ਮੈਂ ਜਨਮੀ ਤਾਂ ਸੋਗ ਪੈ ਗਿਆ

11/21/2017 6:00:22 PM

ਮੈਂ ਜਨਮੀ ਤਾਂ ਸੋਗ ਪੈ ਗਿਆ
ਸਭ ਨੇ ਮੂੰਹ ਲਮਕਾਇਆ।
ਚੰਗੀ ਚੀਜ ਨਾ ਦਿੱਤੀ ਰੱਬ ਨੇ, ਹਉਕਾ ਲੈ ਕੇ ਰੋਸ ਦਿਖਾਇਆ। ਸ਼ਰੀਂਹ ਤੇ ਨਿੰਮ ਕਿਸੇ ਨਾ ਬੰਨ੍ਹ ਲੈਣ ਵਧਾਈ ਕੋਈ ਨਾ ਆਇਆ।
ਨਾ ਕਿਸੇ ਨੇ ਲੱਡੂ ਵੰਡੇ,
ਨਜ਼ਰ ਦਾ ਟਿੱਕਾ ਕਿਸੇ ਨਾ ਲਾਇਆ। ਮਾਂ ਵੱਲ ਸਾਰੇ ਕੌੜੇ ਝਾਕਣ, ਬੇਦੋਸ਼ੀ ਤੇ ਦੋਸ਼ ਲਗਾਇਆ। ਆਪਣੀ ਆਪਣੀ ਸਭ ਨੂੰ ਪੈ ਗਈ,
ਕਿਸੇ ਨਾ ਉਹਦਾ ਦਰਦ ਵੰਡਾਇਆ। ਸੁਣ,ਦੇਖ ਬੇਕਦਰੀ ਆਪਣੀ,
ਖਿੜਦਾ ਖਿੜਦਾ ਮਨ ਮੁਰਝਾਇਆ।
ਕੀ ਲੈਣਾ ਸੀ ਜੱਗ ਤੇ ਆ ਕੇ,
ਇੱਕ ਵਾਰੀ ਤਾਂ ਮਨ ਪਛਤਾਇਆ। ਗੁਰੂ ਨਾਨਕ ਨੂੰ ਮੱਥੇ ਟੇਕਣ, ਵੱਡਾ ਫੋਟੋ ਘਰ ਵਿੱਚ ਲਾਇਆ। 'ਸੋ ਕਿਊਂ ਮੰਦਾ ਆਖੀਐ'
ਬੱਸ, 'ਆਖਣ ਦੀ ਗੱਲ' ਬਣਾਇ