ਕੀ ਲਿਖਾ ਮੈਂ ਮਾਂ ਦੇ ਬਾਰੇ

09/12/2020 3:45:31 PM

ਕੀ ਲਿਖਾ ਮੈਂ ਮਾਂ ਦੇ ਬਾਰੇ 
ਰੱਬ ਦੀ ਉਹ ਮੂਰਤ ਪਿਆਰੇ 
ਉਹਦੇ ਵਰਗਾ ਨਾ ਕੋਈ ਦੁਨੀਆ 'ਤੇ  
ਕੀ ਲਿਖਾ ਮੈਂ ਮਾਂ ਦੇ ਬਾਰੇ...
ਬੱਚੇ ਉਹਨੂੰ ਜਾਨੋ ਵੱਧ ਕੇ ਪਿਆਰੇ 
ਝਿੜੱਕ ਲੈਂਦੀ ਪਰ ਬੱਚਿਆਂ ਦਾ ਉਹ ਦੁੱਖ ਨਾ ਸਹਾਰੇ 
ਕੀ ਲਿਖਾ ਮੈਂ ਮਾਂ ਦੇ ਬਾਰੇ...
ਚਿਹਰਾ ਦੇਖ ਦੁੱਖ-ਸੁੱਖ ਪੜ੍ਹ ਲੈਂਦੀ ਉਹ ਸਾਰੇ 
ਨਜ਼ਰ ਲੱਗ ਗਈ ਆ ਕਹਿ ਕੇ 
ਮਿਰਚਾਂ ਉਹ ਵਾਰੇ
ਕੀ ਲਿਖਾ ਮੈਂ ਮਾਂ ਦੇ ਬਾਰੇ... 
ਸੋਹਣੀ ਉਹ ਜਹਾਨ ਤੋਂ ਸਾਰੇ 
ਕੀ ਸਿਫ਼ਤ ਕਰਾਂ ਮੈਂ ਉਸ ਦੇ ਬਾਰੇ
ਮੁੱਕ ਗਏ ਨੇ ਮੇਰੇ ਕੋਲ ਅੱਖਰ ਸਾਰੇ 
ਕੀ ਲਿਖਾ ਮੈਂ ਮਾਂ ਦੇ ਬਾਰੇ...
ਰੱਬ ਦੀ ਉਹ ਮੂਰਤ ਪਿਆਰੇ...


ਦੀਕਸ਼ਾ ਅਰੋੜਾ 
ਮੋਗਾ (ਪੰਜਾਬ) 
+91 82888 77620

Anuradha

This news is Content Editor Anuradha