ਮਾਂ ਦਾ ਮਾਸਟਰ ਪੁੱਤਰ

07/02/2020 2:50:33 PM

ਕੁਲਦੀਪ ਇੱਕ ਗਰੀਬ ਪਰਿਵਾਰ ’ਚ ਜਨਮਿਆਂ ਮੁੰਡਾ ਸੀ। ਗਰੀਬੀ ਦੀ ਦਲਦਲ ’ਚ ਧੱਸਿਆ ਸਾਰਾ ਪਰਿਵਾਰ। 

ਕੱਚਾ ਜਿਹਾ ਘਰ ਮੀਂਹ ਦੇ ਹਟਣ ਤੋਂ ਬੜਾ ਸਮਾਂ ਪਿੱਛੋਂ ਵੀ ਚਾਓਂਦਾ ਰਹਿੰਦਾ ....। ਵਹਿੜੇ ’ਚ ਕਾਨਿਆਂ ਦਾ ਛੱਪਰ ਪਾਇਆ ਹੋਇਆ ਸੀ। ਜਿਸ ਦੇ ਹੇਠਾਂ ਇੱਕ ਬੈੜ੍ਹੀ ਤੇ ਬੱਛੜਾ ਬੰਨ੍ਹੇ ਹੁੰਦੇ ਸਨ। ਐਨੇ ਹਲਾਤ ਕਮਜ਼ੋਰ ਹੋਣ ਦੇ ਬਾਵਜੂਦ ਵੀ ਚਲੋ ਕੁਲਦੀਪ ਖਿੱਚ ਧੂਹ ਨਾਲ ਬੀ.ਏ ਪਾਸ ਕਰ ਗਿਆ। ਘਰ ਦੀ ਆਰਥਿਕ ਤੰਗੀ ਕਰਕੇ ਅਗਲਾ ਰਾਹ ਕੁੱਝ ਔਖਾ ਜਿਹਾ ਵਿਖਾਈ ਦੇਣ ਲੱਗਾ। ਕੋਰਸਾਂ ਦੇ ਝੰਜਟ ’ਚ ਫਸਿਆ ਕੁਲਦੀਪ ਹਰ ਪਾਸੇ ਹੱਥ ਪੈਰ ਮਾਰੇ। ਬਾਪੂ ਨਾਲ ਵੀ ਕੰਮ ਕਾਰ ’ਚ ਹੱਥ ਵਟਾਓਂਣਾ, ਡੰਗਰ ਪਸ਼ੂ ਸੰਭਾਲਣੇ।

ਖੇਤੀ ਵਿੱਚੋਂ ਵੀ ਕੁੱਝ ਖਾਸ ਆਮਦਨ ਨਾ ਹੁੰਦੀ। ਘਰੇ ਦੋ ਭੈਣਾਂ ਮਹਿੰਗਾਈ ਤੇ ਬੇਰੁਜ਼ਗਾਰੀ ਵਾਂਗ ਵਧਦੀਆਂ ਜਾਂਦੀਆ ਸੀ। ਆਰਥਿਕ ਤੰਗੀ ਦਿਨੋਂ ਦਿਨ ਸਿਖਰਾਂ ’ਤੇ ਸੀ।

ਕੁਲਦੀਪ ਨੂੰ ਕੋਈ ਰਾਹ ਨਾ ਦਿਸੇ ਕਿ ਕਰਾਂ ਤਾਂ ਕੀ ਕਰਾਂ...???

ਕਿਸੇ ਨੇ ਓਹਨੂੰ ਸਲਾਹ ਦਿੰਦਿਆਂ ਆਖਿਆ ਕਿ, "ਬੀ.ਐੱਡ ਕਰ ਲੈ, ਮਾਸਟਰੀ ਦਾ ਕੋਰਸ ਕਿਹਾ ਜਾਂਦਾ, ਪੜ੍ਹਾਈ ਵਿੱਚ ਤੂੰ ਹੁਸ਼ਿਆਰ ਆ ਪਾਸ ਹੋ ਜਾਵੇਂਗਾ।"

ਕੁਲਦੀਪ ਨੇ ਇਹ ਗੱਲ ਘਰ ਪਰਿਵਾਰ ਵਿੱਚ ਕੀਤੀ। ਘਰੇ ਸਾਰਾ ਕੁੱਝ ਦੱਸਿਆ ਖਰਚਾ ਕਿ ਐਵੇਂ ਹੋਣਾ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਔਖ ਸੌਖ ਕਰਕੇ ਪਰਿਵਾਰ ਨੇ ਬੀ.ਐੱਡ ਵਿੱਚ ਕੁਲਦੀਪ ਦਾ ਦਾਖਲਾ ਕਰਵਾ ਦਿੱਤਾ। ਕੁਲਦੀਪ ਬੀ.ਐਡ ਵਿੱਚ ਆਪਣੀ ਥੋੜੀ ਜਿਹੀ ਫੀਸ ਦੇ ਕੇ ਦਾਖਲ ਹੋ ਗਿਆ। ਕੁੱਝ ਸਮੇਂ ਵਿੱਚ ਹੀ ਕਲਾਸਾਂ ਸ਼ੁਰੂ ਹੋ ਗਈਆਂ। ਕੁਲਦੀਪ ਵਧੀਆ ਢੰਗ ਤਰੀਕੇ ਨਾਲ ਮਾਸਟਰੀ ਦੇ ਕੋਰਸ ਦੇ ਹਿਸਾਬ ਨਾਲ ਤਿਆਰ ਹੋ ਕੇ ਘਰੋਂ ਜਾਇਆ ਕਰੇ। ਨੇੜੇ-ਤੇੜੇ ਘਰਾਂ ਦੇ ਲੋਕ ਵੇਖਿਆ ਕਰਨ ਕਿ ਮੁੰਡਾ ਕਿਸੇ ਕੰਮ ’ਤੇ ਲੱਗ ਗਿਆ। ਪਰ ਪਤਾ ਨਹੀਂ ਸੀ ਕਿ ਪੜ੍ਹ ਰਿਹਾ ਹੈ। ਕੁਲਦੀਪ ਦੀ ਮਾਂ ਨੂੰ ਕੋਈ ਆਂਢ-ਗੁਆਂਢ ’ਚ ਜਾਂ ਕੋਈ ਸਕੀਰੀ ’ਚੋਂ ਪੁੱਛੇ ਕੁਲਦੀਪ ਬਾਰੇ ਤਾਂ ਝੱਟ ਦੱਸਿਆ ਕਰੇ ਖੁਸ਼ ਹੋ ਕੇ ਕਿ, "ਕੁਲਦੀਪ ਤਾਂ ਮਾਸਟਰ ਬਣੂ ਹੁਣ, ਓਹਦੀ ਪੜ੍ਹਾਈ ਕਰਦਾ।"

ਮਾਂ ਦੇ ਦੱਸਦੀ ਦੇ ਚਾਅ ਨਾ ਸੰਭਾਲੇ ਜਾਇਆ ਕਰਨ....। ਕੁਲਦੀਪ ਕਾਲਜ ਵਿੱਚ ਪੜ੍ਹਾਈ ਕਰਿਆ ਕਰੇ ਅਤੇ ਕਾਲਜ ’ਚੋਂ ਆ ਕੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਇਆ ਕਰੇ। ਘਰ ਦੀਆਂ ਬਾਕੀ ਹੋਰ ਜ਼ਿੰਮੇਵਾਰੀਆਂ ਵੀ ਨਿਭਾਇਆ ਕਰੇ। ਕਾਲਜ ਦੇ ਵਿੱਚ ਵਧੀਆ ਦੋਸਤ ਬਣ ਗਏ। ਜਿੰਨਾਂ ਨਾਲ ਓਹ ਹਾਸਾ ਠੱਠਾ ਕਰਦਾ। ਹਰ ਰੋਜ ਮਿਲਕੇ ਮੁੜਦਾ ਅਤੇ ਜਾ ਕੇ ਮਿਲਦਾ। ਜਿਵੇਂ ਕੁਲਦੀਪ ਪਹਿਲਾਂ ਤਣਾਓ ’ਚ ਰਹਿੰਦਾ ਸੀ, ਹੁਣ ਓਹਦੇ ਵਿੱਚ ਕੁੱਝ ਬਦਲਾਓ ਆਇਆ। ਉਹ ਦੋਸਤਾਂ ਵਿੱਚ ਕੁੱਝ ਖੁਸ਼ ਰਹਿਣਾ ਸਿੱਖ ਗਿਆ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਹਰ ਰੋਜ ਪੜ੍ਹਨ ਜਾਇਆ ਕਰੇ। ਚੱਲੋ ਜੀ ਐਂਵੇ ਕਰਦੇ ਕਰਵਾਉਂਦੇ ਕੁਲਦੀਪ ਦੇ ਆਖਰੀ ਇਮਤਿਹਾਨ ਹੋ ਗਏ। ਕੁਲਦੀਪ ਇਮਤਿਹਾਨ ਦੇ ਕੇ ਖੇਤ ਬਾਪੂ ਨਾਲ ਖੇਤੀ ਦੇ ਕੰਮਾਂ ਵਿੱਚ ਰੁੱਝ ਗਿਆ। ਪੇਪਰ ਹੋਇਆ ਨੂੰ ਬੜਾ ਸਮਾਂ ਬੀਤ ਗਿਆ ।ਕੁਲਦੀਪ ਵੀ ਆਪਣੇ ਨਤੀਜੇ ਦੇ ਇੰਤਜਾਰ ਵਿੱਚ ਸੀ। ਜੋ ਦੋਸਤ ਉਸ ਨਾਲ ਹਰ ਪਲ ਨਾਲ ਰਹਿੰਦੇ ਸੀ। ਉਹ ਵੀ ਉਸਨੂੰ ਕਦੇ ਨਾ ਫੋਨ ਕਰਦੇ ਸੀ।

ਇੱਕ ਦਿਨ ਕੁਲਦੀਪ ਖੇਤ ਕੰਮ ਕਰ ਰਿਹਾ ਸੀ ਕਿ ਇੱਕ ਫੋਨ ਆਇਆ ਜੋ ਕਿ ਉਹਦੇ ਕਿਸੇ ਦੋਸਤ ਨੇ ਕੀਤਾ ਸੀ। ਜਿਸ ਨੇ ਕਿਹਾ," ਆਪਣਾ ਨਤੀਜਾ ਆ ਗਿਆ ਤੇ ਆਪਾਂ ਪਾਸ ਹੋ ਗਏ, ਨਾਲੇ ਤੇਰੇ ਕਣੀ ਪਾਰਟੀ ਹੋ ਗਈ, ਤੂੰ ਸਾਰੀ ਕਲਾਸ ’ਚੋਂ ਅਵੱਲ ਰਿਹਾ ਐਂ....।"

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਕੁਲਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੂਰਜ ਛਿਪਣ ਦੇ ਕਿਨਾਰੇ ਸੀ ਤੇ ਉਸ ਨੂੰ ਭੁੱਖ ਵੀ ਜ਼ੋਰਾਂ ਦੀ ਲੱਗੀ ਸੀ।

ਕੰਮ ਜਿਹਾ ਕਰਕੇ ਸੰਦ ਸਦੇੜਾ ਸੰਭਾਲ ਕੇ ਕੁਲਦੀਪ ਘਰ ਨੂੰ ਚੱਲ ਪਿਆ। ਐਨੀ ਖੁਸ਼ੀ ਸੀ ਉਸ ਅੰਦਰ ਕਿ ਧਰਤੀ ਪੈਰ ਨਾ ਲੱਗਣ। ਘਰ ਵੜਦਿਆਂ ਦੇਖਿਆ ਕਿ ਮਾਂ ਰੋਟੀ ਬਣਾ ਰਹੀ ਸੀ। ਦਿਨ ਭਰ ਜੋਰ ਦਾ ਕੰਮ ਕਰਨ ’ਤੇ ਭੁੱਖ ਲੱਗੀ ਹੋਣ ਕਰਕੇ ਕੁਲਦੀਪ ਆਓਂਦਾ ਹੀ ਮਾਂ ਕੋਲ ਚੁੱਲੇ ਕੋਲ ਹੀ ਰੋਟੀ ਖਾਣ ਲਈ ਲਿਬੜਿਆ ਤਿਬੜਿਆ ਬੈਠ ਗਿਆ। ਉਸਨੇ ਨੇ ਮਾਂ ਨੂੰ ਰੋਟੀ ਪਾਉਣ ਲਈ ਕਿਹਾ ਅਤੇ ਰੋਟੀ ਦੀ ਬੁਰਕੀ ਮੂੰਹ ’ਚ ਪਾਉਂਦਿਆਂ ਆਪਣੀ ਮਾਂ ਨੂੰ ਦੱਸਿਆ ਕਿ, "ਮਾਂ ਮੇਰਾ ਮਾਸਟਰੀ ਆਲੇ ਕੋਰਸ ਦਾ ਨਤੀਜਾ ਆ ਗਿਆ। ਜਿਸ ਵਿੱਚੋਂ ਮਾਂ ਤੇਰਾ ਕੁਲਦੀਪ ਪੁੱਤ ਵੀ ਪਾਸ ਹੋ ਗਿਆ।"

ਗੱਲ ਸੁਣਕੇ ਮਾਂ ਦੇ ਚੇਹਰੇ ’ਤੇ ਖੁਸ਼ੀ ਛਾਅ ਗਈ। ਮਾਂ ਦੀ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਮਾਂ ਉਸਦੀ ਦਾਲ ਆਲੀ ਬਾਟੀ ’ਚ ਦਾਲ ਦੀ ਕੜਛੀ ਪਾਉਂਦੀ ਬੋਲੀ, "ਪੁੱਤ ਕੁਲਦੀਪ, ਤੂੰ ਮਾਸਟਰ ਗਿਆ, ਪੁੱਤ ਹੁਣ ਤੂੰ ਤੇਰੇ ਪਿਓ ਨੂੰ ਕਰਜ਼ੇ ਦੀ ਪੰਡ ਹੇਠੋਂ ਕੱਢ ਦੇਵੇਂਗਾ, ਘਰ ਦੀ ਹਾਲਤ ਸੁਧਰ ਜਾਵੇਗੀ ਹੁਣ ਆਪਣੇ ਦੀ। ਆਪਾਂ ਏਹ ਕੱਚਾ ਘਰ ਵਧੀਆ ਬਣਾ ਲਵਾਂਗੇ, ਤੇ ਜੋ ਜ਼ਮੀਨ ਸ਼ਰੀਕਾਂ ਕੋਲ ਗਹਿਣੇ ਪਈ ਆ,ਓਹਨੂੰ ਵੀ ਛੁਡਵਾ ਲਵਾਂਗੇ ਤੇ ਨਾਲੇ ਤੇਰੀਆਂ ਭੈਣਾਂ ਦਾ ਵਿਆਹ......."

ਐਨਾ ਕੁੱਝ ਕੁਲਦੀਪ ਸੁਣਦਾ ਰਿਹਾ ਤੇ ਰੋਟੀ ਲੈ ਕੇ ਅੰਦਰ ਚਲਾ ਗਿਆ।

ਅੰਦਰ ਜਾ ਕੇ ਕੁਲਦੀਪ ਦੀ ਰੋਟੀ ਗਲ ’ਚ ਈ ਫਸ ਗਈ ਤੇ ਉਸਦੀ ਧਾਹ ਨਿੱਕਲ ਗਈ ਤੇ ਖਿਆਲਾਂ ’ਚ ਗੁਆਚਿਆ ਸੋਚਣ ਲੱਗਾ,

"ਓਏ ਕੁਲਦੀਪ ਸਿਆਂ, ਮਾਂ ਨੇ ਕੀ-ਕੀ ਸੁਪਨੇ ਸਜਾ ਰੱਖੇ ਨੇ, ਕਿੰਨਾ ਕੁਝ ਸੋਚੀ ਬੈਠੀ ਆ ਮੇਰੀ ਨੌਕਰੀ ਨੂੰ ਲੈਕੇ...."

"ਇੱਕ ਤਾਂ ਦਿਲ ਕਰਦਾ ਕਿ ਮਾਂ ਨੂੰ ਕਹਿ ਦੇਵਾਂ ਕਿ, "ਮਾਂ, ਅਜੇ ਤਾਂ ਮੈਂ ਬੇਰੁਜ਼ਗਾਰਾਂ ਦੀ ਲੈਣ ’ਚ ਖੜ੍ਹਾ ਹੋਇਆ ਹਾਂ, ਅਜੇ ਤਾਂ ਤੇਰੇ ਮਾਸਟਰ ਪੁੱਤ ਨੂੰ ਸਰਕਾਰਾਂ ਦੀਆਂ ਵਧੀਕੀਆਂ ਝੱਲਣੀਆਂ ਨੇ, ਟੈਸਟ ਦੇਣੇ ਪੈਣਗੇ ਅਜੇ ਤਾਂ, ਟੈਸਟ ਕਲੀਅਰ ਕਰਕੇ ਫੇਰ ਆਪਦੇ ਹੱਕ ਲਈ ਆਵਾਜ਼ ਉਠਾਉਣੀ ਪਵੇਗੀ ਤੇ ਡਾਂਗਾਂ ਖਾਣੀਆਂ ਪੈਣਗੀਆਂ, ਰੈਲੀਆਂ ਧਰਨੇ ਕਰਨੇ ਪੈਣਗੇ ਤੇਰੇ ਮਾਸਟਰ ਪੁੱਤ ਨੂੰ ..."

ਪਰ ਕਹਿਣ ਦਾ ਐਨਾ ਜੇਰਾ ਨਹੀਂ ਪੈ ਰਿਹਾ ਸੀ। ਕੁਲਦੀਪ ਦੇ ਹੱਥ ’ਚ ਬੁਰਕੀ ਫੜੀ ਰਹਿ ਗਈ ਤੇ ਉਹ ਆਪਣੀ ਮਾਂ ਦੇ ਸਜਾਏ ਸੁਪਨਿਆਂ ਬਾਰੇ ਅਤੇ ਮਾਸਟਰ ਬਣਨ ਦੀ ਹਕੀਕਤ ਬਾਰੇ ਸੋਚਦਾ ਸੋਚਦਾ ਲਿਬੜਿਆ ਤਿਬੜਿਆ ਮੰਜੇ ’ਤੇ ਲੇਟ ਗਿਆ ...।

PunjabKesari

ਮੱਖਣ ਸ਼ੇਰੋਂ ਵਾਲਾ।
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲਾ ਸੰਗਰੂਰ।
ਸੰਪਰਕ 98787-98726


rajwinder kaur

Content Editor

Related News