ਮੱਸਿਆ ਤੋਂ ਪੂਰਨਮਾਸੀ ਦੇ ਸਫ਼ਰ ਦੀ ਤਲਬ

06/28/2020 5:47:36 PM

ਪੇਸ਼ਕਸ਼ ਅਮਨਪ੍ਰੀਤ ਪਰਮ ਸਹੋਤਾ, 
ਪਿੰਡ ਗੜ੍ਹਦੀਵਾਲਾ (ਹੁਸ਼ਿਆਰਪੁਰ)
9417124201

ਕਿਸੇ ਘੁੱਗ ਵਸਦੀ ਅਬਾਦੀ ਵੱਲ ਸਰਪਟ ਦੌੜਦੇ ਘੋੜੇ ਜਦੋਂ ਲੁੱਟਮਾਰ ਲਈ ਅੱਗੇ ਵਧਦੇ ਤਾਂ ਹਫੜਾ ਦਫੜੀ ਦਾ ਆਲਮ ਸਿਰਜਿਆ ਜਾਂਦਾ ਹੈ। ਲੋਕ ਸਭ ਕੁੱਝ ਸੁੱਟ ਘਰਾਂ ਨੂੰ ਦੌੜਦੇ ਅਤੇ ਦਰਵਾਜ਼ੇ ਬੰਦ ਹੋਣ ਦੀਆਂ ਇੱਕਦਮ ਪੈਦਾ ਹੋਈਆਂ ਆਵਾਜ਼ਾਂ ਤੋਂ ਬਾਅਦ ਸੁੰਨ ਛਾ ਜਾਂਦੀ। ਗਲੀਆਂ ਵਿੱਚ ਲੁਟੇਰਿਆਂ ਦੀਆਂ ਚੀਕਾਂ ਸੁਣ ਕੇ ਘਰਾਂ ਅੰਦਰ ਦੁਬਕ ਕੇ ਬੈਠੇ ਵਿਆਕਤੀਆਂ ਦੀ ਜ਼ੁਬਾਨ ਹਲਕ ਤੋਂ ਹੇਠਾਂ ਉੱਤਰ ਜਾਂਦੀ। ਆਲੇ-ਦੁਆਲੇ ਪਸਰੀ ਸ਼ਾਂਤੀ ਵਿੱਚ ਬੁਰਸ਼ਾਗਰਦੀ ਦਾ ਤਾਂਡਵ ਦਹਿਸ਼ਤ ਅਤੇ ਵਹਿਸ਼ਤ ਦਾ ਜੋ ਮਾਹੌਲ ਸਿਰਜਦਾ, ਘਰਾਂ ਵਾਲੇ ਕਈ-ਕਈ ਦਿਨ ਉੱਚੀ ਸਾਹ ਲੈਣ ਦੀ ਜੁਰਅਤ ਨਹੀਂ ਕਰ ਪਾਉਂਦੇ। ਕੱਚੀਆਂ ਪਗਡੰਡੀਆਂ ਅਤੇ ਘੋੜਿਆਂ ਦੀਆਂ ਟਾਪਾਂ ਦੇ ਨਿਸ਼ਾਨ ਦੇਖ ਦੇਖ ਕੇ ਉਨ੍ਹਾਂ ਦੇ ਸਾਹਾਂ ਨਾਲ ਸਾਹ ਨਾਂ ਰਲਦੇ ਇੱਕੀਵੀਂ ਸਦੀ ਦੀ ਪੀੜ੍ਹੀ ਨੇ ਇਹ ਨਜ਼ਾਰਾ ਸਿਰਫ ਫਿਲਮਾਂ ਵਿੱਚ ਦੇਖਿਆ ਸੀ, ਕਿਉਂਕਿ ਹੁਣ ਹਜ਼ਾਰਾਂ ਕਰੋੜ ਲੁੱਟ ਕੇ ਵਿਦੇਸ਼ਾਂ ਵੱਲ ਭਗੌੜੇ ਹੋਣ ਵਾਲੇ ਲੁਟੇਰੇ ਘੋੜਿਆਂ ’ਤੇ ਨਹੀਂ ਆਉਂਦੇ।

ਕੋਰੋਨਾ (ਕੋਵਿਡ-19) ਦੇ ਉੱਚ ਪੱਧਰੀ ਧਾਵੇ ਨੇ ਉੱਨਤ ਸੱਭਿਅਤਾ ਨੂੰ ਵੀ ਬੰਦੀ ਬਣਾ ਕੇ ਸਮੇਂ ਦੇ ਕੈਨਵਸ ’ਤੇ ਉਹੀ ਫ਼ਿਲਮੀ ਨਜ਼ਾਰਾ ਉੱਕਰ ਦਿੱਤਾ ਹੈ। ਨਵੀਂ ਪੀੜ੍ਹੀ ਨੇ ਦਹਿਸ਼ਤ ਦੇ ਨਵੇਂ ਮੰਜ਼ਰ ਦੇ ਦਰਸ਼ਨ ਕੀਤੇ ਹਨ। ਅਦਿੱਖ ਹਮਲਾਵਰ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਬਿਨ੍ਹਾਂ ਤਲਵਾਰ, ਬੰਦੂਕ ਚੱਲੇ ਹੀ ਲਾਸ਼ਾਂ ਦੇ ਢੇਰ ਲੱਗਣ ਲੱਗੇ ਹਨ। ਸੋਸ਼ਲ ਮੀਡੀਆ ਨੇ ਜਿਹੜੀ ਆਪਸੀ ਰਿਸ਼ਤਿਆਂ ਤੇ ਸਮਾਜ ਵਿੱਚ ਦੂਰੀ ਬਹੁਤ ਪਹਿਲਾਂ ਹੀ ਪੈਦਾ ਕਰ ਦਿੱਤੀ ਸੀ। ਕੋਰੋਨਾ (ਕੋਵਿਡ-19) ਨੇ ਉਹਦੀ ਵਿੱਥ ਘੱਟੋ-ਘੱਟ ਇੱਕ ਮੀਟਰ ਤੈਅ ਕਰਵਾਈ ਹੈ। ਸਾਹਾਂ ਵਿੱਚ ਵੱਸਣ ਵਾਲੇ ਆਖਰੀ ਵੇਲੇ ਨੇੜੇ ਆਉਂਣ ਤੋਂ ਝਿਜਕਣ ਲੱਗੇ ਹਨ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਕੋਰੋਨਾ ਦੀ ਰਿਆਸਤ ਬਹੁਤਾਤ ਦੇਸ਼ਾਂ ਵਿੱਚ ਵਧੀ ਹੈ। ਤਕਨੀਕੀ ਪ੍ਰਪੱਕਤਾ ਵਾਲੀ ਸਭਿਅਤਾ ਨੂੰ ਤਕੜੇ ਵਿਰਾਮ ਦਾ ਅਹਿਸਾਸ ਹੋਇਆ ਹੈ। ਮਹਾਮਾਰੀ ਨੇ ਵਿਸ਼ਵ ਸ਼ਕਤੀ ਬਣੇ ਮੁਲਕ ਨਾਲ ਵੀ ਭੇਦਭਾਵ ਨਹੀਂ ਕੀਤਾ। ਪਹਿਲੇ ਹੱਲੇ ਬੀਮਾਰੀ ਨੂੰ ਹਲਕੇ ਲੈਣ ਵਾਲਿਆਂ ਲਈ ਲਾਸ਼ਾਂ ਦਾ ਭਾਰ ਵੱਧ ਗਿਆ। ਦੁਨੀਆਂ ’ਤੇ ਰਾਜ ਕਰਨ ਦੇ ਸੁਪਨੇ ਲੈਣ ਵਾਲਾ ਸਾਮਰਾਜ, ਜਿਸਦੇ ਜ਼ੋਰ ਨਾਲ ਹੰਗੂਰਾ ਮਾਰਨ ’ਤੇ ਹੀ ਕਈ ਦੇਸ਼ਾਂ ਦੀ ਆਰਥਿਕਤਾ ਡਾਵਾਂਡੋਲ ਹੋ ਜਾਂਦੀ ਹੈ, ਨੇ ਵੀ ਵਿਸ਼ਾਣੂ ਦੀ ਸ਼ਕਤੀ ਆਂਕਣ ਵਿੱਚ ਨਾਅਹਿਲੀਅਤ ਦੀ ਪੇਸ਼ਕਾਰੀ ਕੀਤੀ ਹੈ। ਮਾਨਹਟਨ ਪ੍ਰਾਜੈਕਟ ਵਿੱਚ ਪ੍ਰਮਾਣੂ ਬੰਬ ਦੀ ਸ਼ੁਰੂਆਤ ’ਤੇ ਆਪਰੇਸ਼ਨ ਟਰਿਨਟੀ ਤਹਿਤ ਪਰਖ ਹੋਣ ਤੋ ਲੈ ਕੇ ਹੁਣ ਤੱਕ ਬਣਾਏ ਗਏ ਪ੍ਰਮਾਣੂ ਬੰਬਾਂ ਦੇ ਜ਼ਖੀਰੇ ਵੀ ਇਨਸਾਨਾਂ ਨੂੰ ਧੂੜ ਚਟਾਉਂਣ ਤੱਕ ਹੀ ਮਹਿਦੂਦ ਰਹਿ ਗਏ। ਸਿੱਕੇ ਦੇ ਦੂਜੇ ਪਾਸੇ ਦੀ ਅਸਲੀਅਤ ਇਹ ਹੈ ਕਿ ਕੁਦਰਤ ਤੋਂ ਪੇਸ਼ ਚੁਣੌਤੀਆਂ ਦੀ ਪੇਸ਼ਨਗੋਈ ਜਿੰਨਾ ਮੁਸ਼ਕਿਲ ਕਾਰਜ ਬਣਦੀ ਜਾ ਰਹੀ ਹੈ, ਇਨ੍ਹਾਂ ਨਾਲ ਸਿੱਝਣਾ ਉੱਨਾਂ ਹੀ ਔਖਾ।

ਖੇਡ ਰਤਨ ਪੰਜਾਬ ਦੇ : ਕੁਸ਼ਤੀ 'ਚ ਕਮਾਲਾਂ ਕਰਦਾ ‘ਕਰਤਾਰ ਸਿੰਘ’

ਚਹੁੰ ਪਾਸੇ ਤੋਂ ਮਹਾਮਾਰੀ ਦੀਆਂ ਗੱਲਾਂ ’ਤੇ ਟੈਲੀਵੀਜ਼ਨ ਤੇ ਐਂਕਰਾਂ ਦੀਆਂ ਉਤੇਜਿਤ ਅਵਾਜ਼ਾਂ ਰਾਹੀ ਕੋਰੋਨਾ ਦੇ ਮੁੜ ਮੁੜ ਜ਼ਿਕਰ ਨੇ ਮਨ ਮਸਤਕ ’ਤੇ ਡੂੰਘਾ ਅਸਰ ਕੀਤਾ ਹੈ। ਜਦੋਂ ਤੋਤਲੀ ਆਵਾਜ਼ ਵਾਲੇ ਬੱਚੇ ਵੀ ਕਹਿਣ ਕਿ “ਬਾਹਰ ਨਹੀਂ ਜਾਣਾ, ਬਾਹਰ ਕੋਰੋਨਾ ਮਿਲ ਜਾਂਦਾ ਹੈ” ਤਾਂ ਅੰਦਾਜ਼ਾ ਲਗਾਉਂਣਾ ਮੁਸ਼ਕਲ ਨਹੀਂ ਕਿ ਕੋਰੋਨਾ ਕਾਲ ਦੀ ਆਹਟ ਪ੍ਰਤੀ ਜਾਗਰੂਕਤਾ ਸਿਖਰ ’ਤੇ ਹੈ। 

ਦੂਜੇ ਪਾਸੇ ਇਸੇ ਜਾਗਰੂਕਤਾ ਦੀਆਂ ਡੂੰਘੀਆਂ ਪਰਤਾਂ ਹੇਠ ਇੱਕ ਸਹਿਮ ਦੀ ਭਾਵਨਾ ਪਨਪੀ, ਜੋ ਹਰ ਕਿਸੇ ਨੇ ਬਦੋਬਦੀ ਆਪਣੇ ਨਾਲ ਢੋਈ। ਮਹਾਮਾਰੀਆਂ ਹਮੇਸ਼ਾਂ ਹੀ ਵੱਡੀ ਚੁਣੌਤੀ ਲੈ ਕੇ ਆਉਂਦੀਆਂ ਹਨ। ਵੱਖ-ਵੱਖ ਸਮਿਆਂ ਵਿੱਚ ਕੀਟਾਣੂਆਂ ਦੇ ਵਿੱਚ ਆਏ ਪਰਿਵਰਤਨਾਂ ’ਤੇ ਮਨੁੱਖਾਂ ਦੀ ਕੰਮਜ਼ੋਰ ਹੋਈ ਅੰਦਰੂਨੀ ਸੁਰੱਖਿਆ ਪ੍ਰਣਾਲੀ ਦੇ ਸੁਮੇਲ ਨੇ ਵੱਡਿਆਂ ਵੱਡੀਆਂ ਅਬਾਦ ਥਾਵਾਂ ’ਤੇ ਉੱਲੂ ਬੋਲਣ ਲਾ ਦਿੱਤੇ ਸਨ। ਅੱਜ ਦੇ 'ਕੋਰੋਨਾ ਕਾਲ' ਨੂੰ 14ਵੀਂ ਸਦੀ ਦੇ ਪਰਿਪੇਖ ਵਿੱਚ ਦੇਖਦਿਆਂ ਹਾਲਾਤ ਬਹੁਤੇ ਵੱਖਰੇ ਨਹੀਂ ਜਾਪਦੇ। 'ਕਾਲੀ ਮੌਤ' ਦੇ ਨਾਂ ਨਾਲ ਜਾਣੀ ਜਾਂਦੀ ਪਲੇਗ ਨੇ ਯੂਰਪ ਵਾਸੀਆਂ ਦੀਆਂ ਅੱਖਾਂ ਮੂਹਰੇ ਹਨੇਰਾ ਲਿਆ ਦਿੱਤਾ ਸੀ। ਮੰਦੇ ਭਾਗੀ ਬੀਮਾਰੀ ਦਾ ਕੇਂਦਰ ਉਦੋਂ ਵੀ ਚੀਨ ਹੀ ਸੀ। ਚੀਨ ਵਿੱਚ ਪਲੇਗ ਫੈਲਾਉਂਣ ਤੋਂ ਬਾਅਦ ਚੂਹੇ ਵਪਾਰੀਆਂ ਦੇ ਸਮਾਨ ਨਾਲ ਵਾਇਆ ਸਿਲਕ ਰੋਡ ਯੂਰਪ ਪਹੁੰਚ ਗਏ।

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਪਲੇਗ ਫੈਲਾਉਂਣ ਵਾਲੇ ਬੈਕਟੀਰੀਆ ਦਾ ਪਤਾ ਤਾਂ ਬਹੁਤ ਬਾਅਦ 1894 ਵਿੱਚ ਲੱਗਾ ਸੀ ਪਰ ਉਦੋਂ ਛੂਤ ਦੀ ਬੀਮਾਰੀ ਤੋਂ ਨਾਵਾਕਿਫ਼ ਲੋਕਾਂ ਨੇ ਡਰ ਦੇ ਸਾਏ ਹੇਠ ਇਸ ਵਬਾਅ ਨੂੰ ਰੱਬੀ ਗੁੱਸਾ ਅਤੇ ਮਾੜੇ ਕਰਮਾਂ ਦੀ ਸਜ਼ਾ ਸਮਝ ਕੇ ਆਪਣੇ ਬਚਾਅ ਲਈ ਆਪਣੇ ਆਪ ਨੂੰ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੱਤੀ। ਉਦੋਂ ਵੀ ਵੱਧ ਭੋਜਨ ਸਮੱਗਰੀ ਦੇ ਮਾਲਕਾਂ ਨੇ ਨਫ਼ਾ ਕਮਾਇਆ ਸੀ। ਉਦੋਂ ਵੀ ਆਪਣੇ ਹੀ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਮੁਨਕਰ ਹੋਏ ਸਨ। ਅੱਜ ਦੇ ਸੰਦਰਭ ਵਿੱਚ ਦੇਖਦਿਆਂ ਇਹ ਇਨਸਾਨੀ ਵਤੀਰਾ ਬੜਾ ਅਜ਼ਬ ਗਜ਼ਬ ਲੱਗਦਾ ਹੈ ਪਰ ਮੁੱਢ ਕਦੀਮ ਤੋਂ ਇਹ ਸੁਭਾਅ ਅਚੇਤ ਮਨ ਦੀਆਂ ਪਰਤਾਂ ਵਿੱਚ ਦੱਬਿਆ ਪਿਆ ਹੈ। ਮੌਤ ਦੇ ਕਹਿਰ ਦੇ ਸਨਮੁੱਖ ਰਿਸ਼ਤਿਆਂ ਦੀ ਪ੍ਰਾਥਮਿਕਤਾ ਕਾਫ਼ੂਰ ਹੋ ਚੁੱਕੀ ਸੀ। ਨਿਰਾ ਆਪੋਧਾਪੀ ਵਾਲਾ ਆਲਮ ਸੀ। ਇਸ ਮੰਜ਼ਰ ਨੂੰ ਇਟਲੀ ਦੇ ਲੇਖਕ ਅਤੇ ਕਵੀ ਜੀਓਵਾਨੀ ਬੋਕੈਸੀਓ ਨੇ ਬਹੁਤ ਹੀ ਮਾਰਮਿਕ ਤਰੀਕੇ ਨਾਲ ਪੇਸ਼ ਕੀਤਾ ਹੈ। ਉਸ ਦੁਆਰਾ ਫਲੋਰੈਂਸ (ਇਟਲੀ) ਸ਼ਹਿਰ ਦੇ ਲਿਖੇ ਅੱਖੀਂ ਡਿੱਠੇ ਹਾਲ ਨੂੰ ਪੜ੍ਹਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ।

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

ਆਪਣੇ ਬਿਆਨ ਕਲਮਬੱਧ ਕਰਦਿਆਂ ਉਹ ਮਹਾਮਾਰੀ ਦੌਰਾਨ ਫੈਲੇ ਦਹਿਸ਼ਤ ਦੇ ਕਾਲੇ ਬੱਦਲਾਂ ਤੋਂ ਨਿਜ਼ਾਤ ਦਿਵਾਉਂਣ ਦੇ ਤਰੀਕੇ ਵੀ ਸੁਝਾਉਂਦਾ ਹੈ। ਉਹ ਇਕੱਲਤਾ ਕਾਰਨ ਉਪਜੇ ਭੈਅ ਅਤੇ ਬੀਮਾਰੀ ਕਾਰਨ ਸਿਰਜੇ ਡਰ ਨੂੰ ਖਤਮ ਕਰਨ ਲਈ ਇਸ ਮਾੜੇ ਦੌਰ ਦੌਰਾਨ ਮਾਨਸਿਕ ਨਿਵਾਣ ਤੋਂ ਬਚਣ ਲਈ ਅਫਵਾਹਾਂ ਤੋਂ ਦੂਰ ਰਹਿ ਕੇ ਪਰਿਵਾਰ ਦੇ ਜੀਆਂ ਨਾਲ ਸ਼ਬਦਾਂ ਰਾਹੀਂ ਜੁੜਨ ਦੀ ਧਾਰਨਾ ਨੂੰ ਅਪਨਾਉਂਣ ਅਤੇ ਸਿਰਜਣਾਤਮਿਕ ਕਿਰਿਆਵਾਂ ਵਿੱਚ ਰੁੱਝਣ ਦੀ ਹਾਮੀ ਭਰਦਾ ਹੈ। ਉਸ ਨੇ ਤਣਾਅ ਯਾਫ਼ਤਾ ਮਾਹੌਲ ਦੇ ਵਾਰ-ਵਾਰ ਜ਼ਿਕਰ ਨੂੰ ਨਜ਼ਰਅੰਦਾਜ ਕਰਕੇ ਖ਼ੁਸ਼ਗਵਾਰ ਮਾਹੌਲ ਸਿਰਜਣ ਦੀ ਪ੍ਰੋੜਤਾ ਕੀਤੀ ਹੈ। ਕਿਸੇ ਵੀ ਭੈਅ ਤੋਂ ਉਪਜੇ ਮਾਨਸਿਕ ਦਬਾਅ ਨੂੰ ਹਰਾਉਂਣ ਅਤੇ ਭਾਵਨਾਤਮਕ ਸਾਂਝ ਪੈਦਾ ਕਰਨ ਦਾ ਇਹ ਇੱਕ ਕਾਰਗਰ ਤਰੀਕਾ ਹੈ।

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ

ਅੱਜ ਸਭ ਤੋਂ ਜ਼ਿਆਦਾ ਸੁਣਨ ਵਿੱਚ ਆਉਂਣ ਵਾਲੇ ਸ਼ਬਦ 'ਕੁਆਰਨਟੀਨ' ਦੇ ਬਣਨ ਦਾ ਇਤਿਹਾਸਕ ਪਿਛੋਕੜ ਵੀ ਇਸੇ ਸਦੀ ਨਾਲ ਜੁੜਿਆ ਹੋਇਆ ਹੈ। ਇਟਲੀ ਦੇ ਗੁਆਂਢੀ ਮੁਲਕ 'ਕਾਲੀ ਮੌਤ' ਦਾ ਹੱਲਾ ਜਦ ਸਿਖਰ ’ਤੇ ਸੀ ਤਾਂ ਯੂਰਪੀ ਮੁਲਕ ਕਰੋਏਸ਼ਾ ਵਿਖੇ ਪ੍ਰਸ਼ਾਸਨ ਵਲੋਂ ਇਹਤਿਆਤੀ ਕਦਮ ਉਠਾਉਂਦਿਆਂ ਬੰਦਰਗਾਹ ’ਤੇ ਆਉਂਣ ਵਾਲੇ ਜਹਾਜ਼ਾਂ ਵਿੱਚੋਂ ਬਾਹਰ ਆਉਂਣ ਦਾ ਸਮਾਂ 40 ਦਿਨ ਨਿਰਧਾਰਿਤ ਕੀਤਾ ਗਿਆ ਸੀ ਤਾਂ ਕਿ ਵਿਦੇਸ਼ ਘੁੰਮ ਕੇ ਆਏ ਵਿਅਕਤੀ ਬੀਮਾਰੀ ਦੇ ਲੱਛਣਾਂ ਤੋਂ ਮੁਕਤ ਹੋ ਕੇ ਬਾਹਰ ਆਉਂਣ।

ਇੰਗਲੈਂਡ ਵਿੱਚ ਪਲੇਗ ਫੈਲਣ ਸਮੇਂ ਵੀ ਤਾਲਾਬੰਦੀ ਕੀਤਾ ਗਿਆ ਸੀ। ਮਹਾਮਾਰੀ ਕਾਰਨ ਉਪਜੇ ਹਲਾਤਾਂ ਨੇ ਨਿਊਟਨ ਨੂੰ ਭਾਵੇਂ ਬੰਦੀਵਾਨ ਬਣਾ ਦਿੱਤਾ ਸੀ ਪਰ ਉਸ ਦੇ ਮਸਤਕ ਵਿੱਚ ਹੋਣ ਵਾਲੀ ਹਲਚਲ ਨੂੰ ਨਹੀਂ। ਜ਼ਹੀਨ ਸਖਸ਼ੀਅਤ ਨੇ ਬੰਦ ਦੌਰਾਨ ਆਲੇ-ਦੁਆਲੇ ਦੇ ਤਣਾਅ ਨਾਲ ਹੱਥੋਪਾਈ ਹੋਣ ਦੀ ਥਾਂ ਸਾਇੰਸ ਅਤੇ ਹਿਸਾਬ ਵਰਗੇ ਅਸੀਮ ਵਿਸ਼ਿਆਂ ਦੀ ਡੂੰਘਾਈ ਮਾਪਣੀ ਸ਼ੁਰੂ ਕਰ ਦਿੱਤੀ ਸੀ। ਇਸੇ ਸਮੇਂ ਦੌਰਾਨ ਉਸ ਨੇ ਨੀਲੇ ਅਸਮਾਨ ਦੀ ਹਿੱਕ ਤੇ ਉੱਕਰਨ ਵਾਲੀ ਸਤਰੰਗੀ ਪੀਂਘ ਦੇ ਪਾਜ ਨੂੰ ਪ੍ਰਿਜ਼ਮ ਵਿੱਚੋਂ ਪ੍ਰਕਾਸ਼ ਦੀ ਕਿਰਨ ਆਰ ਪਾਰ ਲੰਘਾ ਕੇ ਖੋਲ੍ਹਿਆ ਸੀ। ਜਿੱਥੇ ਬੀਮਾਰੀ ਕਾਰਨ ਲੋਕ ਮਨੋਵਿਕਾਰਾਂ ਦੇ ਸਪੁਰਦ ਹੋ ਰਹੇ ਸਨ, ਉੱਥੇ ਨਿਊਟਨ ਆਪਣੀ ਸਿਰਜਣਾਤਮਿਕ ਸ਼ਕਤੀ ਨਾਲ ਦਰੱਖਤ ਤੋਂ ਹੇਠਾਂ ਡਿੱਗ ਰਹੇ ਸੇਬ ਦੀ ਹੇਠਾਂ ਆਉਂਣ ਦੇ ਕਾਰਨਾਂ ਦੀ ਪੜਚੋਲ ਕਰਨ ਵਿੱਚ ਰੁੱਝਿਆ ਹੋਇਆ ਸੀ। ਵਾਕਈ ਜਦ ਅਸੀਂ ਆਪਣੀਆਂ ਸੋਚ ਦੀ ਦਿਸ਼ਾ ਬਦਲਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਅਸੀਂ ਰਿਣਾਤਮਕ ਸੋਚ ਦੇ ਦੁਸ਼ਪ੍ਰਭਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ।

ਗੁਣਾਂ ਨਾਲ ਭਰਪੂਰ ਹੁੰਦੇ ਹਨ ‘ਅੰਬ ਦੇ ਪੱਤੇ’, ਰੋਗਾਂ ਤੋਂ ਮੁਕਤ ਹੋਣ ਲਈ ਇੰਝ ਕਰੋ ਵਰਤੋਂ

ਹਰ ਉਹ ਸ਼ਖਸ ਜਿਸ ਨੇ ਕਿਸੇ ਬਾਹਰੀ ਜਗ੍ਹਾ ’ਤੇ ਆਮਦ ਕੀਤੀ, ਕੋਰੀਅਰ ਰਾਹੀਂ ਘਰ ਆਏ ਕਿਸੇ ਸਮਾਨ ਦੀਆਂ ਗੰਢਾਂ ਨੂੰ ਹੱਥੀ ਖੋਲਿਆ ਜਾਂ ਕਿਸੇ ਅਣਜਾਣ ਨਾਲ ਹੱਥ ਮਿਲਾਇਆ, ਉਹ ਚੌਦਾਂ ਦਿਨ ਭਿਆਨਕ ਬੀਮਾਰੀ ਦੇ ਲੱਛਣ ਉੱਘੜਨ ਦੀ ਫ਼ਿਕਰ ਵਿੱਚ ਹੀ ਮਸ਼ਰੂਫ ਰਿਹਾ। ਸਰੀਰ ਵਿੱਚ ਆਈ ਆਮ ਹਲਚਲ ਵੀ ਕਿਸੇ ਵੱਡੀ ਅਲਾਮਤ ਦੇ ਅੰਦੇਸ਼ੇ ਦਾ ਸੁਨੇਹਾ ਹੀ ਲੱਗਣ ਲੱਗੀ। ਕੋਰੋਨਾ ਦੌਰ ਵਿੱਚ ਬਹੁਤਿਆਂ ਨੇ ਇਹ ਚਿੰਤਾ ਹੰਢਾਈ ਹੈ।

ਮਾਰਚ ਦੇ ਅੱਧ ਵਿੱਚ ਜਦ ਰਾਜਸਥਾਨ ਵਿੱਚ ਦਸ ਦਿਨ ਬਿਤਾਉਂਣ ਤੋਂ ਬਾਅਦ ਘਰ ਅੱਪੜਿਆਂ ਤਾਂ ਤੰਦਰੁਸਤ ਹੋਣ ਦੇ ਬਾਵਜੂਦ ਜ਼ਿਹਨ ’ਤੇ ਕੋਰੋਨਾ ਦਾ ਡਰ ਹਾਵੀ ਰਿਹਾ। ਜਿਸਮੀ ਤੌਰ ’ਤੇ ਭਾਵੇਂ ਕੋਰੋਨਾ ਦੂਰ ਰਿਹਾ ਸੀ ਪਰ ਮਾਨਸਿਕ ਤੌਰ ’ਤੇ ਪੂਰਨ ਅਸਰਦਾਰ ਸੀ। ਮੌਜੂਦਾ ਆਫਤ ਦਾ ਕਹਿਰ ਦੇਖ ਸੁਣ ਕੇ ਠੰਡੇ ਪਿੰਡੇ ਪਸੀਨੇ ਆਉਂਣੇ ਵਾਜਬ ਲੱਗਿਆ। ਮਾਨਸਿਕ ਤੌਰ ’ਤੇ ਡਰ ਵਿੱਚ ਭੈਅ ਭੀਤ ਰਹਿਣਾ ਸਰੀਰਿਕ ਬੀਮਾਰੀ ਨਾਲੋਂ ਵੀ ਵੱਧ ਤੰਗੀ ਦਿੰਦਾ ਹੈ। ਇਹ ਅਜਿਹਾ ਡਰ ਹੈ ਜੋ ਹਰ ਵਖਤ ਨਿਰਾਸ਼ਾ ਵੱਲ ਉਲਾਰ ਕਰਦਾ ਰਹਿੰਦਾ ਹੈ। ਕੋਰੋਨਾ (ਕੋਵਿੱਡ-19) ਦੀ ਆਮਦ ਨੇ ਕਈ ਸੱਥਰ ਵਿਸ਼ਾਏ ਹਨ ਪਰ ਉਸ ਤੋਂ ਕਿਤੇ ਜ਼ਿਆਦਾ ਅਬਾਦੀ ਦੇ ਮਨ ਮਸਤਕ ਅਤੇ ਨਿਰਾਸ਼ਾ ਦੀਆਂ ਝਰੀਟਾਂ ਉੱਕਰੀਆਂ ਹਨ। ਇਨ੍ਹਾਂ ਝਰੀਟਾਂ ਦੀ ਤਕਲੀਫ਼ ਭਾਵੇਂ ਨਿੱਜੀ ਹੈ ਪਰ ਹੁੰਦੀ ਬਹੁਤ ਹੀ ਗਹਿਰੀ।

ਵਾਤਾਵਰਣ ’ਚ ਹੋਏ ਪਰਿਵਰਤਨ ਸਦਕਾ ਹੋ ਸਕਦੈ ਮੌਸਮੀ ਬਦਲਾਅ ਤੇ ਖਾਂਸੀ-ਜ਼ੁਕਾਮ ਦਾ ਖ਼ਤਰਾ

PunjabKesari

ਇਸ ਦਿਲਗੀਰ ਮਾਹੌਲ ਵਿੱਚ ਕੁਦਰਤ ਨਾਲ ਇੱਕਮਿੱਕਤਾ ਹੀ ਰੂਹ ਨੂੰ ਸਕੂਨ ਬਖਸ਼ਿਸ਼ ਕਰਨ ਵਾਲੀ ਸੰਜੀਵਨੀ ਬਣ ਸਕਦੀ ਹੈ। ਕੁਦਰਤ ਪ੍ਰੇਮੀ ਇਸ ਤੱਥ ਤੋਂ ਜਾਣੂ ਹਨ ਕਿ ਕੁਦਰਤ ਦਾ ਹਰ ਅੰਗ ਜ਼ਿੰਦਗੀ ਦੇ ਰੰਗਾਂ ਨੂੰ ਸਮਝਣ ਅਤੇ ਜਿਉਂਣ ਵਿੱਚ ਮਦਦਗਾਰ ਹੈ। ਧਰਤੀ ਦੇ ਕੁਦਰਤੀ ਉੱਪਗ੍ਰਹਿ ਚੰਨ ਦੇ ਨਿੱਤ ਬਦਲਦੇ ਰੂਪ ਚੜ੍ਹਦੀਕਲਾ ਵਿੱਚ ਰਹਿਣ ਲਈ ਪ੍ਰੋਤਸਾਹਿਤ ਕਰਦੇ ਹਨ। ਬੀਮਾਰੀ ਦੇ ਲੱਛਣ ਸਰੀਰ ਵਿੱਚ ਘਾਤ ਲਗਾਉਂਣ ਤੋਂ ਪ੍ਰਗਟ ਹੋਣ ਦਾ ਸਮਾ ਚੌਦਾਂ ਦਿਨ ਦਾ ਹੈ। ਢਹਿੰਦੀ ਕਲਾ ਨੂੰ ਪਸਤ ਕਰਨ ਲਈ ਮੱਸਿਆ ਤੋਂ ਪੁੰਨਿਆਂ ਦੌਰਾਨ ਧਰਤੀ ਗਿਰਦ ਚੰਨ ਦੀ ਜ਼ਿਆਰਤ ਦੇ ਚੌਦਾਂ ਦਿਨ (14.7 ਦਿਨ) ਦੇ ਸਫ਼ਰ ਦੇ ਪਾਂਧੀ ਬਣਨਾ ਚਾਹੀਦਾ ਹੈ। ਹਨੇਰੇ ਤੋਂ ਰੋਸ਼ਨੀ ਵੱਲ ਵਧਦੇ ਕਦਮਾਂ ਦੀ ਇਹ ਪੁਰ ਲੁਤਫ਼ ਪੇਸ਼ਕਾਰੀ ਮਨ ਮਸਤਕ ਤੇ ਪਏ ਭੈਅ ਦੇ ਧੱਬਿਆਂ ਤੇ ਕਦਮਬਕਦਮ ਪੋਚਾ ਮਾਰਦੀ ਮਹਿਸੂਸ ਹੁੰਦੀ ਹੈ। ਭੌਰਾ ਭੋਰਾ ਚੰਨ ਨਿਕਲਣਾ ਕਾਲੀ ਰਾਤ ਨੂੰ ਚੁਣੌਤੀ ਦਿੰਦਿਆਂ ਪੂਰਣਤਾ ਵੱਲ ਵਧਦਾ ਹੋਇਆ ਸੰਦੇਸ਼ ਦਿੰਦਾ ਹੈ ਕਿ ਦੁੱਖਾਂ ਦੀ ਆਮਦ ਸਦੀਵੀ ਨਹੀਂ ਹੁੰਦੀ।


rajwinder kaur

Content Editor

Related News