ਇਨਸਾਨ

11/17/2017 4:16:56 PM

ਸ਼ਹਿਰ ਚ ਜਦ ਵੀ ਕੋਈ ਐਕਸੀਡੈਂਟ ਹੁੰਦਾ, ਸਭ ਡਾਕਟਰ ਗੁਪਤਾ ਕੋਲ ਜਾਂਦੇ, ਅਕਸਰ ਉਸ ਕੋਲ ਜਾਂਦੇ ਮਰੀਜ਼ ਬਚ ਜਾਂਦੇ, ਉਹ ਆਪਣੀ ਸਮਝਦਾਰੀ ਤੇ ਹੁਸ਼ਿਆਰੀ ਕਾਰਨ ਬਹੁਤ ਮਸ਼ਹੂਰ ਹੋ ਗਿਆ, ਉਸਕੋਲ ਦੂਰ-ਦੂਰ ਤੋਂ ਮਰੀਜ਼ ਆਉਣ ਲੱਗੇ, ਉਸਨੂੰ ਆਪਣੀ ਕਾਬਲੀਅਤ ਤੇ ਹੰਕਾਰ ਹੋਣਾ ਸ਼ੁਰੂ ਹੋ ਗਿਆ ਸੀ, ਹੌਲੀ ਹੌਲੀ ਉਹ ਆਪਣੇ ਆਪ ਨੂੰ ਰੱਬ ਸਮਝਣ ਲਗਾ ਸੀ, ਜੋ ਵੀ ਕੋਈ ਮਰੀਜ਼ ਆਉਂਦਾ, ਉਹ ਕਿਸੇ ਨਾਲ ਸਿਧੇ ਮੂੰਹ ਗੱਲ ਨਾ ਕਰਦਾ, ਸਭ ਨਾਲ ਨਿੱਕੀ ਨਿੱਕੀ ਗੱਲ ਤੇ ਲੜਦਾ.. ਇਕ ਦਿਨ ਅਚਾਨਕ ਉਸਦੇ ਬੇਟੇ ਦੀ ਕਾਰ ਤੇਜ਼ ਹੋਣ ਕਾਰਨ ਟੱਕਰ ਹੋ ਗਈ ਸੀ, ਉਸਨੂੰ ਲੱਗਾ ਸੀ ਕਿ ਸ਼ਾਇਦ ਉਹ ਆਪਣੇ ਬੇਟੇ ਨੂੰ ਬਚਾਅ ਲਵੇਗਾ, ਪਰ ਬੇਟੇ ਦੀ ਮੌਤ ਨੇ ਉਸਨੂੰ ਭਗਵਾਨ ਤੋਂ ਫੇਰ ਇਨਸਾਨ ਬਣਾ ਦਿੱਤਾ ਸੀ... 
ਗਿੰਨੀ ਮੁਕਤਸਰ
98559-92000