ਵਿਲੱਖਣ ਜੀਵਨ ਵਾਲਾ, ਕਰਮਯੋਗੀ ਨੈਸ਼ਨਲ ਅਵਾਰਡੀ ਅਧਿਆਪਕ-ਸ੍ਰੀ ਗੁਲਸ਼ਨ ਕੁਮਾਰ ਵੋਹਰਾ

09/12/2018 5:10:53 PM

ਪਿਤਾ ਕੈਪਟਨ ਐਸ.ਆਰ. ਵੋਹਰਾ ਦੇ ਘਰ ਅਤੇ ਮਾਤਾ ਸ੍ਰੀ ਮਤੀ ਵਿਮਲਾ ਵੋਹਰਾ ਦੀ ਕੁੱਖੋਂ 3 ਜੂਨ 1955 ਈ: ਨੂੰ ਮੇਰਠ ਕੈਂਟ ਵਿਖੇ ਜਨਮੇ ਸ੍ਰੀ ਗੁਲਸ਼ਨ ਕੁਮਾਰ ਦਾ ਜੀਵਨ ਬਹੁਤ ਹੀ ਵਿਲੱਖਣ ਭਰਭੂਰ ਅਤੇ ਕਰਮਯੋਗੀ ਅਧਿਆਪਕ ਵਾਲਾ ਰਿਹਾ ਹੈ।ਉਹ ਆਪਣੇ ਦਾਦਾ-ਦਾਦੀ ਦਾ ਇਕਲੋਤਾ ਪੋਤਰਾ ਸੀ ਇਸ ਲਈ ਪੜ੍ਹਾਈ ਲਈ ਉਹਨਾਂ ਨੇ ਗੁਲਸ਼ਨ ਨੂੰ ਆਪਣੇ ਪਾਸ ਪੰਜਾਬ ਵਿਚ ਖੰਨਾ ਸ਼ਹਿਰ ਵਿਖੇ ਰੱਖ ਲਿਆ। ਇਹ ਇਸ ਲਈ ਵੀ ਜ਼ਰੂਰੀ ਸੀ ਕਿ ਉਹਨਾਂ ਦੇ ਪਿਤਾ ਜੀ ਦਾ ਭਾਰਤੀ ਸੈਨਾ ਵਿਚ ਹੋਣ ਕਾਰਣ ਵਾਰ-ਵਾਰ ਤਬਾਦਲਾ ਹੁੰਦਾ ਰਹਿੰਦਾ ਸੀ। ਇਸ ਤਰ੍ਹਾਂ ਵੋਹਰਾ ਜੀ ਦਾ ਜੀਵਨ ਖੰਨੇ ਦੀਆਂ ਗਲੀਆਂ ਵਿਚ ਗੁਜ਼ਰਿਆਂ ਅਤੇ ਉਹਨਾਂ ਨੇ ਦਸਵੀਂ ਜਮਾਤ ਏ.ਐਸ ਹਾਇਰ ਸਕੈਂਡਰੀ ਸਕੂਲ ਖੰਨਾ ਤੋਂ ਪਾਸ ਕੀਤੀ ਫਿਰ ਉਹ ਆਪਣੇ ਪਿਤਾ ਜੀ ਕੋਲ ਭੁਪਾਲ ਚਲੇ ਗਏ ਅਤੇ ਗਿਆਰਵੀਂ ਜਮਾਤ ਭੁਪਾਲ ਤੋਂ ਪਾਸ ਕੀਤੀ। 

ਇਸ ਤੋਂ ਬਾਅਦ ਉਹਨਾਂ 1975 ਈ: ਵਿਚ ਰਿਜ਼ਨਲ-ਕਾਲਜ ਆਫ਼ ਐਜੂਕੇਸ਼ਨ ਭੁਪਾਲ ਤੋਂ ਬੀ.ਏ,ਬੀ.ਐਡ (ਇੰਗਲਿਸ) ਪਾਸ ਕੀਤੀ।ਆਪਣੀ ਪੜ੍ਹਾਈ ਨੂੰ ਜਾਰੀ ਰੱਖਦਿਆਂ ਉਹਨਾਂ ਐਮ.ਏ (ਇੰਗਲਿਸ਼) ਅਤੇ ਅਤੇ ਐਮ.ਐਡ ਦੀਆਂ ਡਿੱਗਰੀਆਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ।  

ਇਸ ਤੋਂ ਬਾਅਦ ਉਹਨਾਂ ਨੂੰ 1976 ਈ: ਵਿਚ ਅਰੁਨਾਚਲ ਪ੍ਰਦੇਸ਼ ਵਿਚ, ਦੁਰ-ਦੁਰਾਡੇ ਦੇ ਪੇਂਡੂ ਖੇਤਰ ਵਿਚ ਇਕ ਹਾਈ ਸਕੂਲ ਵਿਚ ਨੌਕਰੀ ਮਿਲ ਗਈ ਜਿੱਥੋਂ ਦਾ ਤਜ਼ਰਬਾ ਉਹਨਾਂ ਦੇ ਜੀਵਨ ਲਈ ਅਚੰਭਿਤ ਰਿਹਾ ਕਿਉਂਕਿ ਇੱਥੇ ਉਹਨਾਂ ਨੇ ਆਦਿ ਵਾਸੀਆਂ ਦੇ ਬੱਚਿਆਂ ਨੂੰ ਪੜ੍ਹਾਇਆ ਜਿਹਨਾਂ ਤੋਂ ਉਹਨਾਂ ਨੂੰ ਵਿਸ਼ੇਸ਼ ਸਨੇਹ ਮਿਲਿਆ। 

1979 ਈ: ਵਿਚ ਉਹ ਕੇਂਦਰੀ ਵਿਦਿਆਲਿਆ, ਵਿਚ ਨਵੇਂ ਸਿਰੇ ਤੋਂ ਅਧਿਆਪਕ ਦੀ ਨੌਕਰੀ ਕਰਨ ਲੱਗੇ। ਫਿਰ ਇਹ ਨੌਕਰੀ ਲਗਾਤਾਰ ਜਾਰੀ ਰਹੀ ਅਤੇ 1974 ਵਿਚ ਉਹਨਾਂ ਨੂੰ ਪਹਿਲਾਂ ਵਿਸ਼ੇਸ਼ ਅਵਾਰਡ '' ਕੇ.ਵੀ.ਐਸ ਨੈਸ਼ਨਲ ਇਨਸੈਂਟਿਵ ਅਵਾਰਡ'' ਮਿਲਿਆ। ਇਸੇ ਤਰ੍ਹਾਂ 2004 ਈ: ਵਿੱਚ ਉਹਨਾਂ ਨੇ ਭਾਰਤ ਸਰਕਾਰ ਦੁਆਰਾ ਕੇ.ਵੀ.ਐਸ ਵੱਲੋਂ ਈਰਾਨ ਜਾਣ ਲਈ ਚੁਣਿਆ ਗਿਆ। ਈਰਾਨ ਵਿੱਚ ਉਹ ਸਰਕਾਰੀ ਖਰਚੇ ਪਰ ਇੰਗਲਿਸ਼ ਪੜ੍ਹਾਉਣ ਦਾ ਕੰਮ ਕਰਦੇ ਰਹੇ ਜਿੱਥੇ ਉਹਨਾਂ ਪਾਸ 12 ਦੇਸ਼ਾਂ ਦੇ ਬੱਚੇ ਪੜ੍ਹਦੇ ਸਨ। 2007 ਈ: ਵਿਚ ਉਹ ਵਾਪਸ ਭਾਰਤ ਆ ਕੇ ਫਿਰ ਕੇਂਦਰੀ ਵਿਦਿਆਲਾ ਵਿਚ ਨੌਕਰੀ ਕਰਦੇ ਰਹੇ। ਸੰਨ 2004 ਈ: ਵਿਚ ਉਹਨਾਂ ਨੂੰ ''ਨੈਸ਼ਨਲ ਅਵਾਰਡ ਫਾਰ ਸਕੂਲ ਟੀਚਰਜ਼'' ਦਾ ਅਵਾਰਡ ਮਿਲਿਆ ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਪ੍ਰਦਾਨ ਕੀਤਾ ਗਿਆ। ਇਸ ਅਵਾਰਡ ਸਦਕਾ ਉਹਨਾਂ ਨੂੰ ਦੋ ਸਾਲ ਲਈ ਨੌਕਰੀ ਵਿਚ ਵਾਧਾ ਹੋਣ ਉਪਰੰਤ ਉਹ 2017 ਈ. ਵਿਚ ਰਿਟਾਇਰ ਹੋਏ ਅਤੇ ਉਹ 1982 ਤੋਂ ਆਪਣੇ ਚੰਡੀਗੜ੍ਹ ਵਾਲੇ ਮਕਾਨ ਵਿਖੇ ਚੰਡੀਗੜ੍ਹ ਹੀ ਰਹਿ ਰਹੇ ਸਨ। ਇਸ ਸਮੇਂ ਉਹਨਾਂ ਨੂੰ ਹੋਰ ਦੂਜੀਆਂ ਸੰਸਥਾਵਾਂ ਵਲੋਂ ਵੀ ਅਨੇਕ ਵਾਰ ਸਨਮਾਨਿਤ ਕੀਤਾ ਗਿਆ ਅਤੇ ਉਹ ਉੱਚ ਪੱਧਰੀ ਅਧਿਆਪਕ ਸਿਖਲਾਈ ਕੋਰਸਾਂ ਲਈ ਰੀਸੋਰਸ਼ ਪਰਸਨ ਦਾ ਕੰਮ ਵੀ ਕਰਦੇ ਰਹੇ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਉਰਦੂ ਪ੍ਰਮੋਜ਼ ਪੀ੍ਰਖਿਆ ਪਾਸ ਕੀਤੀ ਜੋ ਪੰਜਾਬ ਭਾਸ਼ਾ ਵਿਭਾਗ ਵਲੋਂ ਕਰਵਾਈ ਜਾਂਦੀ ਹੈ। ਅੱਜਕਲ ਉਹ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਅਕਾਲ ਅਕੈਡਮੀਆਂ ਲਈ ਡਿਪਟੀ ਜ਼ੋਨਲ ਡਾਇਰੈਕਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ37-ਡੀ,
ਚੰਡੀਗੜ੍ਹ, ਮੋ: 9876452223