ਮਨੁੱਖੀ ਜੀਵਣ ’ਚ ਸਦਾ ਚਲਦੀ ਰਹਿੰਦੀ ਹੈ ‘ਜਿੱਤ-ਹਾਰ’ ਪਰ ਦੋਹਾਂ ਤੋਂ ਕੁਝ ‘ਸਿੱਖਣਾ’ ਜ਼ਰੂਰੀ

10/16/2020 6:14:56 PM

ਡਾ. ਪਿਆਰਾ ਲਾਲ ਗਰਗ
9914505009

ਹੁਣੇ ਹੁਣੇ ਤਕਰੀਬਨ 26 ਲੱਖ ਵਿਦਿਆਰਥੀਆਂ ਨੇ ਜੇ. ਈ. ਈ. ਅਤੇ ਨੀਟ ਦੀਆਂ ਸਰਬ ਭਾਰਤੀ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਭਾਗ ਲਿਆ ਹੈ ਅਤੇ ਇਨ੍ਹਾਂ ਦੇ ਨਤੀਜੇ ਵੀ ਆ ਗਏ ਹਨ। ਹਰੇਕ ਪ੍ਰੀਖਿਆ ਵਿੱਚ ਅੱਧੇ ਉਮੀਦਵਾਰ ਸਫਲ ਅਤੇ ਬਾਕੀ ਅੱਧੇ ਅਸਫਲ ਐਲਾਨੇ ਗਏ ਹਨ। ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲਤਾ ਤੇ ਅਸਫਲਤਾ ਦੇ ਮਾਪ ਦੰਡ ਹੀ ਬਦਲ ਦਿੱਤੇ ਗਏ। ਪਹਿਲਾਂ ਇੱਕ ਵਿਗਿਆਨਕ ਅਤੇ ਸਟੀਕ ਵਿਧੀ ਸੀ, ਜਿਸਦਾ ਪ੍ਰੀਖਿਆ ਦੇਣ ਵਾਲਿਆਂ ਦੀ ਗਿਣਤੀ ਨਾਲ ਨਹੀਂ ਸਗੋਂ ਉਨ੍ਹਾਂ ਦੀ ਲਿਆਕਤ, ਗਿਆਨ, ਸਮਝ ਅਤੇ ਪ੍ਰੀਖਿਆ ਵਿੱਚ ਕਾਰਗੁਜਾਰੀ ਦੇ ਆਧਾਰ 'ਤੇ ਨਤੀਜੇ ਨਿੱਕਲਦੇ ਸਨ। 

ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਪਿਛਲੇ ਸਮਿਆਂ ਵਿੱਚ 50 ਫੀਸਦੀ ਨੰਬਰਾਂ ਦੀ ਥਾਂ 50 ਪ੍ਰਸੈਂਟਾਈਲ ਕਰਕੇ ਲਿਆਕਤ, ਮਿਹਨਤ, ਸਮਝ ਅਤੇ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਦੇ ਆਧਾਰ 'ਤੇ ਸਫਲਤਾ ਅਸਫਲਤਾ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਪ੍ਰਣਾਲੀ ਵਿੱਚ ਤਾਂ ਜਿੰਨੇ ਬੱਚੇ ਪ੍ਰੀਖਿਆ ਵਿੱਚ ਬੈਠੇ ਹਨ, ਉਨ੍ਹਾਂ ਵਿੱਚੋਂ ਅੱਧੇ ਯਾਣੀ 50% ਨੂੰ ਤਾਂ ਅਸਫਲ ਐਲਾਨ ਕਰਨਾ ਲਾਜ਼ਮੀ ਹੀ ਹੈ। ਘੱਟ ਨੰਬਰਾਂ ਦੇ ਬਾਵਜੂਦ 50% ਨੂੰ ਸਫਲ ਕਹਿਣਾ ਉਨਾਂ ਹੀ ਲਾਜ਼ਮੀ ਹੈ। ਕਿੱਥੇ ਹੈ ਹਕੀਕੀ ਸਫਲਤਾ ਜਾਂ ਅਸਫਲਤਾ? 

Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

ਇਸ ਵਾਰ ਦੀਆਂ ਇਨ੍ਹਾਂ ਪ੍ਰੀਖਿਆਵਾਂ ਉਪਰ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਲੱਗਦੇ ਰਹੇ ਹਨ। ਅੱਜ ਕੱਲ੍ਹ ਦੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਥਾਪਤ ਕੀਤੀ ਇਸ ਤਰ੍ਹਾਂ ਦੀ ਨਵੀਂ ਵਿਵਸਥਾ ਦੇ ਚਲਦੇ, ਪ੍ਰੀਖਿਆਵਾਂ ਦੀ ਭਰੋਸੇ ਯੋਗਤਾ ਉਪਰ ਪ੍ਰਸ਼ਨ ਚਿੰਨ੍ਹਾਂ ਦੇ ਹੁੰਦੇ ਸੁੰਦੇ, ਸਫਲਤਾ ਅਸਫਲਤਾ ਨੂੰ ਲਿਆਕਤ ਦੀ ਕਮੀ ਮੰਨ ਲੈਣਾ ਕੇਵਲ ਗਲਤ ਪਹੁੰਚ ਨਹੀਂ ਸਗੋਂ ਲਿਆਕਤ ਨਾਲ ਅਨਿਆ ਵੀ ਹੈ ।

Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਮਨੁੱਖੀ ਜੀਵਣ ਵਿੱਚ ਜਿੱਤ ਹਾਰ ਸਦਾ ਹੀ ਚਲਦੀ ਰਹਿੰਦੀ ਹੈ। ਧੁੱਪ ਛਾਂ ਦੀ ਤਰ੍ਹਾਂ ਹੀ ਇਹ ਇੱਕੋ ਸਿੱਕੇ ਦੇ ਦੋ ਪਾਸੇ ਹਨ । ਇਹ ਜੀਵਨ ਦਾ ਸੱਚ ਹੈ, "ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥" ਯਾਨੀ ਜਿੱਤ ਹਾਰ ਤਾਂ ਜੀਵਨ ਦਾ ਸਹਿਜ ਵਰਤਾਰਾ ਹੈ । ਇਸਨੂੰ ਸਹਿਜ ਸੁਭਾਅ ਹੀ ਲੈਣਾ ਬਣਦਾ ਹੈ । ਜਿੱਤ ਅਤੇ ਹਾਰ ਦੋਹਾਂ ਵਿੱਚੋਂ ਸਿੱਖਣਾ ਹੁੰਦਾ ਹੈ। ਜਿਹੜੇ ਜਿੱਤ ਵਿੱਚ ਹੰਕਾਰੀ ਹੋ ਜਾਣ ਜਾਂ ਮਿਹਨਤ ਛੱਡ ਕੇ ਸੁਸਤ ਹੋ ਜਾਣ ਉਹ ਹਾਰ ਨੂੰ ਸੱਦਾ ਦੇ ਰਹੇ ਹੁੰਦੇ ਹਨ। ਹਾਰ ਵਿੱਚ ਜਿਹੜੇ ਹੌਂਸਲਾ ਨਹੀਂ ਹਾਰਦੇ, ਦਿਲ ਨਹੀਂ ਛੱਡਦੇ ਅਤੇ ਅਸਫਲਤਾ ਦੇ ਕਾਰਨਾਂ ਉਪਰ ਨਜਰਸਾਨੀ ਕਰਕੇ, ਘਾਟਾਂ ਕਮਜ਼ੋਰੀਆਂ ਦੂਰ ਕਰਕੇ ਮੰਜ਼ਿਲ ਵੱਲ ਵੱਧਣਾ ਜਾਰੀ ਰੱਖਦੇ ਹਨ ਉਹ ਸਫਲਤਾ ਵੱਲ ਨੂੰ ਪੁਲਾਂਘਾਂ ਪੁੱਟ ਰਹੇ ਹੁੰਦੇ ਹਨ ।

Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਪੜ੍ਹਾਈ ਲਿਖਾਈ ਜਾਂ ਸਿੱਖਣ ਸਿਖਾਉਣ ਵਿੱਚ ਸਫਲਤਾ ਜਾਂ ਅਸਫਲਤਾ ਦੋ ਵੱਖ-ਵੱਖ ਪਹਿਲੂ ਹਨ। ਪ੍ਰੀਖਿਆ ਦੀ ਸਫਲਤਾ ਨੂੰ ਹੀ ਸਭ ਕੁੱਝ ਦੱਸਣ ਵਾਲੇ ਇਸ ਹਕੀਕਤ ਤੋਂ ਮੂੰਹ ਮੋੜ ਲੈਂਦੇ ਹਨ ਕਿ ਜੀਵਨ ਦੇ ਕਿਸੇ ਵੀ ਪਿੜ ਵਿੱਚ ਅਸਫਲਤਾ ਵਿਅਕਤੀ ਨੂੰ ਹਾਰ ਬਰਦਾਸ਼ਤ ਕਰਕੇ ਸਾਬਤ ਕਦਮੀ ਨਾਲ ਮੁੜ ਯਤਨ ਕਰਨ ਦਾ ਮਾਦਾ ਪੈਦਾ ਕਰਦੀ ਹੈ ਅਤੇ ਇੱਕ ਨਵੀਂ ਸਵੇਰ ਦੇ ਅਗਾਜ਼ ਵਾਸਤੇ ਪ੍ਰੇਰਣਾ ਸ੍ਰੋਤ ਬਣਦੀ ਹੈ। ਜਿਸਨੇ ਕਦੀ ਹਾਰ ਬਰਦਾਸ਼ਤ ਨਹੀਂ ਕੀਤੀ ਉਹ ਜਦ ਪਹਿਲੀ ਵਾਰ ਅਚਾਨਕ ਹਾਰ ਦਾ ਮੂੰਹ ਵੇਖਦਾ ਹੈ ਤਾਂ ਢਿੱਗੀ ਢਾਹ ਬੈਠਦਾ ਹੈ, ਹੌਸਲਾ ਛੱਡ ਦਿੰਦਾ ਹੈ ਅਤੇ ਕਈ ਵਾਰ ਤਾਂ ਆਪਣੇ ਆਪ ਨੂੰ ਹੀ ਸਮੇਟ ਦਿੰਦਾ ਹੈ।

ਡਿੱਗ ਡਿੱਗ ਕੇ ਹੀ ਸਵਾਰ ਹੋਣ ਦਾ ਅਖਾਣ ਵੀ ਇਸੇ ਤੱਥ ਵਿੱਚੋਂ ਬਣਿਆ ਹੈ ਕਿ ਅਭਿਆਸ ਦੌਰਾਨ ਜਾਂ ਸਿਖਲਾਈ ਦੌਰਾਨ ਵਾਰ ਵਾਰ ਦੀ ਅਸਫਲਤਾ ਆਖਰ ਵਿੱਚ ਹਕੀਕੀ ਸਫਲਤਾ ਦੀ ਕੁੰਜੀ ਬਣਦੀ ਹੈ।


rajwinder kaur

Content Editor

Related News