ਤਾਲਾਬੰਦੀ ਦੇ ਦੌਰ ਵਿਚ ਕੌਮ ਦੇ ਨਿਰਮਾਤਾ ਦੀ ਭੂਮਿਕਾ, ਵਾਹ! ਬਾਈ ਵਾਹ!

08/05/2020 11:43:24 AM

ਸਾਲ 2020 ਚੜ੍ਹਿਆ ਤਾਂ ਹਰੇਕ ਇਨਸਾਨ ਦੇ ਦਿਲ ਵਿਚ ਤਮੰਨਾ ਸੀ ਕਿ ਨਵਾਂ ਸਾਲ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ, ਪਰ ਇਹ ਸਾਲ ਸਾਡੇ ਲਈ ਜਾਂ ਪੂਰੇ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਸੰਸਾਰ ਲਈ ਇੱਕ ਗਹਿਰੀ ਚਿੰਤਾ ਲੈ ਕੇ ਆਇਆ ਹੈ। ਚਿੰਤਾ ਵੀ ਅਜਿਹੀ ਜਿਸ ਨੂੰ ਸਥਾਈ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। 7 ਮਹੀਨੇ ਬੀਤਣ ਨੂੰ ਆਏ ਪਰ ਕੋਰੋਨਾ ਮਹਾਮਾਰੀ ਕਾਰਨ ਅੱਜ ਵੀ ਆਧੁਨਿਕਤਾ ਦੇ ਦਮਗਜੇ ਮਾਰਦਾ ਸੰਸਾਰ ਦਾ ਹਰ ਮੋਹਰੀ ਤੇ ਵਿਕਾਸਸ਼ੀਲ ਦੇਸ਼ ਬੇਬਸ ਖੜ੍ਹਾ ਜਾਪਦਾ ਹੈ। ਅਜਿਹੇ ਦੌਰ ਵਿਚ ਜਿੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ, ਕਾਰਖਾਨੇ, ਕੰਪਨੀਆਂ, ਕਚਿਹਰੀਆਂ, ਦੁਕਾਨਾਂ, ਸ਼ਾਪਿੰਗ ਮਾਲ ਆਦਿ ਸਭ ਕੁਝ ਬੰਦ ਹਨ, ਉਥੇ ਹੀ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਵਪਾਰ ਠੱਪ ਹੋ ਜਾਣਗੇ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਗਰੀਬ ਕੋਰੋਨਾ ਮਹਾਮਾਰੀ ਦੇ ਦੌਰਾਨ ਹੋਰ ਗਰੀਬ ਹੋ ਜਾਵੇਗਾ ਤੇ ਯਕੀਨਨ ਵਿਦਿਆਰਥੀ ਪੜ੍ਹਾਈ ਤੋਂ ਦੂਰ ਹੋ ਜਾਣਗੇ। ਇਸ ਮਹਾਮਾਰੀ ਦੇ ਕਾਰਨ ਭਾਂਵੇ ਵਪਾਰ ਨੂੰ ਘਾਟਾ ਪਿਆ, ਗਰੀਬ ਲਈ ਪਰਿਵਾਰ ਚਲਾਉਣਾ ਔਖਾ ਹੋ ਗਿਆ ਪਰ ਪੜ੍ਹਾਈ ਦੇ ਮਾਮਲੇ ਵਿਚ ਕੁਝ ਵੱਖਰਾ ਹੀ ਵਾਪਰਿਆ। ਅਕਸਰ ਕਿਹਾ ਜਾਂਦਾ ਹੈ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੈ, ਇਹ ਕਹਾਵਤ ਅਧਿਆਪਕਾਂ ਦੇ ਜਜ਼ਬੇ ਨੇਬੁਰੇ ਦੌਰ ਵਿਚ ਸੱਚ ਕਰ ਵਿਖਾਈ। ਨਾ ਕੋਰੋਨਾ ਮਹਾਮਾਰੀ ਦਾ ਭੈਅ ਅਤੇ ਹੀ ਨਾ ਸਕੂਲ ਦੀਆਂ ਬੰਦ ਇਮਾਰਤਾਂ ਅਧਿਆਪਕ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਸਕੀਆਂ। ਸਿੱਖਿਆ ਵਿਭਾਗ ਪੰਜਾਬ ਵਲੋਂ ਮਿਲੀ ਹੱਲਾਸ਼ੇਰੀ ਨਾਲ਼ ਬਿਨ੍ਹਾ ਕਿਸੇ ਟਰੇਨਿੰਗ ਦੇ ਅਧਿਆਪਕਾਂ ਨੇ ਆਨਲਾਈਨ ਪੜ੍ਹਾਈ ਸ਼ੁਰੂ ਕਰ ਕੇ ਉਹ ਕਰ ਵਿਖਾਇਆ ਜਿਸ ਦੀ ਉਮੀਦ ਨਹੀਂ ਸੀ ਕੀਤੀ ਜਾ ਰਹੀ। ਜੋ ਪਹਿਲਾਂ ਇੱਕ ਸੁਪਨੇ ਵਾਂਗ ਲੱਗਦਾ ਸੀ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਸ ਵਿਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਸਿੱਖਿਆ ਸਕੂਲੀ ਸਿੱਖਿਆ ਦਾ ਬਦਲ ਨਹੀਂ ਹੋ ਸਕਦੀ ਪਰ ਜੇਕਰ ਤਾਲਾਬੰਦੀ ਦੇ ਦੌਰ ਵਿਚ 7-8 ਮਹੀਨੇ ਬੱਚੇ ਪੜ੍ਹਾਈ ਤੋਂ ਦੂਰ ਹੋ ਜਾਂਦੇ ਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹਾਲਾਤ ਅਜਿਹੇ ਹੋਣੇ ਸਨ।

ਜਿਵੇਂ ਜੇਠ-ਹਾੜ੍ਹ ਦੀ ਗਰਮੀ ਵਿਚ ਪਾਣੀ ਬਿਨ੍ਹਾਂ ਨਵੇਂ ਲਾਏ ਬੂਟੇ ਦੇ ਹੁੰਦੇ ਹਨ। ਇਹ ਵੀ ਕੋੜਾ ਸੱਚ ਹੈ ਕਿ ਹਰੇਕ ਵਿਦਿਆਰਥੀ ਕੋਲ ਆਨਲਾਈਨ ਪੜ੍ਹਾਈ ਲਈ ਸਭ ਤੋਂ ਅਹਿਮ ਚੀਜ਼ ਮੋਬਾਇਲ ਨਹੀਂ ਹੈ। ਕਈਆਂ ਕੋਲ ਨੈੱਟ ਪੈਕ ਨਹੀਂ, ਕਈ ਪੇਂਡੂ ਖੇਤਰਾਂ ਵਿਚ ਨੈਟਵਰਕ ਹੀ ਨਹੀਂ ਆਉਂਦਾ, ਅਜਿਹੀ ਸਥਿਤੀ ਦੇ ਹੱਲ ਲਈ ਸਿੱਖਿਆ ਵਿਭਾਗ ਵਲੋਂ ਦੂਰਦਰਸ਼ਨ ਨਾਲ਼ ਸੰਪਰਕ ਕਰਕੇ ਟੀ.ਵੀ ਨੂੰ ਹੀ ਪੜ੍ਹਾਈ ਦਾ ਮਾਧਿਅਮ ਬਣਾ ਲਿਆ ਗਿਆ। ਵੱਖ-ਵੱਖ ਅਧਿਆਪਕਾਂ ਵਲੋਂ ਲੈਕਚਰ ਦੀਆਂ ਵੀਡੀਓ ਤਿਆਰ ਕਰ ਦੂਰਦਰਸ਼ਨ 'ਤੇ ਆਏ ਦਿਨ ਲੈਕਚਰ ਦਿਖਾਏ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ

ਰੇਡੀਓ ਪ੍ਰਸਾਰਨ ਰਾਹੀਂ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ਼ ਜੋੜੇ ਰੱਖਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਅਧਿਆਪਕਾਂ ਵਲੋਂ ਵੱਖ-ਵੱਖ ਵਿਸ਼ੇ ਦੇ ਨੋਟਿਸ ਤਿਆਰ ਕਰ ਵਿਦਿਆਰਥੀਆ ਕੋਲ ਘਰ ਬੈਠੇ ਕੰਮ ਪਹੁੰਚਾਏ ਜਾ ਰਹੇ ਹਨ। ਬੱਚਿਆਂ ਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਸਿੱਖਿਆ ਵਿਭਾਗ ਨੇ 'ਪੰਜਾਬ ਐਜੂਕੇਅਰ' ਨਾਂ ਦੀ ਐੱਪ ਚਲਾ ਦਿੱਤੀ ਜੋ ਕਿ 6ਵੀਂ ਤੋਂ 12ਵੀਂ ਤੱਕ ਹਰ ਵਿਸ਼ੇ ਦੀ ਪੜ੍ਹਾਈ ਨਾਲ਼ ਸੰਬੰਧਿਤ ਹੈ।

ਪਰ ਇਹ ਵੀ ਸੱਚ ਹੈ ਕਿ ਲਗਾਤਾਰ ਪੜ੍ਹਨ ਨਾਲ਼ ਬੱਚੇ ਅੱਕ ਜਾਂਦੇ ਹਨ ਤੇ ਇਕੋ ਚੀਜ਼ ਦੇਖਣ ਨਾਲ਼ ਨੀਰਸਤਾ ਦਾ ਆਉਣਾ ਵੀ ਸੁਭਾਵਕ ਹੈ। ਤਾਲਾਬੰਦੀ ਦੇ ਔਖੇ ਸਮੇਂ ਵਿਚ ਅਧਿਆਪਕਾਂ ਵਲੋਂਕਈ ਸਲਾਹੁਣਯੋਗ ਹੰਭਲੇ ਵੀ ਵੱਜੇ। 'ਲੋੜ ਕਾਢ ਦੀ ਮਾਂ' ਵਾਲੀ ਕਹਾਵਤ ਨੂੰ ਸੱਚ ਕਰਦਿਆਂ ਫ਼ਰੀਦਕੋਟ ਜ਼ਿਲ੍ਹੇ ਦੇ ਦੋ ਰੰਗਕਰਮੀ/ਅਧਿਆਪਕ ਰੰਗ ਹਰਜਿੰਦਰ ਅਤੇਅਮੋਲਕ ਸਿੱਧੂ ਨੇ ਇਕਾਂਗੀ 'ਨਾਇਕ' ਦਾ ਨਾਟਕ ਫਿਲਮਾਂਕਣ ਸਫਲਤਾ ਪੂਰਵਕ ਨਿਭਾਕੇ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਇੱਕ ਨਿਵੇਕਲੇ ਕਾਰਜਸ਼ੁਰੂਆਤ ਕੀਤੀ।ਵਿਦਿਆਰਥੀਆਂ ਨੇ ਵੀ ਪੜ੍ਹਾਈ ਦੇ ਇਸ ਅਨੋਖੇ ਤਰੀਕੇ ਵਿਚ ਦਿਲਚਸਪੀ ਵਿਖਾਈ। ਅਧਿਆਪਕਾਂ ਦੇ ਜਜ਼ਬੇ ਨੇ ਸਾਬਿਤ ਕਰ ਦਿੱਤਾ ਕਿ ਇੱਕ ਅਧਿਆਪਕ ਔਖੇ ਸਮੇਂ ਆਪਣੇ ਵਿਦਿਆਰਥੀਆਂ ਲਈ ਕਿਹੋ ਜਿਹੀ ਘਾਲਣਾ ਕਰ ਸਕਦਾ ਅਤੇ ਨਾਲ਼ ਹੀ ਇਹ ਉਨ੍ਹਾਂ ਲੋਕ ਲਈ ਜਵਾਬ ਹੈ, ਜਿਹੜੇ ਕਹਿੰਦੇ ਨੇ ਕਿ ਅਧਿਆਪਕ ਵਿਹਲੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਸਿੱਖਿਆ ਮਹਿਕਮੇ ਨੂੰ ਲੋੜ ਹੈ ਅਜਿਹੇ ਅਧਿਆਪਕਾਂ ਦੀ ਹੀ ਜੋ ਕਿੱਤੇ ਨੂੰ ਕਮਾਈ ਲਈ ਨਹੀਂ ਸਗੋਂ ਸ਼ੌਂਕ ਲਈ ਕਰਦੇ ਹਨ। ਇਸ ਦੇ ਨਾਲ਼ ਲੋਕਾਂ ਨੂੰ ਵੀ ਜਾਗਰੁਕ ਹੋਣਾ ਪਵੇਗਾ, ਉਨ੍ਹਾਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪਵੇਗਾ। ਸਰਕਾਰੀ ਸਕੂਲ ਹੁਣ ਪਹਿਲਾਂ ਵਾਂਗ ਤੱਪੜਾਂ ਵਾਲੇ ਤੇ ਚਿੱਟੀ ਕਲੀ ਵਾਲੇ ਸਕੂਲ ਨਹੀਂ ਰਹੇ ਸਗੋਂ ਹੁਣ ਸਰਕਾਰੀ ਸਕੂਲਾਂ ਵਿਚ ਚੰਗੀ ਤੇ ਉੱਚ ਦਰਜੇ ਦੀ ਪੜ੍ਹਾਈ ਦੇ ਨਾਲ਼-ਨਾਲ਼ ਹਰ ਉਹ ਸਾਜੋ-ਸਮਾਨ ਮੌਜੂਦ ਹੈ, ਜਿਸ ਦੀ ਆਧੁਨਿਕ ਸਿੱਖਿਆ ਲਈ ਜ਼ਰੂਰਤ ਹੈ।

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਮੌਜ਼ੂਦਾ ਸਰਕਾਰੀ ਸਕੂਲ ਚੰਗੀ ਪੜ੍ਹਾਈ, ਬੱਚੇ ਦੀ ਪਸੰਦ ਅਨੁਸਾਰ ਪੜ੍ਹਾਈ ਦਾ ਮਾਧਿਅਮ, ਪੜ੍ਹਨ ਲਈ ਮੁਫ਼ਤ ਕਿਤਾਬਾਂ, ਚੰਗੀਆਂ ਰੰਗਦਾਰ ਇਮਾਰਤਾਂ, ਗਰੀਨ ਬੋਰਡ, ਬੈਠਣ ਲਈ ਚੰਗਾ ਫਰਨੀਚਰ, ਪੀਣ ਲਈ ਚੰਗਾ ਪਾਣੀ, ਆਨਲਾਈਨ ਪੜ੍ਹਾਈ, ਪ੍ਰਾਜੈਕਟਰ, ਐੱਲ.ਈ.ਡੀ ਰਾਹੀਂ ਈ.ਸਿੱਖਿਆ, ਖੇਡਣ ਦੇ ਮੈਦਾਨ, ਕੰਧਾਂ ਤੇ ਬਾਲਾ ਵਰਕ ਆਦਿ ਹਰ ਪੱਖੋਂ ਸਹੂਲਤਾਂ ਨਾਲ਼ ਭਰਪੂਰ ਹਨ। ਲੋੜ ਹੈ ਤਾਂ ਕਿ ਇਕ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖ਼ਲਾ ਵਧਾਉਣ ਦੀ। ਜੇਕਰ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧੇਗਾ ਤਾਂ ਹੀ ਸਕੂਲਾਂ ਵਿਚ ਪੋਸਟਾਂ ਵਧਣਗੀਆਂ ਅਤੇ ਆਉਣ ਵਾਲ਼ੀ ਪੀੜ੍ਹੀ ਦੀ ਸਰਕਾਰੀ ਨੌਕਰੀ ਦੀ ਉਮੀਦ ਵੀ ਜਿਉਂਦੀ ਰਹੇਗੀ, ਕਿਉਂਕਿ ਜੇ ਨੌਕਰੀ ਲੈਣੀ ਹੈ ਤਾਂ ਨੌਕਰੀ ਲਈ ਮੌਕੇ ਆਪ ਪੈਦਾ ਕਰਨੇ ਪੈਣਗੇ।

ਗੁਰਪ੍ਰੀਤ ਰੂਪਰਾ, ਪੰਜਾਬੀ ਮਾਸਟਰ ਫ਼ਰੀਦਕੋਟ।
9855800683


rajwinder kaur

Content Editor

Related News