ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੇ ਹਨ ‘ਨਜ਼ਰੀਆ’ ਅਤੇ ‘ਨਜ਼ਰਅੰਦਾਜ’

08/27/2020 5:15:08 PM

ਹਰਪ੍ਰੀਤ ਕੌਰ 
ਹਿੰਦੀ ਮਿਸਟ੍ਰੈੱਸ, 9041073310

ਨਜ਼ਰੀਆ ਅਤੇ ਨਜ਼ਰਅੰਦਾਜ ਇਹ ਦੋ ਸ਼ਬਦ ਸਾਡੀ ਜ਼ਿਦਗੀ ਬਦਲ ਦੇਣ ਦੀ ਤਾਕਤ ਰੱਖਦੇ ਹਨ। ਜੇਕਰ ਮਨੁੱਖ ਨਾ ਪੱਖੀ ਨਜ਼ਰੀਆ ਰੱਖਦਾ ਹੈ ਅਤੇ ਹਰ ਛੋਟੀ-ਛੋਟੀ ਗੱਲ ਨਾਲ ਪ੍ਰੇਸ਼ਾਨ ਹੋ ਜਾਂਦਾ ਹੈ ਤਾਂ ਉਹ ਜ਼ਿੰਦਗੀ ਵਿੱਚ ਕਦੀ ਵੀ ਖੁਸ਼ ਨਹੀਂ ਰਹਿ ਸਕਦਾ। ਉਹ ਹਰ ਛੋਟੀ ਜਿਹੀ ਗੱਲ ਤੋਂ ਪਰੇਸ਼ਾਨ ਹੋ ਕੇ ਭਵਿੱਖ ਬਾਰੇ ਨਾਂਹ ਪੱਖੀ ਨਜ਼ਰੀਆ ਰੱਖੇਗਾ ਅਤੇ ਸੋਚ ਸੋਚ ਕੇ ਪਰੇਸ਼ਾਨ ਹੁੰਦਾ ਰਹੇਗਾ। 

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇੱਕ ਅਜਿਹੀ ਗੱਲ ਦਾ ਤਣਾਅ, ਜਿਸਦਾ ਹੋਣਾ ਜਾ ਨਾ ਹੋਣਾ ਵੀ ਨਿਸ਼ਚਿਤ ਨਹੀਂ ਹੈ। ਕਿੰਨੀ ਅਜੀਬ ਗੱਲ ਹੈ ਕਿ ਜੋ ਹੋਇਆ ਹੀ ਨਹੀਂ ਤੇ ਸ਼ਾਇਦ ਹੋਵੇਗਾ ਵੀ ਨਹੀਂ, ਉਸ ਬਾਰੇ ਸੋਚ ਕੇ ਅਸੀਂ ਆਪਦਾ ਆਪ ਬੇਚੈਨ ਕਰ ਲਈਏ। ਇਸ ਬੇਚੈਨਾਂ ਨੇ ਕਈ ਅਲਾਮਤਾ ਨੂੰ ਦਾਵਤ ਦੇਣੀ ਹੈ, ਜਿਵੇਂ ਉਨੀਂਦਰਾ, ਸਿਰ ਦਰਦ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਕਈ ਬੀਮਾਰੀਆਂ। ਇਸ ਦੀ ਥਾਂ ਜੇਕਰ ਮਨੁੱਖ ਆਪਣਾ ਨਜ਼ਰੀਆ ਬਦਲ ਕੇ ਛੋਟੀਆਂ ਮੋਟੀਆਂ ਪ੍ਰੇਸ਼ਾਨੀਆਂ ਨੂੰ ਨਜ਼ਰ ਅੰਦਾਜ ਕਰ ਦੇਵੇ ਤਾਂ ਜ਼ਿੰਦਗੀ ਸੁਖਾਵੀਂ ਤੇ ਖੁਸ਼ਗਵਾਰ ਹੋ ਜਾਏਗੀ।

200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)

ਨਜ਼ਰੀਆ ਬਦਲਣ ਨਾਲ ਨਜ਼ਾਰੇ ਬਦਲ ਜਾਂਦੇ ਹਨ। ਨਜ਼ਰੀਆ ਬਦਲਣ ਨਾਲ ਸਾਡੀ ਸੋਚ ਦਾ ਰੁੱਖ ਬਦਲ ਜਾਂਦਾ ਹੈ। ਛੋਟੀ ਜਿਹੀ ਸਮੱਸਿਆ ਦਰਪੇਸ਼ ਆਉਣ ’ਤੇ ਕਿਸਮਤ ਨੂੰ ਦੋਸ਼ ਦੇਣ ਵਾਲੇ ਸਦਾ ਢਹਿੰਦੀ ਕਲਾ ਵਿੱਚ ਹੀ ਰਹਿੰਦੇ ਹਨ। ਮੈਂ ਅਕਸਰ ਵੇਖਿਆ ਕਿ ਜੇਕਰ ਸਕੂਟਰ ਪੈਂਚਰ ਹੋ ਜਾਵੇ ਤਾਂ ਵੀ ਕਹਿਣਗੇ, “ਮੇਰੀ ਤਾਂ ਕਿਸਮਤ ਹੀ ਖਰਾਬ ਹੈ।” ਦੱਸੋ ਕਿਸਮਤ ਦਾ ਇਸ ਵਿੱਚ ਕੀ ਦੋਸ਼ ਹੈ। ਮਸ਼ੀਨਰੀ ਹੈ ਕਦੇ ਵੀ ਖਰਾਬ ਹੋ ਸਕਦੀ ਹੈ। ਸਮੱਸਿਆ ਨੂੰ ਤੁਰੰਤ ਹੱਲ ਕਰਨ ਦਾ ਢੰਗ ਲੱਭਣ ਦੀ ਬਜਾਏ ਇਹ ਨਾਂਹ ਪੱਖੀ ਨਜ਼ਰੀਆ ਸਾਡੇ ਸਰੀਰ ’ਤੇ ਵੀ ਬਹੁਤ ਅਸਰ ਪਾਉਂਦਾ ਹੈ। ਚਾਹੀਦਾ ਹੈ ਕਿ ਹੌਂਸਲਾ ਬਣਾਈ ਰੱਖੀਏ ਤੇ ਪ੍ਰੇਸ਼ਾਨੀ ਦਾ ਹੱਲ ਲੱਭੀਏ।

ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ

ਠੀਕ ਇਸੇ ਤਰ੍ਹਾਂ ਕੁੱਝ ਗੱਲਾਂ ਨੂੰ ਨਜ਼ਰ ਅੰਦਾਜ ਕਰ ਦੇਣਾ ਵੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਦੇਖ ਕੇ ਅਣਡਿੱਠ ਕਰਨਾ ਵੀ ਇਕ ਕਲਾ ਹੈ, ਗੱਲਾਂ ਨੂੰ ਬਹੁਤੀ ਹਵਾ ਦੇ ਕੇ ਅਸੀਂ ਆਪਣਾ ਜੀਉਣਾ ਦੁਸ਼ਵਾਰ ਕਰ ਲੈਂਦੇ ਹਾਂ। ਛੋਟੀ ਜਿਹੀ ਗੱਲ ਨੂੰ ਜੇਕਰ ਨਜ਼ਰ ਅੰਦਾਜ ਕਰ ਦਈਏ ਤਾਂ ਕਈ ਵਾਰ ਵੱਡੇ ਹਾਦਸੇ ਨਹੀਂ ਵਾਪਰਦੇ। ਘਰੇਲੂ ਪਰਿਵੇਸ਼ ਵਿੱਚ ਜੇਕਰ ਨੂੰਹ ਸੱਸ ਇੱਕ ਦੂਜੇ ਨੂੰ ਗੱਲ ਨਾਪਸੰਦ ਹੋਣ ਤੇ ਨਜ਼ਰ ਅੰਦਾਜ ਕਰ ਦੇਣ ਤਾਂ ਘਰ ਟੁੱਟਣ ਦੀ ਨੜੌਬਤ ਨਹੀਂ ਆਉਂਦੀ।

ਕੈਨੇਡਾ ਸਟੂਡੈਂਟ ਵੀਜ਼ਾ: 12ਵੀਂ ਤੋਂ ਬਾਅਦ ਗੈਪ ਹੈ ਤਾਂ ਡਿਗਰੀ ਤੋਂ ਬਾਅਦ ਵੀ ਸਾਬਿਤ ਹੋ ਸਕਦੈ ਵਰਦਾਨ

ਦਫਤਰੀ ਮਾਹੌਲ ਵਿੱਚ ਕਈ ਵਾਰ ਖਿੱਝੇ ਹੋਏ ਅਫਸਰ ਆਪਣੇ ਕਰਮਚਾਰੀਆ ਤੇ ਗੁੱਸੇ ਵਿੱਚ ਵਰ੍ਹ ਜਾਂਦੇ ਹਨ ਪਰ ਜੇਕਰ ਅਸੀਂ ਉਨ੍ਹਾਂ ਦੇ ਮਾਨਸਿਕ ਦਬਾਅ ਤੇ ਪਹਿਲੇ ਵਿਹਾਰ ਨੂੰ ਧਿਆਨ ਵਿੱਚ ਰੱਖ ਕੇ ਨਜ਼ਰ ਅੰਦਾਜ ਕਰ ਦੇਈਏ ਤਾਂ ਮਾਹੌਲ ਵਿਗੜਨ ਤੋਂ ਬਚ ਸਕਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਿਸ ਮਾਹੌਲ ਵਿੱਚ ਅਸੀਂ ਇਕੱਠੇ ਵਿਚਰਦੇ ਹਾਂ ਉੱਥੇ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਸਾਨੂੰ ਆਪਣਾ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ। ਕੁੱਝ ਗੱਲਾਂ ਨੂੰ ਨਜ਼ਰ ਅੰਦਾਜ ਕਰਨ ਦੀ ਜ਼ਰੂਰਤ ਹੈ ਫਿਰ ਦੇਖੋ ਕਿਵੇਂ ਮਾਹੌਲ ਖੁਸ਼ਗਵਾਰ ਰਹਿੰਦਾ ਹੈ।

ਚਿਹਰੇ ਦੀ ਖ਼ੂਬਸੂਰਤੀ ਨੂੰ ਸ਼ਿੰਗਾਰਨ ਲਈ ਮੇਕਅਪ ਦਾ ਸਾਮਾਨ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ


 


rajwinder kaur

Content Editor

Related News