ਮਾਂ ਦਾ ਆਂਚਲ : ਰੁੱਖ

05/16/2019 11:41:24 AM

ਮਾਂ ਦਾ ਆਂਚਲ ਬਣ ਛਾਂ ਦਿÎੰਦਾ, ਰੁੱਖਾਂ ਦਾ ਪਰਛਾਵਾਂ,
ਗੋਦੀ ਪਾ ਕੇ ਸੁੱਖ ਦੇਂਦੀਆਂ, ਜਿਉਂ ਬੱਚਿਆਂ ਨੂੰ ਮਾਵਾਂ।
ਥੱਕਿਆ-ਟੁੱਟਿਆ ਰਾਹੀਂ ਆਵੇ, ਠੰਡਾ ਝੌਂਕਾ ਹਵਾ ਦਾ ਪਾਵੇ,
ਵਿਛਾ ਕੇ ਚਾਦਰ ਰੁੱਖ ਦੇ ਥੱਲੇ, ਗੂੜ੍ਹੀ ਨੀਂਦਰ ਉਹ ਸੌਂ ਜਾਵੇ,
ਮਾਂ ਲੋਰੀ ਵਾਂਗ ਨੀਂਦਰ ਦੇਵਣ, ਚੱਲਦੀਆਂ ਜਦ ਹਵਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਰੁੱਖਾਂ ਨਾਲ ਹੀ ਜੀਵਨ ਚੱਲੇ, ਬਿਨ ਇਨ੍ਹਾਂ ਤੋਂ ਸਾਹ ਨਾ ਪੱਲੇ,
ਇਨ੍ਹਾਂ ਨੂੰ ਕੱਟ ਕੇ ਮੌਤ ਸਹੇੜਨ, ਅੱਜ ਦੇ ਲੋਕੀ ਹੋ ਗਏ ਝੱਲੇ,
ਰੁੱਖ ਕੱਟ ਹੋ ਕੇ ਮੁੱਕਦੇ ਜਾਵਣ, ਸੁÎੰਨੀਆਂ ਹੋ ਰਹੀਆਂ ਥਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਘਰਾਂ ਲਈ ਖਿੜਕੀ ਤੇ ਦਰਵਾਜੇ, ਅਲਗੋਜੇ ਤੇ ਬਣਦੇ ਬਾਜੇ, 
ਬਾਲਣ ਰੂਪ 'ਚ ਵਰਤ ਰੁੱਖਾਂ ਨੂੰ, ਖਾਣੇ ਬਣਦੇ ਤਾਜ਼ੇ-ਤਾਜ਼ੇ,
ਲੱਕੜ ਨਾਲ ਬਣੇ ਢੋਲ ਤੇ ਤੂੰਬੀ, ਵਰਗੇ ਸਾਜ ਵਜਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਡਬਲਬੈੱਡ ਅਤੇ ਮÎੰਜਾ ਪੀੜਾ, ਲੱਕੜ ਦੇ ਸੰਦੂਕ ਰੱਖ ਹੋ ਜਾਂਦਾ ਕੱਪੜਾ-ਲੀੜਾ, 
ਪੂਰੀ ਜ਼ਿੰਦਗੀ ਸਾਥ ਨਿਭਾਉਂਦਾ, ਜਿਹਦਾ ਲੱਕੜ ਹੁੰਦਾ ਚੀੜਾ,
ਕਿਹੜੇ-ਕਿਹੜੇ ਕੰਮ ਇਹ ਆਉਂਦੇ, ਕੀ-ਕੀ ਹੋਰ ਸੁਣਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਅÎੰਤ ਸਮੇਂ ਰੁੱਖ ਈ ਕੰਮ ਆਵਣ, ਮੁਰਦੇ ਤਾਈਂ ਵੀ ਜਲਾਵਣ,
ਰੁੱਖਾਂ ਪਾਸੋਂ ਬਾਲਣ ਲੈ ਕੇ, ਲੋਕੀ ਮੁਰਦਾ ਲਾਸ਼ 'ਤੇ ਪਾਵਣ,
ਪਰਸ਼ੋਤਮ ਤਾਂ ਬਸ ਇਕੋ ਰੱਖੇ, ਰੱਖਦਾ ਨਹੀਂ ਦੋ ਰਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਪÎੰਛੀ ਇਨ੍ਹਾਂ 'ਤੇ ਘਰ ਬਣਾਵਣ, ਚੋਗਾ ਲੈ ਕੇ ਵਾਪਸ ਆਵਣ,
ਹਰੇ ਭਰੇ ਰੁੱਖ ਲੱਗਣ ਪਿਆਰੇ, ਸਭਨਾਂ ਦੇ ਇਹ ਮਨ ਨੂੰ ਭਾਵਣ,
ਸਰੋਏ ਰੁੱਖਾਂ ਦੇ ਗੁਣਾਂ ਦੀ ਗੁੰਠਲੀ, ਕੀਕਣ ਕਿਸ ਤਰ੍ਹਾਂ ਖੋਲ•ਦਿਖਾਵਾਂ।  
ਮਾਂ ਦਾ ਆਂਚਲ ਬਣ ਛਾਂ ਦਿÎੰਦਾ...
ਹੜ੍ਹਾਂ ਦੀ ਮਾਰੋਂ ਵੀ ਬਚਾਉਂਦੇ, ਕਾਹਤੋਂ ਲੋਕੀ ਕਦਰ ਨਾ ਪਾਉਂਦੇ,
ਰੁੱਖਾਂ ਦੇ ਸੀਨੇ ਫੇਰ ਕੇ ਆਰੀ, ਪੈਸੇ ਵੱਟ ਕੇ ਜ਼ਸਨ ਮਨਾਉਂਦੇ,
ਰੁੱਖ ਲਗਾਓ ਜੀਵਨ ਬਚਾਓ, ਸਭ ਨੂੰ ਇਹ ਸਮਝਾਵਾਂ।
ਮਾਂ ਦਾ ਆਂਚਲ ਬਣ ਛਾਂ ਦਿÎੰਦਾ...

ਪਰਸ਼ੋਤਮ ਲਾਲ ਸਰੋਏ, 
ਮੋਬਾ : 91-92175-44348

Aarti dhillon

This news is Content Editor Aarti dhillon