ਚਾਨਣ ਦੀ ਟਿੱਕੀ

06/22/2018 5:15:35 PM

ਯਕਦਮ
ਅਪਣਾ ਨਾਂ ਲੈ
ਖੁਦ ਹੀ
ਚੌਂਕ ਜਾਂਦਾ ਹਾਂ
ਜਿਵੇਂ . . .
ਕਈ ਦਹਾਕਿਆਂ ਤੋਂ
ਅਪਣੇ ਆਪ ਨਾਲ
ਗੱਲ ਹੀ ਨਾ ਕੀਤੀ ਹੋਵੇ !
ਪਰ...
ਜਦੋਂ ਤੇਰਾ ਨਾਂ
ਮੇਰੇ ਮੌਨ 'ਚ
ਗੂੰਜਦਾ ਹੈ,
ਤਾਂ ਜਾਪਦੈ
ਜਿਵੇਂ ਮੈਂ
ਘਰ ਵਿਚ ਹੀ
ਮੋਕਸ਼ ਪਾ ਲਿਆ ਹੋਵੇ !
ਪਤਾ ਨਹੀਂ
ਕਿੱਥੋਂ ਸ਼ੁਰੂ ਹੁੰਦਾ ਹਾਂ
...ਤੇ
ਕਿੱਥੇ ਹੁੰਦਾ ਹਾਂ
ਖਤਮ ?
ਬਸ ਅਕਸਰ ਹੀ
ਬੌਖਲਾਅ ਜਾਂਦਾ ਹਾਂ
ਜਦੋਂ ,
ਆਪਣੇ-ਆਪ ਨੂੰ
ਬੁਲਾਉਦਾ ਹਾਂ
ਆਪਣੇ ਹੀ ਨਾਮ ਨਾਲ !!
“ਹਵਾ ਕਿਤੋਂ ਵੀ ਲੰਘੇ
ਮਹਿਸੂਸ ਤਾਂ
ਹੋ ਹੀ ਜਾਂਦੀ ਹੈ।''
ਇਵੇਂ ਹੀ ਤੂੰ
ਭਾਵੇਂ ਗੈਰ-ਹਾਜ਼ਿਰ,
ਪਰ ਫਿਰ ਵੀ
ਹਰਦਮ ਕੋਲ ਮੇਰੇ
ਮਨ ਜਾਗੇ
ਚਾਹੇ ਤਨ ਸੁੱਤੇ;
ਤਨ ਜਾਗੇ
ਚਾਹੇ ਮਨ ਸੁੱਤੇ !!
ਤੈਨੂੰ ਨਜ਼ਰ ਅੰਦਾਜ਼
ਕਰ ਸਕਦਾ ਨਹੀਂ।
ਬਸ !!!
ਵਰਜਣਾਵਾਂ ਦੀ ਮੌਨ 'ਤੇ ਖੜ੍ਹਾ
ਡੋਲਦੇ ਪਾਣੀਆਂ ਵਿਚ
ਚਾਨਣ ਦੀ ਟਿੱਕੀ
ਨਿਹਾਰਦਾ ਹਾਂ !!
ਗਗਨਦੀਪ ਸਿੰਘ ਸੰਧੂ
(+917589431402)