ਕਵਿਤਾ ਖਿੜਕੀ : ਕਰਵਾ ਚੌਥ

11/04/2020 3:50:57 PM

ਕਰਵਾ ਚੌਥ

ਗੱਲ ਸੁਣ ਇੱਕ ਮੇਰੀ ਭਾਗਵਾਨੇ,
ਜੋ ਕਹਿਣਾ ਪਾ ਲੈ ਵਿੱਚ ਖਾਨੇ,
ਬੇਫ਼ਿਕਰੀ ਹੋ ਕੇ ਖੁਸ਼ ਰਹਿ,
ਐਵੇਂ ਵਜ਼ਨ ਦਿਮਾਗ ’ਤੇ ਧਰੀ ਨਾ,
ਮੈਨੂੰ ਵਰਤਾਂ ਨਾਲ ਨਹੀਂ ਕੁੱਝ ਹੋਣਾ, 
ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,

ਲਵਾ ਦੇਣਾ ਪੇਕਿਆਂ ਦਾ ਇੱਕ ਰੂਟ,
ਦਵਾ ਦੇਣਾ ਮਹਿੰਗਾ ਸੋਹਣਾ ਸੂਟ,
ਜੋ ਕਹੇਗੀ ਮਿਲੂ ਤੈਨੂੰ ਹਰ ਚੀਜ਼,
ਮੰਗੀ ਹੱਸਕੇ ਕਿਸੇ ਗੱਲੋਂ ਡਰੀ ਨਾ,
ਮੈਨੂੰ ਵਰਤਾਂ ਨਾਲ ਨਹੀਂ ਕੁੱਝ ਹੋਣਾ, 
ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,

ਤੂੰ ਤਾਂ ਬਹੁਤ ਮਿੱਠੀਏ ਪੜ੍ਹੀ ਲਿਖੀ,
ਪਰ ਕੋਈ ਗੱਲ ਵੱਖਰੀ ਨਾ ਦਿਸੀ,
ਐਵੇਂ ਲੱਗਕੇ ਲੋਕਾਂ ਦੇ ਪਿੱਛੇ,,
ਗਲਤ ਜਿਹਾ ਹੁੰਗਾਰਾ ਭਰੀ ਨਾ,
ਮੈਂਨੂੰ ਵਰਤਾਂ ਨਾਲ ਨਹੀਂ ਕੁੱਝ ਹੋਣਾ, 
ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,

ਤੂੰ ਤਾਂ ਕਰਦੀ ਪਿਆਰ ਮੈਨੂੰ ਵਾਹਲਾ,
ਮੰਨਦਾ ਇਹ ਗੱਲ ਮੱਖਣ ਸ਼ੇਰੋਂ ਵਾਲਾ,
ਲਾ ਕੇ ਮੋਢੇ ਨਾਲ ਮੋਢਾ ਤੁਰਨਾ,
ਤੂੰ ਪਾਖੰਡ ਜਿਹੇ ਇਹ ਕਰੀ ਨਾ,
ਮੈਂਨੂੰ ਵਰਤਾਂ ਨਾਲ ਨਹੀਂ ਕੁੱਝ ਹੋਣਾ, 
ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ
ਸੰਪਰਕ 98787-98726

ਪੜ੍ਹੋ ਇਹ ਵੀ ਖ਼ਬਰ - Karwa Chauth 2020 : ਜਾਣੋ ਕਰਵਾਚੌਥ ਮੌਕੇ ਤੁਹਾਡੇ ਸੂਬੇ ਜਾਂ ਸ਼ਹਿਰ ''ਚ ਕਦੋਂ ਨਿਕਲੇਗਾ ‘ਚੰਦਰਮਾ’

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਪਿਆਰ ਦੀ ਰੁੱਤੇ 

ਪੱਤਝੜ ਆਈ ਬਹਾਰ ਦੀ ਰੁੱਤੇ 
ਸੱਜਣ ਤੁਰ ਗਏ ਪਿਆਰ ਦੀ ਰੁੱਤੇ 

ਚੇਹਰਾ ਮੁਰਝਾਇਆਂ ਬੁੱਲਾਂ ਉੱਤੇ ਸਿਕਰੀ ਆਈ
ਗਲ਼ ਬਾਹਵਾਂ ਪਾ ਕੇ ਸਾਡੇ ਸਾਥੋਂ ਯਾਰ ਨੇ ਰੁੱਸੇ 

ਦਿਲ ਟੁੱਟਿਆਂ ਅੱਖੀਆਂ ਵਿੱਚੋਂ ਅੱਥਰੂ ਵਹਿੰਦੇ 
ਵਿੱਚ ਜਵਾਨੀ ਸਾਡੇ ਲੋਕੋ ਲੇਖ ਨੇ ਸੁੱਤੇ 

ਅਸੀਂ ਤੇਰੇ ਪੈਰਾਂ ਦੀ ਧੂੜ ਹਾਂ ਸੱਜਣਾਂ 
ਤੇਰਾ ਪੂਰਾ ਹੱਕ ਸੀ ਸਾਡੀ ਰਗ ਰਗ ਉੱਤੇ 

ਦੂਰ ਗਿਆ ਅੱਖੀਓ ਉਹਲੇ ਹੋਇਆ ਮਹਿਰਮ 
ਸੰਧੂਆਂ ਗੁਆਚ ਗਏ ਅੱਜ ਮੋਤੀ ਸੁੱਚੇ। 

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ 
9465818158


rajwinder kaur

Content Editor

Related News