ਲੇਖ : ਗ਼ਲਤੀਆਂ ਕਰਨਾ ਨਹੀਂ ਸਗੋ ਮਾੜੀ ਹੈ ਇਨ੍ਹਾਂ ਦੀ ਵਾਰ-ਵਾਰ ਦੁਹਰਾਈ

10/13/2020 5:01:20 PM

ਇਸ ਦੁਨੀਆਂ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ, ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਗਲਤੀ ਨਾ ਕੀਤੀ ਹੋਵੇ। ਹਰ ਵਿਅਕਤੀ ਨੇ ਭਾਵੇਂ ਜਾਣੇ ਅਣਜਾਣੇ ਵਿੱਚ ਪਾਪ ਵੀ ਕੀਤੇ ਹੁੰਦੇ ਹਨ, ਦਿਲ ਵੀ ਦੁਖਾਏ ਹੁੰਦੇ ਹਨ। ਹਰ ਵਿਅਕਤੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੱਧਰ ਉੱਤੇ ਕਿਸੇ ਨਾ ਕਿਸੇ ਦੂਸਰੇ ਦੀ ਪੀੜਾ ਦਾ ਕਾਰਣ ਬਣਿਆ ਹੁੰਦਾ ਹੈ। ਅਸੀਂ ਸਾਰੇ ਗਲਤੀਆਂ ਕਰਦੇ ਹਾਂ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਇਨ੍ਹਾਂ ਕੀਤੀਆਂ ਗਲਤੀਆਂ ਦਾ ਭੁਗਤਾਨ ਅਸੀਂ ਖੁਦ ਤਾਂ ਭੁਗਤਦੇ ਹੀ ਹਾਂ ਪਰ ਕਈ ਵਾਰ ਸਾਡੀਆਂ ਗਲਤੀਆਂ ਦਾ ਸਾਡੇ ਪਰਿਵਾਰ ਅਤੇ ਨਜ਼ਦੀਕੀਆਂ ਉੱਤੇ ਗਹਿਰਾ ਅਸਰ ਹੁੰਦਾ ਹੈ। ਇਸ ਜਹਾਨ ਵਿੱਚ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਚੰਗਾ ਅਤੇ ਬੁਰਾ। ਇਨਸਾਨ ਹਮੇਸ਼ਾ ਚੰਗੇ ਵੱਲ ਆਕਰਸ਼ਿਤ ਹੁੰਦਾ ਹੈ। ਜਿਵੇਂ ਖੁਸ਼ੀ ਦੀ ਉਮੀਦ ਕਰਦਾ ਹੈ ਅਤੇ ਗਮਾਂ ਤੋਂ ਭੱਜਦਾ ਹੈ, ਜਿੱਤਣਾ ਚਾਹੁੰਦਾ ਹੈ, ਹਾਰਨ ਤੋਂ ਡਰਦਾ ਹੈ।

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਚਾਨਣ ਵਧੀਆ ਲੱਗਦਾ ਹੈ ਪਰ ਹਨੇਰੇ ਤੋਂ ਦੂਰ ਭੱਜਦਾ ਹੈ। ਪਰ ਕੁਝ ਵੀ ਹੋਵੇ ਚੰਗਾ ਜਾਂ ਬੁਰਾ, ਉਸਦੀ ਆਪਣੀ ਇੱਕ ਮਹੱਤਤਾ ਹੁੰਦੀ ਹੈ। ਜਿਹੜਾ ਜ਼ਿੰਦਗੀ ਵਿੱਚ ਕਦੇ ਹਾਰਿਆ ਨਹੀਂ ਹੋਵੇਗਾ, ਉਹ ਜਿੱਤ ਦਾ ਅਸਲੀ ਅਨੰਦ ਨਹੀਂ ਮਾਣ ਸਕੇਗਾ। ਜਿਸ ਇਨਸਾਨ ਨੇ ਕਦੇ ਗਲਤੀ ਨਹੀਂ ਕੀਤੀ ਹੋਵੇਗੀ, ਉਸਨੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਹੋਵੇਗੀ। ਕਹਿਣ ਤੋਂ ਭਾਵ ਕਿ ਹਰ ਇੱਕ ਚੀਜ਼ ਦੀ ਆਪਣੀ ਮਹੱਤਤਾ ਹੈ। ਜੇਕਰ ਗੱਲ ਖਾਸ ਕਰਕੇ ਗਲਤੀਆਂ ਦੀ ਕੀਤੀ ਜਾਵੇ ਤਾਂ ਇਨਸਾਨ ਕੋਲੋ ਗਲਤੀਆਂ ਹੋਣੀਆਂ ਕੋਈ ਵੱਡੀ ਗੱਲ ਨਹੀਂ ਹੈ।

ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

ਜਾਣੇ ਅਣਜਾਣੇ ਵਿੱਚ ਹਰ ਵਿਅਕਤੀ ਗਲਤੀਆਂ ਕਰਦਾ ਹੈ ਪਰ ਸੋਚਣ ਹਿੱਤ ਗੱਲ ਇਹ ਹੈ ਕਿ ਅਸੀਂ ਉਨ੍ਹਾਂ ਗਲਤੀਆਂ ਤੋਂ ਸਬਕ ਕੀ ਲਿਆ ਹੈ? ਗਲਤੀਆਂ ਅਤੇ ਹਾਰਾਂ ਸਾਨੂੰ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਦੇ ਕੇ ਜਾਂਦੀਆਂ ਹਨ। ਇਨਸਾਨ ਨੂੰ ਗਲਤੀਆਂ ਦਾ ਪੁਤਲਾ ਕਿਹਾ ਜਾਂਦਾ ਹੈ। ਸਾਨੂੰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਹਮੇਸ਼ਾ ਸਬਕ ਲੈਣਾ ਚਾਹੀਦਾ ਹੈ। ਕੋਸ਼ਿਸ਼ ਰਹੇ ਕਿ ਇੱਕ ਵਾਰ ਕੀਤੀ ਗਲਤੀ ਦੂਸਰੀ ਵਾਰ ਦੁਹਰਾਈ ਨਾ ਜਾਵੇ। ਕਿਉਂਕਿ ਇੱਕ ਵਾਰ ਗਲਤੀ ਇਨਸਾਨ ਕੋਲੋਂ ਹੁੰਦੀ ਹੈ ਪਰੰਤੂ ਉਸੇ ਗਲਤੀ ਨੂੰ ਦੁਬਾਰਾ ਦੁਹਰਾਉਣਾ ਮੂਰਖਤਾਈ ਕਹਿਲਾਉਂਦਾ ਹੈ।

ਸੋ ਗਲਤੀਆਂ ਤੋਂ ਸਬਕ ਸਿੱਖ ਕੇ ਜੀਵਨ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਆਪਣੀ ਜ਼ਿੰਦਗੀ ਦੇ ਤਜ਼ੁਰਬੇ ਨੂੰ ਵਧਾਉਂਦੇ ਜਾਓ ਪਰ ਬਿਨਾਂ ਗਲਤੀਆਂ ਨੂੰ ਦੁਹਰਾਏ ਕਿਉਂਕਿ ਗਲਤੀਆਂ ਕਰਨਾ ਮਾੜਾ ਨਹੀਂ ਗਲਤੀਆਂ ਨੂੰ ਵਾਰ ਵਾਰ ਦੁਹਰਾਉਣਾ ਮਾੜਾ ਹੈ। 

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

ਹਰਕੀਰਤ ਕੌਰ ਸਭਰਾ
9779118066


rajwinder kaur

Content Editor

Related News