ਮੇਰੇ ਹੌਂਸਲੇ

05/27/2020 11:30:14 AM

ਪਏ ਪੈਰਾਂ ਵਿਚ ਛਾਲੇ, ਖੋਹੇ ਰੋਟੀ ਦੇ ਨਿਵਾਲੇ
ਤੁਰੇ ਹਾਂ ਆਪਣੇ ਘਰਾਂ ਨੂੰ, ਕੌਣ ਸਾਨੂੰ ਸੰਭਾਲੇ । 
ਆਫਤ ਇਹ ਕੀ ਆਈ, ਮਾਰ ਦਿੱਤਾ ਦੁਹਾਈ
ਨਾ ਕੰਮ ਨਾ ਧੰਦਾ, ਪਏ, ਰੋਟੀ ਦੇ ਵੀ ਲਾਲੇ
ਨਾ ਰੇਲ ਹੈ ਨਾ ਬਸ ਹੈ, ਦਰਦ ਚ ਨਸ ਨਸ ਹੈ
ਸੜਕਾਂ ਮਿਣਨ ਨਿਕਲੇ, ਸੜਕਾਂ ਬਣਾਉਣ ਵਾਲੇ। 
ਦੂਰ ਸਾਡਾ ਘਰ ਹੈ, ਬਹੁਤ ਲੰਬਾ ਸਫ਼ਰ ਹੈ
ਬੋਝ ਮੋਢਿਆਂ ਉੱਤੇ, ਕੋਣ ਹੈ ਜੋ ਉਠਾ ਲਵੇ। 
ਕਦੇ ਮਾਂ ਮੋਢੇ ਤੇ, ਕਦੇ ਬੱਚੇ ਨੇ ਮੋਢੇ ਤੇ
ਸਾਥ ਦੇ ਰਹੀ ਪਤਨੀ, ਸਮਾਨ ਸਿਰ ਤੇ ਸੰਭਾਲੇ। 
ਮਰ ਜਾਈਏ ਤਾਂ ਕੀ,ਭੁੱਖ ਬੀਮਾਰੀ ਤੋਂ ਵੀ ਭੈੜੀ
ਸਰਕਾਰ ਨੇ ਦਿੱਤੇ, ਸਾਨੂੰ  ਬਸ ਢਕੋਸਲੇ। 
ਪਹੁੰਚ ਜਾਵਾਂਗੇ ਘਰ, ਨਹੀਂ ਕਿਸੇ ਦਾ ਵੀ ਡਰ
ਗਰੀਬ ਹਾਂ ਤਾਂ ਕੀ, ਨਹੀ ਹਨ ਮੇਰੇ ਹੌਂਸਲੇ। 

 

ਸੁਰਿੰਦਰ ਕੌਰ


Iqbalkaur

Content Editor

Related News