ਮਜਦੂਰ ਦਿਵਸ

Thursday, Nov 16, 2017 - 04:17 PM (IST)

364 ਦਿਨ ਮੇਰੇ ਤੋ ਕੰਮ ਕਰਵਾਇਆ,
ਫੇਰ ਇਕ ਦਿਨ ਆ ਮੇਰਾ ਦਿਵਸ ਮਨਾਇਆ ।
ਪਹਿਲਾ ਤਾ ਮੰਗਿਆ ਪਾਣੀ ਨਾ ਦਿੱਤਾ,
ਅੱਜ ਤਾ ਗਲ ਵਿਚ ਹਾਰ ਵੀ ਪਾਇਆ ।
ਦਿੱਲੀ ਤੋ ਇਕ ਨੇਤਾ ਆਇਆ ।
ਮਜਦੂਰ ਦਿਵਸ ਤੇ ਖੂਬ ਸੁਣਾਇਆ ।
ਹੱਕਾ ਲਈ ਖੜਾਂਗੇ , ਥੋਡੇ ਲਈ ਲੜਾਂਗੇ ,
ਮੇਰੇ ਸਾਹਬ ਨੇ ਵੀ ਸੀ ਲੈਕਚਰ ਗਾਇਆ ।
ਜਾਦੇ ਵੇਲੇ ਸਾਹਬ ਮੈਨੂੰ ਮਿਲ ਗਿਆ,
ਕਹਿੰਦਾ ਅੱਜ ਦਾ ਕੰਮ ਵੀ ਕੱਲ੍ਹ ਇਕੱਠਾ ਕਰਲੀ,
ਮੈ ਤਨਖਾਹ ਕੱਟ ਲੈਣੀ, ਜੇ ਕੰਮ ਨਾ ਮੁਕਾਇਆ,
ਜਾਂ ਜੇ ਕੰਮ ਤੇ ਨਾ ਆਇਆ ।
ਮਜਦੂਰ ਦਿਵਸ ਦਾ ਮੈਨੂੰ ਕੀ ਫਾਇਦਾ,
ਮੈਥੋ ਤਾ ਦੁਗਣਾ ਕੰਮ ਕਰਵਾਇਆ ।
ਆਖੇ “ਅਵਤਾਰ“ ਜਰਾ ਬੈਠ ਕੇ ਸੋਚੋ ,
ਏਹ ਕਾਹਦਾ ਮਜਦੂਰ ਦਿਵਸ ਮਨਾਇਆ ।
ਅਵਤਾਰ ਸਿੰਘ ਪੁੱਤਰ ਵਿਜੇ ਸਿੰਘ
ਪਿੰਡ ਤੇ ਡਾਕ ਰੁੜਕੀ, ਜ਼ਿਲਾਂ ਫਤਿਹਗੜਹ ਸਾਹਿਬ, ਪੰਜਾਬ,147104 
ਫੋਨ 8699807004


Related News