1947 ਹਿਜਰਤਨਾਮਾ- 28 : ਸੂਬੇਦਾਰ ਬੇਅੰਤ ਸਿੰਘ ਸੰਧੂ

07/28/2020 3:36:15 PM

 ਮੇਰੇ ਮੋਬਾਈਲ ਦੀ ਘੰਟੀ ਵੱਜਦੀ ਐ "ਹਲਾ ਬਈ ਦਿੱਲੀ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾਉਣ ਵਾਲੇ ਜਥੇਦਾਰ ਬਘੇਲ ਸਿੰਘ ਦਾ ਪੁੱਤ ਪੜੋਤਾ, ਸੂਬੇਦਾਰ ਬੇਅੰਤ ਸਿਓਂ ਸੰਧੂ ਬੋਲ ਰਿਹੈਂ ਮੈਂ। ਮੈਂ ਵੀ ਹਿਜਰਤਨਾਮਾ ਆਪਣੇ ਪਿੰਡੇ ’ਤੇ ਹੰਢਾਇਐ। ਸਾਡੀ ਕਹਾਣੀ ਵੀ ਕਿਧਰੇ ਲਿੱਖ ਬੱਲਿਆ " ਜਥੇਦਾਰ ਬਘੇਲ ਸਿੰਘ ਦਾ ਜ਼ਿਕਰ ਆਉਣ ’ਤੇ ਉਸ ਵਿੱਚ ਮੇਰੀ ਉਤਸੁਕਤਾ ਵਧ ਜਾਂਦੀ ਐ। ਅਗਲੇ ਹਫ਼ਤੇ ਮਿਲਣ ਦਾ ਕਰਾਰ ਕੀਤਾ ਅਤੇ ਉਨ੍ਹਾਂ ਆਪਣੀ ਕਹਾਣੀ ਇੰਞ ਕਹਿ ਸੁਣਾਈ:

" ਸਿਆਲਕੋਟ ਦੀ ਤਹਿਸੀਲ ਡਸਕਾ ਵਿਚ ਵਡਾਲਾ ਸੰਧੂਆਂ ਪਿੰਡ ਆ ਸਾਡਾ। 200 ਕੁ ਸੌ ਘਰ ਸਿੱਖਾਂ, 20-20 ਕੁ ਹਿੰਦੂਆਂ, ਈਸਾਈਆਂ ਤੇ ਮੁਸਲਿਮਾ ਦੇ ਹੋਣਗੇ। ਕੁੱਲ ਮਿਲਾ ਕੇ ਕੋਈ 2000 ਕੁ ਹਜ਼ਾਰ ਆਬਾਦੀ ਸੀ, ਪਿੰਡ ਦੀ। ਜਥੇਦਾਰ ਬਘੇਲ ਸਿੰਘ ਵਲੋਂ ਸਰਾਂ ਵੀ ਤਾਮੀਰ ਐ ਉਥੇ। ਬਈ ਡਸਕਾ ਨੂੰ ਪੂਰੀ ਟੱਕਰ ਦਿੰਦਾ ਸੀ, ਵਡਾਲਾ ਸੰਧੂਆਂ।

ਵਿਦਿਆ ਦੇ ਮੰਦਰ ’ਚ ਹੱਥੀਂ ਕਿਰਤ ਕਰਨ ਦੀ ਵਿਲੱਖਣ ਮਿਸਾਲ, ‘ਧੀਆਂ’ ਦੇ ਜਜ਼ਬੇ ਨੂੰ ਸਲਾਮ

ਸ:ਜਵੰਦ ਸਿੰਘ ਦਾ ਪੋਤਰਾ ਤੇ ਸ: ਵਸਾਵਾ ਸਿਓਂ ਦਾ ਪੁੱਤਰ ਆ ਮੈਂ। ਮੰਗਲ ਸਿੰਘ, ਜਗੀਰ ਸਿੰਘ ਤੇ ਮੈਂ ਬੇਅੰਤ ਸਿੰਘ ਤਿੰਨ ਭਾਈ ਹੋਏ ਆਂ ਅਸੀਂ। ਇਧਰੋਂ ਨਹੀਂ ਗਏ ਅਸੀਂ। ਉਹੋ ਜੱਦੀ ਪਿੰਡ ਸੀ ਸਾਡਾ। ਮਿਡਲ ਮੈਂ, ਐਂਗਲੋ-ਸਿੱਖ ਸੰਸਕ੍ਰਿਤ ਪਿੰਡ ਵਾਲੇ ਸਕੂਲੋਂ ਈ-ਪਾਸ ਕੀਤਾ। ਪਰਾਇਮਰੀ ਸਕੂਲ ’ਚ ਉਸਤਾਦ ਮੂਲ ਸਿੰਘ ਹੁੰਦੇ ਸਨ। ਮਿਡਲ ਵਿਚ ਉਸਤਾਦ ਮੁਹੰਮਦ ਨਜ਼ੀਬ ਫ਼ਾਰਸੀ ਉਰਦੂ ਪੜਾਇਆ ਕਰਦੇ ਤੇ HM ਸ਼੍ਰੀ ਯਸ਼ਪਾਲ ਤਾਰੀਖ਼ ਤੇ ਜੁਗਰਾਫੀਆ। ਮੁਸਲਮਾਨਾ ’ਚ ਮੇਰੇ ਹਮ ਜਮਾਤੀ ਮੋਚੀਆਂ ਦਾ ਮੁਹੰਮਦ ਯਾਕੂਬ ਤੇ ਕਸ਼ਮੀਰੀ ਮੁਸਲਿਮ ਮੁਹੰਮਦ ਅਸ਼ਰਫ ਮੇਰੇ ਚੇਤਿਆਂ ’ਚ ਨੇ। ਸਕੂਲ ਦੀ ਹਾਕੀ ਟੀਮ ਦਾ ਕੈਪਟਨ ਹੁੰਦਾ ਸਾਂ ਮੈਂ।

ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

PunjabKesari

ਪਿੰਡ ਦੇ ਚੌਧਰੀਆਂ ’ਚ ਸੰਤ ਸਿੰਘ ਸੰਧੂ ਜ਼ੈਲਦਾਰ ਤੇ ਵਰਿਆਮ ਸਿੰਘ ਲੰਬੜਦਾਰ। ਰਾਮਪੁਰ, ਚੱਕਰੀ ਤੇ ਧੀਰੋਵਾਲ ਸਾਡੇ ਗੁਆਂਢੀ ਪਿੰਡ ਸਨ। ਜਦ ਰੌਲੇ ਪਏ, ਆਲੇ-ਦੁਆਲਿਓਂ ਹਿੰਦੂ-ਸਿੱਖ ਉਠ ਕੇ ਸਾਡੇ ਪਿੰਡ ਆ ਗੇ। ਆਰਜੀ ਕੈਂਪ ਵਿੱਚ ਬਦਲ ਗਿਆ, ਪਿੰਡ ਸਾਡਾ। ਆਸਿਓਂ ਪਾਸਿਓਂ ਕਈ ਵਾਰ ਢੋਲ ਵਜਾਉਂਦੇ ਦੰਗਈਆਂ, ਹਮਲਾ ਕਰਨ ਦਾ ਯਤਨ ਕੀਤਾ। ਸਿੱਖ ਆਬਾਦੀ ਦਾ ਜ਼ੋਰ ਸੀ, ਪਿੰਡ ਵਿਚ। ਸਾਡੇ ਬਜ਼ੁਰਗਾਂ ਪਾਸ ਵੀ ਇਕ ਗੰਨ ਸੀ। ਹੁਣ ਵੀ ਨਿਸ਼ਾਨੀ ਵਜੋਂ ਸਾਂਭ ਕੇ ਰੱਖੀ ਐ ਮੈਂ। ਤਦੋਂ ਕੁੱਲ 18 ਪੱਕੀਆਂ ਰਫਲਾਂ/ਗੱਨਾ ਸਨ, ਸਿੱਖਾਂ ਕਿਆਂ ਕੋਲ ਸੋ, ਹਰ ਵਾਰ ਹੀ ਛੱਕੇ ਛੁਡਾਉਂਦੇ ਰਹੇ, ਉਨ੍ਹਾਂ ਦੇ। ਸਾਡੇ ਸ਼ਰੀਕੇ ਭਾਈਚਾਰੇ ’ਚੋਂ ਕੈਪਟਨ ਜਸਵੰਤ ਸਿੰਘ ਸੰਧੂ, ਜੋ ਬਾਅਦ ’ਚ ਇਧਰ ਚੀਫ ਡਿਪਟੀ ਆਰਮੀ ਸਟਾਫ ਰਿਟਾਇਰਡ ਹੋਇਆ, ਸਬੱਬੀਂ ਉਨ੍ਹਾਂ ਦਿਨੀਂ ਪਿੰਡ ਛੁੱਟੀ ਆਏ ਹੋਏ ਸਨ। ਉਨ੍ਹਾਂ ਸਿਆਲਕੋਟੋਂ 30 ਗੋਰਖਾ ਫੌਜੀ, ਜੋ ਇਕ ਸੂਬੇਦਾਰ ਦੇ ਅਧੀਨ ਸਨ, ਦਾ ਪਿੰਡ ਲਈ ਹੁਕਮ ਕਰਵਾ ਤਾਂ।

ਕੈਨੇਡਾ ਸੁਪਰੀਮ ਕੋਰਟ ਦੀ ਦਸਤਾਰ ਵਾਲੀ ਪਹਿਲੀ ਅੰਮ੍ਰਿਤਧਾਰੀ ਜੱਜ ‘ਪਲਬਿੰਦਰ ਕੌਰ ਸ਼ੇਰਗਿਲ’

ਪਿੰਡ ਦੇ ਮੁਸਲਿਮਾ ਸਾਨੂੰ ਕੁਝ ਨਾ ਕਿਹਾ ਅਤੇ ਅਸੀਂ ਉਨ੍ਹਾਂ ਨੂੰ। ਗੁਰਦੁਆਰਾ ਸਾਹਿਬ ਹਰ ਰੋਜ 'ਕੱਠ ਹੁੰਦਾ। ਪਿੰਡ ਪਹਿਰਾ ਵੀ ਲੱਗਦਾ। ਜਦੋਂ ਪਿੰਡ ਛੱਡਣ ਦੀ ਤਿਆਰੀ ਹੋਈ ਤਾਂ ਪਿੰਡ ਦੇ ਮੁਸਲਿਮਾ ਦੀਆਂ ਘੋੜੀਆਂ, ਗੱਡੇ ਜ਼ਬਰੀ ਖੋਲ ਲੈ ਅਸਾਂ। ਜਿਨ੍ਹਾਂ ਪਾਸ ਨਹੀਂ ਸਨ, ਉਨ੍ਹਾਂ ਨੂੰ ਦੇ ਦਿੱਤੇ। ਸਤੰਬਰ 47 ’ਚ ਪਿੰਡ ਛੱਡਿਆ ਅਸਾਂ। ਚੰਗੇ ਜਵਾਨ ਤੇ ਚੌਧਰੀ ਰਫਲਾਂ ਨਾਲ ਲੈਸ ਹੋ ਕੇ ਘੋੜਿਆਂ ’ਤੇ ਸਵਾਰ ਸਨ। ਮੈਂ ਵੀ ਹੱਥ ’ਚ ਬਰਛਾ ਫੜੀ ਘੋੜੇ ’ਤੇ ਸਵਾਰ ਸਾਂ। ਘੋੜੀਆਂ ਗੱਡੇ ਤਾਂ ਪਹਿਲਾਂ ਹੀ ਖੋਹ ਲਏ ਸਨ ਮੁਸਲਿਮਾ ਦੇ, ਤੁਰਦਿਆਂ ਭੇਡਾਂ ਬੱਕਰੀਆਂ ਵੀ ਨਾਲ ਹੱਕ ਲਈਆਂ, ਉਨ੍ਹਾਂ ਦੀਆਂ। ਜੈਕਾਰੇ ਬੁਲਾ ਤੇ ਬੜਕਾਂ ਮਾਰਦਿਆਂ ਡਸਕਾ ਕੈਂਪ ਲਈ ਪਿੰਡ ਛੱਡਿਆਂ ਅਸੀਂ। ਡੋਗਰਾ ਫੌਜ ਵੀ ਨਾਲ ਸੀ। 15 ਦਿਨ ਰਹੇ ਡਸਕਾ ਕੈਂਪ ’ਚ। ਦਾਣਾ ਫੱਕਾ ਦੀ ਕੋਈ ਤੋਟ ਨਾ ਰਹੀ ਉਥੇ। ਪਿੰਡੋਂ ਮੁਸਲਿਮਾ ਦੀਆਂ ਨਾਲ ਹੱਕੀਆਂ ਭੇਡ ਬੱਕਰੀਆਂ ਖੂਬ ਝੱਟਕਾਈਆਂ ਅਸੀਂ। ਮੁਸਲਮਾਨ ਦੋਧੀ ਵੀ ਪਿੱਤਲ ਦੀਆਂ ਗਾਗਰਾਂ ’ਚ ਦੁੱਧ ਵੇਚਣ ਆਉਂਦੇ। ਗਾਗਰ ਵਿਚਲਾ ਦੁੱਧ ਪਹਿਲੋਂ ਮੁਸਲਿਮ ਦੋਧੀਆਂ ਨੂੰ ਪਿਲਾ ਕੇ ਤਸੱਲੀ ਪ੍ਰਗਟਾਉਂਦੇ। ਫਿਰ ਅਸੀਂ ਲੈਂਦੇ । 

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

15 ਦਿਨਾਂ ਦੇ ਕੈਂਪ ਠਹਿਰਾ ਉਪਰੰਤ ਲਾਹੌਰ ਲਈ ਰੇਲ ਗੱਡੀ ਆਈ। ਅੰਦਰ, ਛੱਤਾਂ ਉਪਰ ਘੰਟਿਆਂ ਵਿੱਚ ਸਾਰੀ ਗੱਡੀ ਤੂੜੀ ਗਈ। ਡੋਗਰਾ ਫ਼ੌਜ ਦਾ ਪਹਿਰਾ ਨਾਲ ਸੀ। ਸੋ ਕਿਸੇ ਬਾਹਰੀ ਹਮਲੇ ਦਾ ਡਰ ਨਾ ਰਿਹਾ। ਲਾਹੌਰ 'ਟੇਸ਼ਣ ’ਤੇ ਗੱਡੀ ਪਹੁੰਚੀ ਤਾਂ ਮੁਸਲਿਮ ਡਰੈਵਰ ਨੇ ਚਲਾਕੀ ਖੇਡੀ। ਪਾਣੀ ਭਰਨ ਦੇ ਬਹਾਨੇ ਗੱਡੀ ਨਾਲੋਂ ਇੰਜਣ ਲਾਹ ਕੇ ਲੈ ਗਿਆ ਪਰ ਘੰਟਿਆਂ ਬੱਧੀ ਮੁੜ ਨਾ ਬਹੁੜਿਆ ਉਹ। ਲੰਬੀ ਉਡੀਕ ਉਪਰੰਤ ਜਦ ਅਸੀਂ ਰੌਲਾ ਪਾਇਆ ਤਾਂ ਡੋਗਰਾ ਸੂਬੇਦਾਰ ਨੇ 'ਟੇਸ਼ਣ ਮਾਸਟਰ ਜਾ ਘੇਰਿਆ। ਉਸ ਹੁਕਮ ਦੇ ਲਹਿਜੇ ਨਾਲ 10 ਮਿੰਟ ’ਚ ਡਰੈਵਰ ਨੂੰ ਪੇਸ਼ ਕਰਨ ਜਾਂ ਫਿਰ ਗੋਲੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ। ਉਸ ਧਮਕੀ ਦਾ ਇਹ ਅਸਰ ਹੋਇਆ ਕਿ ਉਹੀ ਮੁਸਲਿਮ ਡਰੈਵਰ ਉਹੀ ਰੇਲ ਇੰਜਣ ਲੈ ਹਾਜ਼ਰ ਹੋਇਆ । ਉਸ ਡਰੈਵਰ ਨੇ ਫਿਰ ਚਲਾਕੀ ਕੀਤੀ ਕਿ ਰੇਲ ਗੱਡੀ ਡੇਰਾ ਬਾਬਾ ਨਾਨਕ ਦੇ ਪਰਲੇ ਰਾਵੀ ਪਾਰ ਪੈਂਦੇ ਪਾਕਿਸਤਾਨੀ ਆਖ਼ਰੀ ਰੇਲਵੇ 'ਟੇਸ਼ਨ ਤੇ ਰੋਕ ਦਿੱਤੀ। ਅੱਗੇ ਆਉਣ ਤੋਂ ਅੜ ਗਿਆ ਉਹ। ਸੋ ਸੱਭ ਉਥੇ ਹੀ ਉਤਰ ਕੇ ਰਾਵੀ ਉਰਾਰ ਹੋਏ ।ਡੇਰਾ ਬਾਬਾ ਨਾਨਕ ਦੇ ਡਾਕ ਘਰ ਦੇ ਬਾਹਰੀ ਵਰਾਂਡੇ ਵਿਚ ਰਾਤ ਕੱਟੀ ਅਸਾਂ। ਇਥੇ ਈ ਮੇਰਾ ਵੱਡਾ ਭਰਾ ਫ਼ੌਜੀ ਜਗੀਰ ਸਿੰਘ ਸਾਨੂੰ ਲੱਭਦਾ ਲਭਾਉਂਦਾ ਆਣ ਮਿਲਿਆ। ਮੇਰੇ ਮਾਈ ਬਾਪ, ਵੱਡੇ ਭਾਈ ਮੰਗਲ ਸਿੰਘ ਦਾ ਬਾਲ ਪਰਿਵਾਰ ਵਗੈਰਾ ਸ਼ਾਮਲ ਸਾਂ ਅਸੀਂ। ਡਸਕਾ ਕੈਂਪ ’ਚੋਂ ਕੁਝ ਬਚਾਅ ਕੇ ਲਿਆਂਦਾ ਰਾਸ਼ਨ ਪਾਣੀ, ਕੱਚਾ ਪੱਕਾ ਪਕਾ ਕੇ ਖਾਧਾ ਅਸਾਂ। ਸਰਕਾਰੀ ਪ੍ਰਬੰਧ ਕੋਈ ਨਹੀਂ ਸੀ ਉਥੇ। ਹਾਂ. ਗੁਰਦੁਆਰਾ ਸਾਹਿਬ ’ਚ ਲੰਗਰ ਪਾਣੀ ਦਾ ਪ੍ਰਬੰਧ ਹੈ ਸੀ, ਸੋ ਉਥੋਂ ਵੀ ਛਕਦੇ ਰਹੇ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

PunjabKesari

ਜਿਹੜੇ ਹਿੰਦੂ-ਸਿੱਖ ਬਾਰ ਦੇ ਇਲਾਕੇ ’ਚੋਂ ਇਧਰ ਆਏ ਉਨ੍ਹਾਂ ਦੇ ਜੱਦੀ ਪਿੰਡ ਇਧਰ ਹੀ ਸਨ। ਭਾਵ ਉਹ ਇਧਰੋਂ ਹੀ ਗਏ ਹੋਏ ਸਨ। ਉਹ ਸਾਰੇ ਤਾਂ ਆਪਣੇ-ਆਪਣੇ ਪਿੱਤਰੀ ਪਿੰਡਾਂ ਵੱਲ ਚਲੇ ਗਏ ਪਰ ਸਾਡਾ ਪਿੱਤਰੀ ਪਿੰਡ ਤਾਂ ਓਧਰ ਈ ਰਹਿ ਗਿਆ। ਅਸੀਂ ਕਿਧਰੇ ਜਾਈਏ ਦਾ ਸਵਾਲ ਖੜਾ ਹੋ ਗਿਆ। ਤੀਜੇ ਦਿਨ ਉਥੋਂ ਰੇਲ ਗੱਡੀ ਫੜ੍ਹ ਕੇ ਜਲੰਧਰ ਤੇ ਜਲੰਧਰੋਂ ਅੰਬਾਲੇ ਨਜ਼ਦੀਕ ਮਛੌਂਡਾ ਪਿੰਡ ਵਿਚ ਪਹੁਚੇ। ਕਿਓਂ ਜੋ ਦੂਰ-ਦੁਰਾਡੇ ਬਜ਼ੁਰਗਾਂ ਦੀ ਠਾਹਰ ਸੀ, ਉਥੇ ਕੋਈ। ਉਥੋਂ ਦੇ ਭਲੇ ਪੁਰਸ਼ਾਂ ਬੜੀ ਆਓ ਭਗਤ ਕੀਤੀ ਸਾਡੀ। ਜ਼ਰੂਰੀ ਸਾਮਾਨ ਦੇ ਨਾਲ-ਨਾਲ ਇਕ ਖਾਲੀ ਮੁਸਲਿਮ ਘਰ ਵੀ ਦੇ ਦਿੱਤਾ ਸਾਨੂੰ। 2-3 ਕੁ ਸਾਲ ਰਹੇ ਉਥੇ। ਉਪਰੰਤ ਜ਼ਮੀਨ ਦੀ ਪੱਕੀ ਪਰਚੀ ਸੁਲਤਾਨਪੁਰ ਲੋਧੀ ਦੇ ਪਿੰਡ ਲਾਟ ਵਾਲਾ ਦੀ ਨਿੱਕਲ ਆਈ। ਸੋ ਹੁਣ ਤੱਕ ਉਹੀ ਵਾਹੁੰਦੇ ਖਾਂਦੇ ਆਂ ਅਸੀਂ।

SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’

1947 ’ਚ ਹੀ ਮੈਂ ਭਾਰਤੀ ਪੈਦਲ ਫ਼ੌਜ ਵਿੱਚ ਸਿਪਾਹੀ ਭਰਤੀ ਹੋਇਆ। 1971 ਦੀ ਭਾਰਤ-ਪਾਕਿ: ਜੰਗ ਡੇਰਾ ਬਾਬਾ ਨਾਨਕ ਮੁਹਾਜ ’ਤੇ ਲੜੀ। ਸੀਨੇ ਪੱਥਰ ਰੱਖ ਕੇ ਭਰੇ ਮਨ ਨਾਲ ਰਾਵੀ ਪਾਰ ਹੱਲੇ ਬੋਲੇ। 47 ਵਾਲੇ ਉਸੇ ਡਾਕ ਘਰ ਦੇ ਉਸੀ ਵਰਾਂਡੇ ਵਿੱਚ ਇਕ ਰਾਤ ਦਾ ਕੁਝ ਸਮਾਂ ਬਿਤਾ ਕੇ ਨਮਸਕਾਰ ਕੀਤਾ । 1977 ਨੂੰ ਸੂਬੇਦਾਰ ਹੋ ਕੇ ਰਿਟਾਇਰਡ ਹੋਇਆ ਮੈਂ। 1978 ਵਿੱਚ ਲਾਹੌਰ ਵਿਖੇ ਭਾਰਤ-ਪਾਕਿ ਦਾ ਕ੍ਰਿਕਟ ਮੈਚ ਦੇਖਣ ਗਿਆ ਮੈਂ। ਬਿਸ਼ਨ ਸਿੰਘ ਬੇਦੀ ਕਪਤਾਨ ਤੇ ਗਵਾਸਕਰ ਉਪ ਕਪਤਾਨ ਸੀ ਉਦੋਂ। ਵਾਹਗੇ ਤੇ ਪਾਕਿਸਤਾਨੀ ਵੀਜਾ ਨਾ ਦੇਣ। ਮੈਂ ਉਨ੍ਹਾਂ ਤਾਈਂ ਪੁੱਛਿਆ ਕਿ ਸਿਆਲਕੋਟੀਏ ਸੰਧੂ ਹੁੰਦੇ ਆਂ ਅਸੀਂ ਕਿਵੇਂ ਨਾ ਦਿਓਂਗੇ, ਤੁਸੀਂ ਵੀਜਾ? ਤੇ ਅਫ਼ਸਰ ਨੇ ਉਠ ਕੇ ਜੱਫੀ ਵਿਚ ਲੈ ਲਿਆ ਮੈਨੂੰ।  

ਖੇਡ ਰਤਨ ਪੰਜਾਬ ਦੇ : ਰੋਇੰਗ 'ਚ ਸੁਨਹਿਰੀ ਪੈੜਾਂ ਪਾ ਰਿਹਾ ‘ਸਵਰਨ ਸਿੰਘ ਵਿਰਕ’

ਮੇਰੀ ਸ਼ਾਦੀ 1952 ’ਚ ਹਰੀਕੇ ਪੱਤਣ ਨਜ਼ਦੀਕੀ ਪਿੰਡ ਬੂਹ ਦੇ ਦੂਜੀ ਆਲਮੀ ਜੰਗ ਦੇ ਹੀਰੋ ਕੈਪਟਨ ਉਜਾਗਰ ਸਿੰਘ ਦੀ ਬੇਟੀ ਤੇ ਸ:ਗੁਰਚਰਨ ਸਿੰਘ ਭੁੱਲਰ, ਜੋ ਪੰਜਾਬ ਪੁਲਸ ਦੇ DGP ਹੋਏ ਦੀ ਭੈਣ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਈ। ਮੇਰੇ ਘਰ ਦੋ ਬੇਟੇ ਤੇ ਦੋ ਬੇਟੀਆਂ ਪੈਦਾ ਹੋਈਆਂ। ਜੋ ਸਭ ਆਪਣੇ ਕੰਮਾ ਕਾਰਾਂ ਵਿਚ ਸੈੱਟ ਨੇ। ਬੇਟਾ ਸੁਖਜੀਤ ਸਿੰਘ ਅਮਰੀਕਾ ਤੇ ਬੇਟਾ ਸਰਬਜੀਤ ਸਿੰਘ ਪੰਜਾਬ ਪੁਲਿਸ ਦਾ ਰਿਟਾਇਰਡ ਸਬ ਇੰਸਪੈਕਟਰ ਐ। ਇਸ ਵਕਤ ਆਪਣੇ ਬਾਲ ਪਰਿਵਾਰ ’ਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। ਸਭ ਸੁੱਖ ਸਹੂਲਤ ਮੌਜੂਦ ਐ ਪਰ ਤਲਖ਼ੀ ਭਰਿਆ ਹਿਜਰਤ ਦਾ ਸਫ਼ਰ ਤੇ ਸਫ਼ਰ ਦੌਰਾਨ ਦੇਖੇ ਕਤਲੋਗ਼ਾਰਤ/ਅੱਧ ਨੰਗੀਆਂ ਸੜੀਆਂ ਲਾਸ਼ਾਂ ਦੇ ਦਿਲ ਦਹਿਲਾ ਦੇਣ ਵਾਲੇ ਸੀਨ ਅਤੇ ਪਿੱਤਰੀ ਪਿੰਡ ਦੀ ਯਾਦ ਪਿੱਛਾ ਨਹੀਂ ਛੱਡਦੀ।"

PunjabKesari
          
ਲੇਖਕ : ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News