‘ਮੇਰਾ ਬਾਪੂ ਮੇਰਾ ਰੱਬ’

06/22/2020 3:19:16 PM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444

ਅੱਜ ਬਾਪੂ ਦੀ ਬਹੁਤ ਹੀ ਜ਼ਿਆਦਾ ਯਾਦ ਆ ਰਹੀ ਸੀ। ਬਾਪੂ ਦੀ ਘੂਰ ਨੂੰ ਕੰਨ ਤਰਸ ਰਹੇ ਸੀ, ਉਸ ਕੋਲ ਬੈਠਣ ਨੂੰ ਦਿਲ ਕਰ ਰਿਹਾ ਸੀ, ਮੈਂ ਬੈਠਾ ਵੀ ਸੀ ਪਰ ਬਾਪੂ ਦੀ ਲਾਸ਼ ਕੋਲ। ਉਸ ਕੋਲੋਂ ਕੋਈ ਸਲਾਹ ਲੈਣ ਲਈ ਦਿਲ ਬੇਤਾਬ ਸੀ ਪਰ ਮੈਂ ਆਪਣੇ ਬਾਪੂ ਦੀ ਲਾਸ਼ ਕੋਲ਼ ਬੈਠਾ ਕੀਰਨੇ ਪਾ ਰਿਹਾ ਸੀ। ਬਾਪੂ ਕਿੱਥੇ ਚਲਾ ਗਿਆ, ਅਜੇ ਤਾਂ ਤੇਰੀ ਬਹੁਤ ਲੋੜ ਸੀ।

ਮੈਂ ਬਾਪੂ ਨਾਲ ਕੀਤੀਆਂ ਗਈਆਂ ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗ ਰਿਹਾ ਸੀ ਤੇ ਬਾਪੂ ਅਰਾਮ ਦੀ ਨੀਂਦ ਸੁੱਤਾ ਪਿਆ ਸੀ। ਮੇਰੇ ਸਾਕ ਸਬੰਧੀ ਸਾਰੇ ਮੈਨੂੰ ਦਿਲਾਸੇ ਦੇ ਰਹੇ ਸੀ ਪਰ ਮੇਰੇ ’ਤੇ ਉਸ ਸਮੇਂ ਕਿਸੇ ਵੀ ਦਿਲਾਸੇ ਦਾ ਕੋਈ ਵੀ ਅਸਰ ਨਹੀ ਸੀ ਹੋ ਰਿਹਾ ਸੀ।

ਬਾਪੂ ਦੇ ਜਿਉਂਦੇ ਦੀ ਭਾਵੇਂ ਮੈਨੂੰ ਪ੍ਰਵਾਹ ਨਹੀਂ ਸੀ ਪਰ ਅੱਜ ਉਸਦੇ ਤੁਰ ਜਾਣ ’ਤੇ ਮੈਨੂੰ ਰੱਬ ਦੇ ਤੁਰ ਜਾਣ ਦਾ ਘਾਟਾ ਮਹਿਸੂਸ ਹੋ ਰਿਹਾ ਸੀ। ਬਾਪੂ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਅੱਜ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ।

ਪੜ੍ਹੋ ਇਹ ਵੀ - ਖ਼ੁਦਕੁਸ਼ੀ ਨਹੀਂ ਕਿਸੇ ਸਮੱਸਿਆ ਦਾ ਹੱਲ, ਕਰੀਏ ਉੱਦਮ ਬਣੇਗੀ ਗੱਲ

ਅੱਜ ਮੇਰਾ ਬਾਪੂ ਦੀਆਂ ਝਿੜਕਾਂ ਸੁਣਨ ਨੂੰ ਬਹੁਤ ਜ਼ਿਆਦਾ ਦਿਲ ਕਰ ਰਿਹਾ ਸੀ, ਅੱਜ ਬਾਪੂ ਨਾਲ ਸਮਾਂ ਬਿਤਾਉਣ ਨੂੰ ਦਿਲ ਕਰ ਰਿਹਾ ਸੀ ਪਰ ਮੇਰਾ ਬਾਪੂ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਮੇਰੇ ਘਰਵਾਲੀ ਵਾਲੀ ਮੇਰੇ ਬੱਚੇ, ਭੈਣਾਂ, ਭਾਬੀਆਂ ,ਤਾਏ, ਚਾਚੇ, ਸਭ ਉਸ ਮਹਾਨ ਪੁਰਸ਼ ਦੀ ਚੰਗਿਆਈ ਨੂੰ ਰੋ ਰਹੇ ਸਨ ਅਤੇ ਮੈਂ ਆਪਣਾ ਕ਼ੀਮਤੀ ਹੀਰਾ ਮੇਰਾ ਰੱਬ ਗਵਾਈ ਬੈਠਾ ਸੀ। ਸੱਚਮੁੱਚ ਹੀ ਬਾਪੂ ਆਪਣੇ ਆਪ ਵਿੱਚ ਇੱਕ ਖਜ਼ਾਨਾ ਹੁੰਦਾ ਏ, ਭਾਵੇਂ ਜੇਬ ਤੋਂ ਖ਼ਾਲੀ ਵੀ ਹੋਵੇ ਪਰ ਬੱਚਿਆਂ ਅੱਗੇ ਕਦੇ ਆਪਣੇ ਆਪ ਨੂੰ ਖ਼ਾਲੀ ਨਹੀਂ ਸੀ ,ਕਦੇ ਹੋਣ ਦਿੱਤਾ।

ਬਾਪੂ ਦੀਆਂ ਅੰਤਿਮ ਰਸਮਾਂ ਦੀ ਤਿਆਰੀ ਕਰ ਰਹੇ ਸੀ, ਸਾਰੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਦੋ ਦੋ ਮੀਟਰ ਕੱਪੜਾ, ਲੋਈ, ਕੰਬਲ ਪਾਉਣ ਲਈ ਤਿਆਰ ਬਰ ਤਿਆਰ ਖੜ੍ਹੇ ਸਨ ਪਰ ਮੇਰਾ ਦਿਮਾਗ ਕੰਮ ਨਹੀਂ ਸੀ ਕਰ ਰਿਹਾ...ਕੀ ਮੇਰੇ ਚੰਗੇ ਭਲੇ ਬਾਪੂ ਨੂੰ ਕੀ ਹੋ ਗਿਆ ਸੀ। ਹਰੇਕ ਦਾ ਸਲਾਹਕਾਰ ਅੱਜ ਇਕੱਲਾ ਕਿਵੇਂ ਜਾਣ ਦੀ ਸਲਾਹ ਬਣਾਕੇ ਬੈਠਾ ਸੀ।

ਪੜ੍ਹੋ ਇਹ ਵੀ - ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ

ਬਾਪੂ ਨੂੰ ਅਰਥੀ ’ਤੇ ਲਿਟਾਇਆ ਗਿਆ, ਕੱਪੜੇ ਅਤੇ ਪੱਗ ਬੰਨ੍ਹੀ ਵੇਖਕੇ ਇੰਝ ਲੱਗ ਰਿਹਾ ਸੀ, ਜਿਵੇਂ ਸੁੱਤਾ ਪਿਆ ਏ, ਜੇ ਅਵਾਜ਼ ਮਾਰਾ ਤਾਂ ਉਹ ਹੁਣੇ ਹੀ ਉੱਠ ਖੜੇਗਾ। ਮੈਂ ਬਾਪੂ ਨੂੰ ਜੱਫੀ ਪਾਕੇ ਉੱਚੀ-ਉੱਚੀ ਰੋ ਰੋ ਕੇ ਇਹੋ ਆਖ ਰਿਹਾ ਸੀ, ਕੀ ਮੇਰੇ ਬਾਪੂ ਨੂੰ ਨਾ ਲੈਕੇ ਜਾਉ, ਬਾਪੂ ਤੂੰ ਵਾਪਸ ਆਹ ਜਾ।

ਮੈਂ ਬਹੁਤ ਜ਼ਿਆਦਾ ਰੋ ਰਿਹਾ ਸੀ, ਅਚਾਨਕ ਮੈਨੂੰ ਮੇਰੇ ਬੇਬੇ ਨੇ ਮੇਰਾ ਮੋਢਾ ਫੜਦਿਆਂ ਕਿਹਾ ਜਿਤਿਆ ਕਿ ਹੋਇਆ.... ? ਜਿਤਿਆ ਕੋਈ ਸੁਪਨਾ ਵੇਖਿਆ ਮੈਂ ਇੱਕ ਦਮ ਉੱਠਿਆ ਅਤੇ ਕਿਹਾ ਬੇਬੇ ਬਾਪੂ ...ਬਾਪੂ ਕਿੱਥੇ ਆ..? ਬਾਪੂ ....
ਬੇਬੇ ਨੇ ਉਹ ਹੀ ਆਪਣੇ ਅੰਦਾਜ਼ ਵਿੱਚ ਕਿਹਾ ਇੱਥੇ ਹੀ ਹੋਣਾ ਡੰਗਰਾਂ ਦੇ ਵਾੜੇ ਹੋਰ ਉਹ ਨੇ ਅਮਰੀਕਾ ਜਾਣਾ, ਮੈਂ ਉੱਠਿਆ ਅਤੇ ਆਪਣੇ ਬਾਪੂ ਕੋਲ਼ ਵਾੜੇ ਵਿੱਚ ਗਿਆ। ਬਾਪੂ ਨੂੰ ਮੱਝ ਦੀ ਕੱਟੀ ਦਾ ਰੱਸਾ ਖਿੱਚਦੇ ਵੇਖ ਮੇਰੀ ਜਾਨ ਵਿੱਚ ਜਾਨ ਪੈ ਗਈ ਸੀ।

ਪੜ੍ਹੋ ਇਹ ਵੀ - ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਸ਼ੁਕਰ ਗੁਜ਼ਾਰ ਕੀਤਾ ਮੇਰੇ ਰੱਬ ਦਾ ਕੀ ਮੇਰਾ ਰੱਬ ਮੇਰਾ ਬਾਪੂ ਮੇਰੇ ਕੋਲ ਸੀ। ਬਾਪੂ ਨੂੰ ਜਾਕੇ ਇੱਕ ਦਮ ਘੁੱਟਕੇ ਆਪਾ ਵੀ ਜੱਫੀ ਪਾਈ ਤੇ ਕਿਹਾ ਬਾਪੂ ਕਿਵੇਂ ਆ।

ਬਾਪੂ ਦਾ ਉਹ ਹੀ ਅੰਦਾਜ਼ ਕਿਉ ਕੈਨੇਡਾ ਤੋਂ ਆਇਆ, ਜੋ ਪੁੱਛ ਰਿਹਾ, ਮੈਂ ਵੀ ਹੱਸਦੇ ਨੇ ਕਿਹਾ ...!ਬਾਪੂ ਤੇਰੀਆਂ ਇਨ੍ਹਾਂ ਗੱਲਾਂ ਅਤੇ ਤਾਂ ਦਿਲ ਮਰਦੈ...!

ਬਾਪੂ ਨੇ ਮੇਰੇ ਗੱਲ ਮੋੜਦਿਆਂ ਕਿਹਾ ..! ਜਿਸ ਦਿਨ ਬਾਪੂ ਮਰ ਗਿਆ ਨਾ, ਅੱਖਾਂ ’ਚ ਘਸੁੰਨ ਦੇ ਕੇ ਰੋਵੇਂਗਾ, ਮੈਂ ਬਾਪੂ ਨੂੰ ਫੇਰ ਘੁੱਟਕੇ ਜੱਫੀ ਜਾ ਪਾਈ ਅਤੇ ਕਿਹਾ ...? ਬਾਪੂ ਇਹ ਮਰਨ ਮਰਾਉਣ ਦੀਆਂ ਗੱਲਾਂ ਨਾ ਕਰ ..! ਹੁਣੇ ਹੁਣੇ ਸੁਪਨੇ ਵਿੱਚ ਇਸ ਮਰਨ ਵਾਲੀ ਪੀੜਾ ਵਿੱਚੋ ਲੰਘਕੇ ਆਇਆ ਹਾਂ।

ਅੱਜ ਸੁਰਜਣ ਨੂੰ ਵੀ ਜੀਤਾ ਬਦਲਿਆ ਬਦਲਿਆ ਲੱਗ ਰਿਹਾ ਸੀ, ਜਿਵੇਂ ਕੋਈ ਛੋਟਾ ਜਵਾਕ ਹੋਵੇ ਪਰ ਜੀਤਾ ਭਾਵੇਂ ਜਵਾਨ ਹੋ ਚੁੱਕਾ ਸੀ ਪਰ ਅੱਜ ਫ਼ੇਰ ਸੁਰਜਣ ਨੂੰ ਉਹ ਛੋਟਾ ਜੇਹਾ ਜਵਾਕ ਹੀ ਲੱਗ ਰਿਹਾ ਸੀ।

ਪੜ੍ਹੋ ਇਹ ਵੀ - ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ

PunjabKesari

ਜੀਤਾ ਦਿਲ ਹੀ ਦਿਲ ਆਖ ਰਿਹਾ ਸੀ ਕੀ ਬਾਪੂ ਤੂੰ ਤੇ ਮੇਰਾ ਰੱਬ ਇਹ ...ਤੇਰੇ ਵਾਜੋ ਤਾਂ ਮੇਰਾ ਜਹਾਨ ਖ਼ਾਲੀ ਖ਼ਾਲੀ ਹੋ ਜਾਣਾ ਹੈ,ਜੀਤੇ ਨੇ ਸੋਚ ਲਿਆ ਸੀ,ਕੀ ਆਪਣੇ ਜਿਉਂਦੇ ਜੀਅ ਆਪਣੇ ਰੱਬ ਵਰਗੇ ਬਾਪੂ ਦਾ ਨਾ ਦਿਲ ਦੁਖਾਉਣ ਨਾ ਹੀ ਕਦੇ ਕੋਈ ਹੁਕਮ ਦੀ ਉਲੰਘਣਾ ਕਰਨੀ ਹੈ। ਬਾਪੂ-ਬਾਪੂ ਹੀ ਹੁੰਦਾ ਅਤੇ ਆਪਣੇ ਰੱਬ ਦਾ ਦਿਲ ਨਹੀਂ ਦੁਖਾਉਣਾ।
   


rajwinder kaur

Content Editor

Related News