ਮੇਰਾ ਸੁਨੇਹਾ ਪਹੁੰਚਦਾ ਹੋਵੇ...

07/20/2020 11:44:50 AM

ਕੋਈ ਵੀ ਵਿਵਹਾਰਿਕ ਤਬਦੀਲੀ ਲਿਆਉਣ ਲਈ ਤਿੰਨ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ, ਗਿਆਨ,ਰਵਈਆ ਅਤੇ ਅਭਿਆਸ। ਇਸ ਲਈ ਲਾਭਪਾਤਰ ਤੱਕ ਆਪਣਾ ਸੁਨੇਹਾ ਅਜਿਹੀ ਭਾਸ਼ਾ ਵਿਚ ਪਹੁੰਚਾਉਣ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਸਮਝ ਆਏ। ਜੇ ਅਸੀਂ ਸੁਨੇਹਾ ਠੀਕ ਤਰੀਕੇ ਨਾਲ ਪਹੁੰਚਾ ਸਕੇ ਤਾਂ ਸਮਝ ਲਓ ਤਬਦੀਲੀ ਲਿਆਉਣ ਵਿੱਚ ਵੀ ਕਾਮਯਾਬ ਹੋਵਾਂਗੇ ।

ਜਦੋਂ ਮੈਂ ਅਤੇ ਮੇਰੇ ਸਹਿਪਾਠੀਆਂ ਨੇ ਮੈਡੀਕਲ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਸਾਡੇ ਸਾਹਮਣੇ ਵੀ ਇੱਕ ਅਜਿਹੀ ਸਥਿਤੀ ਆਈ। ਸਾਨੂੰ ਔਰਤਾਂ ਦੇ ਵਿਭਾਗ ਦੀ ਮੁਖੀ ਨੇ ਬੁਲਾਇਆ। ਉਸਨੇ ਕਿਹਾ ਕਿ ਖੂਨਦਾਨ ਕੈਂਪ ਦਾ ਇੰਤਜਾਮ ਕਰੋ। ਸਾਡੇ ਵਿਭਾਗ ਵਿਚ ਜਣੇਪੇ ਬਹੁਤ ਹੁੰਦੇ ਹਨ। ਬਹੁਤ ਸਾਰੇ ਮਰੀਜ਼ਾਂ ਨੂੰ ਖ਼ੂਨ ਦੀ ਲੋੜ ਪੈਂਦੀ ਹੈ। ਰਿਸ਼ਤੇਦਾਰ ਖੂਨ ਦੇਣ ਲਈ ਰਾਜ਼ੀ ਨਹੀਂ ਹੁੰਦੇ। ਸੋ ਹਮੇਸ਼ਾ ਘਾਟ ਰਹਿੰਦੀ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਤੁਸੀਂ ਨੌਜਵਾਨ ਹੋ, ਇਸ ਲਈ ਸਾਡੀ ਮਦਦ ਕਰੋ। ਉਨ੍ਹਾਂ ਦੀ ਮਦਦ ਕਰਨ ਦੇ ਇਰਾਦੇ ਨਾਲ ਅਸੀਂ ਇੱਕ ਖੂਨਦਾਨੀ ਸੰਸਥਾ ਦੀ ਸਥਾਪਨਾ ਕੀਤੀ । ਫਿਰ ਅਲੱਗ-ਅਲੱਗ ਕਾਲਜਾਂ ਵਿੱਚ ਖੂਨਦਾਨ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ।ਇਸ ਦੌਰਾਨ ਸਾਨੂੰ ਮਹਿਸੂਸ ਹੋਇਆ ਕਿ ਲੋਕਾਂ ਵਿੱਚ ਖੂਨਦਾਨ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ।

ਅਸੀਂ ਇੱਕ ਸਕਿਟ ਤਿਆਰ ਕੀਤਾ ਅਤੇ ਅਲੱਗ-ਅਲੱਗ ਪਿੰਡਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਾਇਆ। ਪਿੰਡ ਵਾਸੀਆਂ ਨੂੰ ਇਕੱਠਾ ਕਰ ਲਿਆ ਜਾਂਦਾ ਸੀ। ਸਕਿਟ ਵਿੱਚ ਇੱਕ ਗਰਭਵਤੀ ਔਰਤ ਦਿਖਾਈ ਜਾਂਦੀ ਸੀ, ਜਿਸ ਨੂੰ ਖੂਨ ਦੀ ਲੋੜ ਹੈ। ਉਸ ਦਾ ਘਰਵਾਲਾ ਕਮਜ਼ੋਰੀ ਹੋਣ ਦੇ ਡਰ ਕਰ ਕੇ ਖੂਨ ਦੇਣ ਤੋਂ ਇਨਕਾਰ ਕਰ ਦਿੰਦਾ ਹੈ ।ਇਕ ਨੌਜਵਾਨ ਸਾਹਮਣੇ ਆ ਕੇ ਖੂਨ ਦਾਨ ਦੀ ਪੇਸ਼ਕਸ਼ ਕਰਦਾ ਹੈ। ਲੋਕਾਂ ਸਾਹਮਣੇ ਹੀ ਮੇਜ਼ ਤੇ ਲਿਟਾ ਕੇ ਖੂਨਦਾਨ ਲੈ ਲਿਆ ਜਾਂਦਾ ਸੀ। ਫਿਰ ਉਹ ਨੌਜਵਾਨ ਖੜ੍ਹਾ ਹੋ ਕੇ ਲੋਕਾਂ ਨੂੰ ਕਹਿੰਦਾ ਸੀ ਦੇਖੋ ਮੇਰੇ ਵਿੱਚ ਤਾਂ ਕੋਈ ਕਮਜ਼ੋਰੀ ਨਹੀਂ ਆਈ ਖੂਨ ਦਾਨ ਕਰੋ ਲੋੜ ਪੈਣ ਤੇ ਅਪਣਿਆਂ ਅਤੇ ਪਰਾਇਆਂ ਲਈ ਵੀ ਖੂਨ ਦਾਨ ਕਰੋ ਅਤੇ ਕੀਮਤੀ ਜਾਨਾਂ ਬਚਾਓ। ਸਾਡਾ ਇਹ ਸੁਨੇਹਾ ਬਹੁਤ ਸਾਰੇ ਪਿੰਡਾਂ ਤੱਕ ਪਹੁੰਚਿਆ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਮੈਂ ਇਕ ਸਵੈ-ਸੇਵੀ ਸੰਸਥਾ ਨਾਲ ਜੁੜਿਆ ਹੋਇਆ ਹਾ ।ਅਸੀਂ ਔਰਤਾਂ ਦੀ ਆਤਮਨਿਰਭਰਤਾ ਅਤੇ ਲਿੰਗ ਸਮਾਨਤਾ ਲਈ ਕੰਮ ਕਰਦੇ ਹਾਂ। ਸਾਡੇ ਸਟਾਫ਼ ਵਿੱਚ ਲੜਕੇ ਵੀ ਹਨ ਤੇ ਲੜਕੀਆਂ ਵੀ। ਸਾਰੇ ਜਣੇ ਲਿੰਗ ਸਮਾਨਤਾ ਦੇ ਇਕ ਸੈਮੀਨਾਰ ਤੇ ਗਏ। ਵਾਪਿਸ ਆਉਣ ਤੇ ਮੈਂ ਲੜਕੇ ਤੋਂ ਪੁੱਛਿਆ ਤੂੰ ਉਥੇ ਕੀ ਸਿੱਖਿਆ। ਉਸ ਨੇ ਕਿਹਾ ਕਿ ਮੇਰੀ ਤਾਂ ਜ਼ਿੰਦਗੀ ਹੀ ਬਦਲ ਗਈ ਹੈ। ਪਹਿਲਾਂ ਦਫਤਰ ਵਿਚ ਚਾਹ ਦੇ ਸਮੇਂ ਮੈਂ ਸੋਚਦਾ ਸੀ ਕਿ ਲੜਕੀਆਂ  ਆਪੇ ਹੀ ਚਾਹ ਬਣਾ ਕੇ ਲਿਆਉਣਗੀਆਂ ,ਇਹ ਤਾਂ ਉਹਨਾਂ ਦਾ ਕੰਮ ਹੈ।

ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਹਰ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਾਂਗਾ। ਇਸੇ ਤਰ੍ਹਾਂ ਜਦੋਂ ਮੈਂ ਘਰ ਜਾਂਦਾ ਸੀ ਤਾਂ ਆਸ ਕਰਦਾ ਸੀ ਕਿ ਮੇਰੀ ਪਤਨੀ ਮੇਰੇ ਸੁਆਗਤ ਵਿੱਚ ਚਾਹ ਲੈ ਕੇ ਖੜੀ ਹੋਏਗੀ। ਇਹ ਕਦੀ ਨਹੀਂ ਸੋਚਿਆ ਸੀ ਕਿ ਉਹ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋ ਸਕਦੀ ਹੈ ।

ਹੁਣ ਮੈਂ ਘਰ ਜਾ ਕੇ ਦੋਹਾਂ ਲਈ ਚਾਹ ਬਣਾਉਂਦਾ ਹਾਂ ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੇਰੇ ਲਈ ਇਹ ਇੱਕ ਚੰਗੀ ਉਦਾਹਰਣ ਸੀ ਸੁਨੇਹਾ ਸਹੀ ਜਗਾ ਤੇ ਪਹੁੰਚਣ ਦੀ । ਅੱਜਕੱਲ੍ਹ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਪੰਜਾਬ ਨੂੰ ਕੋਈ ਅਜਿਹਾ ਨੇਤਾ ਮਿਲੇ ਜੋ ਨੌਜਵਾਨਾਂ ਤੱਕ ਇਹ ਸੁਨੇਹਾ ਸਹੀ ਢੰਗ ਨਾਲ ਪਹੁੰਚਾ ਸਕੇ ਕਿ ਨਸ਼ੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੇ ਹਨ। ਤਾਂ ਹੀ ਅਸੀਂ ਇਸ ਬੀਮਾਰੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਸਕਦੇ ਹਾਂ। 

ਡਾਕਟਰ ਅਰਵਿੰਦਰਸਿੰਘ ਨਾਗਪਾਲ
9815177324

rajwinder kaur

This news is Content Editor rajwinder kaur