ਘਰ ਦਾ ਸੁੰਨਾ ਪਿਆ ਵਿਹੜਾ..

08/17/2020 11:43:35 AM

ਗੁਰਜੀਤ ਕੌਰ "ਮੋਗਾ"
Gurjeetkaurwriter@gmail.com

ਵਤਨਾਂ ਦੀ ਯਾਦ ਨੇ ਸਤਾਇਆ ਤਾਂ ਭੈਣ ਹੁਰੀਂ ਵਾਪਸ ਏਥੇ ਘਰ ਆਏ। ਏਥੇ ਹੀ ਉਨ੍ਹਾਂ ਨੂੰ ਭਿਆਨਕ ਬੀਮਾਰੀ ਨੇ ਘੇਰ ਲਿਆ ਤੇ ਉਹ ਸਦੀਵੀ ਵਿਛੋੜਾ ਦੇ ਗਏ। 

ਵਖਤ ਬੀਤਣ ਲੱਗਿਆ। ਵੱਡੀ ਭੈਣ ਦੇ ਦੁਨੀਆਂ ਤੋਂ ਰੁਖਸਤ ਹੋਇਆ ਤਿੰਨ ਮਹੀਨੇ ਬੀਤ ਗਏ ਸੀ। ਉਹ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਰਹਿੰਦੇ ਸਨ।

ਅੱਜ ਵਿਦੇਸ਼ ’ਚੋਂ ਵੱਡੇ ਭਾਜੀ ਦਾ ਫ਼ੋਨ ਆਇਆ। ਮੈਂ ਫਤਹਿ ਬੁਲਾ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ । "ਸਭ ਠੀਕ ਠਾਕ " ਉਨ੍ਹਾਂ ਨੇ ਬੜੀ ਸਹਿਜ ਭਰੀ ਆਵਾਜ਼ ’ਚ ਮੈਨੂੰ ਕਿਹਾ"।

ਮੈਂ ਪੁੱਛਿਆ ਭਾਜੀ! ਦਿਲ ਲੱਗ ਜਾਂਦਾ ਹੈ ਤੁਹਾਡਾ ?

"ਬੱਸ ਲਾਉਣਾ ਹੀ ਪੈਣਾ ਏ, ਬੱਚੇ ਆਪੋ-ਆਪਣੇ ਕੰਮਾਂ ’ਤੇ ਚਲੇ ਜਾਂਦੇ ਆ ਅਤੇ ਮੈਂ ਘਰ ਇਕੱਲਾ ਹੀ ਹੁੰਦਾ ਆ" ਇੰਨੀ ਗਲ ਕਹਿੰਦਿਆਂ ਹੀ ਉਨ੍ਹਾਂ ਦਾ ਮਨ ਭਰ ਆਇਆ। ਥੋੜ੍ਹਾ ਸੰਭਲਣ ਤੋਂ ਬਾਅਦ ਕਹਿੰਦੇ "ਪਿੰਡ ਗੇੜਾ ਮਾਰ ਆਇਓ,  ਜਿਸ ਦਿਨ ਛੁੱਟੀ ਹੋਈ । ਚਾਬੀਆਂ ਗੁਆਂਢੀਆਂ ਦੇ ਘਰ ਹਨ। ਕੁਝ ਚਿਰ ਬਾਅਦ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਮਨ ਘੁੰਮਣ ਘੇਰੀਆਂ ਵਿੱਚ ਪੈ ਗਿਆ। ਅਜੇ ਤਿੰਨ ਕੁ ਮਹੀਨੇ ਹੋਏ ਭੈਣ ਨੂੰ ਸਾਡੇ ਤੋਂ ਵਿਛੜਿਆਂ। ਕਿਵੇਂ ਜਾਵਾਂਗੇ ਉਨ੍ਹਾਂ ਰਾਹਾਂ ’ਤੇ, ਜਿਸ ਪਿੰਡ 'ਚ ਸਾਡੀ ਭੈਣ ਦੀਆਂ ਪੈੜਾਂ ਹੀ ਮਿਟ ਗਈਆਂ ਹੋਣ। ਭੈਣ ਦੀ ਅਣਹੋਂਦ ਨੇ ਕਲੇਜੇ ਧੂਹ ਪਾਈ ਅਤੇ ਅੱਖਾਂ ’ਚੋਂ ਪਾਣੀ ਵਗਣ ਲੱਗ ਪਿਆ।

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਛੋਟੀ ਭੈਣ ਦੇ ਬੋਲ ਯਾਦ ਆਏ। ਭੈਣ ਦੇ ਭੋਗ ਤੋਂ ਆਉਣ ਲੱਗੇ ਉਹ ਰੋਂਦੀ ਕਰਲਾਉਂਦੀ ਬੋਲੀ ਸੀ , "ਅਜ ਆਪਾਂ ਭੈਣ ਦੇ ਘਰ ਅਤੇ ਪਿੰਡ ਨੂੰ ਸਦਾ ਲਈ ਅਲਵਿਦਾ ਕਰ ਚੱਲੇ"। ਭਾਜੀ ਦੇ ਫੋਨ ਨੇ ਬੇਚੈਨ ਕਰ ਦਿੱਤਾ। ਸਦਾ ਲਈ ਛੱਡ ਕੇ ਜਾਣ ਵਾਲਿਆਂ ਦੀ ਜਿਹੜੀ ਕਦੇ ਕਦੇ ਖੋਹ ਪੈਂਦੀ ਆ ਉਸਦਾ ਕਿਤੇ ਪਰਵਾਸ ਨਹੀਂ। ਭਾਵੇਂ ਭੈਣ ਦੇ ਦੋਨੇ ਬੱਚੇ ਵਿਦੇਸ਼ ਦੇ ਵਸਨੀਕ ਹੋ ਗਏ ਸਨ ਤੇ ਕਾਰੋਬਾਰ ਵੀ ਠੀਕ ਸੀ। ਜਦੋਂ ਭੈਣ ਦਾ ਫੋਨ ਆਉਂਦਾ ਤਾਂ ਸਾਡੇ ਨਾਲ ਆਪਣੇ ਅਹਿਸਾਸਾਂ ਦੇ ਅਨੁਭਵਾਂ ਨੂੰ ਸਾਂਝਾ ਕਰਿਆ ਕਰਦੇ ਹੁੰਦੇ ਸੀ। ਦਸਿਆ ਕਰਦੇ ਸੀ ਕਿ ਇੱਥੇ ਵਿਦੇਸ਼ 'ਚ ਸਭ ਕੁਝ ਹੈ। ਬਹੁਤ ਸੋਹਣਾ ਸਵਰਗ ਵਰਗਾ ਹੈ। ਹਰ ਸੁੱਖ ਸਹੂਲਤ ਹੈ ਪਰ ਖੂਨ ਦੇ ਰਿਸ਼ਤੇ ਨਹੀਂ ਮਿਲਦੇ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਸਾਡੇ ਸਾਰੇ ਭੈਣ ਭਰਾਵਾਂ ’ਚੋਂ ਵੱਡੇ ਹੋਣ ਕਾਰਨ ਸਾਰੇ ਉਨ੍ਹਾਂ ਦਾ ਮਾਣ ਸਤਿਕਾਰ ਕਰਦੇ ਸੀ। ਵੈਸੇ ਵੀ ਵੱਡੀਆਂ ਭੈਣਾਂ ਦਾ ਮਾਵਾਂ ਸਮਾਨ ਹੁੰਦੀਆਂ ਹਨ। ਤਿੰਨ ਮਹੀਨੇ ਬੀਤਣ ’ਤੇ ਵੀ ਅਸੀਂ ਉਸ ਸਦਮੇ ’ਚੋਂ ਨਿਕਲ ਨਹੀਂ ਸਕੇ ਸੀ। ਇਕੱਲਿਆਂ ਬੈਠਿਆਂ ਕਦੇ-ਕਦੇ ਉਨ੍ਹਾਂ ਦੇ ਵਿਛੋੜੇ ਦਾ ਵਾਵਰੋਲਾ ਭੁੱਬਾਂ 'ਚ ਤਬਦੀਲ ਹੋ ਜਾਂਦਾ। ਉਦਾਸ ਮਨ ਨਾਲ ਕੁਝ ਦਿਨਾਂ ਬਾਅਦ ਅਸੀਂ ਉਨ੍ਹਾਂ ਦੇ ਪਿੰਡ ਤੁਰ ਪਏ। ਮੋਗੇ ਤੋਂ ਬੱਤੀ ਕੁ ਕਿਲੋਮੀਲ ਦੇ ਫਾਸਲੇ ’ਤੇ ਹੀ ਭੈਣ ਦਾ ਪਿੰਡ ਸੀ। ਪਿੰਡ ਵੜਦਿਆਂ ਹੀ ਉਨ੍ਹਾਂ  ਦੀ ਗੈਰ ਮੌਜੂਦਗੀ ਨੇ ਦਿਲ 'ਚ ਖੋਹ ਪਾਉਣਾ ਸ਼ੁਰੂ ਕਰ ਦਿੱਤਾ। ਪਿੰਡ ਦੀਆਂ ਗਲੀਆਂ ਦਾ ਪੈਂਡਾ ਜਿਹੜਾ ਕਦੇ ਚਾਅ ਅਤੇ ਖੁਸ਼ੀ ਨਾਲ ਭਰਿਆ ਹੀ ਮੁੱਕ ਜਾਂਦਾ ਸੀ। ਉਹ ਸੁੰਨੀਆਂ ਗਲੀਆਂ ਦਾ ਸੰਨਾਟਾ ਮਨ ਨੂੰ ਡੋਬ ਪਾ ਰਿਹਾ ਸੀ। ਅਸੀਂ ਘਰ ਕੋਲ ਪਹੁੰਚੇ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਗੁਆਂਢੀਆਂ ਨੇ ਤਾਲਾ ਖੋਲ੍ਹਿਆ। ਅੰਦਰ ਗਏ ਸੁੰਨਾ ਵਿਹੜਾ ਖਾਣ ਨੂੰ ਆ ਰਿਹਾ ਸੀ। ਮਨ ਦੀ ਕਲਪਨਾ ਨੇ ਭੈਣ ਨੂੰ ਘਰ 'ਚ ਤਲਾਸ਼ਿਆ। ਮਨ ਦੀ ਭਾਵੁਕਤਾ ਹਾਉਕੇ ਅਤੇ ਹੰਝੂਆਂ 'ਚ ਤਬਦੀਲ ਹੋ ਗਈ। ਸਾਰੇ ਘਰ ਦਾ ਸਮਾਨ ਮਿੱਟੀ ਨਾਲ ਭਰਿਆ ਪਿਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਘਰ ਦੀ ਹਰ ਚੀਜ਼ ਸਦਮੇ ਵਿੱਚ ਲੱਗੀ ਪਈ ਹੋਵੇ। ਭਰਿਆ ਭਰਿਆ ਲੱਗਣ ਵਾਲਾ ਘਰ ਬੰਜਰ ਜ਼ਮੀਨ ਵਰਗਾ ਲੱਗ ਰਿਹਾ ਸੀ। ਉਨ੍ਹਾਂ ਦੀ ਇਕ ਸਾਂਝੀ ਤਸਵੀਰ ਕੰਧ ਤੋਂ ਡਿੱਗ ਕੇ ਬੈੱਡ ਤੇ ਪੁੱਠੀ ਪਈ ਸੀ, ਲੱਗਿਆ ਜਿਵੇਂ ਤਸਵੀਰ ਵੀ ਆਪਣੇ ਘਰ ਦੀ ਮਾਲਕਣ ਦੇ ਵਿਛੋੜੇ 'ਚ ਵਰਲਾਪ ਕਰਦੀ ਪਈ ਹੋਵੇ।

ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਮੇਰੇ ਜਿਹਨ 'ਚ ਯਾਦਾਂ ਦੀਆਂ ਪਰਤਾਂ ਫ਼ਿਲਮਾਂ ਵਾਂਗ ਘੁੰਮ ਰਹੀਆਂ ਸਨ। ਜਦੋ ਛੁੱਟੀਆਂ ਵਿੱਚ ਬੱਚਿਆਂ ਸਮੇਤ ਭੈਣ ਕੋਲ ਰਹਿ ਕੇ ਆਇਆ ਕਰਦੇ ਸੀ ਤੇ ਉਨ੍ਹਾਂ ਦਾ ਚਾਅ ਮੁੱਕਣ 'ਚ ਹੀ ਨਹੀਂ ਸੀ ਆਉਂਦਾ। ਰਸੋਈ ਵਿੱਚ ਖੜ੍ਹਿਆਂ ਹੀ ਪੁੱਛ ਲਿਆ ਕਰਦੇ ਕਿੰਨੇ ਕੀ ਕੀ ਖਾਣਾ, ਬੱਚਿਆਂ ਲਈ ਵੀ ਉਹੀ ਬਣਾਉਂਦੇ। ਅੱਜ ਦੀਦੀ ਦਾ ਵਿਹੜਾ ਉਦਾਸ ਸੀ। ਰੌਣਕਾਂ ਗੁੰਮ ਸਨ। ਸਾਰਾ ਘਰ ਭੈ ਭੀਤ ਹੋਇਆ ਜਾਪ ਰਿਹਾ ਸੀ। ਇਹ ਸਾਰਾ ਮਾਹੌਲ ਦੇਖ ਕੇ ਮੇਰੇ ਹਉਕਿਆਂ ਦੀ ਆਵਾਜ਼ ਨੇ ਕਮਰਿਆਂ 'ਚ ਫੈਲੇ ਸੰਨਾਟੇ ਨੂੰ ਤੋੜਿਆ। ਮੈਂ ਭੈਣ ਦੀ ਅਲਮਾਰੀ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਕੱਪੜਿਆਂ ’ਚੋਂ ਉਨ੍ਹਾਂ ਦੀ ਰੂਹ ਨੂੰ ਤੱਕਿਆ। ਉਸਨੂੰ ਚੁੱਕ ਕੇ ਸੀਨੇ ਨਾਲ ਲਾਉਣ ’ਤੇ ਭੈਣ ਦੀ ਗਲਵੱਕੜੀ ਦਾ ਅਹਿਸਾਸ ਹੋਇਆ।

ਕਾਸ਼ ਰੱਬ ਦਾ ਡਾਕੀਆ ਹੁੰਦਾ ਜੋ ਸਾਨੂੰ ਇਸ ਦੁਨੀਆਂ ਤੋਂ ਛੱਡ ਕੇ ਜਾਣ ਵਾਲਿਆਂ ਦਾ ਸੁਨੇਹਾ ਦਿੰਦਾ। ਭੈਣ ਤੋਂ ਵਿਛੜਿਆਂ ਨੂੰ ਦਿਨ, ਹਫਤੇ ਮਹੀਨਿਆਂ 'ਚ ਤਬਦੀਲ ਹੁੰਦੇ ਜਾ ਰਹੇ ਹਨ। ਪਰ ਅਜੇ ਵੀ ਵਿਛੋੜੇ ਦੇ ਜ਼ਖ਼ਮ ਇਸ ਪੀੜਾ ਨੂੰ ਸਹਿਣ ਦੇ ਅਸਮਰੱਥ ਹਨ। ਭਰੇ ਮਨ ਨਾਲ ਅਸੀਂ ਭੈਣ ਦੇ ਗੁਆਂਢੀਆਂ ਦੇ ਨਾਲ ਹੀ ਉਨ੍ਹਾਂ ਦੇ ਘਰ ਚਲੇ ਗਏ ਉਨ੍ਹਾਂ ਦੇ ਘਰ ਚਾਹ ਪਾਣੀ ਪੀਤਾ। ਉਨ੍ਹਾਂ ਦੀਆਂ ਗੱਲਾਂ ਵਿੱਚ ਵੀ ਵੱਡੀ ਭੈਣ ਦੇ ਚਲੇ ਜਾਣ ਦਾ ਗ਼ਮ ਸੁਣ ਰਿਹਾ। ਗੁਆਂਢ ’ਚੋਂ ਭੈਣ ਦੀ ਇਕ ਸਹੇਲੀ ਸੀ। ਜਿਸ ਨਾਲ ਅਸੀਂ ਗਲਾਂ ਕੀਤੀਆਂ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

PunjabKesari

ਉਹ ਸਾਨੂੰ ਦਰਵਾਜ਼ੇ ਤਕ ਛੱਡਣ ਆਏ ,ਸਹੇਲੀ ਦੇ ਬੋਲ ਸਨ  "ਤੁਸੀਂ ਆਉਂਦੇ ਜਾਂਦੇ ਰਿਹਾ ਕਰੋ ,ਇੱਥੇ ਅਸੀਂ ਤਾਂ ਹੈ ਗਏ ਹੀ ਆਂ, ਨਾਲੇ ਤੁਹਾਡੇ ਆਉਣ ਨਾਲ ਸਾਨੂੰ ਤੁਹਾਡੇ ਭੈਣ ਦੀ ਮਹਿਕ ਆਉਂਦੀ ਹੈ।  ਕੰਨਾਂ 'ਚ ਮੇਰੇ ਦੂਰ ਤੱਕ ਇਹ ਬੋਲ ਗੂੰਜਦੇ ਰਹੇ। ਪਿੰਡ ਦੀ ਜੂਹ ਟੱਪਦਿਆਂ ਹੀ ਅਸੀਂ ਮੋਗੇ ਦੇ ਰਾਹ ਪੈ ਗਏ। ਸੋਚਾਂ ਵਿੱਚ ਡੁੱਬਿਆ ਮਨ ਕਹਿ ਰਿਹਾ ਸੀ ਕਿ ਅਜ ਤੇਰੀ ਭੈਣ ਘਰ ਆਈ ਸੀ ਪਰ ਤੂੰ ਨਾ ਥਿਆਂਈ..
ਭੈਣਾਂ ਵਰਗਾ ਨਾ ਜੱਗ ਤੇ ਸਾਕ ਕੋਈ, ਭੈਣਾਂ ਨਾਲ ਹੀ ਰਿਸ਼ਤੇਦਾਰੀਆਂ ਨੇ।


rajwinder kaur

Content Editor

Related News