ਮੌਜ ਵਿਚ ਕੁਦਰਤ

04/30/2020 6:10:18 PM

ਸੰਜੀਵ ਸਿੰਘ ਸੈਣੀ, ਮੁਹਾਲੀ 
7888966168

22 ਮਾਰਚ ਤੋਂ ਤਕਰੀਬਨ ਸਾਰੇ ਹੀ ਲੋਕ ਆਪਣੇ ਘਰਾਂ ਵਿਚ ਕੈਦ ਹਨ। ਭਾਰਤ ਵਿਚ ਲੋਕਡਾਊਨ ਭਾਵ ਕਰਫ਼ਿਊ ਲੱਗਿਆ ਹੋਇਆ ਹੈ। ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾਈ ਹੋਈ ਹੈ। ਧੂੰਆਂ ਉਗਲਣ ਵਾਲੀ ਫੈਕਟਰੀਆਂ, ਭੱਠੇ ਵੀ ਬੰਦ ਹਨ ਅਤੇ ਸੜਕਾਂ ’ਤੇ ਵੀ ਵਾਹਨਾਂ ਦੀ ਆਵਾਜਾਈ ਨਾ ਬਰਾਬਰ ਹੀ ਹੈ। ਰੇਲ ਗੱਡੀਆਂ, ਜਹਾਜ਼ਾਂ ਸਾਰੇ ਹੀ ਰੁਕੇ ਹੋਏ ਹਨ। ਰੈਸਟੋਰੈਂਟ ਪੰਜ ਤਾਰਾਂ ਹੋਟਲ ਸਭ ਬੰਦ ਹਨ। ਜ਼ਿੰਦਗੀ ਥੰਮ ਚੁੱਕੀ ਹੈ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ। ਕੁਦਰਤ ਲਗਾਤਾਰ ਇਸ਼ਾਰੇ ਕਰ ਰਹੀ ਹੈ। ਕਦੇ ਸੁਨਾਮੀ ਆ ਜਾਂਦੀ ਹੈ, ਕਦੇ ਭੂਚਾਲ, ਕਦੇ ਹੜ੍ਹਾਂ ਵਰਗੀ ਸਥਿਤੀ। ਕਿਸੇ ਕੋਲ ਕਿਸੇ ਨੂੰ ਮਿਲਣ ਲਈ ਸਮਾਂ ਨਹੀਂ ਸੀ। ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ। ਹਰ ਪਾਸੇ ਪੈਸੇ ਦਾ ਬੋਲ ਬਾਲਾ ਸੀ। ਇਨਸਾਨੀਅਤ ਖ਼ਤਮ ਹੀ ਹੋ ਚੁੱਕੀ ਸੀ। ਜੰਗਲ ਕੱਟ ਕੇ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰੀਆਂ ਗਈਆਂ।

ਪੜ੍ਹੋ ਇਹ ਵੀ ਖਬਰ - ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ)

ਪੜ੍ਹੋ ਇਹ ਵੀ ਖਬਰ - ਚਾਹ ਮਾਰਕੀਟ 'ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)

ਫੈਕਟਰੀਆਂ ਦੀ ਰਹਿੰਦ ਖੂੰਦ ਵੀ ਦਰਿਆਵਾਂ ਵਿਚ ਸੁੱਟੀ ਗਈ। ਪ੍ਰਦੂਸ਼ਣ ਵੱਧ ਗਿਆ। ਜਿੰਨੇ ਮੈਂਬਰ ਨੇ ਉਨੀਆਂ ਹੀ ਘਰ ਵਿਚ ਗੱਡੀਆਂ। ਨਸ਼ੇ ਨੇ ਜਵਾਨੀ ਖ਼ਤਮ ਕਰ ਦਿੱਤੀ। ਦਰੱਖਤਾਂ ’ਤੇ ਗੰਦਗੀ ਜੰਮ ਚੁੱਕੀ ਸੀ। ਲੋਕਾਂ ਨੂੰ ਗੁਰਦੇ, ਦਿਲ ਦੇ ਰੋਗ ਹੋ ਗਏ। ਆਪਣੇ ਸੁਆਦਾਂ ਲਈ ਜੀਵ-ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ। ਸਮਾਂ ਤਾਂ ਸਭ ਦਾ ਹੀ ਹੁੰਦਾ ਹੈ। ਕਈ ਪੰਛੀ, ਚਿੜੀਆਂ ਅਲੋਪ ਹੋ ਚੁੱਕੇ ਸਨ। ਅੱਜ ਕੁਦਰਤ ਦੀ ਅਜਿਹੀ ਖੇਡ ਹੋਈ, ਮਨੁੱਖ ਕੈਦ ਹੈ ਅਤੇ ਜੀਵ-ਜੰਤੂ ਆਜ਼ਾਦ ਹਨ। ਉੱਤਰ ਭਾਰਤ ਵਿਚ ਪਿਛਲੇ 20 ਸਾਲਾਂ ਤੋਂ ਸਭ ਤੋਂ ਘੱਟ ਪ੍ਰਦੂਸ਼ਣ ਹੈ। ਨਾਸਾ ਦੀਆਂ ਤਸਵੀਰਾਂ ਨੇ ਇਹ ਖੁਲਾਸਾ ਕੀਤਾ ਹੈ। ਪੰਛੀਆਂ ਨੂੰ ਵੀ ਧਰਤੀ ’ਤੇ ਰਹਿਣ ਦਾ ਪੂਰਾ ਹੱਕ ਹੈ। ਕੁਦਰਤੀ ਜੀਵ-ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ। ਪ੍ਰਦੂਸ਼ਣ ਘੱਟ ਗਿਆ ਹੈ। ਸਾਰੇ ਦੇਸ਼ ਵਿਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ। ਸਾਰੇ ਪਾਸੇ ਹਰਿਆਲੀ ਹੈ। ਪੰਛੀ ਆਜ਼ਾਦ ਘੁੰਮ ਰਹੇ ਹਨ। ਗੰਗਾ ਜਮਨਾ ਤੋਂ ਲੈ ਕੇ ਬਿਆਸ, ਘੱਗਰ ਵਰਗੇ ਦਰਿਆ ਸਾਫ-ਸੁਥਰੇ ਹੋ ਚੁੱਕੇ ਹਨ। ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸਵੇਰੇ ਸ਼ਾਮ ਆਮ ਸੁਣਨ ਨੂੰ ਮਿਲ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਮਹਾਮਾਰੀ ਦੇ ਦੌਰ ’ਚ ਵਧਿਆ ‘ਘਰੇਲੂ ਹਿੰਸਾ’ ਦਾ ਪ੍ਰਕੋਪ 

ਪੜ੍ਹੋ ਇਹ ਵੀ ਖਬਰ - ਸਿੱਖਣ ਸਿਖਾਉਣ ਦਾ ਤਾਹੀਂ ਆਨੰਦ, ਬੋਝਲ ਸਿਖਲਾਈ ਜੇ ਕਰੇ ਨਾ ਮਨ ਨੂੰ ਤੰਗ 

PunjabKesari

ਸਵੇਰ ਦਾ ਨਜ਼ਾਰਾ ਤਾਂ ਦੇਖਣ ਵਾਲਾ ਹੀ ਹੁੰਦਾ ਹੈ। ਠੰਡੀ ਹਵਾ ਚੱਲ ਰਹੀ ਹੁੰਦੀ ਹੈ। ਮੁਰਝਾਏ ਹੋਏ ਪੱਤੇ, ਦਰੱਖਤ, ਬੂਟੇ ਖਿੱਲ-ਖਿਲਾ ਰਹੇ ਹੁੰਦੇ ਹਨ। ਪਹਾੜਾਂ ’ਤੇ ਬਰਫ ਜੰਮੀ ਹੋਈ ਦਿੱਖ ਰਹੀ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਵਿਚ ਪ੍ਰਦੂਸ਼ਣ ਦਾ ਪੱਧਰ ਸੁਧਰ ਗਿਆ ਹੈ। ਅਸਮਾਨ ’ਚ ਗ੍ਰਹਿ ਦੇ ਤਾਰੇ ਚਮਕਣ ਲੱਗੇ ਹਨ। ਅਸਮਾਨ ’ਚ ਧਰੂ ਤਾਰਾ ਵੀ ਵੇਖਣ ਨੂੰ ਮਿਲਿਆ, ਜੋ ਖਿੱਚ ਦਾ ਕੇਂਦਰ ਰਿਹਾ। ਜੰਮੂ ਤੋਂ ਪੀਰ ਪੰਜਾਲ ਦੀਆਂ ਪਹਾੜੀਆਂ ’ਤੇ ਬਰਫ ਦੇਖਣ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੈ। ਇਹ ਹੁਣ ਸੰਭਲਣ ਦਾ ਸਮਾਂ ਹੈ, ਜੇ ਇੰਨਾ ਕੁਝ ਹੋ ਕੇ  ਇਨਸਾਨ ਨਹੀਂ ਸੁਧਰਿਆ ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਵਿਚਾਰਨ ਵਾਲੀ ਗੱਲ ਹੈ ਕਿ ਹੁਣ ਇਨਸਾਨ ਇਹ ਸਾਫ਼-ਸੁਥਰੀ ਹਵਾ ਨੂੰ ਬਰਕਰਾਰ ਰੱਖ ਪਾਏਗਾ ਜਾਂ ਨਹੀਂ ?

 


rajwinder kaur

Content Editor

Related News