ਆਦਮੀ ਹੀ ਆਦਮੀ ਨੂੰ ਡਰਾਉਣ ਲੱਗਿਆ, ਰੱਬ ਬਣ ਪੂਜਾ ਕਰਵਾਉਣ ਲੱਗਿਆ

07/12/2017 4:47:00 PM


ਆਦਮੀ ਨੂੰ ਆਦਮੀ ਡਰਾਉਣ ਲੱਗ ਪਿਆ ਹੈ  
ਖੇਡ ਇਹ ਅਵੱਲੜਾ ਖਿਡਾਉਣ ਲੱਗ ਪਿਆ ਹੈ  
ਭੇੜੀਏ ਦੀ ਰੂਹ ਦਾ ਵਜੂਦ ਪੈਦਾ ਹੋ ਗਿਆ 
ਵੇਖ ਆਦਮੀ ਨੂੰ ਆਦਮੀ ਘਬਰਾਉਣ ਲੱਗ ਪਿਆ ਹੈ 
ਆਪਣੇ ਹੀ ਖੂਨ ਦਾ ਪਿਆਸਾ ਵੈਰੀ ਹੋ ਗਿਆ
ਆਪਣੇ ਘਰਾਂ ਨੂੰ ਅੱਗ ਲਾਉਣ ਲੱਗ ਪਿਆ ਹੈ
ਲੋਭ 'ਚ ਨਾ ਦਿਸੇ ਭੇਦ ਆਪਣੇ ਪਰਾਇਆਂ ਦਾ  
ਨਸ਼ੇ ਵਿਚ ਧੁੱਤ ਹੋ ਸਤਾਉਣ ਲੱਗ ਪਿਆ ਹੈ 
ਇੱਛਾ ਅਤੇ ਵਾਸਨਾ ਦੀ ਅੱਗ ਵਿਚ ਅੰਨ੍ਹਾ ਹੋ ਕੇ 
ਗਜ਼ਨੀ ਚੰਗੇਜ਼ੀ ਕਹਿਰ ਢਾਉਣ ਲੱਗ ਪਿਆ ਹੈ 
ਰੁਲਦੇ ਪਏ ਨੇ ਮਾਪੇ ਬਿਰਧ ਆਸ਼ਰਮਾਂ ਵਿਚ 
ਜਾ ਕਲੱਬਾਂ ਵਿਚ ਜਾਮ ਟਕਰਾਉਣ ਲੱਗ ਪਿਆ ਹੈ 
ਬਣਾਇਆ ਸੀ ਮਨੁੱਖ ਰੱਬ ਮਨੁੱਖਤਾ ਦੇ ਵਾਸਤੇ 
ਨੇਕੀ ਛੱਡ ਬਦੀਆਂ ਕਮਾਉਣ ਲੱਗ ਪਿਆ ਹੈ 
ਹਉਮੇ ਵਿਚ ਭੁਲ ਗਿਆ ਆਪਣੀ ਔਕਾਤ ਨੂੰ 
ਰੱਬ ਬਣ ਪੂਜਾ ਕਰਵਾਉਣ ਲੱਗ ਪਿਆ ਹੈ 
ਆਦਮੀ ਨੂੰ ਆਦਮੀ..............
ਕ੍ਰਿਸ਼ਨ ਅਵਤਾਰ ਸੂਰੀ 
ਅੰਬਾਲਾ ਛਾਵਨੀ 
8295293110