ਮਾਨਸਾ ਦੇ ਇਲਾਕੇ ’ਚ ਵਿਦਿਆ ਦੀ ਰੌਸ਼ਨੀ ਫੈਲਾਉਣ ਵਾਲਾ ਪ੍ਰਿੰਸੀਪਲ ‘ਬੀ.ਪੀ.ਮੋਹਨ’

10/12/2020 2:22:06 PM

ਉਜਾਗਰ ਸਿੰਘ

ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਵੱਧ ਪਛੜਿਆ ਹੋਇਆ ਇਲਾਕਾ ਗਿਣਿਆਂ ਜਾਂਦਾ ਸੀ। ਉਸ ਸਮੇਂ ਮਾਨਸਾ ਬਠਿੰਡਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ। ਸਾਲ 1992 ਵਿਚ ਮਾਨਸਾ ਜ਼ਿਲ੍ਹਾ ਬਣ ਗਿਆ ਸੀ। ਇਸ ਸਮੇਂ ਇਹੋ ਜਿਹਾ ਕੋਈ ਖੇਤਰ ਨਹੀਂ, ਜਿਸ ਵਿਚ ਇਸ ਇਲਾਕੇ ਦਾ ਕੋਈ ਨਾ ਕੋਈ ਵਿਅਕਤੀ ਨਾਮਣਾ ਨਾ ਖੱਟ ਰਿਹਾ ਹੋਵੇ। ਵਿਦਿਅਕ, ਸਮਾਜਿਕ, ਧਾਰਮਿਕ, ਸਾਹਿਤਕ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਇਸ ਇਲਾਕੇ ਦੇ ਲੋਕ ਮਾਅਰਕੇ ਮਾਰ ਰਹੇ ਹਨ। ਇਸਦਾ ਸਿਹਰਾ ਮਾਨਸਾ ਵਿਖੇ ਬਾਬੂ ਦੇਸ ਰਾਜ ਵੱਲੋਂ 1965 ਵਿਚ ਸਥਾਪਤ ਕੀਤੇ ਨਹਿਰੂ ਮੈਮੋਰੀਅਲ ਪੋਸਟ ਗ੍ਰੈਜੂਏਟ ਕਾਲਜ ਨੂੰ ਜਾਂਦਾ ਹੈ, ਜਿਸਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਅਨਮੋਲ ਹੀਰੇ ਪੈਦਾ ਕੀਤੇ ਹਨ। ਸਹੀ ਅਰਥਾਂ ਵਿਚ ਉਸ ਸਮੇਂ ਦੇ ਪਛੜੇ ਇਲਾਕੇ ਵਿਚ ਵਿਦਿਆ ਦੀ ਰੌਸ਼ਨੀ ਫੈਲਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਬਾਬੂ ਦੇਸ ਰਾਜ ਦੀ ਸਰਪ੍ਰਸਤੀ ਵਿਚ ਇਸ ਕਾਲਜ ਦੇ ਫਾਊਂਡਰ ਪ੍ਰਿੰਸੀਪਲ ਸਵਰਗਵਾਸੀ ਸ੍ਰੀ ਬੈਣੀ ਪ੍ਰਸ਼ਾਦ ਮੋਹਨ ਨੂੰ ਜਾਂਦਾ ਹੈ, ਜਿਹੜਾ ਬੀ.ਪੀ.ਮੋਹਨ ਦੇ ਨਾਮ ਨਾਲ ਵਿਦਿਅਕ ਖੇਤਰ ਵਿਚ ਜਾਣਿਆਂ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਕਾਲਜ ਦੇ ਪ੍ਰਬੰਧ ਵਿਚ ਦਖ਼ਲਅੰਦਾਜ਼ੀ ਨਾ ਕਰਨ ਦਾ ਲਿਆ ਵਾਅਦਾ 
ਅੱਜ ਕਲ੍ਹ ਭਾਵੇਂ ਇਹ ਕਾਲਜ ਪੰਜਾਬ ਸਰਕਾਰ ਨੇ ਲੈ ਲਿਆ ਹੈ ਪਰ ਕਾਲਜ ਵਿਚ ਅਜੇ ਤੱਕ ਫਾਊਂਡਰ ਪ੍ਰਿੰਸੀਪਲ ਬੀ.ਪੀ.ਮੋਹਨ ਦੀ ਲੱਗੀ ਤਸਵੀਰ ਇਸ ਦੀ ਗਵਾਹੀ ਭਰਦੀ ਹੈ। ਜਦੋਂ ਬਾਬੂ ਦੇਸ ਰਾਜ ਨੇ ਮਾਨਸਾ ਵਿਖੇ ਕਾਲਜ ਸਥਾਪਤ ਕਰਨ ਦਾ ਸੁਪਨਾ ਲਿਆ ਤਾਂ ਉਸਦੇ ਨਾਲ ਹੀ ਉਨ੍ਹਾਂ ਨੇ ਉਚ ਪਾਏ ਦੇ ਵਿਦਿਅਕ ਮਾਹਿਰ ਨੂੰ ਕਾਲਜ ਦਾ ਪ੍ਰਿੰਸੀਪਲ ਲੱਭਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ। ਉਦੋਂ ਸਾਂਝਾ ਪੰਜਾਬ ਸੀ। ਰੇਤਲਾ ਦੂਰ ਦੁਰਾਡਾ ਇਲਾਕਾ ਸੀ, ਵਾਤਾਵਰਨ ਵੀ ਸਿਹਤ ਲਈ ਚੰਗਾ ਨਹੀਂ ਸੀ। ਨੇੜੇ ਤੇੜੇ ਕੋਈ ਆਧੁਨਿਕ ਸਹੂਲਤ ਨਹੀਂ ਸੀ। ਅਜਿਹੇ ਹਾਲਾਤ ਵਿਚ ਕੋਈ ਦ੍ਰਿੜ੍ਹ ਇਰਾਦੇ ਵਾਲਾ ਸਿਰੜੀ ਹੀ ਉਥੇ ਪ੍ਰਿੰਸੀਪਲ ਲਗ ਸਕਦਾ ਸੀ। ਬਹੁਤ ਸਾਰੇ ਨਾਵਾਂ ’ਤੇ ਵਿਚਾਰ ਵਟਾਂਦਰਾ ਹੋਇਆ ਅਖ਼ੀਰ ਵਿਚ ਗੁਣਾਂ ਐੱਸ.ਏ.ਜੈਨ. ਕਾਲਜ ਅੰਬਾਲਾ ਦੇ ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸ਼ਤਰ ਦੋਵੇਂ ਵਿਭਾਗਾਂ ਦੇ ਮੁਖੀ 43 ਸਾਲਾ ਨੌਜਵਾਨ ਬਹੁਪੱਖੀ ਸ਼ਖਖ਼ਸ਼ੀਅਤ ਦੇ ਮਾਲਕ ਬੈਣੀ ਪ੍ਰਸ਼ਾਦ ਮੋਹਨ ਉਪਰ ਪਿਆ। ਬੈਣੀ ਪ੍ਰਸ਼ਾਦ ਮੋਹਨ ਨੇ ਪ੍ਰਿੰਸੀਪਲ ਦਾ ਅਹੁਦਾ ਪ੍ਰਵਾਨ ਕਰਨ ਤੋਂ ਪਹਿਲਾਂ ਬਾਬੂ ਦੇਸ ਰਾਜ ਤੋਂ ਕਾਲਜ ਦੇ ਪ੍ਰਬੰਧ ਵਿਚ ਦਖ਼ਲਅੰਦਜ਼ੀ ਨਾ ਕਰਨ ਦਾ ਵਾਅਦਾ ਲਿਆ ਸੀ। 

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਬੀ.ਪੀ. ਮੋਹਨ ਲਈ ਵੱਡੀ ਵੰਗਾਰ
ਬਾਬੂ ਦੇਸ ਰਾਜ ਨੇ ਚੋਣ ਤਾਂ ਕਰ ਲਈ ਪਰ ਉਸਨੂੰ ਸੰਦੇਹ ਸੀ ਕਿ ਇਹ ਨੌਜਵਾਨ ਇਤਨੀ ਵੱਡੀ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਵੀ ਹੋਵੇਗਾ ਕਿ ਨਹੀਂ। ਬੀ.ਪੀ. ਮੋਹਨ ਲਈ ਇਹ ਬਹੁਤ ਵੱਡੀ ਵੰਗਾਰ ਸੀ, ਕਿਉਂਕਿ ਨਵਾਂ ਕਾਲਜ ਸਥਾਪਤ ਕਰਨਾ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਹੈ। ਕਾਲਜ ਦੀ ਕੋਈ ਇਮਾਰਤ ਨਹੀਂ ਸੀ, ਦਫਤਰੀ ਸਟਾਫ ਅਤੇ ਬੈਠਣ ਲਈ ਕੋਈ ਥਾਂ ਨਹੀਂ ਸੀ। ਸਭ ਤੋਂ ਪਹਿਲਾਂ ਸਟਾਫ ਭਰਤੀ ਕੀਤਾ। ਲੈਕਚਰਾਰ ਆਪਣੀ ਮਰਜ਼ੀ ਅਨੁਸਾਰ ਉਚ ਪਾਏ ਦੇ ਵਿਦਵਤਾ ਵਾਲੇ ਰੱਖੇ ਗਏ। ਬਾਬੂ ਦੇਸ ਰਾਜ ਨੇ ਕੋਈ ਦਖ਼ਲ ਅੰਦਾਜ਼ੀ ਨਾ ਕੀਤੀ। ਗਾਂਧੀ ਹਾਇਰ ਸੈਕੰਡਰੀ ਸਕੂਲ ਵਿਚ ਕਲਾਸਾਂ ਸ਼ੁਰੂ ਕੀਤੀਆਂ ਅਤੇ ਨਾਲ ਹੀ ਸਮਾਂ ਕੱਢਕੇ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਜ਼ਾਇਜ਼ਾ ਲੈਂਦੇ ਰਹੇ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਅਸੂਲਾਂ ਅਤੇ ਅਨੁਸ਼ਾਸ਼ਨ ਦੇ ਪੱਕੇ ਸਨ ਬੀ.ਪੀ. ਮੋਹਨ 
ਪਛੜਿਆ ਇਲਾਕਾ ਹੋਣ ਕਰਕੇ ਵਿਦਿਆਰਥੀਆਂ ਵਿਚ ਨਕਲ ਦੀ ਰੁਚੀ ਪ੍ਰਧਾਨ ਸੀ। ਇਥੋਂ ਤੱਕ ਕਿ ਮਾਪੇ ਨਕਲ ਵਿਚ ਵਿਦਿਆਰਥੀਆਂ ਦਾ ਸਾਥ ਦਿੰਦੇ ਸਨ। ਬੀ.ਪੀ. ਮੋਹਨ ਅਸੂਲਾਂ ਅਤੇ ਅਨੁਸ਼ਾਸ਼ਨ ਦੇ ਪੱਕੇ ਸਨ। ਸੁਭਾਅ ਦੇ ਵੀ ਬਹੁਤ ਸਖ਼ਤ ਸਨ। ਪ੍ਰਿੰਸੀਪਲ ਬੀ ਪੀ ਮੋਹਨ ਅਤੇ ਸਟਾਫ ਦੀ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਕਾਲਜ ਵਧੀਆ ਚਲ ਪਿਆ। ਇਲਾਕੇ ਵਿਚ ਪ੍ਰਸੰਸਾ ਹੋਣੀ ਸ਼ੁਰੂ ਹੋ ਗਈ ਪ੍ਰੰਤੂ ਵਿਦਿਆਰਥੀਆਂ ਵਿਚ ਪ੍ਰਿੰਸੀਪਲ ਦੇ ਸਖ਼ਤ ਸੁਭਾਅ ਕਰਕੇ ਨਿਰਾਸਤਾ ਪੈਦਾ ਹੋ ਗਈ, ਕਿਉਂਕਿ ਪ੍ਰਿੰਸੀਪਲ ਮੋਹਨ ਨੇ ਨਕਲ ਬਿਲਕੁਲ ਬੰਦ ਕਰ ਦਿੱਤੀ। ਇਮਤਿਹਾਨਾ ਦੇ ਦਿਨਾਂ ਵਿਚ ਕਾਲਜ ਵਿਚ ਕਿਸੇ ਬਾਹਰਲੇ ਵਿਅਕਤੀ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਜਾਂਦੀ। ਇਮਤਿਹਾਨ ਹਾਲ ਵਿਚ ਵਿਦਿਆਰਥੀਆਂ ਲਈ ਦਾਖਲ ਹੋਣ ਵਾਸਤੇ ਇਕ ਹੀ ਦਰਵਾਜ਼ਾ ਹੁੰਦਾ ਸੀ। ਦਰਵਾਜ਼ੇ ’ਤੇ ਪ੍ਰਿੰਸੀਪਲ ਬੀ ਪੀ ਮੋਹਨ ਆਪ ਖੜ੍ਹਕੇ ਵਿਦਿਆਰਥੀਆਂ ਦੀ ਤਲਾਸ਼ੀ ਲੈ ਕੇ ਵੜਨ ਦਿੰਦੇ ਸਨ। 

ਮਾਰਨ ਦੀਆਂ ਧਮਕੀਆਂ
ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਆਈਆਂ ਪ੍ਰੰਤੂ ਉਹ ਟੱਸ ਤੋਂ ਮਸ ਨਾ ਹੋਏ। ਵਿਦਿਆਰਥੀਆਂ ਨੇ ਕਾਲਜ ਦੀ ਸਥਾਪਤੀ ਦੇ 3 ਸਾਲ ਬਾਅਦ 1968 ਵਿਚ ਪ੍ਰਿੰਸੀਪਲ ਨੂੰ ਕਾਲਜ ਵਿਚੋਂ ਕੱਢਣ ਦੀ ਮੰਗ ਰੱਖਕੇ ਹੜਤਾਲ ਕਰ ਦਿੱਤੀ। ਇਥੋਂ ਤੱਕ ਕਿ ਮਾਪੇ ਵੀ ਵਿਦਿਆਰਥੀਆਂ ਦਾ ਸਾਥ ਦੇ ਰਹੇ ਸਨ। ਹੜਤਾਲ ਬਹੁਤ ਲੰਮੀ ਹੋ ਗਈ। ਬਾਬੂ ਦੇਸ ਰਾਜ ਚੇਅਰਮੈਨ ਕਾਲਜ ਪ੍ਰਬੰਧਕੀ ਕਮੇਟੀ ਜੋ ਸਿਹਤ ਮੰਤਰੀ ਅਤੇ ਪਬਲਿਕ ਸਰਵਿਸ ਕਮਿਸਨ ਦਾ ਚੇਅਰਮੈਨ ਰਿਹਾ ਸੀ ਤੇ ਸੁਲਝਿਆ ਹੋਇਆ ਵਿਅਕਤੀ ਸੀ, ਨੇ ਪ੍ਰਿੰਸੀਪਲ ਨੂੰ ਹਟਾਉਣ ਤੋਂ ਇਨਕਾਰ ਕਰਦਿਆਂ ਕਾਲਜ ਬੰਦ ਕਰਨ ਨੂੰ ਬਿਹਤਰ ਸਮਝਿਆ। ਇਲਾਕੇ ਦੇ ਸਮਝਦਾਰ ਲੋਕਾਂ ਨੇ ਮਹਿਸੂਸ ਕੀਤਾ ਕਿ ਮਸੀਂ ਤਾਂ ਪਛੜੇ ਇਲਾਕੇ ਵਿਚ ਵਿਦਿਆ ਦਾ ਚਾਨਣ ਫੈਲਣ ਲੱਗਿਆ ਜੇ ਕਾਲਜ ਬੰਦ ਹੋ ਗਿਆ ਤਾਂ ਸਾਡੇ ਬੱਚੇ ਵਿਦਿਆ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਦਖਲ ਦੇਣ ਦੀ ਬੇਨਤੀ ਕੀਤੀ। 

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਵਿਦਿਆਰਥੀਆਂ ਨੂੰ ਉਚੀਆਂ ਬੁਲੰਦੀਆਂ ’ਤੇ ਪਹੁੰਚਣ ਵਿਚ ਹੋਏ ਸਹਾਈ 
ਪੰਜਾਬ ਸਰਕਾਰ ਨੇ ਦਖ਼ਲੰਦਾਜ਼ੀ ਕਰਕੇ ਵਿਦਿਆਰਥੀਆਂ ਨੂੰ ਹੜਤਾਲ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ। ਮਜ਼ਬੂਰ ਹੋ ਕੇ ਵਿਦਿਆਰਥੀਆਂ ਨੂੰ ਹੜਤਾਲ ਖ਼ਤਮ ਕਰਨੀ ਪਈ। ਉਸ ਹੜਤਾਲ ਤੋਂ ਬਾਅਦ ਪ੍ਰਿੰਸੀਪਲ ਬੀ. ਪੀ. ਮੋਹਨ 1984 ਤੱਕ 16 ਸਾਲ ਕਾਲਜ ਦੇ ਪ੍ਰਿੰਸੀਪਲ ਰਹੇ ਮੁੜਕੇ ਕਦੀਂ ਵੀ ਹੜਤਾਲ ਨਹੀਂ ਹੋਈ, ਕਿਉਂਕਿ ਵਿਦਿਆਰਥੀ ਅਤੇ ਮਾਪੇ ਸਮਝ ਗਏ ਸਨ ਕਿ ਪ੍ਰਿੰਸੀਪਲ ਮੋਹਨ ਦੀ ਸੋਚ ਸਹੀ ਹੈ। ਪ੍ਰਿੰਸੀਪਲ ਬੀ. ਪੀ. ਮੋਹਨ ਦਾ ਮੰਨਣਾ ਸੀ ਕਿ ਨਕਲ ਮਾਰਕੇ ਪਾਸ ਹੋਣ ਵਾਲੇ ਜੀਵਨ ਵਿਚ ਸਫਲ ਨਹੀਂ ਹੋ ਸਕਦੇ। ਪੜ੍ਹਾਈ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਵਿਦਿਆਰਥੀਆਂ ਨੂੰ ਉਚੀਆਂ ਬੁਲੰਦੀਆਂ ’ਤੇ ਪਹੁੰਚਣ ਵਿਚ ਸਹਾਈ ਹੋਵੇ। ਪ੍ਰਿੰਸੀਪਲ ਮੋਹਨ ਦੇ ਇਸ ਕਾਲਜ ਵਿਚ ਪੜ੍ਹੇ ਹੋਏ ਵਿਦਿਆਰਥੀ ਹਾਈ ਕੋਰਟ ਦੇ ਜੱਜ, ਉਚ ਕੋਟੀ ਦੇ ਵਕੀਲ, ਪ੍ਰੋਫੈਸਰ, ਡਾਕਟਰ, ਸਾਹਿਤਕਾਰ, ਰੰਗ ਕਰਮੀ, ਪੱਤਰਕਾਰ ਅਤੇ ਸਿਖਿਆ ਸ਼ਾਸਤਰੀ ਬਣੇ ਹਨ।

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਮੱਧ ਵਰਗ ਦੇ ਲੋਕਾਂ ਲਈ ਵਰਦਾਨ ਸਾਬਤ ਹੋਇਆ ਕਾਲਜ 
ਪ੍ਰੋ.ਅੱਛਰੂ ਸਿੰਘ ਅਤੇ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਇਸੇ ਕਾਲਜ ਵਿਚ ਉਨ੍ਹਾਂ ਦੇ ਵਿਦਿਆਰਥੀ ਰਹੇ ਅਤੇ ਇਥੇ ਹੀ ਪ੍ਰੋਫੈਸਰ ਰਹੇ। ਇਸ ਤੋਂ ਇਲਾਵਾ ਇਸ ਇਲਾਕੇ ਦੇ ਉਚ ਕੋਟੀ ਦੇ ਵਿਅਕਤੀ ਜਿਨ੍ਹਾਂ ਵਿਚ ਪਰਮਜੀਤ ਸਿੰਘ ਧਾਲੀਵਾਲ ਪੰਜਾਬ ਤੇ ਹਰਿਆਣਾ ਹਾਈ ਕੌਰਟ ਦੇ ਜੱਜ, ਨਿਰਮਲ ਰਿਸ਼ੀ ਐਕਟਰੈਸ ਅਤੇ ਰੰਗ ਕਰਮੀ, ਨਾਜ਼ਰ ਸਿੰਘ ਮਾਨਸ਼ਾਹੀਆ ਵਿਧਾਨਕਾਰ, ਪ੍ਰਿਸੀਪਲ ਖਾਲਸਾ ਕਾਲਜ ਧਰਮਿੰਦਰ ਸਿੰਘ ਉਭਾ, ਪਰਮਜੀਤ ਸਿੰਘ ਗਿੱਲ ਆਈ ਜੀ,  ਪ੍ਰੋ ਜਗਰੂਪ ਸਿੰਘ ਸਿੱਧੂ, ਪੱਤਰਕਾਰਾਂ ਵਿਚ ਸਰਬਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਸਿੱਧੂ (ਸਿੱਧੂ ਦਮਦਮੀ) ਜਗਤਾਰ ਸਿੰਘ ਸਿੱਧੂ, ਚਰਨਜੀਤ ਸਿੰਘ ਭੁਲਰ, ਰਣਦੀਪ ਸਿੰਘ ਆਹਲੂਵਾਲੀਆ ਜਾਇੰਟ ਡਾਇਰੈਕਟਰ ਲੋਕ ਸੰਪਰਕ ਵਿਭਾਗ, ਦਰਸ਼ਨ ਮਿਤਵਾ ਪੱਤਰਕਾਰ ਸਾਹਿਤਕਾਰ ਅਤੇ ਉਡੀਕ ਪਬਲੀਕੇਸ਼ਨ ਵਾਲੇ ਸ਼ਾਮਲ ਹਨ। ਫਿਲਮ ਜਗਤ ਵਿਚ ਗੈਵੀ ਚਾਹਲ ਐਕਟਰ, ਨਿਸ਼ਾ ਬਾਨੋ ਐਕਟਰੈਸ, ਅਮਨ ਧਾਲੀਵਾਲ ਐਕਟਰ ਅਤੇ ਕੁਲ ਸਿੱਧੂ ਥੇਟਰ ਕਲਾਕਾਰ ਵਰਨਣਯੋਗ ਹਨ। ਮੱਧ ਵਰਗ ਦੇ ਲੋਕਾਂ ਲਈ ਇਹ ਕਾਲਜ ਵਰਦਾਨ ਸਾਬਤ ਹੋਇਆ, ਕਿਉਂਕਿ ਉਹ ਉਚ ਪੜ੍ਹਾਈ ਲਈ ਬਾਹਰ ਨਹੀਂ ਜਾ ਸਕਦੇ ਸਨ। ਉਨ੍ਹਾਂ ਵਿਦਿਆਰਥੀਆਂ ਦੀ ਟੇਲੈਂਟ ਨੇ ਆਪਣੇ ਰੰਗ ਵਿਖਾਏ ਅਤੇ ਉਹ ਉਚੇ ਰੁਤਬਿਆਂ ’ਤੇ ਪਹੁੰਚੇ। 

ਜਦੋਜਹਿਦ ਵਾਲਾ ਸੀ ਬੀ.ਪੀ. ਮੋਹਨ ਦਾ ਵਿਰਾਸਤ ਜੀਵਨ
ਪ੍ਰਿੰਸੀਪਲ ਬੀ.ਪੀ. ਮੋਹਨ ਦੀ ਵਿਰਾਸਤ ਦਾ ਜੀਵਨ ਵੀ ਜਦੋਜਹਿਦ ਵਾਲਾ ਹੈ। ਅਸੂਲਾਂ ਅਤੇ ਅਨੁਸ਼ਾਸਨ ਵਿਚ ਰਹਿਣ ਵਾਲਾ ਪਰਿਵਾਰ ਹੈ। ਆਪਦੇ ਪੁਰਖੇ ਸਾਂਝੇ ਪੰਜਾਬ ਦੇ ਅੰਬਾਲਾ ਜ਼ਿਲ੍ਹੇ ਦੇ ਖੁਡਾ ਕਲਾਂ ਪਿੰਡ ਦੇ ਲੈਂਡ ਲਾਰਡ ਸਨ। ਜਦੋਂ 1900 ਵਿਚ ਪਲੇਗ ਦੀ ਬੀਮਾਰੀ ਪਈ ਤਾਂ ਪਰਿਵਾਰ ਦੇ ਬਹੁਤੇ ਮੈਂਬਰ ਸਵਰਗ ਸਿਧਾਰ ਗਏ। ਸਿਰਫ ਆਪਦੇ ਪਿਤਾ ਅਤੇ ਪਿਤਾ ਦਾ ਇਕ ਭਰਾ ਕੁੰਦਨ ਲਾਲ ਬਚ ਸਕੇ। ਆਪਦੇ ਪਰਿਵਾਰ ਦੀ ਜ਼ਮੀਨ ਜਾਇਦਾਦ ਤੇ ਰਿਸ਼ਤੇਦਾਰਾਂ ਨੇ ਕਬਜ਼ਾ ਕਰ ਲਿਆ ਅਤੇ ਲੋਕਾਂ ਨੇ ਘਰ ਲੁੱਟ ਲਿਆ। ਦੋਵੇਂ ਭਰਾ 1920 ਵਿਚ ਪਟਿਆਲਾ ਆ ਗਏ। ਬੈਣੀ ਪ੍ਰਸ਼ਾਦ ਮੋਹਨ ਦਾ ਜਨਮ ਮਾਤਾ ਦਵਾਰਕੀ ਅਤੇ ਪਿਤਾ ਜਹਾਂਗੀਰੀ ਮੱਲ ਦੇ ਘਰ 19 ਅਕਤੂਬਰ 1922 ਨੂੰ ਪਟਿਆਲਾ ਵਿਖੇ ਹੋਇਆ।  ਆਪਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਐੱਸ.ਡੀ.ਐੱਸ. ਈ. ਸਕੂਲ ਪਟਿਆਲਾ ਤੋਂ ਕੀਤੀ। ਪੜ੍ਹਾਈ ਵਿਚ ਆਪ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਸਤੋਂ ਬਾਅਦ ਬੀ ਏ ਮਹਿੰਦਰਾ ਕਾਲਜ ਪਟਿਆਲਾ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿਸ਼ਿਆਂ ਵਿਚ ਆਨਰਜ਼ ਨਾਲ ਪਾਸ ਕੀਤੀ। ਆਪਨੇ ਐੱਮ.ਏ. ਅਰਥ ਸ਼ਾਸਤਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਾਸ ਕੀਤੀ। ਹੈਰਾਨੀ ਇਸ ਗੱਲ ਦੀ ਕਿ ਇਨ੍ਹਾਂ ਦੇ ਅਧਿਆਪਕਾਂ ਦੀ ਸਿਫਾਰਸ਼ ’ਤੇ ਇਨ੍ਹਾਂ ਨੂੰ ਐੱਮ. ਏ. ਦਾ ਨਤੀਜਾ ਨਿਕਲਣ ਤੋਂ ਪਹਿਲਾਂ ਲੈਕਚਰਾਰ ਨਿਯੁਕਤ ਕਰ ਲਿਆ ਗਿਆ।

ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ) 

ਮੋਹਨ ਪਰਿਵਾਰ ਦੀ ਖਾਸੀਅਤ
ਮੋਹਨ ਪਰਿਵਾਰ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਰੱਖਣ ਵਾਲਾ ਹੈ। ਬੈਣੀ ਪ੍ਰਸ਼ਾਦ ਦੇ ਦੋਵੇਂ ਭਰਾ ਨੰਦ ਕਿਸ਼ੋਰ ਮੋਹਨ ਅਤੇ ਅਮਰ ਨਾਥ ਮੋਹਨ ਅਧਿਆਪਕ ਸਨ। ਪ੍ਰਿੰਸੀਪਲ ਮੋਹਨ ਦਾ ਲੜਕਾ ਰਮਨ ਮੋਹਨ ਅੰਗਰੇਜ਼ੀ ਟਰਬਿਊਨ ਅਤੇ ਭਤੀਜਾ ਯੋਗੇਂਦਰਾ ਮੋਹਨ ਇੰਡੀਅਨ ਐਕਸਪ੍ਰੈਸ ਦੇ ਵਿਸ਼ੇਸ਼ ਪ੍ਰਤੀਨਿਧ ਰਹੇ ਹਨ। ਬੈਣੀ ਪ੍ਰਸ਼ਾਦ ਦੀ ਰਿਜ਼ਰਵ ਬੈਂਕ ਆਫ ਇੰਡੀਆ ਵਿਚ ਆਫੀਸਰ ਦੀ ਚੋਣ ਹੋ ਗਈ ਪ੍ਰੰਤੂ ਆਪਣੇ ਅਧਿਅਪਨ ਨੂੰ ਹੀ ਪਹਿਲ ਦਿੱਤੀ। 22 ਸਾਲ ਦੀ ਉਮਰ ਵਿਚ ਇਹ ਆਰ.ਐੱਸ.ਡੀ. ਕਾਲਜ ਫੀਰੋਜਪੁਰ ਵਿਚ ਲੈਕਚਰਾਰ ਨਿਯੁਕਤ ਹੋ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਡੀ. ਏ. ਵੀ. ਕਾਲਜ ਜਲੰਧਰ ਵਿਚ ਚਲੇ ਗਏ। 19 47 ਵਿਚ ਇਹ ਐੱਸ.ਏ.ਜੈਨ ਕਾਲਜ ਅੰਬਾਲਾ ਵਿਚ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਲੈਕਚਰਾਰ ਲੱਗ ਗਏ। ਇਹ ਪਹਿਲੇ ਅਜਿਹੇ ਅਧਿਆਪਕ ਸਨ ਜਿਹੜੇ ਦੋ ਵਿਭਾਗਾਂ ਦਾ ਕੰਮ ਵੇਖਦੇ ਸਨ। ਅੰਬਾਲਾ ਨੌਕਰੀ ਇਸ ਕਰਕੇ ਕੀਤੀ ਕਿਉਂਕਿ ਜਿਹੜੀ ਥੋੜ੍ਹੀ ਬਹੁਤੀ ਜਾਇਦਾਦ ਬਚ ਗਈ ਸੀ ਉਸਦੀ ਵੇਖ ਭਾਲ ਕਰ ਸਕਣ। 

ਵਿਦਿਅਕ ਸੰਸਥਾਵਾਂ ਅਤੇ ਵਿਦਿਅਕ ਸਰਗਰਮੀਆਂ
ਇਹ ਪੰਜਾਬੀ ਯੂਨੀਵਰਸਿਟੀ ਦੀ ਸੈਨਟ, ਸਿੰਡੀਕੇਟ, ਆਰਟਸ ਫੈਕਲਟੀ, ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੇ ਬੋਰਡ ਆਫ ਸਟੱਡੀਜ਼ ਦੇ ਮੈਂਬਰ ਰਹੇ। ਪੰਜਾਬੀ ਯੂਨੀਵਰਸਿਟੀ ਦੀ ਫਾਈਨਾਂਸ ਕਮੇਟੀ ਅਤੇ ਸਪੋਰਟਸ ਕਮੇਟੀ ਦੇ ਮੁੱਖੀ ਰਹੇ। ਪੰਜਾਬ  ਸਟੇਟ ਟੈਕਸਟ ਬੁਕ ਬੋਰਡ ਦੇ ਮੈਂਬਰ ਰਹੇ ਹਨ। ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਫੈਡਰੇਸ਼ਨ ਦੇ ਪ੍ਰਧਾਨ 20 ਸਾਲ ਰਹੇ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਐਸੋਸੀਏਸ਼ਨ ਆਫ ਨਾਨ ਗਵਰਨਮੈਂਟ ਕਾਲਜਾਂ ਦੇ ਫਾਊਂਡਰ ਮੁੱਖੀ 20 ਸਾਲ ਰਹੇ ਹਨ। ਦਿਹਾਤੀ ਇਲਾਕਿਆਂ ਵਿਚ ਵਿਦਿਆ ਦਾ ਚਾਨਣ ਫੈਲਾਉਣ ਲਈ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਤੋਂ ਸਮਾਣਾ ਮਸਤੂਆਣਾ ਅਤੇ ਮਾਨਸਾ ਵਿਖੇ ਪ੍ਰਾਈਵੇਟ ਕਾਲਜ ਖੋਲ੍ਹਣ ਲਈ ਯੋਗਦਾਨ ਪਾਇਆ। ਮਾਨਸਾ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਆਪਣੇ ਲੜਕੇ ਰਮਨ ਮੋਹਨ ਕੋਲ ਹਰਿਆਣਾ ਵਿਚ ਹਿਸਾਰ ਚਲੇ ਗਏ। ਹਿਸਾਰ ਵਿਖੇ ਵੀ ਉਹ ਵਿਦਿਅਕ ਸੰਸਥਾਵਾਂ ਨਾਲ ਜੁੜੇ ਰਹੇ ਅਤੇ ਵਿਦਿਅਕ ਸਰਗਰਮੀਆਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੇ ਰਹੇ। 16 ਦਸੰਬਰ 20 16 ਨੂੰ ਸਵਰਗ ਸਿਧਾਰ ਗਏ। 

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com


rajwinder kaur

Content Editor

Related News