ਮੈਂ ਬੂਹੇ ਅੱਗੇ ਖੜਦੀ ਰਹੀ''''

11/18/2017 1:42:25 PM

ਨਿੰਮਾ-ਨਿੰਮਾ ਚਾਨਣ, ਨਿਰਮਲ ਦੀਵੇ ਲੋਅ,
ਇਹ ਵੇਲੇ ਦਾ ਪਰਛਾਵਾਂ 'ਤੇ ਉਡੀਕ ਪਾਵੇ ਦਿਲ 'ਚ ਖੋ।
ਅੱਖੀਆਂ ਚਾਰ ਕਰ ਕੇ, ਦਿਲ 'ਚ ਹੋਉਕੇ ਭਰਦੀ ਰਹੀ
ਤੇਰੀ ਨਾ ਕੋਈ ਸਾਰ
ਮੈਂ ਐਵੇਂ ਬੂਹੇ ਅੱਗੇ ਖੜਦੀ ਰਹੀ... !

ਤਸੱਲੀ ਜਿਹੀ ਦੇ ਕੇ ਮਨ ਸਮਝਾਵਾ ਬੜਾ,
ਖੂਹੇ ਤੋਂ ਪਾਣੀ ਭਰਦੀ, ਆਵਾ ਡਰਾ ।
ਤੇਰੇ ਬਿਨਾਂ ਬੈਚੇਨੀ ਜਿਹੀ, ਨਾ ਹੋਸ ਕੋਈ
ਇੱਕ ਥਾਂ ਵੱਲ ਵੇਖਦੀ, ਰਹਾਂ ਹਰ ਸੋਚ 'ਚ ਪਈ
ਫੁਲਕਾਰੀ 'ਚ ਭੁਲੇਖੇ ਨਾਲ ਨਾਮ ਤੇਰਾ ਮੜਦੀ ਰਹੀ
ਤੇਰੀ ਨਾ ਕੋਈ ਸਾਰ
ਮੈਂ ਐਵੇਂ ਬੂਹੇ ਅੱਗੇ ਖੜਦੀ ਰਹੀ... !

ਕਿੱਕਰਾਂ ਵਾਲੇ ਰਾਹੇ ਤੁਰਦੀ ਜਦ ਜਾਵਾਂ ਮੈਂ,
ਪੈਰੀਂ ਚੁਭਦੇ ਰੋੜ,ਝਾਂਜਰ ਜਦ ਛਣਕਾਵਾ ਮੈਂ
ਇਹ ਰੋਗ ਜਿਹਾ ਲੱਗਿਆਂ, ਵਾਰ-ਵਾਰ ਅੜਕ ਦੀ ਜਾਵਾਂ ਮੈਂ
ਨਾਲੇ ਬਾਬਲੇ ਦੀ ਪੱਗ ਲਈ ਸੋਚਾਂ , ਐਵੇਂ ਮਨ ਮਨਮਰਜ਼ੀਆਂ ਵਾਲਾਂ ਕੰਮ ਕਰਦੀ ਰਹੀ
ਤੇਰੀ ਨਾ ਕੋਈ ਸਾਰ
ਮੈਂ ਐਵੇਂ ਬੂਹੇ ਅੱਗੇ ਖੜਦੀ ਰਹੀ... !

ਦਿਲ ਵਟਾਉਣ ਦਾ ਨਈ ਕੋਈ ਫਾਇਦਾ,
ਇਹ ਜਮਨਿਆਂ ਦਿਲ ਲੱਗਿਆਂ ਦੇ ਮੇਲੇ ਨੇ,
ਇਹ ਬੈਚੇਨੀ ਦੇ ਚੱਕਰਾਂ 'ਚ, ਮੈਂ ਹੋ ਪਾਗਲ ਆਪੇ ਧਸ ਦੀ ਗਈ
ਝੂਠੇ ਅਰਮਾਨਾਂ ਦੇ ਜਾਲ 'ਚ ਮੈਂ ਐਵੇਂ ਵੱਝ ਦੀ ਰਹੀ
ਤੇਰੀ ਨਾ ਕੋਈ ਸਾਰ
ਮੈਂ ਐਵੇਂ ਬੂਹੇ ਅੱਗੇ ਖੜਦੀ ਰਹੀ... !
- ਜਮਨਾ ਸਿੰਘ ਗੋਬਿੰਦਗੜ੍ਹੀਆਂ,
- ਸੰਪਰਕ :98724-62794