ਗਲਤੀ ਜਾਂ ਆਦਤ

05/16/2020 8:04:51 PM

ਸੋਨੀਆ ਖਾਨ

ਸੋਨਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਸਥਾਈ ਅਧਿਆਪਕ ਦੇ ਤੌਰ ਤੇ ਕੰਮ ਰਹੀ ਸੀ। ਸਕੂਲ ਵਿੱਚ ਕਲਰਕ ਨਾ ਹੋਣ ਕਾਰਨ ਉਹ ਸਕੂਲ ਦਾ ਦਫਤਰੀ ਕੰਮ ਕਰਦੀ ਸੀ । ਅੱਜ ਵੀ ਰੋਜ਼ਾਨਾ ਦੀ ਤਰ੍ਹਾ ਸੋਨਾ ਦਫਤਰ ਵਿੱਚ ,ਕੰਪਿਊਟਰ ਤੇ ਜਿਲ੍ਹਾ ਸਿੱਖਿਆ ਵਿਭਾਗ ਨਾਲ ਸੰਬੰਧਤ ਈਮੇਲ ਚੈੱਕ ਕਰ ਰਹੀ ਸੀ। ਈਮੇਲ ਦਾ ਪ੍ਰਿੰਟ ਆਊਟ ਪ੍ਰਿੰਸੀਪਲ ਸਰ ਨੂੰ ਦਿੰਦੇ ਹੋਏ ਸੋਨਾ ਬੋਲੀ ਅੱਜ ਫਿਰ ਉਹੀ ਗਲਤੀ...! ਪ੍ਰਿੰਸੀਪਲ ਸਰ ਨੇ ਪੁੱਛਿਆ …..ਕਲ ਇਨ੍ਹਾ ਨੂੰ ਉਹ ਈਮੇਲ ਮੇਸੈਜ ਤੂੰ ਭੇਜਿਆ ਸੀ? ਉਸ ਨੇ ਕਿਹਾ ਹਾਂ ਜੀ .... 

ਕੱਲ ਸੋਨਾ ਨੇ ਜੋ ਈਮੇਲ ਪ੍ਰਾਪਤ ਹੋਏ ਸਨ, ਉਹਨਾ ਵਿਚੋ ਇਕ ਮੀਟਿੰਗ ਵਾਲੀ ਈਮੇਲ ਨੇ ਉਸ ਨੂੰ ਹੈਰਾਨ ਕਰ ਦਿੱਤਾ ਸੀ,ਉਸ ਨੂੰ ਸਮਝ ਹੀ ਨਹੀ ਆ ਰਿਹਾ ਸੀ ਕਿ ਉਹ ਇਹ ਈਮੇਲ/ਪੱਤਰ ਸੰਬੰਧਤ ਅਧਿਆਪਕ ਨੂੰ ਫਾਰਵਾਰਡ ਕਰੇ ਜਾ ਨਾ ਕਰੇ ਕਿਉਂਕਿ ਉਸ ਈਮੇਲ ਵਿੱਚ ਮੀਟਿੰਗ ਦੀ ਮਿਤੀ ,ਮਹੀਨਾ ਤੇ ਸਾਲ, 2 ਸਾਲ ਪਹਿਲਾ ਦਾ ਸੀ। ਸੋਨਾ ਨੇ ਕੁਝ ਸੋਚ ਕੇ ਈਮੇਲ ਦਾ ਰਿਪਲਾਈ/ਜਵਾਬ  ਵਿਚ ਲਿਖ ਦਿੱਤਾ ਕਿ ਅੱਜ ਇਹ ਮਿਤੀ ਹੈ,ਮਹੀਨਾ ਹੈ ਤੇ ਇਹ ਵਾਲਾ ਸਾਲ ਚੱਲ ਰਿਹਾ ਹੈ, ਕ੍ਰਿਪਾ ਕਰਕੇ ਜੋ ਭੇਜ ਰਿਹੇ ਹੁੰਦੇ ਹੋ, ਉਸ ਨੂੰ ਇਕ ਵਾਰ ਚੈੱਕ ਕਰਕੇ ਫਿਰ ਭੇਜਿਆ ਕਰੋ...ਧੰਨਵਾਦ
ਇਸ ਗੱਲ ਤੇ ਉਹਨਾਂ ਦਾ ਰਿਪਲਾਈ/ਜਵਾਬ  ਵਜੋਂ ਇਹ ਲਿਖਕੇ ਆਉਂਦਾ ਹੈ ਕਿ ਕਾੱਮਨ ਸੈੱਨਸ ਦੀ ਵਰਤੋ ਕਰੋ। ਅਸੀਂ ਵੀ ਗਲਤੀ ਤੇ ਕਈ ਵਾਰ ਆਪਣੀ ਕਾੱਮਨ ਸੈੱਨਸ ਦੀ ਪ੍ਰਯੋਗ ਕਰਦੇ ਹਾਂ।

ਇਸ ਗੱਲ ਦਾ ਹਜੇ ਸੋਨਾ ਨੇ ਰਿਪਲਾਈ/ਜਵਾਬ  ਕਰਨਾ ਹੀ ਸੀ --- ਕਾੱਮਨ ਸੈੱਨਸ ਈਜ ਨਾੱਟ ਸੋ ਕਾੱਮਨ (common sense is not so common)......... ਕਿ ਇਹ  ਗੱਲ ਸਕੂਲ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ,ਸਾਰੇ ਗੱਲ ਅਧਿਆਪਕ ਸੋਨਾ ਦੇ ਖਿਲਾਫ ਹੋ ਗਏ। ਅਧਿਆਪਕਾ ਨੇ ਸੋਨਾ ਨੂੰ ਬਹੁਤ ਬੁਰਾ ਭਲਾ ਕਿਹਾ। ਉਹਨਾ ਨੇ ਕਿਹਾ ਕਿ ਉਹ ਸੀਨੀਅਰ/ਉਚ ਅਧਿਕਾਰੀ ਹਨ, ਜੋ ਮਰਜੀ ਕਰ ਸਕਦੇ ਤੇ ਸੋਨਾ ਨੂੰ ਕੋਈ ਹੱਕ ਨਹੀ ਕਿ ਉਹ ਸੀਨੀਅਰ ਅਧਿਕਾਰੀਆ ਦੀ ਗਲਤੀ ਕੱਢੇ ਤੇ ਸੋਨਾ ਦੀ ਇਸ ਹਰਕਤ ਦੀ ਸਜ਼ਾ ਉਹਨਾ ਨੂੰ ਭੁਗਤਣੀ ਪਵੇਗੀ ਕਿਉਂਕਿ ਇਹ ਤਾਂ ਅਸਥਾਈ ਹੈ....

 ਸੋਨਾ ਕੋਲ ਹਰ ਇੱਕ ਗੱਲ ਦਾ ਜਵਾਬ ਤਰਕ ਸਹਿਤ ਸੀ -- ਈਮੇਲ ਭੇਜਣ ਦਾ ਸਮਾਂ ਰਾਤ ਦੇ 11.52 ਦਾ ਸੀ..   ਉਸਦੀ  ਕਾੱਮਨ ਸੈੱਨਸ ਦੇ ਹਿਸਾਬ ਨਾਲ ਇਹ ਵੀ ਹੋ ਸਕਦਾ ਕਿ ਗਲਤੀ ਨਾਲ ਨੀਂਦ ਵਿੱਚ ਜਾਂ ਰਾਤ ਨੂੰ ਵੱਧ ਘੱਟ ਹੋਣ ਨਾਲ ਮੇਸੈੱਜ ਹੋ ਗਿਆ ਹੋਵੇ । ਜੇ ਕੰਮ ਦੇ ਪ੍ਤੀ ਲਗਨ ਨਾਲ ਭੇਜਿਆ ਸੀ ਤਾਂ ਗਲਤੀ ਦੀ ਗੁੰਜਾਇਸ਼ ਨਹੀ ਹੋਣੀ ਚਾਹੀਦੀ ਸੀ ..........ਪਰ ਉਹ ਚੁਪ ਰਹੀ ........    !

ਅੱਜ ਫਿਰ ਉਹੀ ਗਲਤੀ ਸੀ ਤੇ ਸੋਨਾ ਸੋਚ ਰਹੀ ਸੀ ਕੀ ਸੀਨੀਅਰ ਅਧਿਕਾਰੀਆ ਦੀਆ ਗਲਤੀਆ ਉਹਨਾ ਦੀ ਆਦਤ ਬਣ ਗਈਆ ਹਨ, ਜਿਸ ਦਾ ਕਾਰਣ ਉਹਨਾ ਦੇ ਹੇਠਾਂ ਕੰਮ ਕਰਦੇ ਮੁਲਾਜ਼ਮ ਹਨ ਜੋ ਆਵਾਜ ਨਾ ਉਠਾ ਕੇ ਉਹਨਾ ਦੀਆ ਗਲਤੀਆ ਨੂੰ ਆਪਣੀ ਕਾੱਮਨ ਸੈੱਨਸ ਦਾ ਪ੍ਰਯੋਗ ਕਰਕੇ ਬੜਾਵਾ ਦੇ ਰਿਹੇ ਹਨ.

ਇੰਨ੍ਹੇ ਨੂੰ ਕੰਪਿਊਟਰ ਵਾਲੀ ਮੈਡਮ ਆ ਗਈ ਤੇ ਸੋਨਾ ਦੀ ਸੋਚ ਦਾ ਸਿਲਸਿਲਾ ਟੁੱਟ ਗਿਆ, ਮੈਡਮ ਨੇ ਸੋਨਾ ਨੂੰ ਸ਼ਾਬਾਸ ਦਿੰਦੇ ਹੋਏ ਕਿਹਾ ਕਿ ਕਲ ਦੀ ਈਮੇਲ ਦਾ ਅਸਰ ਹੋ ਗਿਆ ..ਸਵੇਰੇ ਜੋ ਗਲਤ ਈਮੇਲ ਆਈ ਸੀ ,ਉਹਨਾ ਨੇ ਉਸ ਵਿੱਚ ਹੁਣ ਸੋਧ ਕਰਕੇ ਦੁਬਾਰਾ ਭੇਜਿਆ ਹੈ....... 
ਸੋਨਾ ਮੁਸਕਰਾ ਕੇ ਬੋਲੀ ,ਹੁਣ ਕੋਈ ਆਪਣੀ ਕਾੱਮਨ ਸੈੱਨਸ ਨਹੀ ਲਗਾਏ ਗਾ........ !


Iqbalkaur

Content Editor

Related News