਸ਼ ਹੋ ਰਹੇ ਸੀ ਜਿਸ ਤੋ ਪਤਾ ਲੱਗ ਰਿਹਾ ਸੀ ਕਿ ਉਹਨਾ ਦੋਨਾਂ ਨੂੰ ਰੱਬ ਨੇ ਆਵਾਜ ਨਹੀ ਬਖਸ਼ੀ ਸੀ ਪਰ ਉਹਨਾ ਨੂੰ ਖੁਸ਼ ਦੇਖਕੇ ਜਰਾ ਵੀ ਨਹੀ ਸੀ ਲੱਗ ਰਿਹਾ ਕਿ ਉਹਨਾ ਨੂੰ ਰੱਬ ਨਾਲ ਕੋਈ ਗਿਲਾ ਸ਼ਿਕਵਾ ਹੋਵੇ ਜਾਂਦੇ ਜਾਂਦੇ ਉਹ ਮੇਰੇ ਮਨ ਚ ਕਈ ਸਵਾਲ ਪੈਦਾ ਕਰ ਗਏ, ਆਪਾ ਨੂੰਉਸ ਪਰਮਾਤਮਾ ਨੇ ਸਭ ਕੁੱਝ ਸਹੀ ਸਲਾਮਤ ਦਿੱਤਾ ਹੈ ਪਰ ਆਪਾ ਰੱਬ ਦਾ ਸ਼ੁਕਰੀਆ ਕਰਨ ਦੀ ਬਜਾਇ ਆਪਣੇ ਤੋ ਉਪਰ ਵਾਲੇ ਬੰਦੇ ਨੂੰ ਦੇਖ ਕੇ ਉਸ ਰੱਬ ਨੂੰ ਕੋਸਦੇ ਆ ਕਿ ਰੱਬ ਨੇ ਸਾਡੇ ਨਾਲੋ ਜਿਆਦਾ ਖੁਸ਼ੀ ਦੂਜੇਨੂੰ ਬਖਸ਼ੀ ਹੈ ਇਹ ਸਭ ਕਰਮਾ ਦੀ ਖੇਡ ਹੈ ਪਰ ਅੱਜ ਪਤਾ ਲੱਗਾ ਕਿ ਜੋ ਕੁਝ ਰੱਬ ਨੇ ਆਪਾ ਨੂੰ ਦਿੱਤਾ ਹੈ 
ਉਹ ਵੀ ਕਈਆ ਨੂੰ ਨਸੀਬ ਨਹੀ ਜਿਸ ਤਰਾ ਉਹ ਜੋੜੀ ਜੋ ਦੋਨੋ ਬੋਲ ਵੀ ਨਹੀ ਸਕਦੇ ਪਰ ਫਿਰ ਵੀ ਉਹ ਰੱਬ ਦੇ ਭਾਣੇ ਨੂੰ ਸਿਰ ਮੱਥੇ ਮਨ ਕਿ ਖੁਸ਼ੀ ਖੁਸ਼ੀ ਆਪਣੀ ਜਿੰਦਗੀ ਜੀ ਰਹੇ ਨੇ, ਸਾਨੂੰ ਵੀ ਪਰਮਾਤਮਾ ਦੀ ਰਜਾ ਚ ਰਾਜੀ ਰਹਿਣਾ ਚਾਹੀਦਾ ਹੈ

ਦੀਪਕ ਵਰਮਾ 
ਸੁਲਤਾਨਪੁਰ ਲੋਧੀ 
9814756051

Aarti dhillon

This news is Content Editor Aarti dhillon