ਕਿਵੇ ਭੁਲਾਵਾਂ...........?

04/20/2018 5:34:19 PM

 ਕਿਵੇ ਭੁਲਾਵਾਂ ਪੰਧ ਯਾਦਾਂ ਦੇ,
 ਯਾਦਾਂ ਦੇ ਪੰਧ ਲੰਮੇ ਨੇ,
 ਬਹੁਤ ਤੁਰਿਆਂ ਮੈ ਇੰਨ੍ਹਾਂ ਰਾਹਾਂ ਤੇ,
 ਪਰ ਇੰਨ੍ਹਾਂ ਦੇ ਨਾ ਕੋਈ ਬੰਨੇ ਨੇ।
 ਯਾਦਾਂ ਨੇ ਮੈਨੂੰ ਜਦ ਦਾ ਘੇਰਿਆ,
 ਮੈ ਹੋਇਆ ਤਦ ਤੋ ਉਦਾਸ ਜਿਹਾ,
 ਇਹ ਹਾਲਤ ਮੇਰੀ ਤਦ ਦੀ ਹੋਈ,
 ਜਦੋਂ ਵਿਛੜਿਆ ਕੋਈ ਖਾਸ ਜਿਹਾ,
 ਖਾਸ ਹੁੰਦੇ ਨੇ ਦਿਲ ਦੇ ਨੇੜੇ,
 ਇਹ ਗੱਲ ਵੱਡੇ-ਵੱਡੇ ਮੰਨੇ ਨੇ,
 ਕਿਵੇ ਭੁਲਾਵਾਂ ਪੰਧ ਯਾਦਾਂ ਦੇ,
 ਯਾਦਾਂ ਦੇ ਪੰਧ ਲੰਮੇ ਨੇ,
 ਬਹੁਤ ਤੁਰਿਆਂ ਮੈ ਇੰਨ੍ਹਾਂ ਰਾਹਾਂ ਤੇ,
 ਪਰ ਇੰਨ੍ਹਾਂ ਦੇ ਨਾ ਕੋਈ ਬੰਨੇ ਨੇ।
                ਸੁਰਿੰਦਰ 'ਮਾਣੂੰਕੇ ਗਿੱਲ'
                ਸੰਪਰਕ:8872321000