ਹੱਵਸ ਦੀ ਭੁੱਖ

12/15/2019 4:12:26 PM

ਫਲੈਟ ਚ 5 ਵੀਂ ਮੰਜਿਲ ਤੇ ਇੱਕਲੇ ਰਹਿੰਦੇ ਸ਼ਾਮੇ ਨੇ ,,
ਕੇਰਾਂ ਹੁਸਨ ਭੋਗਣ ਦਾ ਮਨ ਬਣਾ ਲਿਆ ।
ਉਹਨੇ ਭਾੜੇ ਤੇ ਕੁੱੜੀ ਲਿਆਉਣ ਲਈ ,,
ਆਪਣੇ ਫੋਨ ਤੋਂ ਨੰਬਰ ਕੱਡ ਫੋਨ ਲਾ ਲਿਆ ।
ਹਰ ਪਾਸੇ ਕੰਧਾਂ ਤੇ ਛਿੱੜਕ ਤਾ ਇਤਰ ,,
ਤੇ ਬਿਸਤਰਾ ਸੋਹਣੇ ਫੁੱਲਾ ਨਾਲ ਸਜਾ ਲਿਆ ।
ਫੇਰ ਚੇਤਾ ਆਇਆ ਆਪਣੇ ਦੋਸਤ ਰਾਮ ਦਾ ,,
ਅੱਜ ਉਹਨੂੰ ਵੀ ਘਰੇ ਬੁੱਲਾ ਲਿਆ ।
ਰਾਮ ਰਾਹ ਵਿਚ ਹੀ ਜਾ ਰਿਹਾ ਸੀ ਕੰਮ ਤੇ ,,
ਸੁਣਦੀ ਸਾਰ ਮੂੰਹ ਸ਼ਾਮੇ ਦੇ ਘਰ ਵੱਲ ਵਧਾ ਲਿਆ ।
ਐਸਾ ਕਮਲਾ ਹੋਇਆ ਕੰਮ ਕਾਰ ਛੱਡ ਕੇ ਰਾਮ ,,
ਘਰਵਾਲੀ ਨੂੰ ਭੁੱਲ ਅੰਬਰੀ ਚਾਅ ਚੜਾ ਲਿਆ ।
ਇੰਨੇ ਨੂੰ ਕੁੱੜੀ ਸ਼ਾਮੇ ਘਰ ਆ ਗਈ ਤੇ ,,
ਸ਼ਾਮੇ ਨੇ ਉਤਾਰ ਕੱਪੜੇ ਆਪਣਾ ਨੰਬਰ ਲਾ ਲਿਆ ।
ਜੱਦੇ ਉੱਥੇ ਰਾਮ ਵੀ ਆ ਬੈਠ ਗਿਆ ,,
ਮੰਜੇ ਤੇ ਸੀ ਉਹਨੇ ਸਾਹ ਚੜਾ ਲਿਆ ।
ਸ਼ਾਮੇ ਨੇ ਕਮਰੇ ਵੱਲ ਇਸ਼ਾਰਾ ਕੀਤਾ ,,
ਰਾਮ ਨੇ ਵੀ ਝੱਟ ਬੂਹਾ ਖੜਕਾ ਲਿਆ ।
ਨਿਰਬਸਤਰ ਖੜੀ ਜੋ ਕੁੱੜੀ ਅੰਦਰ ,,
ਉਹਨੇ ਇਸ਼ਾਰੇ ਨਾਲ ਰਾਮ ਨੂੰ ਅੰਦਰ ਬੁੱਲਾ ਲਿਆ ।
ਉਹਦਾ ਚਿੱਹਰਾ ਤੱਕ ਕੇ ਰਾਮ ਬੇਹੋਸ਼ ਹੋ ਗਿਆ ,,
ਜਾਪੇ ਜਿਵੇਂ ਉਹਨੇ ਸੱਭ ਕੁੱਝ ਗਵਾ ਲਿਆ ।
ਹੋਸ਼ ਆਈ ਤੇ ਰੋ ਰੋ ਆਖੇ ਇਹ ਮੇਰੀ ਸੱਕੀ ਭੈਣ ਆ ,,
ਕੱਮਲਿਆ ਸ਼ਾਮੇ ਤੂੰ ਇਹ ਕੀ ਕਹਿਰ ਕਮਾ ਲਿਆ ??
ਬਦਨਾਮੀ ਤੋਂ ਡਰਦੀ ਭੈਣ ਬਾਰੀ ਵਿੱਚੋ ਛਾਲ ਮਾਰ ਗਈ ,,
ਘਰੇ ਆ ਰਾਮਾ ਵੀ ਜਹਿਰ ਦੀਆਂ ਗੋਲੀਆਂ ਖਾ ਗਿਆ ।
ਲਾਲਚ ਜਿੱਸਮ ਦੀ ਭੁੱਖ ਦਾ 'ਜੱਸੇ ' ,,
ਭਾਈ ਭੈਣ ਦੇ ਰਿੱਸ਼ਤੇ ਨੂੰ ਅੱਜ ਨੋਚ ਨੋਚ ਖਾ ਗਿਆ ।

ਜੱਸ ਖੰਨੇ ਵਾਲਾ
9914926342


Aarti dhillon

Content Editor

Related News