1947 ਹਿਜਰਤਨਾਮਾ 40 : ਸ਼ੀਲੋ ਰਾਣੀ

10/19/2020 3:51:47 PM

"ਮੈਂ ਸ਼ੀਲੋ ਪਤਨੀ ਮੋਹਣ ਸਿੰਘ ਲੰਬੜਾਂ ਦੇ ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ ਤੋਂ ਬੋਲ ਰਹੀ ਆਂ। ਮੇਰੇ ਨਾਨਕੇ ਨੂਰਮਹਿਲ ਆ। ਮੇਰੇ ਨਾਨਾ ਜੀ ਰਾਘੋ ਤੇ ਉਹਦਾ ਭਰਾ ਸੀ ਮਾਧੋ। ਨੂਰਮਹਿਲ ਸੇਪੀ ਕਰਿਆ ਕਰਦੇ ਸਨ, ਖਰਾਸ ਵੀ ਲੱਗਾ ਹੋਇਆ ਸੀ। ਮੇਰੇ ਨਾਨਾ ਜੀ ਦੇ ਘਰ 5 ਬੇਟੀਆਂ ਸਨ। ਧੰਤੀ, ਤਲਵਣ ਰੋਡ ਕੰਦੋਲਾ ਪਿੰਡ ਵਿਆਹੀ ਹੋਈ। ਦਰੋਪਤੀ ਪਿੰਡ ਸਮਰਾਏ ਮੰਜਕੀ, ਮੇਹਰ ਚੰਦ ਦੇ। ਮੈਂ ਇਨ੍ਹਾਂ ਦੀ ਹੀ ਬੇਟੀ ਹਾਂ। ਗਿਆਨੋ ਚਾਨੀਆਂ ਹੀ, ਬਾਈ ਮੋਹਣ ਸਿੰਘ ਸਰਪੰਚ ਨੂੰ। ਸੋਦਾਂ ਪਤਨੀ ਅਮਰੀ ਅਤੇ ਪਰਸਿਨੀ ਪਤਨੀ ਚਾਨਣ, ਇਹ ਬਿੱਲਿਆਂ ਦੇ ਮੁਣਸੀ ਦੀਆਂ ਨੂਹਾਂ ਸਨ, ਜੋ ਕਿ ਰੌਲਿਆਂ ਤੋਂ ਪਹਿਲਾਂ ਹੀ ਲੁਧਿਆਣੇ ਪਰਵਾਸ ਕਰ ਗਏ। ਮੇਰਾ ਵਿਆਹ 1944 'ਚ ਹੋਇਆ।

ਪੜ੍ਹੋ ਇਹ ਵੀ ਖਬਰ - 40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ 'ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)

ਸਾਡੀ ਗਲ਼ੀ ਜੋ ਹੁਣ ਲੰਬੜਾਂ ਦੀ ਗਲ਼ੀ ਵਜਦੀ ਹੈ, ਤਦੋਂ ਮੁਸਲਮਾਨ ਤੇਲੀ ਮੋਚੀਆਂ ਦੀ ਹੀ ਗਲੀ ਵੱਜਦੀ ਸੀ। ਹੁਣ ਵੀ ਸਿਆਣੇ ਬੰਦੇ ਇਸ ਨੂੰ ਤੇਲੀ ਮੋਚੀਆਂ ਵਾਲੀ ਗਲੀ ਹੀ ਸੱਦੀਂਦੇ ਹਨ। ਇਸ ਗਲੀ ਵਿਚ ਜੋ ਪਟਵਾਰ ਖਾਨੇ ਵਾਲੀ ਜਗ੍ਹਾ ਹੈ, ਇਥੇ ਦੋ ਮੁਸਲਿਮ ਮੋਚੀ ਭਰਾ ਲੱਭੂ ਇਸ ਦੀ ਪਤਨੀ ਸੀ, ਭਾਗੋ, ਜਿਸ ਦੇ ਪੇਕੇ ਨਜਦੀਕੀ ਪਿੰਡ ਚੱਕ ਕਲਾਂ ਸਨ ਅਤੇ ਫੱਤੂ ਦੀ ਪਤਨੀ ਸੀ ਰਹਿਮੋ। ਨਿਰੰਜਨ ਸਿੰਘ ਮੋਟੇ ਕੀ ਬੈਠਕ ਵਾਲਾ ਘਰ ਮੋਚੀ ਭੀਖਾ, ਜਿਸ ਦਾ ਪਿਛਲਾ ਪਿੰਡ ਨਜਦੀਕ ਹੀ ਚੱਕ ਵੇਂਡਲ ਸੀ ਅਤੇ ਇਥੇ ਘਰ ਜਵਾਈ ਵਜੋਂ ਰਹਿੰਦਾ ਸੀ। ਇਹਦੀ ਘਰਵਾਲੀ ਸੀ ਕਰਮੀ। ਧੰਨਾ ਸਿੰਘ ਭੰਬੂ ਵਾਲੇ ਘਰ ਫਕੀਰੀਆ ਮੋਚੀ ਤੇ ਉਹਦੇ ਮੁੰਡੇ ਰਹਿਮੇ ਦਾ ਪਰਿਵਾਰ ਸੀ।

ਕਾਕਾ ਵੇਦ ਪਾਲ ਅਰੋੜੇ ਵਾਲੇ ਘਰ ਸਰਫੂ ਤੇਲੀ ਉਹਦੀ ਘਰਵਾਲੀ ਵੀਰਾਂ ਤੇ ਭੈਣ ਰਹਿਮੋ ਰਹਿੰਦੀਆਂ ਸਨ। ਦੇਸ਼ ਰਾਜ ਅਰੋੜੇ ਵਾਲੇ ਘਰ ਇਨ੍ਹਾਂ ਦਾ ਕੋਹਲੂ ਲੱਗਾ ਸੀ। ਇਹਦੇ ਬਿਲਕੁਲ ਸਾਹਮਣੇ ਬਗਲ ਵਿਚ ਵੀ ਮੋਚੀ ਹੀ ਰਹਿੰਦੇ ਸਨ। ਜਿੱਥੇ ਬਾਅਦ 'ਚ ਬਾਈ ਅਤੇ ਲਾਲਾ ਅਮਰਨਾਥ ਹੋਰਾਂ ਮਿਲ ਕੇ ਕੁੜੀਆਂ ਦਾ ਪ੍ਰਾਇਮਰੀ ਸਕੂਲ ਵੀ ਚਲਵਾਇਆ। ਸਾਡਾ ਘਰ ਏਸੇ ਗਲੀ 'ਚ ਹੋਣ ਕਰਕੇ ਮੁਸਲਿਮ ਜਨਾਨੀਆਂ ਨਾਲ ਕਾਫੀ ਮੇਲ ਮਿਲਾਪ ਰਿਹਾ। ਇਕ ਦੂਜੇ ਦੇ ਘਰਾਂ ਵਿਚ ਵੀ ਜਾ ਆਈਦਾ ਸੀ। ਇਕ ਦੂਜੇ ਦੇ ਘਰ ਦੀ ਬਣੀ ਹੋਈ ਚੀਜ ਨਹੀਂ ਖਾਈਦੀ ਸੀ ਪਰ ਸੁੱਕੀ ਚੀਜ ਲੋੜ ਮੁਤਾਬਕ ਉਧਾਰ ਮੰਗ ਲਈਦੀ ਸੀ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਚੇਲਿਆਂ ਦੇ ਬੀਰੂ ਦੀ ਮਾਂ ਸਮਾਂ ਅਤੇ ਭੈਣ ਸ਼ਾਂਤੀ, ਜੋ ਨੂਰਮਹਿਲ ਵਿਆਹੀ ਅਤੇ ਲੂਣੇ ਦਾਸ ਦੀ ਭੈਣ ਸੋਦਾਂ ਜੋ ਮੋਠਾਂਵਾਲੇ ਵਿਆਹੀ ਸੀ, ਦਾ ਮੁਸਲਿਮ ਬਹੂ ਬੇਟੀਆਂ ਨਾਲ ਤੇਹ, ਮੇਰੇ ਵਾਂਗ ਹੀ ਕਾਫੀ ਸੀ। ਲੂਣੇ ਦਾਸ ਦਾ ਘਰ ਸੋਦਾਂ ਨੇ ਹੀ ਚੇਲਿਆਂ ਦੇ ਇੰਦਰਜੀਤ ਸਿੰਘ ਹੋਰਾਂ ਨੂੰ ਵੇਚਿਆ ਹੈ, ਜਿਥੇ ਉਹਦੇ ਬੇਟੇ ਨੇ ਆਪਣੇ ਘਰ ਦੇ ਵੱਡੇ ਗੇਟ ਦੇ ਸੱਜੇ ਪਾਸੇ ਨਾਲ ਹੀ ਵਰਕਸ਼ਾਪ ਬਣਾਈ ਹੋਈ ਹੈ। ਉਨ੍ਹਾਂ ਦੇ ਗੇਟ ਦੇ ਖੱਬੇ ਪਾਸੇ ਜੋ ਉਨ੍ਹਾਂ ਦੀ ਬੈਠਕ ਹੈ, ਇਥੇ ਉਸ ਵਕਤ ਆਪਣੀ ਬਰਾਦਰੀ ’ਚੋਂ ਹੀ ਇਕ ਟੁੰਡਾ ਹੱਟੀ ਕਰਿਆ ਕਰਦਾ ਸੀ। ਜੋ ਬਾਅਦ 'ਚ ਬਸਤੀ ਸ਼ੇਖ ਜਲੰਧਰ ਚਲਿਆ ਗਿਆ ਵੀ, ਮੁਸਲਿਮਾ ਦਾ ਡਾਹਢਾ ਮਿੱਤਰ ਰਿਹੈ। ਬਾਅਦ ਵਿਚ ਇਥੇ ਸੌਣ ਲੰਬੜ ਦੀ ਹੱਟੀ ਰਹੀ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਜਦ ਪਾਕਿ: ਬਣਨ ਦਾ ਐਲਾਨ ਹੋਇਆ ਤਾਂ ਆਲੇ-ਦੁਆਲੇ ਕਤਲੋ ਗਾਰਤ ਸ਼ੁਰੂ ਹੋ ਗਈ। ਇਹ ਫਸਾਦ ਪਹਿਲਾਂ ਕਲਕੱਤੇ ਫਿਰ ਪੋਠੋਹਾਰ ਦੇ ਇਲਾਕੇ 'ਚ ਸ਼ੁਰੂ ਹੋਈ। ਜਿੱਥੇ ਹਿੰਦੂ-ਸਿੱਖਾਂ ਦਾ ਬਹੁਤਾ ਨੁਕਸਾਨ ਹੋਇਆ। ਵਿਰੋਧ 'ਚ ਇਧਰ ਵੀ ਖੂਨ ਦਾ ਰੰਗ ਬਦਲ ਗਿਆ। ਸ਼ਾਬਾਸ਼ ਆਪਣੇ ਪਿੰਡ ਦੇ ਮੋਹਤਬਰਾਂ ਦੇ ਕਿ ਪਿੰਡ  ਦੇ ਕਿਸੇ ਮੁਸਲਮਾਨ ਭਾਈ/ਭੈਣ ਨੂੰ ਆਂਚ ਨਹੀਂ ਆਉਣ ਦਿੱਤੀ। ਸਾਰਿਆਂ ਨੂੰ ਬਾ-ਇਜ਼ਤ ਨਕੋਦਰ ਕੈਂਪ ’ਚ ਛੱਡ ਕੇ ਆਏ। ਉਹ ਚੱਕ 54 ਗੋਗੇਰਾ ਬਰਾਂਚ ਜੜਾਂ ਵਾਲਾ ਜਾਂ ਆਬਾਦ ਹੋਏ। ਲੰਬਾ ਸਮਾਂ ਕਈ ਬਜ਼ੁਰਗਾਂ ਨਾਲ  ਉਨ੍ਹਾਂ ਦਾ ਖਤੋ ਕਿਤਾਬਤ ਵੀ ਹੁੰਦਾ ਰਿਹਾ।

PunjabKesari

ਪਾਕਿਸਤਾਨੀ ਪੰਜਾਬ ਵਿਚ ਹੋਏ ਹਿੰਦੂ-ਸਿੱਖਾਂ ਤੇ ਅਸਹਿ ਜੁਲਮ ਦੇ ਖਿਲਾਫ ਰੋਸ ਵਜੋਂ, ਤਦੋਂ ਪਿੰਡ ਦੇ ਕੁੱਝ ਚੋਬਰਾਂ ਇਕ ਬਹੁਤਾ ਮਾੜਾ ਕੰਮ ਕੀਤਾ ਕਿ ਰਣ ਸਿੰਘ ਕੇ ਖੂਹ ਕੋਲ ਨਕੋਦਰ ਤੋਂ ਜਲੰਧਰ ਜਾਂਦੀ ਰੇਲ ਗੱਡੀ ਰੋਕ ਕੇ ਉਨ੍ਹਾਂ ਕੁੱਝ ਮੁਸਲਮਾਨ ਮਾਰ ਦਿੱਤੇ। ਹਾਲੇ ਵੀ ਜਦੋਂ ਕਦੇ ਯਾਦ ਆਉਂਦੀ ਏ ਤਾਂ ਕਲੇਜੇ ’ਚੋਂ ਟੀਸ ਉਠ ਪੈਂਦੀ ਆ। ਮਾਰ ਮਰੱਈਆ ਲੰਬਾ ਸਮਾਂ ਇੰਵੇਂ ਜਾਰੀ ਰਿਹਾ। ਕਦੇ ਇਧਰ ਰੌਲ਼ਾ ਪੈ ਜਾਣਾ ਕਿ ਬਜੂਹਾਂ ਵਾਲੇ ਆ ਪਏ ਤੇ ਕਦੇ ਬਜੂਹੀਂ ਰੌਲ਼ਾ ਪੈ ਜਾਣਾ ਕਿ ਚਾਨੀਆਂ ਵਾਲੇ ਆ ਪਏ। ਪਰ ਦੰਗਿਆਂ ਤੋਂ ਬਚਾ ਹੀ ਰਿਹਾ। ਬਹੁਤਾ ਤਬਕਾ ਤਾਂ ਗ਼ਰੀਬ ਹੀ ਸੀ ਪਰ ਧਰਮ ਦੇ ਨਾਂ ਤੇ ਛੇਤੀ ਹੀ ਫਿਰਕੂ ਅਤੇ ਫਸਾਦੀ ਹੋ ਜਾਂਦੇ।

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

ਬਜੂਹਾਂ ਪਿੰਡ ਦੇ ਬਸੀਮੇ ਨਾਲ ਲਗਦੀ ਜ਼ਮੀਨ ’ਚੋਂ ਉਹ ਲੋਕੀ ਫਸਲਾਂ ਦਾ ਉਜਾੜਾ ਬਹੁਤਾ ਕਰਦੇ ਸਨ। ਰਾਤਾਂ ਵੇਲੇ ਕਣਕ ਦੇ ਛਿੱਟੇ ਵੱਡ ਕੇ ਲੈ ਜਾਣੇ। ਛੱਲੀਆਂ ਦੀਆਂ ਪੰਡਾਂ ਬੰਨ ਕੇ ਲੈ ਜਾਣੀਆਂ ਜਾਂ ਪਸ਼ੂ ਫਸਲਾਂ ਵਿਚ ਚਰਾ ਲੈਣੇ, ਵਗੈਰਾ। ਚੇਲਿਆਂ ਦਾ ਟੱਬਰ ਓਸ ਵਕਤ ਡਾਹਢਾ ਅੜਬ ਮੰਨਿਆਂ ਜਾਂਦਾ ਸੀ। ਉਹ ਹੀ ਉਨ੍ਹਾਂ ਨਾਲ ਸਿੱਝਦੇ ਰਹੇ। ਜਦ ਬਜੂਹਾਂ ਤੋਂ ਮੁਸਲਮਾਨ ਉਠ ਕੇ ਪਰਤਾਪਰੇ-ਲੁਹਾਰਾਂ ਕੈਂਪ ਵਿਚ ਚਲੇ ਗਏ ਤਾਂ ਪਿੱਛੋਂ ਚਾਨੀਆਂ ਵਾਲਿਆਂ ਬਜੂਹਾਂ ’ਤੇ ਜਾ ਕੇ ਲੁੱਟ ਦੀ ਨੀਅਤ ਨਾਲ ਧਾਵਾ ਬੋਲ ਦਿੱਤਾ। ਘਰੇਲੂ ਸੰਦ, ਖੇਤੀਬਾੜੀ ਸੰਦ, ਪਸ਼ੂ ਵਗੈਰਾ, ਜੋ ਵੀ ਕਿਸੇ ਦੇ ਹੱਥ ਆਇਆ ਲੁੱਟ ਲਿਆਏ। ਪਰ ਕੋਈ ਕੀਮਤੀ ਚੀਜ ਕਿਸੇ ਦੇ ਹੱਥ ਨਾ ਲੱਗੀ।

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

ਹਾਂ ਆਪਣੇ ਪਿੰਡ ਦਾ ਮੁਸਲਿਮ ਅੱਖੜ ਫੱਤੂ ਚੌਂਕੀਦਾਰ ਬੱਕਰੀਆਂ ਚਾਰਦਾ-ਚਾਰਦਾ ਬਜੂਹੀਂ ਚਲੇ ਗਿਆ ਅਤੇ ਜਾਂਦਾ-ਜਾਂਦਾ ਲਾਲਿਆਂ ਦੇ ਇੱਕ ਖੇਤ ਦੀ ਨੁੱਕਰੇ ਕੁੱਝ ਚਾਂਦੀ ਦੇ ਸਿੱਕੇ ਦੱਬ ਗਿਆ। ਪਰ ਉਸ ਨੂੰ ਸਿੱਕੇ ਮੁੜ ਕੱਢਣ ਦਾ ਮੌਕਾ ਨਹੀਂ ਮਿਲਿਆ। ਉਹ ਸਿੱਕੇ ਅਗਲੇ ਸਾਲ ਗਾਹਲਿਆ ਦੇ ਹਰਨਾਮ ਸਿੰਘ ਅਤੇ ਗੁਰਬਖਸ਼ ਸਿੰਘ ਨੂੰ ਹਲ਼ ਚਲਾਉਂਦਿਆਂ ਲੱਭੇ। ਰੌਲ਼ਿਆਂ ਤੋਂ 6 ਕੁ ਮਹੀਨੇ ਬਾਅਦ ਪੁਲਸ ਵਾਲੇ ਪਿੰਡ ਆਏ ਅਤੇ ਲੁੱਟਿਆ ਸਾਮਾਨ ਲੋਕਾਂ ਪਾਸੋਂ ਗੁਰਦੁਆਰੇ 'ਕੱਠਾ ਕਰਵਾ ਲਿਆ। ਕਿਧਰੇ ਕੋਈ ਮੁਸਲਿਮ ਬਹੂ-ਬੇਟੀ ਜ਼ਬਰੀ ਰੱਖੀ ਤਾਂ ਨਹੀਂ ਹੋਈ, ਵੀ ਸਖਤੀ ਨਾਲ ਪੁੱਛਗਿੱਛ ਕੀਤੀ। ਅੱਜ ਇਸ ਗੱਲ ਨੂੰ 70 ਸਾਲ ਹੋ ਗਏ ਹਨ ਪਰ ਇੰਜ ਲੱਗਦਾ ਹੈ ਜਿਵੇਂ ਕੱਲ ਦੀ ਗੱਲ ਹੋਵੇ। 47 ਅਤੇ 84 ਦੇ ਕਾਂਡ ਬੜੇ ਨੇੜਿਓਂ ਹੋ ਕੇ ਤੱਕੇ ਹਨ। ਦਿੱਲੀ ਦੇ ਸਿੱਖ ਵਿਰੋਧੀ ਦੰਗੇ ਅਤੇ ਖਾੜਕੂਵਾਦ ਦਾ ਕਾਲ਼ਾ ਦੌਰ ਵੀ। ਸੱਭ ਔਖਾ ਸਮਾਂ ਆਇਆ ਤੇ ਲੰਘ ਗਿਆ। ਸਿਰ ਦਾ ਸਾਈਂ ਤਾਂ ਦੋ ਕੁ ਦਹਾਕੇ ਪਹਿਲਾਂ ਫਤਹਿ ਬੁਲਾ ਗਿਆ ਪਰ ਹੁਣ ਆਪਣੇ ਪੁੱਤ ਪੜੋਤਿਆਂ ਦੇ ਆਰ ਪਰਿਵਾਰ 'ਚ ਚੰਗੀ ਕੱਟ ਰਹੀ ਆਂ।"

PunjabKesari
                    
ਲੇਖਕ : ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News