ਸ਼ੰਭੂ ਮੋਰਚੇ ''ਤੇ ਚਿੱਤਰਕਾਰ ਨਿਰਭੈ ਸਿੰਘ ਨੇ ਬਣਾਈ ਲਾਈਵ ਪੇਂਟਿੰਗ

12/02/2020 11:06:18 AM

ਕਿਸਾਨ ਦਾ ਪੁੱਤਰ ਹੋਣ ਤੇ ਕਿਸਾਨੀ ਦਾ ਦਰਦ ਸਮਝਣ ਵਾਲੇ ਪੰਜਾਬ ਦੇ ਸਿਰਮੋਰ ਤੇ 16 ਵਿਸ਼ਵ ਰਿਕਾਰਡ ਬਣਾਉਣ ਵਾਲੇ ਚਿੱਤਰਕਾਰ ਨਿਰਭੈ ਸਿੰਘ ਚੰਦੂਰਾਈਆਂ ਨੇ ਸ਼ੰਭੂ ਮੋਰਚੇ ਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਪੇਂਟਿੰਗ ਤਿਆਰ ਕੀਤੀ ਹੈ। ਨਿਰਭੈ ਸਿੰਘ ਨੇ ਦੱਸਿਆ ਕਿ ਇਹ ਪੇਂਟਿੰਗ ਲਾਈਵ ਹੋ ਕੇ ਦੋ ਘੰਟੇ 'ਚ ਹਾਈਵੇ ਦੇ ਕਿਨਾਰੇ ਫੁੱਟਪਾਥ ਤੇ ਬੈਠ ਕੇ ਬਣਾਈ ਹੈ। ਇਹ ਪੇਂਟਿੰਗ ਇਸ ਲਈ ਬਣਾਈ ਹੈ ਤਾਂ ਜੋ ਆਪਣੇ ਹੱਕਾਂ ਦੀ ਗੱਲ ਕਰ ਰਹੇ ਪੰਜਾਬ ਦੇ ਜੁਝਾਰੂ ਨੌਜਵਾਨ ਉਨ੍ਹਾਂ ਦੇ ਜਜਬਿਆਂ ਨੂੰ ਹੋਰ ਹੌਂਸਲਾਂ ਮਿਲ ਸਕੇ ਤਾਂ ਜੋ ਆਪਣੇ ਹੱਕਾਂ ਦੀ ਲੜਾਈ ਜਿੱਤੀ ਜਾ ਸਕੇ। ਕਲਾਕਾਰ ਨੇ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਦੀ ਚੋਣ ਇਸ ਲਈ ਹੋਈ ਹੈ ਕਿ ਇਹ ਬਹੁਤ ਛੋਟੀ ਉਮਰ 'ਚ ਬੁਲੰਦ ਹੌਸਲੇ ਦੇ ਮਾਲਕ ਸਨ।
ਦੀਪ ਸਿੱਧੂ ਦੀ ਅਗਵਾਈ 'ਚ ਚੱਲਦੇ ਇਸ ਸਾਂਝੇ ਮੋਰਚੇ ਪੰਜਾਬ ਦੇ ਨਾਇਕ ਸ਼ਹੀਦ ਕਰਤਾਰ ਸਿੰਘ  ਸਰਾਭੇ ਦਾ ਇਹ ਚਿੱਤਰ ਤਿਆਰ ਕਰਕੇ ਸਟੇਜ਼ ਤੇ ਸਮੂਹ ਸੰਗਤਾਂ 'ਚ ਭੇਂਟ ਕੀਤਾ। ਜੋ ਸਟੇਜ ਤੇ ਲਗਾਇਆ ਗਿਆ। ਸਾਰੇ ਭੈਣ-ਭਰਾਵਾਂ ਅਤੇ ਦੀਪ ਸਿੱਧੂ ਨੇ ਨਿਰਭੈ ਸਿੰਘ ਦਾ ਧੰਨਵਾਦ ਕੀਤਾ ਅਤੇ ਇਸ ਚਿੱਤਰ ਦੀ ਬਹੁਤ ਸਲਾਂਘਾ ਕੀਤੀ।

 Nirbhai Singh Rai 
ਫੋਨ - 99152-64374

Aarti dhillon

This news is Content Editor Aarti dhillon