ਭਾਰਤੀ ਲੋਕਾਈ ਅਤੇ ਓਪਰੀ ਸ਼ੈਅ...

09/24/2019 12:22:37 PM

ਵਿਦੇਸ਼ੀ ਲੋਕਾਈ ਤਰੱਕੀ ਵਾਲੇ, ਨਵੇਂ ਹੀ ਢੰਗ ਅਪਣਾ ਰਹੀ ਏ,
ਭਾਰਤੀ ਲੋਕਾਂ ਤਾਈਂ ਹਰ ਦਮ, ਓਪਰੀ ਸ਼ੈਅ ਸਤਾ ਰਹੀ ਏ।
ਵਿਦੇਸ਼ੀ ਕੰਮ 'ਤੇ ਜਾਣ ਲੱਗਣ, ਤਾਂ ਛਿੱਕ ਕਿਸੇ ਨੂੰ ਆਉਂਦੀ ਨਾ,
ਕੋਈ ਬਿੱਲੀ ਕੰਮ ਜਾਣ ਵਕਤ, ਰਸਤਾ ਵੀ ਕੱਟ ਦਿਖਾਉਂਦੀ ਨਾ,
ਭਾਰਤੀਆਂ ਦੀ ਛਿੱਕ ਮਾਸੀ, ਬੂਹੇ ਵਿੱਚ ਨਾਕਾ ਲਾ ਬੈਠੀ,
ਗਰੀਬ ਦਾ ਕੰਮ ਵਿਗਾੜਨ ਦੇ ਲਈ, ਬਿੱਲੀ ਰਾਹ 'ਚ ਆ ਰਹੀ ਏ..
ਵਿਦੇਸ਼ੀ ਲੋਕਾਈ ਤਰੱਕੀ ਵਾਲੇ...
ਮੜ੍ਹੀ-ਮਸਾਣੀ ਭਾਰਤ ਦੇ ਵਿੱਚ, ਵੀ ਤਾਂ ਚੰਨ ਚੜ੍ਹਾ ਰਹੀ ਏ,
ਫ਼ੁਕਰਿਆਂ ਤਾਈ ਕੁਝ ਨਾ ਆਖੇ, ਭੋਲਿਆਂ ਕੋਲੇ ਆ ਰਹੀ ਏ,
ਓਪਰੀ ਸ਼ੈਅ ਮਸ਼ਹੂਰ ਬੜੀ, ਇੰਡੀਆ ਵਿੱਚ ਮਹਿਲ ਬਣਾ ਬੈਠੀ,
ਇੰਡੀਆਂ ਦੇ ਲੋਕਾਂ ਤੋਂ ਆਪਣੀ, ਰੋਜ਼ੀ-ਰੋਟੀ ਚਲਾ ਰਹੀ ਏ..
ਵਿਦੇਸ਼ੀ ਲੋਕਾਈ ਤਰੱਕੀ ਵਾਲੇ...
ਖ਼ਾਲੀ ਭਾਂਡਾ ਇੰਡੀਆ ਦੇ ਵਿੱਚ, ਬੜੇ ਹੀ ਗੇੜੇ ਕੱਢਦਾ ਏ,
ਮੂੰਹ ਵੱਟਦਾ ਤੇ ਵੱਟੇ ਕਚੀਚੀ, ਕੰਮ ਵਿਗਾੜ ਕੇ ਛੱਡਦਾ ਏ,
ਮਿੱਠਾ ਖਾ ਕੇ ਤੁਰੀ ਉਹ ਘਰ 'ਚੋਂ, ਸੂਗਰ ਨੂੰ ਅਪਣਾ ਬੈਠੀ..
ਇÎੰਡੀਆ ਵਿੱਚ ਵਸਦੀ ਲੋਕਾਈ, ਦਿਲ ਦੇ ਵਹਿਮ ਵਧਾ ਰਹੀ ਏ..
ਵਿਦੇਸ਼ੀ ਲੋਕਾਈ ਤਰੱਕੀ ਵਾਲੇ...
ਆਪੇ ਬਣੇ ਭਗਵਾਨਾਂ ਦਾ, ਟੋਲਾ ਇੰਡੀਆਂ ਵਿੱਚ ਵਸਦਾ ਏ,
ਪਾਣੀ ਵੀ ਨਾ ਮੰਗਣ ਲੋਕੀ, ਐਸਾ ਉ੍ਹਨ੍ਹਾਂ ਨੂੰ ਡਸਦਾ ਏ,
ਉਪਾਏ ਕਰਨ ਲਈ, ਮੁਰਗੇ, ਆਂਡੇ, ਦੇਸ਼ੀ ਕੁੱਕੜ ਮੰਗਾ ਬੈਠੀ..
ਲੋਕਾਈ ਵਹਿਮਾਂ-ਭਰਮਾਂ 'ਤੇ, ਆਪਣੀ ਕਮਾਈ ਲਾ ਰਹੀ ਏ..
ਵਿਦੇਸ਼ੀ ਲੋਕਾਈ ਤਰੱਕੀ ਵਾਲੇ...
ਕਾਲੇ ਇਲਮਾਂ, ਜਾਦੂ-ਟੂਣਿਆਂ, ਇੰਡੀਆ ਡੇਰਾ ਲਾਇਆ ਏ,
ਕੱਢਣ ਵਾਸਤੇ ਭੂਤ-ਚੁੜੇਲਾਂ, ਪਰਸ਼ੋਤਮ ਕਲਮ ਉਠਾਇਆ ਏ,
ਫ਼ੂਕ ਮਾਰ ਜਦ ਮੰਤਰ ਪੜ੍ਹਿਆ, ਦੁਨੀਆਂ ਬੁਰਾ ਮਨਾ ਬੈਠੀ..
ਧਾਲੀਵਾਲੀਏ ਸਰੋਏ ਨਾਲ, ਇਹ ਦੁਨੀਆਂ ਵੈਰ ਕਮਾ ਰਹੀ ਏ..
ਵਿਦੇਸ਼ੀ ਲੋਕਾਈ ਤਰੱਕੀ ਵਾਲੇ...

ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348

Aarti dhillon

This news is Content Editor Aarti dhillon