ਆ ਬੈਠ ਦਿਲਾਂ ਦੋ ਗੱਲਾਂ ਕਰੀਏ...

09/03/2019 12:05:02 PM

ਆ ਬੈਠ ਦਿਲਾਂ ਦੋ ਗੱਲਾਂ ਕਰੀਏ
ਮੁਲਾਕਾਤ `ਚ ਤਨਹਾਈ ਸ਼ਾਮਿਲ ਕਰੀਏ
ਕੁਝ ਬੋਲ ਤੂ , ਕੁਝ ਮੈਂ ਸੁਣਾਵਾਂ
ਆ ਸਾਂਝ ਦੁੱਖ - ਸੁੱਖ ਦੀ ਪਾਈਏ
ਛੱਡ ਦੇਈਏ ਦੁਨੀਆਦਾਰੀ
ਛੱਡ ਦੇਈਏ ਲੋਭ ਤੇ ਹੰਕਾਰ ....

ਗੱਲਾਂ ਹੋਣ ਬਸ ਤੇਰੀਆਂ ਤੇ ਮੇਰੀਆਂ
ਨਾ ਹੋਈਏ ਮਤਲਬ ਦੇ ਸ਼ਿਕਾਰ
ਬੜੇ ਔਖੇ ਨੇ ਪਹਿਚਾਨਣੇ ਚਿਹਰੇ
ਜਿਹੜੇ ਵਿਚਰਦੇ ਵਿਚ ਸੰਸਾਰ
ਮੂੰਹ ਤੇ ਮਿੱਠੇ , ਵਾਰ ਪਿੱਠ ਪਿੱਛੇ
ਹੁਣ ਤੱਕ ਝੱਲੇ ਨੇ ਕਈ ਹਜ਼ਾਰ .......

ਚੱਲ ਵਹਿ ਜਾਈਏ ਯਾਦਾਂ ਦੇ ਸਾਗਰ ਵਿਚ
ਪਰੋ ਲਈਏ ਮਣਕੇ ਨਿੱਕੀਆਂ ਖੁਸ਼ੀਆਂ ਦੇ
ਨਾ ਹੋਈਆਂ ਜੋ ਪੂਰੀਆਂ ਖਵਾਹਿਸ਼ਾਂ
ਕਰਕੇ ਚੇਤੇ ਨਾ ਹੋ ਉਦਾਸ
ਸੱਚੇ ਦਿਲਾ ਛੱਡ ਸਭ ੳਸ ਪਰਬਰ ਦੀਗਾਰ ......

ਚੱਲ ਮਾਣ ਲੈ ਜਿੰਦਗੀ ਕੁਝ ਪਲ
" ਪ੍ਰੀਤ " ਲਫਜ਼ਾਂ `ਚ ਲੈ ਢਾਲ
ਰੰਗ - ਬਿਰੰਗੇ ਮਹਿਕਾਂ ਵੰਡਦੇ
ਫੁੱਲਾਂ ਵਾਂਗ, ਕਾਗਜ ਤੇ ਦੇ ਸਜਾ

ਪ੍ਰੀਤ ਰਾਮਗੜ੍ਹੀਆ
ਮੋਬਾਇਲ : +918427174139

Aarti dhillon

This news is Content Editor Aarti dhillon