ਆਜ਼ਾਦੀ ਦਿਵਸ ’ਤੇ ਵਿਸ਼ੇਸ਼: ਕੀ ਅਸੀਂ ਸੱਚਮੁਚ ਅਜ਼ਾਦ ਹਾਂ?

08/15/2022 7:52:22 PM

ਅੱਜ ਅਸੀਂ ਇਸ ਮੀਲ ਪੱਥਰ ਨੂੰ ਮਨਾ ਰਹੇ ਹਾਂ, ਆਓ ਗੱਲ ਕਰੀਏ ਕਿ ਸਾਨੂੰ ਭਾਰਤੀਆਂ ਨੂੰ ਆਜ਼ਾਦੀ ਦੇ ਸ਼ਬਦਾਂ ਤੋਂ ਕੀ ਪਤਾ ਹੈ ? 

ਸਾਡੇ ਕੋਲ ਰਿਸ਼ਵਤ ਲੈਣ ਦੀ ਆਜ਼ਾਦੀ ਹੈ, ਸਾਡੇ ਕੋਲ ਸਾਰੇ ਨਿਯਮਾਂ ਨੂੰ ਤੋੜਨ ਦੀ ਆਜ਼ਾਦੀ ਹੈ, ਸਾਡੇ ਕੋਲ ਸਾਰੇ ਉਪ-ਮਿਆਰੀ ਉਤਪਾਦ ਵੇਚਣ ਦੀ ਆਜ਼ਾਦੀ ਹੈ, ਸਾਡੇ ਕੋਲ ਜਨਤਕ ਸੰਪਤੀ ਨੂੰ ਤਬਾਹ ਕਰਨ ਦੀ ਆਜ਼ਾਦੀ ਹੈ ਅਤੇ ਲੋਕਾਂ ਨੂੰ ਮਾਰਨ ਅਤੇ ਲੁੱਟਣ ਦੀ ਆਜ਼ਾਦੀ ਹੈ। ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਅੱਤਵਾਦੀ ਨਿਰਦੋਸ਼ਾਂ ਨੂੰ ਮਾਰ ਰਹੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਸਾਡੇ ਦੇਸ਼ ਦੇ ਨੇਤਾ ਕਿਹਾ ਜਾਂਦਾ ਹੈ, ਉਨ੍ਹਾਂ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਡੇ ਦੇਸ਼ ਦੀ ਅਗਵਾਈ ਕਰਨਗੇ। ਸੰਸਦ ਵਿੱਚ ਇਕ ਦੂਸਰੇ' ਤੇ ਬੈਚ ਅਤੇ ਕੁਰਸੀਆਂ ਸੁੱਟਣ ਦੀ ਅਜਾਦੀ ਮਾਣ ਰਹੇ ਹਨ। ਪਿਛਲੇ 72 ਸਾਲਾਂ ਵਿੱਚ ਅਸੀਂ ਇਹ ਪ੍ਰਾਪਤ ਕੀਤਾ ਹੈ।

ਸਾਨੂੰ ਹਮੇਸ਼ਾਂ ਸਾਡੇ ਅਖੌਤੀ ਸਭਿਆਚਾਰ, ਗੁਣਾਂ ’ਤੇ ਮਾਣ ਹੈ। ਹਮੇਸ਼ਾਂ ਪੱਛਮੀ ਸੱਭਿਆਚਾਰ ਦੀ ਆਲੋਚਨਾ ਕਰਦਾ ਹਾਂ, ਆਓ ਤੁਹਾਨੂੰ ਇੱਕ ਲਾਈਵ ਉਦਾਹਰਨ ਦਿੰਦਾ ਹਾਂ, ਮੇਰੇ ਨਾਲ ਪੜ੍ਹਦੀ ਪੰਜਾਬੀ ਯੂਨੀ ਦੀ ਇਕ ਦੋਸਤ ਨੇ ਇਕ ਕੈਨੇਡੀਅਨ (ਬੇਸਿਕਲੀ ਪੰਜਾਬੀ) ਮੁੰਡੇ ਨਾਲ ਵਿਆਹ ਕੀਤਾ ਪਰ ਕੁਝ ਸਮੇਂ ਬਾਅਦ ਉਸ ਮੁੰਡੇ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਹੋਰ ਦਾਜ ਲੈ ਕੇ ਆਉਣ ਲਈ ਉਸਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਘਰ ਤੋਂ ਬਾਹਰ ਸੁੱਟ ਦਿੱਤਾ। ਉਹ ਵੀ ਇੱਕ ਨਵੇਂ ਦੇਸ਼ ਵਿਚ ਜਿੱਥੇ ਉਹ ਬਿਲਕੁਲ ਇਕੱਲੀ ਸੀ ਪਰ ਉਹ ਗੋਰੇ ਲੋਕ ਜਿੰਨ੍ਹਾਂ ਦੀ ਅਸੀਂ ਆਮ ਤੌਰ 'ਤੇ ਸਮਾਜਿਕ ਕਦਰਾਂ ਕੀਮਤਾਂ ਦੀ ਆਲੋਚਨਾ ਕਰਦੇ ਹਾਂ, ਉਸ ਕੁੜੀ ਨੂੰ ਸੜਕ ਦੇ ਕਿਨਾਰੇ ਤੋਂ ਚੁੱਕਿਆ, ਉਸ ਨੂੰ ਆਸਰਾ ਦਿੱਤਾ, ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਮਜ਼ਬੂਤੀ ਦਿੱਤੀ ਅਤੇ ਕੈਨੇਡੀਅਨ ਸਰਕਾਰ ਨੇ ਕੇਸ ਲੜਨ ਲਈ ਪੈਸੇ ਤੱਕ ਦਿੱਤੇ।

ਭਾਰਤ ਦੇ ਹਰ ਕੋਨੇ ਵਿੱਚ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਸੀ ਮਾਣ ਨਾਲ ਕਹਿੰਦੇ ਹਾਂ, "ਅਸੀਂ ਦੁਨੀਆ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੀਆਂ ਆਰਥਿਕ ਸ਼ਕਤੀਆਂ ਵਿੱਚ ਇੱਕ ਹਾਂ" ਪਰ ਅਸੀਂ ਇਹ ਭੁੱਲ ਜਾਂਦੇ ਹਾਂ,ਕਿ ਅਸੀਂ ਉਨ੍ਹਾਂ ਦੇਸ਼ਾ ਦੀ ਮੁਢਲੀ ਕਤਾਰ ਵਿੱਚ ਹਾਂ, ਜਿਨ੍ਹਾਂ ਕੋਲ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਕੁੱਲ ਵਸੋਂ ਦਾ ਵੱਡਾ ਹਿੱਸਾ ਹੈ। ਲੋਕ ਕਹਿਣਗੇ ਕਿ ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਕਿ ਗਰੀਬਾਂ ਦਾ ਸ਼ੋਸ਼ਣ ਨਾ ਹੋਵੇ। ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਪਰ ਸਾਡੇ ਬਾਰੇ ਕੀ? ਦੂਜੇ ਭਾਰਤੀਆਂ ਦਾ ਸ਼ੋਸ਼ਣ ਰੋਕਣ ਲਈ ਸਾਨੂੰ ਨਿਯਮ ਦੀ ਜ਼ਰੂਰਤ ਕਿਉਂ ਹੈ? ਅਸੀਂ ਕਿਉਂ ਨਹੀਂ ਸੋਚ ਸਕਦੇ ਕਿ ਜ਼ਿੰਦਗੀ ਕਿੰਨੀ ਮੁਸ਼ਕਲ ਹੈ? ਜਾਂ ਕੀ ਅਸੀਂ ਇੰਨੇ ਖ਼ੁਦਗਰਜ਼ ਬਣ ਗਏ ਹਾਂ ਕਿ ਅਸੀਂ ਆਪਣੇ ਫ਼ਾਇਦੇ ਤੋਂ ਇਲਾਵਾ ਕੁਝ ਵੀ ਨਹੀਂ ਦੇਖ ਸਕਦੇ?
            
ਮੈਨੂੰ ਇਹ ਕਹਿਣ ਲਈ ਅਫ਼ਸੋਸ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਣ ਅਤੇ "ਜਨ ਗਨ ਮਨ" ਗਾਉਣ ਨਾਲ ਅਸੀਂ ਭਾਰਤ ਨੂੰ ਅਸਲੀ ਅਰਥਾਂ ਵਿੱਚ ਆਜ਼ਾਦ ਨਹੀਂ ਬਣਾਵਾਂਗੇ। ਸਾਨੂੰ ਬਦਲਣ ਅਤੇ ਕੰਮ ਕਰਨ ਦੀ ਲੋੜ ਹੈ! ਸਾਡੇ ਜੜ੍ਹਾਂ ਤੇ ਵਾਪਸ ਆਉਣ ਲਈ ਅਜੇ ਵੀ ਭਵਿੱਖ ਨੂੰ ਬਦਲਣ ਦਾ ਸਮਾਂ ਹੈ। ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਬਦਲ ਸਕਦੇ ਹਾਂ। ਸ਼ਾਇਦ ਸਵਾਲ ਇਹ ਨਹੀਂ ਕਿ ਸਾਡੇ ਕੋਲ ਇਸ ਨੂੰ ਕਰਨ ਦੀ ਸਮਰੱਥਾ ਹੈ ਜਾਂ ਨਹੀਂ, ਪਰ ਕੀ ਅਸੀਂ ਚੁਣੌਤੀ ਸਵੀਕਾਰ ਕਰਨ ਲਈ ਖੜ੍ਹੇ ਹੋਵਾਂਗੇ?

ਮਨਮੀਤ ਕੱਕੜ 
ਸਪਸ, ਜਸਪਾਲ ਬਾਂਗਰ
ਐੱਮ.ਬੀ.ਏ., ਐੱਮ.ਏ.ਅੰਗਰੇਜੀ
9577440002


rajwinder kaur

Content Editor

Related News