ਕਹਾਣੀ ਵਿਸ਼ੇਸ਼ -3 : ਪੜ੍ਹੋ ਦਿਲ ਨੂੰ ਝੰਜੋੜ ਦੇਣ ਵਾਲ਼ੀਆਂ ਡਾ.ਰਾਮ ਮੂਰਤੀ ਦੀਆਂ 2 ਮਿੰਨੀ ਕਹਾਣੀਆਂ

11/17/2020 1:44:01 PM

ਬਤ ਕਰ ਬਾਬਾ...(ਮਿੰਨੀ ਕਹਾਣੀ)

ਪੁਰਾਣੇ ਸਮੇਂ ਦੀ ਗੱਲ ਏ। ਕਹਿੰਦੇ ਨੇ ਇਕ ਬਜ਼ੁਰਗ ਬੰਦਾ ਸਿਰ ਵਿੱਚ ਲੱਗੀ ਗਹਿਰੀ ਸੱਟ ਕਾਰਨ ਡੂੰਘੀ ਬੇਹੋਸ਼ੀ ਵਿੱਚ ਚਲਾ ਗਿਆ। ਲੋਕ ਦੱਸਦੇ ਨੇ ਕਿ ਪੂਰੇ ਦਸ ਦਿਨ ਉਹ ਸ਼ਾਂਤ ਅਤੇ ਅਹਿੱਲ ਆਪਣੇ ਬਿਸਤਰੇ 'ਤੇ ਪਿਆ ਰਿਹਾ, ਜਿਵੇਂ ਗਹਿਰੀ ਨੀਂਦਰ ਵਿੱਚ ਪਿਆ ਹੋਵੇ। ਹਾਂ ,ਕਦੇ ਕਦੇ ਉਹ ਇੰਝ ਮੁਸਕਰਾਉਂਦਾ, ਜਿਵੇਂ ਸਵਰਗਾਂ ਦੀ ਸੈਰ ਕਰ ਰਿਹਾ ਹੋਵੇ ਪਰ ਗਿਆਰਵੇਂ ਦਿਨ ਅਚਾਨਕ ਉਸ ਨੂੰ ਪਸੀਨਾ ਆਉਣ ਲੱਗ ਪਿਆ ਅਤੇ ਉਹ ਇੰਝ ਹਿੱਲਣ-ਜੁੱਲਣ ਲੱਗ ਪਿਆ, ਜਿਵੇਂ ਡਾਹਢਾ ਡਰ ਗਿਆ ਹੋਵੇ। 

ਉਹ ਉੱਚੀ-ਉੱਚੀ ਖੰਘਣ ਲੱਗ ਪਿਆ ਤੇ...ਕੱਢੋ ਮੈਨੂੰ ਇੱਥੋਂ...ਕੱਢੋ ਮੈਨੂੰ ਇੱਥੋਂ...ਬੁੜਬੜਾਉਂਦਾ ਹੋਇਆ ਘਬਰਾਹਟ 'ਚ ਅਚਾਨਕ ਉੱਠ ਬੈਠਾ। ਫਿਰ ਉਹ ਆਪਣੇ ਮੱਥੇ ’ਤੇ ਆਈ ਤਰੇਲੀ ਨੂੰ ਪੂੰਝਣ ਲੱਗ ਪਿਆ। ਕੋਲ ਬੈਠੇ ਉਸ ਦੇ ਅੱਠਾਂ ਕੁ ਸਾਲਾਂ ਦੇ ਪੋਤੇ ਨੇ ਪੁੱਛਿਆ...

ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ

"ਬਾਬਾ ਤੀ ਦੱਲ ਹੋਈ? ਹੈਦਾਂ ਕਾਤੋਂ ਕਰਦਾਂ? ਤੂੰ ਤਾ ਤੁੱਤਾ ਪਿਆ ਤੀ...ਤੀ ਦੱਲ ਹੋਈ? "

"ਪੁੱਤ ਕੀ ਦੱਸਾਂ? ਕੁਝ ਦਿਨ ਤਾਂ ਵਾਹਵਾ ਸਵਰਗਾਂ ਦੀ ਸੈਰ ਕੀਤੀ ਤੇ ਮਨ ਬੜਾ ਖੁਸ਼ ਰਿਹਾ...ਪਰ ਫੇਰ ਮੈਨੂੰ ਨਰਕਾਂ 'ਚ ਲੈ ਗਏ...ਮੈਂ ਡਰ ਗਿਆ ਸੀ! " ਪੋਤਾ ਹਾਲੇ ਵੀ ਬਜ਼ੁਰਗ ਦੇ ਮੱਥੇ 'ਤੇ ਪਸੀਨਾ ਦੇਖ ਰਿਹਾ ਸੀ ਤੇ ਬਜ਼ੁਰਗ ਨੂੰ ਹੌਂਕਣੀ ਚੜ੍ਹੀ ਹੋਈ ਦੇਖ ਸਕਦਾ ਸੀ। ਪੋਤੇ ਨੇ ਹੈਰਾਨ ਹੁੰਦੇ ਪੁੱਛਿਆ,

"ਬਾਬਾ! ਕੀ ਤੀ ਉੱਥੇ? ਕਿੱਦਾਂ ਦਾ ਤੀ ਨਲਕ ਬੀ ਤੂੰ ਡਲ ਗਿਆ! "

ਪੜ੍ਹੋ ਇਹ ਵੀ ਖ਼ਬਰ - ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ 

"ਪੁੱਤ ਕੀ ਦੱਸਾਂ...ਦੱਸਦਿਆਂ ਵੀ ਡਰ ਆਉਂਦਾ...ਚਾਰ ਚੁਫੇਰੇ ਧੂੰਆਂ ਹੀ ਧੂੰਆਂ। ਅੱਗ ਹੀ ਅੱਗ...ਰਾਤ ਨੂੰ ਚੰਦ ਨੀ ਸੀ ਦਿਸਦਾ ਤੇ ਦਿਨ ਨੂੰ ਸੂਰਜ ਨੀ ਸੀ ਦੀਹਦਾ। ਸਾਹ ਘੁੱਟ ਹੋਣ ਲੱਗ ਗਿਆ ਸੀ ਮੇਰਾ...ਅੱਖਾਂ ਜ਼ਹਿਰੀਲੇ ਧੂੰਏਂ ਕਾਰਨ ਬਾਹਰ ਡਿੱਗਣ ਨੂੰ ਫਿਰਦੀਆਂ ਸੀ। ਲੋਕ ਇਕ ਦੂਜੇ ਤੋਂ ਖੋਹ-ਖੋਹ ਅਤੇ ਖਿੱਚ ਕੇ ਖਾ ਰਹੇ ਸੀ। ਚੋਰ ਸਾਧੂਆਂ ਦੇ ਭੇਸ ਵਿਚ ਲੁੱਕ ਕੇ ਲੋਕਾਂ ਨੂੰ ਧੋਖੇ ਨਾਲ਼ ਲੁੱਟ ਰਹੇ ਸੀ। ਲੋਕ ਵਿਚਾਰੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨਾਲ ਤੜਫ਼ ਰਹੇ ਸੀ। ਨਦੀਆਂ ਅਤੇ ਨਾਲ਼ਿਆਂ ਵਿੱਚ ਬੋ ਮਾਰਦਾ ਜ਼ਹਿਰੀਲਾ ਪਾਣੀ ਵਗ ਰਿਹਾ ਸੀ...ਹੋਰ ਤਾਂ ਹੋਰ ਪੁੱਤ ਕਹਿਰ ਸਾਈਂ ਦਾ, ਉੱਥੇ ਤਾਂ ਪੀਣ ਵਾਲਾ ਪਾਣੀ ਵੀ ਮੁੱਲ ਵਿਕਦਾ ਸੀ। ਇਕ ਗਵਈਆਂ ਗਾਉਣ ਡਿਹਾ ਸੀ...ਆਖੇ ਤੇਰਾ ਵਿਕਦਾ ਜੈ ਕੁਰੇ ਪਾਣੀ...ਲੋਕ ਭੁੱਖੇ ਪਿਆਸੇ ਮਰ ਰਹੇ ਸੀ। ਗਾਈਆਂ ਰੂੜੀਆਂ 'ਤੇ ਗੰਦ ਚੁਗ ਰਹੀਆਂ ਸਨ ਤੇ ਕੁੜੀਆਂ ਬੁੜ੍ਹੀਆਂ ਨੰਗੀਆਂ..ਉਹ ਹੋ...ਮਾਪਿਆਂ ਨੂੰ ਲਾਦ ਘਰਾਂ 'ਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢ ਰਹੀ, ਮੈਂ ਅੱਖੀਂ ਵੇਖੀ...ਵੈਦ ਹਕੀਮ ਬੀਮਾਰਾਂ ਦੇ ਅੰਗ ਕੱਢ ਕੱਢ ਬੇਚੀ ਜਾਂਦੇ ਸੀ। ਧੀਆਂ ਭੈਣਾਂ ਨੂੰ ਅੱਗਾਂ ਲਾ ਲਾ ਸਾੜਿਆ ਜਾ ਰਿਹਾ ਸੀ...ਇੱਥੋਂ ਤੱਕ ਬੀ ਛੋਟੀਆਂ ਛੋਟੀਆਂ ਬੱਚੀਆਂ ਨਾਲ਼ ਵੀ ਕੁਕਰਮ...ਹਾਏ ਓਏ ਮੇਰਿਆ ਰੱਬਾ...ਮੁੜ ਨਾ ਦਿਖਾਈਂ ਇਹ ਕੁਛ!"

"ਬਤ! ਬਤ ਕਰ ਬਾਬਾ ਮੇਤੋਂ ਨੀ ਹੋਲ ਸੁਣ ਹੁੰਦਾ! " ਕਹਿੰਦਿਆਂ ਡਰੇ ਹੋਏ ਪੋਤੇ ਨੇ ਆਪਣਾ ਸਿਰ ਬਜ਼ੁਰਗ ਦੀ ਗੋਦੀ ਵਿੱਚ ਛੁਪਾ ਲਿਆ ਸੀ।

ਪੜ੍ਹੋ ਇਹ ਵੀ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ


...ਓ ਤਾਂ ਸਦਾਈ ਹੈਗਾ  

ਸਾਡੇ ਕਸਬੇ ਦੇ ਮੇਨ ਬਾਜ਼ਾਰ ਵਿਚ ਮੇਰੇ ਇਕ ਗੂੜ੍ਹੇ ਮਿੱਤਰ ਦੀ ਸਾਹਿਤਕ ਕਿਤਾਬਾਂ ਦੀ ਦੁਕਾਨ ਹੈ, ਜਿਸ ਵਿਚ ਸਾਰਾ ਸਾਲ ਕੋਈ ਟਾਵਾਂ ਟੱਲਾ ਗਾਹਕ ਹੀ ਵੜਦਾ ਹੈ। ਚਾਰ ਪੈਸੇ ਬਣ ਜਾਣ ਇਸ ਲਈ ਉਹ ਦੀਵਾਲੀ-ਦੁਸਹਿਰੇ ਮੌਕੇ ਨਵੇਂ ਸਾਲ ਦੇ ਕੈਲੰਡਰ, ਜੰਤਰੀਆਂ, ਪੂਜਾ ਸਾਮਗਰੀ ਅਤੇ ਪਟਾਕੇ ਆਦਿ ਰੱਖਣ ਲੱਗ ਪਿਆ ਸੀ। ਅੱਜ ਦੀਵਾਲੀ ਮੌਕੇ ਮੈਂ ਆਪਣੇ ਉਸ ਮਿੱਤਰ ਦੀ ਦੁਕਾਨ ਤੋਂ ਦੀਵੇ ਅਤੇ ਮੋਮਬੱਤੀਆਂ ਖਰੀਦਣ ਲਈ ਗਿਆ ਤਾਂ ਉਸ ਨੇ ਮੈਨੂੰ ਗੱਲਾਂ ਬਾਤਾਂ ਕਰਨ ਲਈ ਬਿਠਾ ਲਿਆ। ਲੋਕ ਉਸ ਦੀ ਦੁਕਾਨ ਤੋਂ ਤਰ੍ਹਾਂ ਤਰ੍ਹਾਂ ਦੇ ਪਟਾਕੇ ਖ਼ਰੀਦ ਰਹੇ ਸਨ। ਕਈਆਂ ਨੇ ਤਾਂ ਅੱਠ-ਅੱਠ, ਦਸ-ਦਸ ਹਜ਼ਾਰ ਦੇ ਪਟਾਕੇ ਖ਼ਰੀਦੇ ਸਨ। ਇਕ ਬੰਦਾ ਜਦੋਂ ਉਸ ਕੋਲੋਂ ਪੰਜ ਹਜ਼ਾਰ ਰੁਪਏ ਦੇ ਪਟਾਕੇ ਖ਼ਰੀਦ ਕੇ ਲੈ ਗਿਆ ਤਾਂ ਮੈਂ ਉਸ ਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਕਿਹਾ,

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

"ਯਾਰ! ਬੜੇ ਮੂਰਖ ਨੇ ਲੋਕ, ਪੈਸਿਆਂ ਨੂੰ ਅੱਗ ਲਾਈ ਜਾਂਦੇ ਨਾਲੇ ਵਾਤਾਵਰਨ ਨੂੰ!" ਇਸ ਉਪਰ ਉਹ ਕਹਿਣ ਲੱਗਾ,

 "ਪ੍ਰੋਫ਼ੈਸਰ ਸਾਹਿਬ, ਜੇ ਸਾਡੇ-ਤੁਹਾਡੇ ਵਰਗੇ ਸਾਰੇ ਸਿਆਣੇ ਹੋ ਜਾਣ ਤਾਂ ਇਹ ਦੁਨੀਆਂ ਬੇ-ਰੰਗ ਤੇ ਨੀਰਸ ਜਿਹੀ ਹੋ ਜਾਵੇ! ਅਜਿਹੇ ਮੂਰਖਾਂ ਕਰਕੇ ਹੀ ਦੇਖੋ ਕਿੰਨਿਆਂ ਦੀ ਰੋਟੀ ਚੱਲ ਰਹੀ ਹੈ!"

ਉਸ ਨੇ ਪਟਾਕਿਆਂ ਅਤੇ ਮਿਠਿਆਈਆਂ ਦੀਆਂ ਲੱਗੀਆਂ ਦੁਕਾਨਾਂ ਵੱਲ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ। ਇਸ ਤੋਂ ਅੱਗੇ ਮੈਂ ਕੁਝ ਕਹਿੰਦਾ, ਜਦ ਨੂੰ ਇਕ ਪਰਵਾਸੀ ਮਜ਼ਦੂਰ ਉਸ ਦੀ ਦੁਕਾਨ 'ਤੇ ਆ ਕੇ ਪਟਾਕਿਆਂ ਦੀ ਚੋਣ ਕਰਨ ਲੱਗ ਪਿਆ। ਕੁਝ ਪਟਾਕੇ ਇਕੱਠੇ ਕਰਕੇ ਉਹ ਇਸ ਕੋਲ ਬਿਲ ਬਣਵਾਉਣ ਲਈ ਆ ਗਿਆ। ਨੌਂ ਸੌ ਰੁਪਏ ਬਣੇ ਸਨ ਉਸ ਦੇ। ਪੰਜ ਸੌ ਤੋਂ ਉਪਰ ਪਟਾਕੇ ਖ਼ਰੀਦਣ ਵਲਿਆਂ ਨੂੰ ਦਸ ਦੀਵੇ ਫ਼੍ਰੀ ਦੇਣ ਦਾ ਲਾਲਚ ਸਾਰੇ ਬਾਜ਼ਾਰ ਵਿਚ ਗਾਹਕ ਖਿਚਣ ਲਈ ਚੱਲ ਰਿਹਾ ਸੀ। ਪ੍ਰਵਾਸੀ ਮਜ਼ਦੂਰ ਪੈਸੇ ਗਿਣ ਕੇ ਪੂਰੇ ਕਰ ਹੀ ਰਿਹਾ ਸੀ ਕਿ ਮੇਰਾ ਮਿੱਤਰ ਦੀਵੇ ਪਾਉਣ ਲਈ ਕਾਂਊਟਰ ਛੱਡ ਕੇ ਦੁਕਾਨ ਦੇ ਬਾਹਰ ਚਲਾ ਗਿਆ, ਜਿੱਥੇ ਉਸ ਮਜ਼ਦੂਰ ਦੇ ਦੋ ਬੱਚੇ ਵੀ ਖੜੇ ਸਨ। ਕੀ ਦੇਖਦਾ ਹਾਂ ਕਿ ਮੇਰਾ ਮਿੱਤਰ ਦੀਵੇ ਪਾਉਣ ਤੋਂ ਬਿਨਾਂ ਹੀ ਉਨੀਂ ਪੈਰੀਂ ਵਾਪਸ ਆ ਗਿਆ ਤੇ ਉਸ ਨੇ ਪਟਾਕੇ ਕਾਂਊਟਰ ਉਪਰ ਢੇਰੀ ਕਰ ਲਏ। ਉਹ ਮਜ਼ਦੂਰ ਹੈਰਾਨ ਹੋ ਕੇ ਉਸ ਨੂੰ ਪੁੱਛਣ ਲੱਗਾ,

ਪੜ੍ਹੋ ਇਹ ਵੀ ਖ਼ਬਰ -  Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

"ਕਿਆ ਬਾਤ ਹੋਈ...ਦੇਨਾਂ ਨਹੀਂ ਹੈ ਪਟਾਕਾ?" ਤਾਂ ਮੇਰਾ ਮਿੱਤਰ ਕਹਿਣ ਲੱਗਾ,

"ਨਹੀਂ, ਤੈਨੂੰ ਨੀ ਦੇਣੇ!"

"ਕਿਉਂ, ਕਿਆ ਬਾਤ ਹੂਈ? ਪੈਸੇ ਦੇ ਰਾ ਹੂੰ!"

"ਨੲ੍ਹੀ! ਮੈਨੂੰ ਨੀ ਚਾਹੀਦੇ ਤੇਰੇ ਪੈਸੇ...ਔਹ ਬੱਚੇ ਤੇਰੇ ਨੇ?"  ਮੇਰੇ ਮਿੱਤਰ ਨੇ ਉਸ ਨੂੰ ਥੋੜਾ ਗੁੱਸੇ ਨਾਲ ਪੁੱਛਿਆ। 

"ਹਾਂ! ਮੇਰੇ ਈ ਹੈਂ, ਕਿਆ ਹੂਆ?"

ਪੜ੍ਹੋ ਇਹ ਵੀ ਖ਼ਬਰ - ‘ਡਾਕਟਰ’ ਬਣਨ ਦੀ ਚਾਹਵਾਨ ਨੌਜਵਾਨ ਪੀੜ੍ਹੀ ਇਨ੍ਹਾਂ ਖੇਤਰਾਂ ’ਚ ਬਣਾ ਸਕਦੀ ਹੈ ਆਪਣਾ ‘ਭਵਿੱਖ’ 

ਮਜ਼ਦੂਰ ਨੇ ਥੋੜ੍ਹੇ ਡਰ ਤੇ ਹੈਰਾਨੀ ਦੇ ਭਾਵ ਨਾਲ ਪੁੱਛਿਆ। ਮੈਂ ਵੀ ਹੈਰਾਨ ਸਾਂ ਕਿ ਪਤਾ ਨਹੀਂ ਕੀ ਗੱਲ ਹੋ ਗਈ।

"ਸਦਾਈਆਂ! ਉਨ੍ਹਾਂ ਨੂੰ ਜੁੱਤੀ ਲੈ ਕੇ ਦੇ...ਦੋਵੇਂ ਪੈਰੋਂ ਨੰਗੇ ਨੇ...ਦੇਖ ਉਨ੍ਹਾਂ ਦੀਆਂ ਨਲ਼ੀਆਂ ਲਮਕ ਰਹੀਆਂ ਨੇ...ਮੈਂ ਨੀ ਵੇਚਣੇ ਤੈਨੂੰ ਪਟਾਕੇ...ਦੌੜ ਜਾ!"ਮੇਰਾ ਮਿੱਤਰ ਹੁਣ ਕੁਝ ਤ੍ਹੈਸ਼ ਵਿਚ ਆ ਕੇ ਬੋਲਿਆ।

ਪਰਵਾਸੀ ਮਜ਼ਦੂਰ ਬਿਨਾਂ ਕੁਝ ਬੋਲੇ ਮਰੋੜਾ ਜਿਹਾ ਖਾ ਕੇ ਬੱਚਿਆਂ ਨੂੰ ਲੈ ਕੇ ਉੱਥੋਂ ਖਿਸਕ ਗਿਆ। ਮੈਂ ਵੀ ਆਪਣੇ ਮਿੱਤਰ ਤੋਂ ਆਗਿਆ ਮੰਗੀ ਅਤੇ ਸਾਮਾਨ ਲੈ ਕੈ ਉਸ ਦੀ ਦੁਕਾਨ ਤੋਂ ਬਾਹਰ ਆ ਗਿਆ। ਬਾਜ਼ਾਰ 'ਚੋਂ ਲੰਘਦਿਆਂ ਮੇਰੇ ਕੰਨਾਂ ਵਿਚ ਇਕ ਆਵਾਜ਼ ਪਈ,

"ਕੀ ਗੱਲ ਹੋਈ, ਉੱਥੇ ਰੇਟ ਨਹੀਂ ਬਣਿਆਂ?"

ਪੜ੍ਹੋ ਇਹ ਵੀ ਖ਼ਬਰ - ਟਰੰਪ ਨੇ ਖ਼ੁਦ ਨੂੰ ਦਿੱਤਾ ਮੋਡਰਨਾ ਦੇ ਕੋਰੋਨਾ ਟੀਕੇ ਦੀ ਸਫ਼ਲਤਾ ਦਾ ਸਿਹਰਾ, ਕਿਹਾ ‘ਮੇਰੀ ਵੱਡੀ ਪ੍ਰਾਪਤੀ’

ਮੈਂ ਉਧਰ ਵੇਖਿਆ ਤਾਂ ਦੁਕਾਨਦਾਰ ਉਸੇ ਮਜ਼ਦੂਰ ਨੂੰ ਪੁੱਛ ਰਿਹਾ ਸੀ, ਜੋ ਹੁਣ ਉਸ ਦੀ ਦੁਕਾਨ ਤੋਂ ਪਟਾਕੇ ਖ਼ਰੀਦ ਰਿਹਾ ਸੀ। ਉਸ ਦੀ ਗੱਲ ਸੁਣ ਕੇ ਮਜ਼ਦੂਰ ਕਹਿਣ ਲੱਗਾ," ਓ ਤਾਂ ਸ਼ੁਦਾਈ ਹੈਗਾ!"
ਮੈਂ ਦੇਖਿਆ ਪੈਰੋਂ ਨੰਗੇ ਤੇ ਨਾ-ਮਾਤਰ ਕੱਪੜਿਆਂ 'ਚ ਖੜੇ ਮਜ਼ਦੂਰ ਦੇ ਬੱਚੇ ਕਮੀਜ਼ ਦੇ ਕਫ਼ਾਂ ਨਾਲ ਆਪਣੇ ਨੱਕ ਪੂੰਝ ਰਹੇ ਸਨ। ਮੇਰੇ ਲਈ ਫ਼ੈਸਲਾ ਕਰਨਾ ਹੁਣ ਮੁਸ਼ਕਿਲ ਹੋ ਗਿਆ ਸੀ ਕਿ ਅਸਲ ਵਿਚ ਸਦਾਈ ਕੌਣ ਸੀ? ਮੇਰਾ ਮਿੱਤਰ ਜਾਂ ਇਹ ਮਜ਼ਦੂਰ!

ਡਾ.ਰਾਮ ਮੂਰਤੀ
+91 94174 49665


rajwinder kaur

Content Editor

Related News