ਮੇਰੇ ਯਾਰ ਬੜੇ ਕਮੀਨੇ ਨੇ....

06/04/2020 11:24:56 AM

ਮੇਰੇ ਯਾਰ ਬੜੇ ਕਮੀਨੇ ਨੇ,
ਮੈਨੂੰ ਦੇਸ਼ੀ ਦੇਸ਼ੀ ਆਖ ਬੁਲਾਉਂਦੇ ਨੇ,

ਉੱਝ ਆਪੇ ਹੀ ਆਖਣ ਬਦਲੀ ਨਾ,
ਮੈਥੋਂ ਹੋਰ ਪਤਾ ਨਈਂ ਕੀ ਚਾਉਂਦੇ ਨੇ...ਮੇਰੇ

ਉਹ ਹੱਸਦੇ ਵੀ ਨੀ ਮੇਰੇ ’ਤੇ,
ਉਹ ਮੇਰਾ ਰੱਜਕੇ ਮਖ਼ੌਲ ਉਡਾਉਂਦੇ ਨੇ..ਮੇਰੇ

ਇੱਕ ਕਹਿੰਦਾ ਕੱਪੜੇ ਪਾਉਣੇ ਮੈਂ ਦੱਸੇ,
ਪਤਾ ਨਈਂ ਮੈਨੂੰ ਕਿੰਨੇ ਕੁ ਸੂਟ ਸਿਲਾਉਂਦੇ ਨੇ..ਮੇਰੇ

ਮਾੜਾ ਚੰਗਾ ਪਾਇਆ ਉਹ ਜਰਦੇ ਨਈਂ,
ਕਿਸੇ ਪਾਸੇ ਵੀ ਸੂਤ ਨਾ ਉਹ ਆਉਂਦੇ ਨੇ ..ਮੇਰੇ

ਚੱਲ ਛੱਡ ਜਖਵਾਲੀ ਕੋਈ ਫ਼ਿਕਰ ਨਾ ਕਰ,
ਇਹ ਕੰਮ ਬੰਦਿਆਂ ਦੇ ਹੀ ਹਿੱਸੇ ਆਉਂਦੇ ਨੇ...ਮੇਰੇ

ਪੰਜਾਬੀ ਦੇ ਗੁਣ ਗਾਈਏ।
ਬਹੁਤੇ ਆਖਣ ਅਸੀਂ ਤਾਂ, ਸਾਰੇ ਪੰਜਾਬੀ ਦਾ ਖਾਈਏ।
ਪੰਜਾਬੀ ਜਨਮੇ ਦੁਨੀਆਂ ਤੇ,ਪੰਜਾਬੀ ਹੀ ਮਰ ਜਾਈਏ।
ਮਾਂ ਬੋਲੀ ਦਾ ਦੇਣ ਨਈਂ ਦੇ ਸਕਦੇ, ਭਾਵੇਂ ਮਰ ਮਰ ਕੇ ਆਈਏ।
ਪੰਜਾਬੀ ਬੋਲੀਏ, ਪੰਜਾਬੀ ਲਿਖੀਏ, ਪੰਜਾਬੀ ਦੇ ਗੁਣ ਗਾਈਏ।
ਖ਼ੂਨ ਦੇ ਵਾਂਗੂ ਨਸਾਂ ਵਿੱਚ ਦੌੜੇ, ਫ਼ੇਰ ਕਿਉ ਦਗ਼ਾ ਕਮਾਈਏ।
ਜਖਵਾਲੀ ਮਾਂ ਤਾਂ ਮਾਂ ਹੁੰਦੀਏ, ਫ਼ੇਰ ਕਿਉ ਦਿਲੋਂ ਭੁਲਾਈਏ।
ਗੁਰਮੁਖੀ ਤਾਂ ਗੁਰੂਆਂ ਬਖਸ਼ੀ, ਲੱਖ ਲੱਖ ਸੀਸ ਝੁਕਾਈਏ।
ਤੇਰਾ ਦਿੱਤਾ ਖਾਹਵਣਾ ਇਹ, ਕਲਮ ਚੁੱਕੀਏ ਤਾਂ ਫ਼ਰਮਾਈਏ।

ਸਾਨੂੰ ਦਿਲ ’ਚੋਂ ਕੱਢ ਸੱਜਣਾਂ,

ਸਾਨੂੰ ਦਿਲ ’ਚੋਂ ਕੱਢ ਸੱਜਣਾਂ,
ਅਸੀਂ ਰਹਿ ਨੀ ਸਕਦੇ ਹੁਣ,
ਜੋ ਤੂੰ ਹਾਏ ਸੋਚਦਾ ਇਹ,
ਅਸੀਂ ਕਹਿ ਨੀ ਸਕਦੇ ਹੁਣ,
ਤੇਰੇ ਮਨ ਦੇ ਅੰਦਰ ਸੱਜਣਾਂ..
ਕਿਤੇ ਸ਼ੱਕ ਬਹਿ ਗਿਆ ਏ...ਹੁਣ

ਹੁਣ ਤੇਰੇ ਸੋਚਣ ਤੇ ਸਾਡੇ ਕਰਨੇ ਦਾ,
ਬੜਾ ਫ਼ਰਕ ਪੈ ਗਿਆ ਏ।

ਸਾਨੂੰ ਮਾਪੇ ਪਿਆਰੇ ਨੇ,
ਅਸੀਂ ਕੋਈ ਇਸ਼ਕ ਕਮਾਉਣਾ ਨਈਂ।
ਬੜਾ ਮਾਣ ਭਰਾਵਾਂ ਨੂੰ,
ਅੱਖੀਂ ਕੋਈ ਰੇਂਤਾ ਪਾਉਣਾ ਨਈਂ।
ਤੇਰੀ ਕਹਿਣੀ ਅਤੇ ਕਰਨੀ ਵਿੱਚ--
ਬੜਾ ਫ਼ਰਕ ਪੈ ਗਿਆ ਏ...ਹੁਣ

ਵਧੀਆ ਪੜ੍ਹ ਲਿਖ ਜਾਈਏ,
ਚਾਅ ਸਭ ਪੂਰੇ ਹੋਵਣਗੇ,
ਖੁਸ਼ੀ ਉਹ ਹੋਣੀ ਹੈ,
ਜਦੋਂ ਮਾਪੇ ਬੇਫ਼ਿਕਰ ਸੋਵਣਗੇ।
ਕਿਉਂ ਇੱਜਤਾਂ ਲੁੱਟਣ ਦਾ----
ਮਨ ਕੋਈ ਭੂਤ ਬਹਿ ਗਿਆ ਏ..ਹੁਣ

ਜਖਵਾਲੀ ਕਿ ਸੋਚਦਾ ਇਹ,
ਤੂੰ ਤੇ ਤੇਰਾ ਦਿਲ ਜਾਣੇ।
ਅਸੀਂ ਨਜ਼ਰਾਂ ਪਰਖੀਏ ਨਾ,
ਐਡੇ ਵੀ ਨਹੀਂ ਨਿਆਣੇ।
ਸੱਚ ਮੂੰਹ ’ਤੇ ਆ ਜਾਂਦਾ...
ਭਾਵੇਂ ਹਾਸੇ ਵਿੱਚ ਕਹਿ ਗਿਆ ਏ..ਹੁਣ
 

ਕੰਧਾਂ ਉੱਤੇ ਕੱਚ ਸੀ।

ਵੇ! ਤੇਰੀਆਂ ਕੰਧਾਂ ’ਤੇ ਵੀ ਕੱਚ ਏ,
ਤੇਰੇ ਬੁੱਲ੍ਹਾ ’ਤੇ ਵੀ ਸੱਚ ਏ।
ਤੂੰ ਆਖਦਾ ਸੀ ਕੀ ਮੈਂ,
ਤੈਨੂੰ ਛੱਡ ਜਾਵਾਂਗਾ।
ਜੇ ਗਿਆ ਤਾਂ ਵੇਖੀ,
ਮੁੜ ਫੇਰ ਨਹੀਂ ਆਵਾਂਗਾ।
ਤੂੰ ਚਲਾ ਵੀ ਗਿਆ,
ਮੁੜ ਕਦੇ ਆਇਆ ਨਾ ਦੁਬਾਰਾ,
ਤੇਰਾ ਪਿਆਰ ਵੀ ਸੀ ਲਾਰਾ,
ਸਾਨੂੰ ਅੱਜ ਪਤਾ ਲੱਗਾ ਯਾਰਾ,
ਕੰਧਾਂ ਤੇਰੀਆਂ ਤੋਂ ਟੱਪਿਆਂ ਨਾ ਗਿਆ,
ਸੱਚ ਸੁਣਿਆ ਨਾ ਗਿਆ,
ਮੂੰਹੋਂ ਕੁੱਝ ਕਿਹਾ ਨਾ ਗਿਆ,
ਬੇ ਫ਼ਿਕਰੀ ਸੀ ਰਹਿੰਦੀ,
ਤੇਰਿਆ ਖਿਆਲਾਂ ਵਿੱਚ,
ਕਿਤੋਂ ਮਿਲਿਆ ਨਾ ਜਖਵਾਲੀ ,
ਤੇਰੇ ਵਰਗਾ ਵੀ ਕੋਈ,
ਸਾਨੂੰ ਸਾਡੀਆਂ ਮਿਸਾਲਾਂ ਵਿੱਚ,
ਵਾਹਦੇ ਜੇ ਕਰੇਗਾ ਤਾਂ,
ਨਿਭਾਉਣ ਵਾਲੇ ਕਰੀ,
ਜੋ ਸਾਡੇ ਨਾਲ ਕੀਤੀ,
ਹਾੜਾ ! ਨਾ ਹੋਰ ਨਾਲ ਕਰੀ।

PunjabKesari

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444


Rahul Singh

Content Editor

Related News