ਧਰਮ ਦੇ ਨਾਮ ਤੇ ਹੋ ਰਹੇ ਦੰਗੇ

02/27/2020 3:14:33 PM

ਧਰਮ ਦੇ ਨਾਮ ਤੇ ਹੋ ਰਹੇ ਦੰਗੇ
ਫ਼ਾਲਤੂ ਦੇ ਨਿੱਤ ਪੈਂਦੇ ਪੰਗੇ
ਆਪਸ ਦੇ ਵਿੱਚ ਮਾਰੋ ਮਾਰੀ
ਨੇਤਾ ਫਿਰਦੇ ਬਣੇ ਵਪਾਰੀ¢
ਕੋਈ ਕਿਸੇ ਦੀ ਨਹੀਂ ਸੁਣਵਾਈ
ਮਰੇ ਦੇ ਮੂੰਹ ਨੂੰ ਲਾਉਣ ਦਵਾਈ
ਅੰਦਰੋਂ ਖਾਰ ਤੇ ਉੱਤੋਂ ਯਾਰੀ
ਨੇਤਾ ਫਿਰਦੇ ਬਣੇ ਵਪਾਰੀ¢
ਕੁਰਸੀ ਦਾ ਜਿਸ ਨੂੰ ਨਸ਼ਾ ਚੜ੍ਹ ਗਿਆ
ਸਮਝ ਲਉ ਫਾਨੇ ਵਾਾਗੂੰ ਅੜ ਗਿਆ
ਲੋਕਾਾ ਦੇ ਨਾਲ ਕਰਨ ਮਕਾਰੀ
ਨੇਤਾ ਫਿਰਦੇ ਬਣੇ ਵਪਾਰੀ¢
ਮੰਦਰ ਢਾਉਦੇ ਮਸਜਿਦ ਢਾਉਦੇ
ਚਾਰ ਚੁਫੇਰੇ ਅੱਗਾਾ ਪਾਉਾਦੇ
ਸੁਖਚੈਨ, ਵੋਟਾਾ ਲੈ ਬਣੇ ਹੰਕਾਰੀ
ਨੇਤਾ ਫਿਰਦੇ ਬਣੇ ਵਪਾਰੀ¢
ਇਨਸਾਨੀਅਤ ਵਾਲਾਾ ਪਾਸਾ ਮਰ ਗਿਆ
ਏਥੇ ਆ ਸਮਾਜ ਹਰ ਗਿਆ
ਖ਼ਲਕਤ ਦੀ ਬਣੀ ਪਈ ਹੈ ਭਾਰੀ
ਨੇਤਾ ਫਿਰਦੇ ਬਣੇ ਵਪਾਰੀ¢

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
8437932924

 


Aarti dhillon

Content Editor

Related News