“ਫਤਿਹਵੀਰ ਦੀ ਯਾਦ ਵਿੱਚ “

06/12/2019 12:31:57 PM

ਗੋਦ ਮਾਂ ਦੀ ਸੁੰਨੀ ਕਰ ਗਿਆ
ਅੰਤਿਮ 'ਚ ਫਤਹਿਵੀਰ।
ਹਰ ਅੱਖ ਵਿਚ ਹੰਝੂ ਭਰ ਗਿਆ
ਅੰਤਿਮ 'ਚ ਫਤਹਿਵੀਰ।
ਭਰਪਾਈ ਜਿਸ ਦੀ ਨਾ ਕਰ ਸਕੇਗਾ
ਸਮਾਂ ਉਮਰ ਭਰ ਕਦੀ।
ਜ਼ਖਮ ਦਿਲ 'ਚ ਅਜਿਹੇ ਕਰ ਗਿਆ
ਅੰਤਿਮ 'ਚ ਫਤਹਿਵੀਰ।
ਉਹ ਇਕ ਗਰੀਬ ਮਾਂ ਬਾਪ ਦਾ ਬੱਚਾ
ਸੀ ਇਸ ਲਈ
ਤਜਰਬਿਆਂ ਦੀ ਬਲੀ ਚੜ੍ਹ ਗਿਆ
ਅੰਤਿਮ 'ਚ ਫਤਹਿਵੀਰ।
ਜੀਵਨ-ਮੌਤ ਦੀ ਜੰਗ ਵਿੱਚ ਭਾਵੇਂ
ਬਹੁਤ ਦੇਰ ਜੂਝਦਾ ਰਿਹਾ
ਅੱਜ ਮੌਤ ਦੇ ਹੱਥੋਂ ਆਖਰ ਮਰ ਗਿਆ
ਅੰਤਿਮ ਚ' ਫਤਹਿਵੀਰ।
ਪਿੰਡ ਕਈ ਦਿਨੀਂ ਜਿਹਦੇ ਕਾਰਨ
ਸੁਰਖੀਆਂ 'ਚ ਰਿਹਾ।
ਹਰ ਪਾਸੇ ਸੰਨਾਟਾ ਫੈਲਾ ਗਿਆ
ਅੰਤਿਮ 'ਚ ਫਤਹਿਵੀਰ।
“ਅੱਬਾਸ “ਸਾਰੇ ਸਿਸਟਮ ਨੂੰ
ਸਵਾਲਾਂ ਦੇ ਘੇਰੇ 'ਚ ਲਿਆ ।
ਇਕ ਅਣਆਈ ਮੌਤ ਮਰ ਗਿਆ 
ਅੰਤਿਮ 'ਚ ਫਤਹਿਵੀਰ।

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ ।
ਸੰਪਰਕ :9855259650

Aarti dhillon

This news is Content Editor Aarti dhillon