ਭਾਰਤ ਵਿਚ ਲੋਕ ਰਾਜ ਦਾ ਜਾਣੋ ਕੱਚ ਅਤੇ ਸੱਚ

08/17/2020 5:18:29 PM

ਭਾਰਤ ਵਰਸ਼ 1947 ਵਿਚ ਅਜ਼ਾਦ ਹੋਇਆ 70 ਸਾਲ ਗੁਜ਼ਰ ਗਏ ਹਨ ਪਰ ਲੋਕਾਂ ਨੂੰ ਆਜ਼ਾਦੀ ਦੀ ਪਰਿਭਾਸ਼ਾ ਹੁਣ ਤਕ ਸਮਝ ਨਹੀਂ ਆਈ। ਆਜ਼ਾਦੀ ਮਿਲਦੇ ਹੀ ਭਾਰਤ ਗ਼ਰੀਬੀ ਬੇਰੁਜ਼ਗਾਰੀ ਤੇ ਅਣਪੜ੍ਹਤਾ ਦਾ ਸ਼ਿਕਾਰ ਤਾਂ ਹੋ ਗਿਆ, ਨਾਲ ਹੀ ਖੇਤੀਬਾੜੀ ਦੇ ਹਾਲਾਤ ਬਹੁਤ ਵਧੀਆ ਨਹੀਂ ਸਨ। ਭਾਰਤ ਦਾ ਕੁੱਲ ਮਿਲਾ ਕੇ ਆਧਾਰ ਦੇਖਿਆ ਜਾਵੇ ਖੇਤੀਬਾੜੀ ਹੀ ਹੈ, ਕਿਉਂਕਿ 60 ਫੀਸਦੀ ਤੋਂ ਵੱਧ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਆਜ਼ਾਦੀ ਦੇ ਨਾਲ ਭੁੱਖ-ਮਰੀ ਦੇ ਮਾਰੇ ਲੋਕ ਵਿਚਾਰੇ ਬਣ ਕੇ ਆਪਣੀ ਮਿਹਨਤ ਮਸੱਕਤ ਕਰਨ ਵਿਚ ਲੱਗ ਗਏ। ਕੀ ਗੁਲਾਮੀ? ਕੀ ਆਜ਼ਾਦੀ? ਉਨ੍ਹਾਂ ਕੋਲ ਸੋਚਣ ਦਾ ਸਮਾਂ ਹੀ ਨਹੀਂ ਸੀ।

ਪੜ੍ਹੋ ਇਹ ਵੀ ਖਬਰ - ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

ਆਜ਼ਾਦੀ ਦੀ ਲੜਾਈ ਨਾਲ ਜੁੜੇ ਕੁਝ ਨੇਤਾ ਉਪਰਲੀ ਸਰਕਾਰ ਹੇਠਲੀ ਸਰਕਾਰ ਵਿੱਚ ਮੁਖੀ ਬਣਨ ਲੱਗੇ। ਵੋਟ ਕਿਸਨੂੰ ਪਾਉਣੀ ਹੈ? ਕਿਸ ਨੂੰ ਨਹੀਂ? ਪਰਚੀਆਂ ਬਣਾਉਣ ਲੱਗ ਪਏ। ਪਿੰਡ ’ਚ ਕੁਝ ਚਲਾਕ ਕਿਸਮ ਦੇ ਮੋਢੀ ਹੁੰਦੇ ਸਨ, ਜਿਨ੍ਹਾਂ ਦਾ ਸਿਆਸੀ ਪਾਰਟੀਆਂ ਨਾਲ ਮੇਲ ਜੋਲ ਹੁੰਦਾ ਸੀ। ਅਜਿਹਾ ਸ਼ਹਿਰਾਂ ਵਿੱਚ ਵੀ ਸੀ। ਕੁਝ ਲੋਕ ਆਪਣੇ ਨਾਮ ਨਾਲ ਆਜ਼ਾਦੀ ਘੁਲਾਟੀਆ ਲਗਾ ਲੈਂਦੇ ਸੀ। ਆਪਣੀ ਅਮੀਰੀ ਨੂੰ ਵੀ ਰਾਜਨੀਤੀ ਦਾ ਆਧਾਰ ਬਣਾ ਲੈਂਦੇ ਸੀ। ਗਰੀਬ ਵਿਚਾਰੇ ਆਪਣੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਬਿਨਾਂ ਸੋਚੇ ਸਮਝੇ ਵੋਟ ਪਾ ਦਿੰਦੇ ਸੀ। ਆਮ ਜਨਤਾ ਮਿਹਨਤ ਦਾ ਲੜ ਫੜ ਕੇ ਆਪਣੇ ਪੇਟ ਭਰਨ ਜੋਗੇ ਹੋ ਗਏ। ਹਰੀ ਕ੍ਰਾਂਤੀ ਨਾਲ ਅਨਾਜ ਦੇ ਭੰਡਾਰ ਭਰ ਗਏ।

ਆਪਣੀ ਸਿਹਤ ਤੇ ਪੜ੍ਹਾਈ ਵੱਲ ਵੀ ਜਨਤਾ ਨੇ ਧਿਆਨ ਦੇਣਾ ਚਾਲੂ ਕੀਤਾ ਪਰ ਰਾਜਨੀਤੀ ਤੋਂ ਕੋਰੇ ਸਨ। ਆਜ਼ਾਦੀ ਤੋਂ ਬਾਅਦ ਇੱਕ ਦੋ ਸਿਆਸੀ ਪਾਰਟੀਆਂ ਖਾਸ ਸਨ, ਜਿਨਾਂ ਵਿੱਚੋਂ ਕੁਝ ਕੁਰਸੀ ਨਾ ਮਿਲਣ ਕਰਕੇ ਜਾਂ ਰੁੱਸ ਕੇ ਆਪਣੀ ਛੋਟੀ ਮੋਟੀ ਪਾਰਟੀ ਬਣਾ ਲੈਂਦੇ ਸਨ। 1977 ਦੇ ਦਹਾਕੇ ਤੱਕ ਭਾਰਤ ਆਰਥਿਕ ਤੌਰ ’ਤੇ ਬਹੁਤ ਮਜ਼ਬੂਤ ਹੋ ਗਿਆ। ਸਿਆਸੀ ਪਾਰਟੀਆਂ ਦੇ ਆਗੂਆਂ ਦੇ ਤੇਜ਼ ਦਿਮਾਗ ਨੇ ਨਵੀਂ ਕਾਢ ਕੱਢੀ ਅਤੇ ਪਾਰਟੀਆਂ ਨੂੰ ਧਰਮਾਂ ਨਾਲ ਜੋੜ ਦਿੱਤਾ, ਕਿਉਂਕਿ ਲੋਕ ਪੜ੍ਹ ਲਿਖ ਕੇ ਸਮਝਦਾਰ ਹੋ ਗਏ ਸਨ।

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਨੇਤਾਵਾਂ ਨੂੰ ਸੁਆਲ ਕਰਨ ਜੋਗੇ ਹੋਏ ਹੀ ਸਨ ਪਰ ਇਨ੍ਹਾਂ ਨੇ ਧਰਮ ਦਾ ਹਾਰ ਆਪਣੇ ਗਲ ਵਿੱਚ ਸ਼ਿੰਗਾਰ ਲਿਆ। ਸਿਆਸੀ ਪਾਰਟੀਆਂ ਕੁਰਸੀ ਸੰਭਾਲੀ ਬੈਠੀਆਂ ਹਨ। ਕੁਝ ਚਾਲਾਕ ਆਗੂਆਂ ਨੇ ਜਾਤਾਂ ਨੂੰ ਆਪਣੀ ਪਾਰਟੀ ਦਾ ਇੱਕ ਮੁੱਦਾ ਬਣਾ ਲਿਆ। ਭਾਰਤ ਵਰਸ਼ ਦੀ ਜਨਤਾ ਨੇ ਗੁਲਾਮੀ ਦਾ ਜੂਲਾ ਲਾਹ ਕੇ ਭਾਈਚਾਰੇ ਨਾਲ ਖ਼ੁਸੀ ਵੱਸ ਰਹੇ ਸੀ ਪਰ ਨੇਤਾਵਾਂ ਨੂੰ ਕਦੇ ਵੀ ਕਿਸੇ ਦੀ ਖ਼ੁਸ਼ੀ ਰਾਸ ਨਹੀਂ ਆਉਂਦੀ। ਧਰਮ ਤੇ ਜਾਤਾਂ ਤਹਿਤ ਆਪਣੀ ਕੁਰਸੀ ਨੂੰ ਮਜ਼ਬੂਤ ਬਣਾਉਣ ਲਈ ਜਨਤਾ ਨੂੰ ਪਾੜਨ ਦਾ ਇੱਕ ਸੋਹਣਾ ਉਪਰਾਲਾ ਕਰ ਲਿਆ। ਸਾਡੇ ਨੇਤਾ ਅੰਗਰੇਜ਼ਾਂ ਨਾਲ ਮਿਲ ਕੇ ਆਜ਼ਾਦੀ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪਾੜਾ ਖੜ੍ਹਾ ਕਰ ਗਏ ਸੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਦੋ ਧਰਮਾਂ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣਾ ਆਧਾਰ ਬਣਾ ਲਿਆ। ਘੱਟ ਗਿਣਤੀ ਧਰਮ ਤੇ ਜਾਤਾਂ ਦੇ ਲੋਕ, ਜਿਸ ਪਾਰਟੀ ਵੱਲ ਆਪਣਾ ਫਾਇਦਾ ਵੇਖਦੇ ਵੋਟ ਪਾ ਦਿੰਦੇ ਪਰ ਆਪਣੀ ਵੋਟ ਦੀ ਸਮਝ ਹਾਲਾਂ ਤੱਕ ਆਈ ਨਹੀਂ ਸੀ। ਸਿਆਸੀ ਪਾਰਟੀਆਂ ਲੋਕਾਂ ਤੇ ਸਾਡੇ ਦੇਸ਼ ਦਾ ਖਜ਼ਾਨਾ ਸ਼ਰੇਆਮ ਲੁੱਟਦੇ ਸਨ। ਅੰਗਰੇਜ਼ ਧਰਮ ਦੇ ਆਧਾਰ ’ਤੇ ਭਾਰਤ ਦੇ ਦੋ ਟੁਕੜੇ ਤਾਂ ਕਰ ਗਏ ਸੀ ਪਰ ਫਿਰ ਵੀ ਆਪਣੀ ਕਮਾਈ ਨੂੰ ਪ੍ਰਫੁੱਲਤ ਰੱਖਣ ਲਈ ਗੁਆਂਢੀ ਮੁਲਕ ਨਾਲ ਅਮਰੀਕਾ ਤੇ ਸਾਡੇ ਨਾਲ ਰੂਸ ਨੇ ਦੋਸਤੀ ਗੰਢੀ। ਉਹ ਸਿਰਫ ਹਥਿਆਰ ਵੇਚਣ ਲਈ ਧਰਮ ਦਾ ਬੀਜ ਬੀਜ ਕੇ ਗਏ ਸਨ। ਉਸ ਬੀਜ ਵਿੱਚੋਂ ਲੜਾਈਆਂ ਪੈਦਾ ਹੋਈਆਂ। ਅਮੀਰ ਮੁਲਕਾਂ ਨੇ ਧਨ ਜੋੜ ਲਿਆ। ਆਪਾਂ ਨੂੰ ਕੰਗਾਲ ਕਰ ਦਿੱਤਾ।

ਆਜ਼ਾਦੀ ਤੋਂ ਬਾਅਦ ਸੱਤਰ ਦੇ ਦਹਾਕੇ ਤੱਕ ਪਾਰਟੀ ਇੱਕ ਸੀ, ਜੋ ਕੁਰਸੀ ਉੱਤੇ ਬਿਨਾਂ ਕਿਸੇ ਡਰ ਤੋਂ ਕੁੰਡਲੀ ਮਾਰੀ ਬੈਠੀ ਸੀ। ਲੋਕਾਂ ਨੂੰ ਖੁਸ਼ ਰੱਖਣ ਲਈ ਨਾਅਰੇ ਦੇ ਦਿੱਤੇ ਜਾਂਦੇ ਸਨ। ਗਰੀਬੀ ਬੇਰੁਜ਼ਗਾਰੀ ਮਹਿੰਗਾਈ ਮੁੱਖ ਮੁੱਦਾ ਸੀ। ਸਾਨੂੰ ਇਸ ਵਾਰ ਰਾਜ ਭਾਗ ਸੰਭਾਲ ਦੇਵੋ, ਸਾਰਾ ਕੁਝ ਠੀਕ ਹੋ ਜਾਵੇਗਾ। ਰਾਜ ਕਰਦੀ ਪਾਰਟੀ ਨੇ 1977 ਦੇ ਦਹਾਕੇ ਵਿੱਚ ਕਾਨੂੰਨਾਂ ਨਾਲ ਖਿਲਵਾੜ ਕਰਨਾ ਚਾਲੂ ਕੀਤਾ ਤਾਂ ਲੋਕਾਂ ਦੀ ਆਵਾਜ਼ ਉੱਠੀ। ਰਾਜ ਕਰਦੀ ਪਾਰਟੀ ਕੋਲੇ ਪੂਰਨ ਸ਼ਕਤੀ ਸੀ, ਜਿਸ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਚੋਣਾਂ ਹੋਈਆਂ ਸਥਾਪਤ ਪਾਰਟੀ ਨੂੰ ਕੁਰਸੀ ਤੋਂ ਹੱਥ ਧੋਣੇ ਪਏ। ਦੂਸਰੀ ਪਾਰਟੀ ਦਾ ਨਾਮ ਹੀ ਵੱਖ ਸੀ ਪਰ ਤਰੀਕੇ ਸਾਰੇ ਉਹੀ ਸਨ। ਧਰਮਾਂ ਦੇ ਮਸਲੇ ਰਾਸ਼ਟਰੀ ਪੱਧਰ ਤੇ ਮਸਜਿਦ ਦਾ ਮਸਲਾ ਖੜ੍ਹਾ ਕੀਤਾ। 

ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ

ਹਿੰਦੂ ਤੇ ਮੁਸਲਮਾਨਾਂ ਦਾ ਪੱਕੇ ਤੌਰ ’ਤੇ ਤੋੜ ਵਿਛੋੜਾ ਕਰਵਾ ਦਿੱਤਾ। ਅੱਜ ਤੱਕ ਧੱਕੇ ਨਾਲ ਲਗਾਏ ਹੋਏ ਧਾਰਮਿਕ ਬੀਜ ਵਿੱਚੋਂ ਕੁਰਸੀ ਨਿਕਲਦੀ ਹੈ। ਬਦਲ ਬਦਲ ਕੇ ਪਾਰਟੀਆਂ ਕੁਰਸੀ ’ਤੇ ਬੈਠਦੀਆਂ ਰਹਿੰਦੀਆਂ ਹਨ। ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਦਿਨੋ ਦਿਨ ਵਧਦੀ ਜਾ ਰਹੀ ਹੈ। ਪੰਜਾਬ ਖੇਤੀ ਵਿੱਚ ਬਹੁਤ ਅੱਗੇ ਸੀ। ਇੱਥੇ ਖ਼ਾਲਿਸਤਾਨ ਦਾ ਬੀਜ ਬੀਜ ਦਿੱਤਾ, ਜੋ ਬਹੁਤ ਜਲਦੀ ਪੁੰਗਰਿਆ। ਹੁਣ ਤੱਕ ਛੋਟੇ ਛੋਟੇ ਬੂਟੇ ਪੈਦਾ ਹੁੰਦੇ ਜਾ ਰਹੇ ਹਨ। ਪੰਜਾਬ ਵਿੱਚ ਧਰਮ ਦੇ ਨਾਂ ’ਤੇ ਘਰੇਲੂ ਜੰਗ ਜਾਰੀ ਹੈ। ਹਰੀ ਕ੍ਰਾਂਤੀ ਪ੍ਰਫੁੱਲਤ ਕਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਨੇ ਮੁੱਖ ਤੌਰ ’ਤੇ ਵਰਤਿਆ।

ਪੜ੍ਹੋ ਇਹ ਵੀ ਖਬਰ - ਸਮਾਂ ਨਹੀਂ ਬਦਲਿਆ ਸਗੋਂ ਇਨਸਾਨਾਂ ਦੀ ਸੋਚ ਹੀ ਬਦਲ ਗਈ ਏ!

ਹਰੀ ਕ੍ਰਾਂਤੀ ਨੇ ਪੰਜਾਬ ਦੇ ਖਾਣੇ ਦੇ ਖਜ਼ਾਨੇ ਤਾਂ ਭਰਪੂਰ ਕਰ ਦਿੱਤੇ ਪਰ ਪੰਜਾਬ ਦੇ ਕਿਸਾਨ ਕਰਜ਼ਾਈ ਹੋ ਗਏ। ਹਰੀ ਕ੍ਰਾਂਤੀ ਵਿੱਚ ਕੰਪਨੀਆਂ ਨੂੰ ਮਜ਼ਬੂਤ ਕਰਨ ਲਈ ਕਰਜ਼ੇ ਦੇ ਮੂੰਹ ਖੋਲ੍ਹ ਦਿੱਤੇ, ਜੋ ਕਿਸਾਨਾਂ ਲਈ ਖੁਦਕੁਸ਼ੀਆਂ ਦਾ ਕਾਰਨ ਬਣ ਗਏ। ਹੁਣ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਹਾਲ ਬੇਹਾਲ ਹੈ, ਜਿਸ ਬਾਰੇ ਅਸੀਂ ਭਲੀ ਭਾਂਤ ਜਾਣਦੇ ਹਾਂ। ਸਿਆਸੀ ਪਾਰਟੀਆਂ ਨੇ ਸਬਸਿਡੀਆਂ ਨੂੰ ਸਾਡੇ ਲਈ ਭੀਖ ਬਣਾ ਕੇ ਪੰਜਾਬ ਦਾ ਲੱਕ ਤੋੜ ਦਿੱਤਾ ਹੈ। ਧਰਮ ਅਸੀਂ ਖੁਦ ਬਣਾਏ ਹਨ, ਜੋ ਸਾਨੂੰ ਹੀ ਖਤਮ ਕਰ ਰਹੇ ਹਨ ਪਰ ਧਰਮ ਤੋਂ ਅੱਗੇ ਵੱਧ ਕੇ ਰਾਜਨੀਤਿਕ ਪਾਰਟੀਆਂ ਨੇ ਧਾਰਮਿਕ ਸਥਾਨ ਬਣਾ ਕੇ ਆਪਣੇ ਵੋਟ ਬੈਂਕ ਨੂੰ ਹੋਰ ਮਜ਼ਬੂਤ ਕਰ ਲਿਆ। ਸ਼ਹਿਰਾਂ ਵਿੱਚ ਲੋਕ ਆਪਣੇ ਵਪਾਰ ਤੇ ਧਰਮ ਨੂੰ ਵੇਖ ਕੇ ਵੋਟ ਪਾਉਂਦੇ ਹਨ। ਪਿੰਡਾਂ ਵਿੱਚ ਪੇਂਡੂ ਸੱਭਿਆਚਾਰ ਸਿਆਸੀ ਪਾਰਟੀਆਂ ਨੇ ਖੇਰੂੰ ਖੇਰੂ ਕਰ ਦਿੱਤਾ। ਇੱਕ ਪਿੰਡ ਵਿੱਚ ਪੰਜ ਪੰਜ ਧਾਰਮਿਕ ਸਥਾਨ ’ਤੇ ਏਨੀਆਂ ਕੁ ਪਾਰਟੀਆਂ ਦਾ ਰੰਗ ਚੜ੍ਹਾ ਦਿੱਤਾ ਕਿ ਪਿੰਡ ਵਾਲੇ ਆਪਣਾ ਭਵਿੱਖ ਭੁੱਲ ਕੇ ਪਾਰਟੀ ਤੇ ਧਰਮ ਨੂੰ ਪਹਿਲ ਦਿੰਦੇ ਹਨ। ਹੁਣ ਰਾਜਨੀਤੀ ਨੂੰ ਚਤੁਰ ਲੋਕਾਂ ਨੇ ਮੁੱਖ ਧੰਦਾ ਤੇ ਰੁਜ਼ਗਾਰ ਬਣਾ ਲਿਆ ਹੈ।

ਪ੍ਰਸ਼ਾਸਨ ਵਿੱਚ ਕੁਰਸੀਆਂ ’ਤੇ ਬੈਠੇ ਰਿਟਾਇਰਮੈਂਟ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਨਾਲ ਗੰਢ ਤੁੱਪ ਕਰ ਲੈਂਦੇ ਹਨ। ਫ਼ਿਲਮੀ ਹੀਰੋ ਤੇ ਗਾਇਕ ਜਿਨ੍ਹਾਂ ਦਾ ਨਾਮ ਲੋਕਾਂ ਵਿੱਚ ਪਹਿਲਾਂ ਹੀ ਸਥਾਪਤ ਹੁੰਦਾ ਹੈ, ਜਦੋਂ ਆਪਣਾ ਕੰਮ ਕਾਰ ਢਿੱਲਾ ਵਿਖਾਈ ਦਿੰਦਾ ਹੈ ਤਾਂ ਝੱਟ ਕਿਸੇ ਪਾਰਟੀ ਦਾ ਪੱਲਾ ਫੜ ਲੈਂਦੇ ਹਨ। ਉਨ੍ਹਾਂ ਨੂੰ ਸਿਆਸਤ ਦਾ ਇੱਲ ਕੁੱਕੜ ਪਤਾ ਨਹੀਂ ਹੁੰਦਾ ਅਤੇ ਭਾਰਤ ਆਪਣੀਆਂ ਵੋਟਾਂ ਉਸ ਦੀ ਪ੍ਰਸਿੱਧੀ ਦੇ ਹੱਕ ਵਿੱਚ ਦੇ ਦਿੰਦਾ ਹੈ। ਨਤੀਜਾ ਜਿੱਤੇ ਹੋਏ ਹੀਰੋਆਂ ਤੇ ਗਾਇਕਾਂ ਨੂੰ ਬਾਅਦ ’ਚ ਗੁੰਮਸ਼ੁਦਾ ਦੀ ਤਲਾਸ਼ ਦੇ ਬੋਰਡ ਲਗਾ ਕੇ ਲੱਭਦੇ ਰਹਿੰਦੇ ਹਨ। ਭਾਰਤ ਵਿੱਚ ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਦਾ ਮੁੱਖ ਕਾਰਨ ਧੜਾਧੜ ਵਧ ਰਹੀ ਆਬਾਦੀ ਹੈ। ਕੁਝ ਕੁ ਫੀਸਦੀ ਲੋਕ ਆਪਣੀ ਆਰਥਿਕ ਸਥਿਤੀ ਦੇਖ ਕੇ ਪਰਿਵਾਰ ਨਿਯੋਜਨ ਅਪਣਾਉਂਦੇ ਹਨ। ਬਾਕੀ ਤਾਂ ਬੱਚੇ ਰੱਬ ਦੀ ਦੇਣ ਹਨ। ਸਾਡੀ ਧਰਤੀ ਦੀ ਸੀਮਾ ਰੁਜ਼ਗਾਰ ਸੀਮਤ ਹਨ। ਬੇਰੁਜ਼ਗਾਰੀ ਗਰੀਬੀ ਤੇ ਮਹਿੰਗਾਈ ਦੇ ਧਰਨੇ ਲਾਉਣੇ ਅਸੀਂ ਜਾਣਦੇ ਹਾਂ।

ਪੜ੍ਹੋ ਇਹ ਵੀ ਖਬਰ - ਕੀ ਖ਼ੁਦਕੁਸ਼ੀ ਕਰ ਲੈਣਾ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਾਂ ਜ਼ਿੰਦਗੀ ਜਿਉਣਾ?

ਸਿਆਸੀ ਪਾਰਟੀਆਂ ਤੇ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਕਮਜ਼ੋਰ ਹੋਣ ਦਾ ਕਾਰਨ ਵਧਦੀ ਆਬਾਦੀ ਹੈ ਇਸ ਬਾਰੇ ਕੌਣ ਸੋਚੇਗਾ ਸਾਡਾ ਗੁਆਂਢੀ ਮੁਲਕ ਚੀਨ ਵਿੱਚ ਆਬਾਦੀ ਕਾਬੂ ਕਰਨ ਲਈ ਕਾਨੂੰਨ ਲਾਗੂ ਕਰ ਦਿੱਤਾ।  ਜਿਸ ਨਾਲ ਆਬਾਦੀ ਠੀਕ ਹੋ ਗਈ। ਉਹ ਦਿਨ ਦੂਰ ਨਹੀਂ, ਜਿਸ ਦਿਨ ਚੀਨ ਦੁਨੀਆਂ ਦੀ ਆਬਾਦੀ ਵਿੱਚ ਸਭ ਤੋਂ ਅੱਗੇ ਸੀ। ਕੁਝ ਕੁ ਸਾਲਾਂ ਤੱਕ ਸਭ ਤੋਂ ਵੱਧ ਜਨਗਣਨਾ ਵਿੱਚ ਅਸੀਂ ਅੱਗੇ ਹੋਵਾਂਗੇ। ਸਾਡੀਆਂ ਸਰਕਾਰਾਂ ਆਪਣੇ ਰਾਜ ਕਰਨ ਵਾਲੇ ਨੇਤਾਵਾਂ ਲਈ ਮੋਟੀ ਤਨਖਾਹ ਤੇ ਪੈਨਸ਼ਨ ਦਾ ਕਾਨੂੰਨ ਬਣਾਉਂਦੇ ਰਹੇ। ਰਾਜਨੀਤੀ ਹੁਣ ਵਿਰਾਸਤ ਬਣ ਗਈ ਹੈ। ਡਾਕਟਰ ਤੇ ਇੰਜੀਨੀਅਰ ਦੇ ਬੱਚੇ ਡਾਕਟਰ-ਇੰਜੀਨੀਅਰ ਬਣਦੇ ਵੇਖੇ ਹਨ, ਕਿਉਂਕਿ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ਪਰ ਲੀਡਰਾਂ ਨੂੰ ਕੋਈ ਡਿਗਰੀ ਦੀ ਜ਼ਰੂਰਤ ਨਹੀਂ। ਤੁਸੀਂ ਕਿਸੇ ਲੀਡਰ ਦੇ ਬੱਚੇ ਹੋਣੇ ਚਾਹੀਦੇ ਹੋ, ਬਾਪ ਦੀ ਕੁਰਸੀ ਤੁਹਾਡੀ ਆਪਣੀ ਹੋਵੇਗੀ। ਹਿੱਕ ਦੇ ਜ਼ੋਰ ਨਾਲ ਲੈਂਦੇ ਹਨ।

ਜਨਤਾ ਦੀ ਭਲਾਈ ਲਈ ਕਾਨੂੰਨ ਬਹੁਤ ਘੱਟ ਬਣਦੇ ਹਨ। ਉਹ ਵੀ ਇੰਨੇ ਜਟਿਲ ਤੇ ਮੁਸ਼ਕਲ ਹਨ, ਕਿ ਜਨਤਾ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਉਠਾ ਸਕਦੀ। ਕਈ ਚੋਣਾਂ ਜਿੱਤ ਚੁੱਕੇ ਨੇਤਾ ਪੰਜ ਸੱਤ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ। ਮੇਰੇ ਖਿਆਲ ਅਨੁਸਾਰ ਆਪਣਾ ਬਜਟ ਸਭ ਤੋਂ ਵੱਧ ਨੇਤਾਵਾਂ ਦੀਆਂ ਪੈਨਸ਼ਨਾਂ ਤੇ ਤਨਖ਼ਾਹਾਂ ਵਿੱਚ ਹੀ ਲੱਗ ਜਾਂਦਾ ਹੋਵੇਗਾ। ਮੁੱਕਦੀ ਗੱਲ - ਸਾਡੇ ਨੇਤਾਵਾਂ ਦਾ ਚਿੱਠਾ ਖੋਲ੍ਹ ਕੇ ਬੈਠ ਗਿਆ, ਜੋ ਕਦੇ ਖਤਮ ਹੋਣ ਵਾਲਾ ਨਹੀਂ। ਅੱਜ ਜ਼ਰੂਰਤ ਹੈ ਅਸੀਂ ਆਪਣੀ ਵੋਟ ਦੀ ਕੀਮਤ ਜਾਨਣ ਲੱਗ ਜਾਈਏ। ਸਭ ਤੋਂ ਜ਼ਰੂਰੀ ਹੈ ਸਿਹਤ ਤੇ ਸਿੱਖਿਆ ਅਸੀਂ ਆਪਣੇ ਨੇਤਾਵਾਂ ਤੋਂ ਇਸ ਦੀ ਮੰਗ ਕਿਉਂ ਨਹੀਂ ਕਰਦੇ।

ਅਸੀਂ ਕਿਉਂ ਸਕੂਲਾਂ ਤੇ ਹਸਪਤਾਲਾਂ ਉਸਾਰਨ ਲਈ ਸਰਕਾਰਾਂ ਨੂੰ ਮਜਬੂਰ ਨਹੀਂ ਕਰਦੇ। ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਤੇ ਭੀਖ ਰੂਪੀ ਆਟਾ ਤੇ ਦਾਲ ਲੈਣਾ ਬੰਦ ਕਰੋ। ਰਾਖਵੀਆਂ ਨੌਕਰੀਆਂ ਤੇ ਰਾਜਨੀਤਿਕ ਚੋਣਾਂ ਲਈ ਸੀਟਾਂ ਅਸੀਂ ਕਿਉਂ ਲਈਏ। ਅਸੀਂ ਇਨਸਾਨ ਹਾਂ ਇਨਸਾਨ ਬਣ ਕੇ ਵੇਖੋ। ਸਰਕਾਰ ਇਨਸਾਨਾਂ ਦੀ ਬਣੇਗੀ। ਜਿਹੜੇ ਜਾਣ ਕੇ ਮੁੱਦੇ ਖੜ੍ਹੇ ਕਰਕੇ ਆਪਣੀਆਂ ਵੋਟਾਂ ਲੈਂਦੇ ਹਨ ਉਨ੍ਹਾਂ ਨੂੰ ਕਾਨੂੰਨ ਪੜ੍ਹਾਓ ਤੇ ਜਦੋਂ ਵੋਟਾਂ ਲੈਣ ਆਉਂਦੇ ਹਨ ਉਨ੍ਹਾਂ ਤੋਂ ਹਲਫ਼ਨਾਮਾ ਲਿਖ ਕੇ ਲਵੋ ਕਿ ਸਾਡੇ ਦੇਸ਼ ਰਾਜ ਤੇ ਸਾਡੇ ਇਲਾਕੇ ਲਈ ਇਹ ਕੰਮ ਕਰਨਾ ਹੋਵੇਗਾ। ਜਦੋਂ ਹਲਫਨਾਮੇ ਦਾ ਪਟਾ ਇਨ੍ਹਾਂ ਦੇ ਗਲ ਵਿੱਚ ਪੈ ਜਾਵੇਗਾ ਤਾਂ ਲੋਕ ਰਾਜ ਦੇ ਅਰਥ ਆਪਣੇ ਆਪ ਸਥਾਪਤ ਹੋ ਜਾਣਗੇ।

ਨੇਤਾਵਾਂ ਲਈ ਸਿੱਖਿਆ ਤੇ ਉਮਰ ਦੀ ਸੀਮਾ ਤੈਅ ਹੋਣੀ ਚਾਹੀਦੀ ਹੈ। ਜਨਤਾ ਕਿਉਂ ਚੁੱਪ ਹੈ। ਧਰਮ ਜਾਤਾਂ ਸਬਸਿਡੀਆਂ ਰਾਖਵੇਂ ਪਣ ਨੂੰ ਜਦੋਂ ਤੱਕ ਨਹੀਂ ਛੱਡੋਗੇ, ਰਾਜਨੀਤਕ ਪਾਰਟੀਆਂ ਬਦਲ ਬਦਲ ਕੇ ਕੁਰਸੀਆਂ ’ਤੇ ਬੈਠੀਆਂ ਰਹਿਣਗੀਆਂ। ਅਸੀਂ ਭੀਖ ਮੰਗਦੇ ਰਹਾਂਗੇ। ਸੋ ਰਾਜਨੀਤੀ ਛੱਡੋ, ਸ਼ੁੱਧ ਇਨਸਾਨ ਬਣੋ। ਇਨਕਲਾਬ ਸਾਹਮਣੇ ਕੰਧ ’ਤੇ ਉੱਕਰਿਆ ਹੋਇਆ ਹੈ ਪੜ੍ਹ ਕੇ ਤਾਂ ਵੇਖੋ। 

PunjabKesari

ਰਮੇਸ਼ਵਰ ਸਿੰਘ ਪਟਿਆਲਾ 
ਸੰਪਰਕ ਨੰਬਰ -9914880392


rajwinder kaur

Content Editor

Related News