ਪੰਜਾਬੀ ਸਿਨੇਮੇ ਦੀਆਂ ਮਸ਼ਹੂਰ ਫ਼ਿਲਮਾਂ ਦੇ ਗੀਤਾਂ ਦਾ ਰਚੇਤਾ :ਗੀਤਕਾਰ ਕੁਲਦੀਪ ਕੰਡਿਆਰਾ

08/19/2020 5:58:59 PM

ਜਦੋਂ ਛੋਟੇ ਹੁੰਦੇ ਸਾਂ ਤਾਂ ਚਾਚੇ ਨੇ ਸਪੀਕਰ ਕੋਠੇ ’ਤੇ ਰੱਖ ਲਾਲ ਚੰਦ ਯਮਲਾ ਜੱਟ, ਪਾਲੀ ਦੇਵਾਲੀਆ ਅਤੇ ਕੁਲਦੀਪ ਮਾਣਕ ਵਰਗੇ ਗਾਇਕਾਂ ਦੇ ਗੀਤ ਵਜਾਉਣੇ। ਉਦੋਂ ਇਨ੍ਹਾਂ ਗੀਤਾਂ ਦੇ ਗਾਉਣ ਵਾਲਿਆਂ ਦੇ ਗੀਤਾਂ ਦੇ ਭਾਵ ਅਰਥ ਜ਼ਿਆਦਾ ਸਮਝ ਨਹੀਂ ਆਉਂਦੇ ਸੀ। ਸਿਰਫ ਆਵਾਜ਼ ਕਰਕੇ ਹੀ ਸੁਣਦੇ ਹੁੰਦੇ ਸੀ ਪਰ ਹੁਣ ਜਦੋਂ ਵੱਡੇ ਹੋਏ ਤਾਂ ਪਤਾ ਲੱਗਿਆ ਉਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਨੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਅਨਮੋਲ ਸ਼ਬਦਾਂ ਦੇ ਨਾਲ ਮਾਲਾ-ਮਾਲ ਕੀਤਾ ਹੋਇਆ ਸੀ। ਗੀਤਕਾਰੀ ਤੇ ਗਾਇਕੀ ਉਹ ਹੈ ਜੋ ਰੂਹ ਨੂੰ ਸਕੂਨ ਦੇਵੇ। ਅਜਿਹੇ ਗੀਤ ਨਹੀਂ ਜਿੰਨ੍ਹਾਂ ਦੇ ਬੋਲ ਕੰਨ੍ਹਾਂ ਵਿੱਚ ਪੈਦਿਆਂ ਜੇਕਰ ਪਰਿਵਾਰ ਵਿੱਚ ਬੈਠੇ ਹੋਈਏ ਤਾਂ ਉੱਠ ਕੇ ਪਾਸੇ ਨਾ ਜਾਣਾ ਪਵੇ ਜਾਂ ਚੈਨਲ ਜਾਂ ਗੀਤ ਨਾ ਬਦਲਣਾ ਪਵੇ।

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਅਸੀਂ ਅੱਜ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਤਾਂ ਵੱਡੀ ਗਿਣਤੀ ਵਿੱਚ ਗੀਤਕਾਰ ਅਤੇ ਗਾਇਕ ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲੇ, ਰਿਸ਼ਤਿਆਂ ਦੀ ਲੱਜ ਸ਼ਰਮ ਨੂੰ ਛਿੱਕੇ ਟੰਗ ਹਥਿਆਰਾਂ ਅਤੇ ਔਰਤ ਨੂੰ ਤਰ੍ਹਾਂ-ਤਰ੍ਹਾਂ ਦੇ ਨਾਮ ਦੇ ਕੇ ਆਪਣੀ ਗੀਤਕਾਰੀ ਦਾ ਮੁੱਖ ਵਿਸ਼ਾ ਬਣਾ ਕੇ ਪੰਜਾਬੀ ਮਾਂ ਬੋਲੀ ਦਾ ਅਕਸ਼ ਦਿਨ-ਬ-ਦਿਨ ਖਰਾਬ ਕਰ ਰਹੇ ਹਨ। ਇਹ ਪੂਰੇ ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਦਰਦ ਵਾਲੀ ਗੱਲ ਹੈ। ਪਰ ਇਹ ਨਹੀਂ ਕਿ ਇਹ ਸ਼ਰਮ ਦਾ ਪੱਲਾ ਸਾਰੇ ਗੀਤਕਾਰਾਂ ਅਤੇ ਗਾਇਕਾਂ ਨੇ ਲਾਹਿਆ ਹੋਇਆ ਹੈ। ਅੱਜ ਵੀ ਪੰਜਾਬੀ ਮਾਂ ਬੋਲੀ ਨੂੰ ਬੇ-ਸ਼ੁਮਾਰ ਪਿਆਰ ਕਰਨ ਵਾਲੇ ਗੀਤਕਾਰ ਆਪਣੇ ਸਾਫ਼-ਸੁਥਰੇ ਗੀਤਾਂ ਨਾਲ ਇਸਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਦਿਨ-ਰਾਤ ਲੱਗੇ ਹੋਏ ਹਨ। ਇਨ੍ਹਾਂ ਉਗਲਾਂ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਗੀਤਕਾਰਾਂ ਵਿੱਚ ਇੱਕ ਨਾਮ ਕੁਲਦੀਪ ਕੰਡਿਆਰਾ ਹੈ। ਜਿਹੜਾ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।

ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਗੀਤਕਾਰ ਕੁਲਦੀਪ ਕੰਡਿਆਰਾ ਦਾ ਜਨਮ 19 ਅਪ੍ਰੈਲ 1976 ਪਿਤਾ ਸ. ਜੀਰਾ ਸਿੰਘ ਅਤੇ ਮਾਤਾ ਅੰਗਰੇਜ਼ ਕੌਰ ਦੀ ਕੁੱਖੋ ਫਰੀਦਕੋਟ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਨਾਨਕਸਰ ਵਿਖੇ ਹੋਇਆ। ਇਹ ਪਿੰਡ ਕੋਟਕਪੂਰਾ ਜੈਤੋ ਰੋਡ ’ਤੇ ਵਸਿਆ ਹੈ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਪਾਸ ਕੀਤੀ। ਜੇਕਰ ਕੁਲਦੀਪ ਕੰਡਿਆਰਾ ਨੂੰ ਚਿੱਕੜ ਵਿੱਚ ਕੰਵਲ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਘਰ ਵਿੱਚ ਗਰੀਬੀ ਦਾ ਬਹੁਤ ਪਸਾਰਾ ਸੀ। ਗੀਤਕਾਰ ਦਾ ਹੁਨਰ ਉਸ ਅੰਦਰ ਸਕੂਲ ਪੜ੍ਹਦਿਆਂ ਸਾਹਮਣੇ ਆ ਗਿਆ ਸੀ, ਜਦੋਂ ਉਹ ਸਕੂਲ ਦੀਆਂ ਬਾਲ ਸਭਾਵਾਂ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਮੂੰਹ ਵਿੱਚ ਉਗਲਾਂ ਪਾਉਣ ਲਈ ਮਜ਼ਬੂਰ ਕਰ ਦਿੰਦਾ। ਕੌਣ ਜਾਣਦਾ ਸੀ ਕਿ ਪਿੰਡ ਨਾਨਕਸਰ ਦੀਆਂ ਗਲੀਆਂ ਵਿੱਚ ਖੇਡਦਾ ਅਤੇ ਆਪਣੇ ਗੀਤ ਗੁਣ-ਗਣਾਉਂਦਾ ਉਹ ਇੱਕ ਦਿਨ ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਬਣ ਜਾਵੇਗਾ। ਬਚਪਨ ਤੋਂ ਹੀ ਨੁਸਰਤ ਫਤਹਿ ਅਲੀ ਖਾਂ ਅਤੇ ਦੇਬੀ ਮਕਸੂਦਪੁਰੀ ਵਰਗੇ ਗਾਇਕਾਂ ਦੀ ਰੀਲਾਂ ਖਰੀਦ ਕੇ ਸੁਣਨ ਦਾ ਸ਼ੌਕ ਸੀ । ਉਸਦੇ ਇਸ ਸ਼ੌਕ ਨੇ ਉਸਦੇ ਅੰਦਰ ਇੱਕ ਅਜਿਹਾ ਗੀਤਕਾਰ ਪੈਦਾ ਕੀਤਾ, ਜਿਸਦੇ ਅੰਦਰ ਦੇ ਵਲਵਲੇ, ਪੀੜ੍ਹਾਂ ਕਾਗਜ਼ ਦੀ ਹਿੱਕ ’ਤੇ ਉਕਰੇ ਬੇਅੰਤ ਗੀਤ ਹੋ ਨਿਬੜੇ। ਉਹ ਦੱਸਦਾ ਹੈ ਕਿ ਉਹ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਗੀਤ ਲਿਖ ਚੁੱਕਾ ਹੈ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਘਰ ਦੀਆਂ ਮਜ਼ਬੂਰੀਆਂ ਕਰਕੇ ਕੁਲਦੀਪ ਨੂੰ ਆਪਣੀ ਅਲਗੀ ਪੜ੍ਹਾਈ ਵਿੱਚੇ ਹੀ ਛੱਡਣੀ ਪਈ। ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਦੇ ਨਾਤੇ ਆਪਣੇ ਪਿਤਾ ਨਾਲ ਕੰਮ-ਧੰਦਾ ਕਰਵਾਉਣ ਲੱਗਾ ਅਤੇ ਨਾਲ-ਨਾਲ ਆਪਣੀ ਕਲਮ ਲੈ ਆਪਣੀ ਕਿਸਮਤ ਨਾਲ ਲੜਦਾ ਰਿਹਾ। ਉਸਨੇ ਆਪਣੇ ਲਿਖੇ ਗੀਤ ਰਿਕਾਰਡ ਕਰਵਾਉਣ ਸਬੰਧੀ ਬੜ੍ਹੀ ਭੱਜ-ਨੱਠ ਕੀਤੀ ਪਰੰਤੂ ਹਰ ਕੋਈ ਭੋਲੀ ਸੂਰਤ ਦੇਖ ਨਾਂਹ ਕਰ ਦਿੰਦਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬੀ ਮਾਂ ਬੋਲੀ ਵਿੱਚ ਗਾਇਕਾਂ ਦੁਆਰਾ ਲੱਚਰਤਾ, ਫੁਕਰੀ, ਨਸ਼ਿਆਂ, ਹਥਿਆਰਾਂ ਤੇ ਪੰਜਾਬ ਦੀਆਂ ਕੁੜੀਆਂ ਲਈ ਅਪੱਤੀਜਨਕ ਸ਼ਬਦਾਂ ਦੀ ਵਰਤੋਂ ਕਰਕੇ ਪੰਜਾਬੀ ਮਾਂ ਬੋਲੀ ਨੂੰ ਖੋਰਾ ਲਾਇਆ ਜਾ ਰਿਹਾ ਸੀ। ਆਖਿਰ ਉਹ ਦਿਨ ਆਇਆ ਜਿਸਨੇ ਉਸਦੇ ਮੱਥੇ ਦੀ ਤਕਦੀਰਾਂ ਨੂੰ ਬਦਲ ਕੇ ਰੱਖ ਦਿੱਤਾ ਆਪ ਦੇ ਇੱਕ ਦੋਸਤ ਕਲਾਕਾਰ ਦਿਲਬਾਗ ਚਹਿਲ ਨੇ ਆਪ ਦੁਆਰਾ ਲਿਖੇ ਗੀਤਾਂ ਨੂੰ ਸੁਣ ਉਸਦੀ ਮੁਲਕਾਤ ਆਪਣੇ ਦੋਸਤ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨਾ ਕਰਵਾਈ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ

ਕਰਮਜੀਤ ਅਨਮੋਲ ਨੇ ਇੱਕ ਜੌਹਰੀ ਦੀ ਤਰ੍ਹਾਂ ਇਸ ਹੀਰੇ ਨੂੰ ਬਹੁਤ ਛੇਤੀ ਪਛਾਣ ਲਿਆ ਅਤੇ ਆਪਣੀ ਆਉਣ ਵਾਲੀ ਫ਼ਿਲਮ ਬਲੌਰੀ ਅੱਖ ਵਿੱਚ ਉਸਦਾ ਲਿਖਿਆ ਗੀਤ ਤੇਰੇ ਹੀ ਚੁਬਾਰੇ ਵੱਲ ਖੁੱਲ੍ਹੇ ਗੋਰੀਏ ਨੀ ਸਾਰੇ ਪਿੰਡ ਦੇ ਚੁਬਾਰਿਆਂ ਦੀਆਂ ਬਾਰੀਆਂ ਰਿਕਾਰਡ ਕੀਤਾ। ਜਿਸਨੇ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਵਿੱਚ ਧੁੰਮਾਂ ਪਾ ਦਿੱਤੀਆ । ਇਸ ਤੋਂ ਬਾਅਦ ਕੁਲਦੀਪ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੁਆਰਾ ਹੁਣ ਤੱਕ ਪੰਜਾਬੀ ਫ਼ਿਲਮਾਂ ਲਈ ਲਿਖੇ ਜਾਣ ਵਾਲੇ ਗੀਤਾਂ ਦਾ ਵੇਰਵਾ ਇਸ ਤਰ੍ਹਾਂ ਹੈ:—

ਯਾਰਾ ਵੇ ਯਾਰਾ (ਜੱਟ ਬੁਆਏਜ਼-ਪੁੱਤ ਜੱਟਾਂ ਦੇ-ਕਰਮਜੀਤ ਅਨਮੋਲ )
ਮੋਰਾ (ਗੋਰਿਆਂ ਨੂੰ ਦਫਾ ਕਰੋ-ਕਰਮਜੀਤ ਅਨਮੋਲ )
ਵਕਤ (ਲੈਦਰ ਲਾਈਫ-ਕਰਮਜੀਤ ਅਨਮੋਲ )
ਦਿਲਜਾਨੀਆਂ ( ਮੁੰਡੇ ਕਮਾਲ ਦੇ-ਕਰਮਜੀਤ ਅਨਮੋਲ )
ਰੱਬ ਜੈਸਾ (ਸੈਕੰਡ ਹੈਂਡ ਹਸਬੈਂਡ-ਰਵਿੰਦਰ ਉਪਧਿਆਏ)
ਜਾਵੀਂ ਨਾ (ਮੰਜੇ ਬਿਸਤਰੇ-ਕਰਮਜੀਤ ਅਨਮੋਲ)
ਮਿੱਠੜੇ ਬੋਲ (ਮਰ ਗਏ ਉਏ ਲੋਕੋ-ਕਰਮਜੀਤ ਅਨਮੋਲ)
ਰਮਤੇ-ਰਮਤੇ (ਪਰੁਹਣਾ-ਕਰਮਜੀਤ ਅਨਮੋਲ )
ਦਿਲ ਤੇਰਾ (ਮਿਸਟਰ ਐਂਡ ਮਿਸ਼ਿਜ 420-ਕਰਮਜੀਤ ਅਨਮੋਲ)
ਆਟੇ ਦੀ ਚਿੜੀ (ਆਟੇ ਦੀ ਚਿੜੀ-ਵੀ ਸਾਂਝ)
ਚੰਨ ਮੇਰਿਆ (ਰਾਂਝਾ ਰਿਫਿਊਜੀ-ਕਰਜੀਤ ਅਨਮੋਲ )
ਟਾਈਟਲ ਟਰੈਕ (ਨਿੱਕਾ ਜ਼ੈਲਦਾਰ-ਕਰਮਜੀਤ ਅਨਮੋਲ )
ਟਾਈਟਲ ਟਰੈਕ ( ਨਿੱਕਾ ਜ਼ੈਲਦਾਰ 2-ਕਰਮਜੀਤ ਅਨਮੋਲ)
ਜਿੰਦ . (ਵਧਾਈਆਂ ਜੀ ਵਧਾਈਆਂ-ਕਰਮਜੀਤ ਅਨਮੋਲ , ਸੁਨਿਧੀ ਚੌਹਾਨ)
ਹੱਸਦੀ ਦਿਸੇ (ਮਿੰਦੋ ਤਹਿਸੀਲਦਾਰਨੀ-ਸੰਦੀਪ ਥਿੰਦ, ਨਿੰਜਾ)
ਕਰਨੇ ਆ ਡੱਕਰੇ (ਮਿੰਦੋ ਤਹਿਸੀਲਦਾਰਨੀ-ਕਰਮਜੀਤ ਅਨਮੋਲ)
ਟਾਇਟਲ ਟਰੈਕ (ਲੱਡੂ ਬਰਫੀ) ਸੋਹਣਿਆਂ ਸੱਜਣਾਂ (ਬਾਗੀ ਬੰਗੂ )
ਰੱਬਾ-ਰੱਬਾ ਮੀਂਹ ਬਰਸਾ (ਨਛੱਤਰ ਗਿੱਲ , ਰੌਸ਼ਨ ਪ੍ਰਿੰਸ)
ਬਿਜਲੀ ਬੰਦ ਹੋ ਗਈ ਵੇ, ਰਣਜੀਤ ਕੁਰੇ (ਕੁਲਵਿੰਦਰ ਕਵਲ , ਸਪਨਾ ਕੰਵਲ )
ਵੋਟ ( ਰਾਜਵਿੰਦਰ ਕੌਰ ਪਟਿਆਲਾ, ਜਸਵੰਤ ਪੱਪੂ )
ਕਾਲਾ ਟਿੱਕਾ (ਹਰਭਜਨ ਸ਼ੇਰਾ) ਕੁਰਬਾਨ (ਸ਼ਿਕੰਦਰ ਸਲੀਮ)
ਗਾਨੀ ਦੇ ਮਣਕੇ (ਦਿਲਬਾਗ ਚਹਿਲ) ਵਜਾਤੇ ਢੋਲ (ਕਰਮਜੀਤ ਅਨਮੋਲ , ਨਿਸ਼ਾ ਬਾਨੋ)
ਛੱਡ ਮੇਰੀ ਬਾਂਹ (ਕਰਮਜੀਤ ਅਨਮੋਲ , ਸੁਦੇਸ਼ ਕੁਮਾਰੀ )

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਇਨ੍ਹਾਂ ਤੋਂ ਇਲਾਵਾ ਸੌ ਤੋਂ ਵੱਧ ਗੀਤ ਹੋਰ ਰਿਕਾਰਡ ਹੋ ਚੁੱਕੇ ਹਨ। ਕੁਲਦੀਪ ਕੰਡਿਆਰੇ ਦੇ ਲਿਖੇ ਹੋਏ ਗੀਤਾਂ ਦੀ ਇੱਕ ਕਿਤਾਬ ਵੰਝਲੀ ਜੋ ਕੌਲਾਜ਼ ਪ੍ਰਕਾਸ਼ਨ ਜਲੰਧਰ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ, ਜਿਸਦੀ ਸੰਪਾਦਕ ਮੈਡਮ ਰੇਨੂ ਨਈਅਰ ਹੈ। ਇਸ ਕਿਤਾਬ ਛਾਪਣ ਲਈ ਮੈਡਮ ਰੇਨੂ ਨਾਈਅਰ ਦਾ ਵੱਡਾ ਯੋਗਦਾਨ ਹੈ। ਉਸਦੇ ਇਸ ਪੰਜਾਬੀ ਮਾਂ ਬੋਲੀ ਲਈ ਕੀਤੇ ਜਾਣ ਵਾਲੇ ਕਾਰਜ ਵਿੱਚ ਦਿਲਬਾਗ ਚਹਿਲ, ਕੁਲਵਿੰਦਰ ਕੰਵਲ ਅਤੇ ਸਲੀਮ ਅਖਤਰ ਦਾ ਬਹੁਤ ਵੱਡਾ ਯੋਗਦਾਨ ਹੈ। ਕਰਮਜੀਤ ਅਨਮੋਲ ਨੇ ਤਾਂ ਛੋਟੇ ਵੀਰ ਦੀ ਤਰ੍ਹਾਂ ਅਦਬ ਅਤੇ ਪਿਆਰ ਬਖਸ਼ ਕੇ ਤਰੱਕੀ ਦੀਆਂ ਸਿਖਰਾਂ ’ਤੇ ਪਹੁੰਚਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ । ਕਰਮਜੀਤ ਅਨਮੋਲ ਦੀ ਬਦੌਲਤ ਉਹ ਕਈ ਫ਼ਿਲਮਾਂ ਵਿੱਚ ਕਈ ਰੋਲ ਅਦਾ ਕਰ ਚੁੱਕਾ ਹੈ ਜਿਵੇਂ ਦੇਖ ਬਰਾਤਾਂ ਚੱਲੀਆਂ, ਟੇਸ਼ਨ ਚੰਨਾ ਮੇਰਿਆ , ਰੱਬਾ ਰੱਬਾ ਮੀਂਹ ਬਰਸਾ, ਲੱਡੂ ਬਰਫੀ ਆਦਿ ।

ਪਿੰਡ ਨਾਨਕਸਰ ਦੇ ਲੋਕਾਂ ਨੂੰ ਆਪਣੇ ਪਿੰਡ ਦੇ ਹੋਣਹਾਰ ਗੀਤਕਾਰ ਉੱਤੇ ਰੱਬ ਜਿੱਡਾ ਮਾਣ ਹੈ, ਜਿਸਨੇ ਆਪਣੇ  ਪਿੰਡ ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਨਾਮ ਦੇਸ਼ਾ-ਵਿਦੇਸ਼ਾ ਵਿੱਚ ਚਮਕਾ ਦਿੱਤਾ ਹੈ।ਸਮੂਹ ਪਿੰਡ ਵਾਸੀਆਂ ਨੇ ਪਿਛਲੀਆਂ ਸਰਪੰਚੀ ਦੀਆਂ ਚੋਣਾਂ ਦੌਰਾਨ ਸਰਬਸੰਮਤੀ ਨਾਲ ਉਸਨੂੰ ਮੈਂਬਰ ਚੁਣਿਆ ਹੈ। ਆਪ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਰਾਜਵਿੰਦਰ ਕੌਰ ਦਾ ਆਪ ਦੇ ਇਸ ਸਫ਼ਰ ਵਿੱਚ ਅਣਮੁੱਲਾ ਯੋਗਦਾਨ ਹੈ। ਕੁਲਦੀਪ ਦਾ ਕਹਿਣਾ ਹੈ ਕਿ ਮੇਰੇ ਗੀਤਾ ਨੂੰ ਸੁਣਨ ਵਾਲੀ ਪਹਿਲੀ ਸਰੋਤਾ ਮੇਰੀ ਪਤਨੀ ਹੈ, ਜਿਸਦਾ ਹੌਂਸਲਾ ਮੇਰੇ ਲਈ ਬਹੁਤ ਵੱਡੀ ਤਾਕਤ ਹੈ। ਆਪ ਨੇ ਆਪਣੀ ਬੇਟੀ ਸਰਗਮਜੋਤ ਕੌਰ ਅਤੇ ਬੇਟੇ ਬਰਕਤਗੀਤ ਸਿੰਘ ਨੂੰ ਇੱਕ ਗੀਤਕਾਰ ਹੋਣ ਦੇ ਨਾਲ-ਨਾਲ ਚੰਗੀ ਸਿੱਖਿਆ ਦੇ ਕੇ ਇਸ ਜਮਾਨੇ ਦਹਿਸ਼ਤ ਤੋਂ ਕੋਹਾਂ ਦੂਰ ਰੱਖਿਆ ਹੋਇਆ ਹੈ ।ਕੰਡਿਆਰਾ ਵੀਰ ਬਾਈ ਕਰਮਜੀਤ ਅਨਮੋਲ ਦਾ ਬਹੁਤ ਕਰਜ਼ਦਾਰ ਹੈ ਜਿਸਨੇ ਇਸ ਦੀਵੇ ਨੂੰ ਸਮੇਂ ਦੀਆਂ ਮਾਰੂ ਹਵਾਵਾਂ ਤੋਂ ਬਚਾ ਕੇ ਰੌਸ਼ਨ ਚਿਰਾਗ਼ ਬਣਾ ਦਿੱਤਾ ਹੈ। ਅੱਲਾ ਕਰੇ ਪੰਜਾਬੀ ਮਾਂ ਬੋਲੀ ਦਾ ਇਹ ਅਣਮੋਲ ਹੀਰਾ ਆਪਣੇ ਸੱਭਿਆਚਾਰ ਅਤੇ ਵਿਰਸੇ ਵਿੱਚੋਂ ਗੁਆਚ ਰਹੇ ਰਿਸ਼ਤਿਆਂ ਦੀ ਗੰਢ-ਤੁਪ ਕਰੇ ਅਤੇ ਗੁੰਮ ਹੋ ਰਹੇ ਬੇਅੰਤ ਪੰਜਾਬੀ ਸ਼ਬਦਾਂ ਨੂੰ  ਮਾਲਾ ਵਿੱਚ ਪਰੌਣ ਨਿਰੰਤਰ ਸਫਲਤਾ ਹਾਸਿਲ ਕਰਦਾ ਰਹੇ। ਇਸਦੀ ਉਮਰ ਲੋਕ ਗੀਤਾਂ ਜਿੰਨੀ ਲੰਮੀ, ਸ਼ਬਦਾਂ  ਦੇ  ਠਾਠਾ ਮਰਦੇ ਸਮੁੰਦਰ ਅਤੇ ਸਰੋਤਿਆਂ ਦੇ ਮੋਹ-ਪਿਆਰ ਦੇ ਝਰਨੇ ਹਮੇਸ਼ਾ ਲਈ ਵਗਦੇ ਰਹਿਣ।

ਸਤਨਾਮ ਸਮਾਲਸਰੀਆ (ਮੋਗਾ)
97108 60004

rajwinder kaur

This news is Content Editor rajwinder kaur