1947 ਹਿਜਰਤਨਾਮਾ - 33 : ਗੁਰਕੀਰਤ ਕੌਰ ਪਟਿਆਲਾ

09/02/2020 12:55:44 PM

ਚਾਚਾ ਪਿਸ਼ੌਰ ਤੋਂ ਸਮਾਨ ਚੁੱਕਣ ਗਿਆ ਮੁੜ ਨਾ ਬਹੁੜਿਆ.................

"ਬਨੂੰ ਨਜ਼ਦੀਕੀ ਕਸਬਾ, ਲੱਕੀ ਮਰਵਤ ਐ ਮੇਰਾ । ਸਰੂਪ ਸਿੰਘ ਦੀ ਪੁੱਤਰੀ ਤੇ ਸ:ਜੀਵਨ ਸਿੰਘ ਦੀ ਪੋਤਰੀ ,ਜਗੀਰਦਾਰ ਰਈਸ ਖਾਨਦਾਨ ਦੀ ਧੀ ਆਂ ਮੈਂ। 1937 ਦਾ ਜਨਮ ਈ ਮੇਰਾ। ਮਾਤਾ ਇੰਦਰ ਕੌਰ ਦੀ ਕੁੱਖ ਤੋਂ 3 ਭੈਣਾਂ ਅਤੇ ਦੋ ਭਰਾ ਹਾਂ ਅਸੀਂ। ਬਹੁਤ ਵਧੀਆ ਵਸੇਬ ਸੀ। ਸਿੱਖ ਆਬਾਦੀ ਘੱਟ ਪਰ ਸਹਿਜਧਾਰੀ ਸਿੱਖ ਆਬਾਦੀ ਕਾਫੀ ਸੀ। ਆਪਸ ਮੈਂ ਰਿਸ਼ਤੇ ਵੀ ਕਰ ਲਈ ਦੇ ਸਨ। ਪਰਿਵਾਰ ਆਰਥਿਕ ਪੱਧਰ ’ਤੇ ਮਜਬੂਤ ਹੈ ਸੀ। ਸੋ ਪਰਿਵਾਰ ਦੇ ਕਰੀਬ ਸਾਰੇ ਗਭਰੂ ਦੂਰ ਦੁਰਾਡੇ ਵੱਡੇ ਸ਼ਹਿਰਾਂ ਵਿੱਚ ਪੜ੍ਹਦੇ ਸਨ । ਚਾਚਾ ਹਰਬੰਸ ਸਿੰਘ ਜੀ ਪਿਸ਼ੌਰ ਸਿੱਖਿਆ ਮਹਿਕਮੇ ’ਚ ਨੌਕਰੀ ਕਰਦੇ ਸਨ। ਸੋ ਜਦ ਵੀ ਕੋਈ ਉਨ੍ਹਾਂ ਨੂੰ ਮਿਲਣ ਜਾਂਦਾ ਤਾਂ ਮੈਨੂੰ ਵੀ ਨਾਲ ਲੈ ਖੜਦੇ।ਪਰਦੇ ਦੀ ਸਖਤੀ ਬਹੁਤੀ ਸੀ।ਮਾਤਾ ਜੀ ਆਪਣੇ ਪੇਕੇ ਜਾਂਦੇ ਤਾਂ ਪੂਰਾ ਪਰਦਾ ਕਰਦੇ। ਟਾਂਗੇ ਦੇ ਚੌਤਰਫਾ ਪਰਦਾ ਕੀਤਾ ਜਾਂਦਾ। ਤੜਕੇ ਤਾਰਿਆਂ ਦੀ ਛਾਵੇਂ ਜਾਂਦੇ ਅਤੇ ਤਾਰਿਆਂ ਦੀ ਛਾਵੇਂ ਹੀ ਰਾਤ ਹੋਏ ਮੁੜਦੇ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਜਦ ਰਾਮ ਰੌਲਾ ਪਿਆ ਤਾਂ ਮੈਂ ਤਦੋਂ ਪਿੰਡ ਦੇ ਹੀ ਖਾਲਸਾ ਕੰਨਿਆਂ ਸਕੂਲ ਜੋ ਕਿ ਗੁਰਦੁਆਰਾ ਸਿੰਘ ਸਭਾ ’ਚ ਚਲਦਾ ਸੀ ਵਿਖੇ 4 ਥੀ ਜਮਾਤ ਦੀ ਵਿਦਿਆਰਥਣ ਸਾਂ। ਪਿਤਾ ਜੀ ਦੇ ਭੂਆ ਦੀਆਂ ਲੜਕੀਆਂ ਰਾਮ ਕੌਰ, ਮਾਨ ਕੌਰ ਅਤੇ ਪਰੀਤਮ ਕੌਰ ਉਥੇ ਟੀਚਰ ਹੈ ਸਨ। ਲੜਕਿਆਂ ਦਾ ਵੱਖਰਾ ਖਾਲਸਾ ਸਕੂਲ ਚੱਲਦਾ ਸੀ। ਇਕ ਹੋਰ ਕੋ ਐੱਡ ਮਿਡਲ ਸਕੂਲ ਹੈ ਸੀ। ਉਸ ਦੇ HM ਸ: ਮੋਹਣ ਸਿੰਘ ਜੀ ਸਨ ਜੋ ਪਿੱਛੋਂ ਪਟਿਆਲਾ ਆ ਆਬਾਦ ਹੋਏ । ਅਸੀਂ ਲੱਕੀ ਕਸਬੇ ਨੂੰ ਛੱਡ ਕੇ ਬੰਨੂੰ ਆ ਗਏ । ਉਥੇ ਮੁਸਲਿਮ ਪੁਲਸ ਅਫਸਰ ਦਾ ਖਾਲੀ ਘਰ ਸਾਨੂੰ ਕਿਰਾਏ ਪੁਰ ਮਿਲ ਗਿਆ ।ਅਸੀਂ ਰਿਸ਼ਤੇਦਾਰੀ ਚੋਂ 4-5 ਪਰਿਵਾਰ ਸਾਂ। ਰਾਤ ਨੂੰ ਮੁਸਲਿਮਾ ਬੜਾ ਤੁਅੱਸਬ ਭਰਿਆ ਹਥਿਆਰਬੰਦ ਜਲੂਸ ਕੱਢਿਆ ।

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

ਜਿਵੇਂ ਗ਼ੈਰ ਮੁਸਲਿਮਾ ਨੂੰ ਖਾ ਹੀ ਜਾਣਗੇ। ਪਿਤਾ ਜੀ ਨੇ ਸਾਨੂੰ ਸਾਰਿਆਂ ਨੂੰ ਇਕ ਕੋਠੜੀ ’ਚ ਬੰਦ ਕਰਤਾ। ਥੱਲੇ ਪਾਣੀ ਵਾਲੀ ਟੈਂਕੀ ਸੀ। ਆਖਿਓਸ ਕਿ ਜੇ ਖਤਰਾ ਹੋਏ ਤਾਂ ਮੈਂ ਪਹਿਲੇ ਤੁਸਾਂ ਸਾਰਿਆਂ ਨੂੰ ਮਾਰਾਂਗਾ ਤੇ ਖੁਦ ਮੁਕਾਬਲਾ ਕਰਕੇ ਮਰਾਂਗਾ। ਤੇ ਜੇ ਪਹਿਲੇ ਮੈਂ ਮਾਰਿਆ ਗਿਆ ਤਾਂ ਤੁਸਾਂ ਟੈਂਕੀ ਵਿੱਚ ਛਾਲਾਂ ਮਾਰ ਦੇਣੀਆਂ।" ਉਹ ਆਪ ਰਫਲ ਲੈ ਕੇ ਕੋਠੇ ’ਤੇ ਚੜ੍ਹ ਗਏ । ਮਕਾਨ ਕਿਓਂ ਜੋ ਮੁਸਲਮਾਨ ਦਾ ਸੀ ਤੇ ਅਸੀਂ 1-2 ਦਿਨ ਪਹਿਲੇ ਹੀ ਠਹਿਰੇ ਸਾਂ। ਸੋ ਅਜੇ ਬਹੁਤਿਆਂ ਨੂੰ ਸਾਡੀ ਉਸ ਨਵੀਂ ਰਿਹਾਇਸ਼ ਦਾ ਪਤਾ ਨਹੀਂ ਸੀ। ਉਹ ਜਲੂਸ ਉਂਝ ਹੀ ਅੱਗੇ ਨਿੱਕਲ ਗਿਆ ਤੇ ਇਸ ਤਰਾਂ ਅਸੀਂ ਬਚ ਰਹੇ। ਦੂਜੇ ਦਿਨ ਸਵੇਰ ਖ਼ਬਰ ਆਮ ਹੋਈ ਕਿ ਉਸ ਭੜਕੇ ਹਜ਼ੂਮ ਨੇ ਕਈ ਗ਼ੈਰ ਮੁਸਲਿਮ ਲੋਕਾਂ ਦਾ ਕਤਲ ਕਰ ਦਿੱਤਾ। ਅੱਗ ਦੀ ਖੇਡ ਵੀ ਖੇਡੀ ਗਈ ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਮੇਰੇ ਮਾਤਾ ਜੀ ਦੇ ਚਾਚਾ ਜੀ ਦਾ ਬੇਟਾ ਜੈ ਸਿੰਘ ਵੀ ਉਥੇ ਪੁਲਸ ਵਿੱਚ ਹੈ ਸੀ, ਜੋ ਪਿੱਛੋਂ ਇਧਰ ਆ ਕੇ ਜੈ ਪੁਰ/ਜੋਧ ਪੁਰ ਦੇ SSP ਰਹੇ (ਇਨ੍ਹਾਂ ਦਾ ਵੱਡਾ ਭਰਾ ਸ:ਕਿਸ਼ਨ ਸਿੰਘ ਤਹਿਸੀਲਦਾਰ ਸੀ ਓਧਰ ਜੋ ਪਿੱਛੋਂ ਇਧਰ ਅੰਡੇਮਾਨ ਨਿਕੋਬਾਰ ਦੇ DC ਰਹੇ। ਅੱਗੋਂ ਉਨ੍ਹਾਂ ਦਾ ਬੇਟਾ ਸ:ਅਰਜਣ ਸਿੰਘ ਫੌਜ ’ਚ ਬਰਗੇਡੀਅਰ ਹੋਇਐ ਤੇ ਅੱਗੇ ਉਨ੍ਹਾਂ ਦਾ ਬੇਟਾ ਆਤਮ ਸਿੰਘ ਵੈਟਰਨਰੀ ਡਾਇਰੈਕਟਰ)। ਉਸੇ ਨੇ ਹੀ ਮਕਾਨ ਕਿਰਾਏ ’ਤੇ ਦਵਾਇਆ ਸੀ। ਉਸ ਨੇ ਅਗਲੀ ਰਾਤ ਇਕ ਗੱਡੀ ਮੰਗਵਾਈ। ਚਾਰੇ ਪਾਸੇ ਕੱਪੜਾ ਤਾਣਿਆਂ ਗਿਆ ਉਸਦੇ। ਸਾਨੂੰ ਸਭਨਾ ਨੂੰ ਪਿਸ਼ੌਰ ਵਾਲੀ ਗੱਡੀ ਚੜਾਅ ਗਿਆ, ਉਹ। ਉਥੋਂ ਸ਼ੇਖੂਪੁਰਾ ਦੀ ਗੱਡੀ ਫੜੀ।

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

ਸ਼ੇਖੂਪੁਰਾ ਇਕ ਜਾਣਕਾਰ ਦੀ ਕੋਠੀ ’ਚ 2-3 ਦਿਨ ਰੁਕੇ। ਉਥੋਂ ਅਸੀਂ ਸਾਰੇ ਜਣੇ ਨਨਕਾਣਾ ਸਾਹਿਬ ਗੁਰਦੁਆਰੇ ਚਲੇ ਗਏ। ਅਗਲੇ ਦਿਨ ਨਨਕਾਣਾ ਸਾਹਿਬ ਹੀ ਪਿਸ਼ੌਰ ਵਾਲਾ ਚਾਚਾ ਸਾਨੂੰ ਲੱਭਦਾ ਲਭਾਉਂਦਾ ਆਣ ਮਿਲਿਆ। ਉਹ ਬਹੁਤ ਬੁਰੀ ਖਬਰ ਲਿਆਇਆ ਕਿ ਸ਼ੇਖੂਪੁਰਾ ਵਾਲਾ ਸਾਰਾ ਪਰਿਵਾਰ ਦੰਗਈਆਂ ਨੇ ਲੰਘੀ ਰਾਤ ਹਮਲਾ ਕਰਕੇ ਮਾਰਤਾ। ਸ਼ੈਦ ਦੰਗਈਆਂ ਨੂੰ ਖ਼ਬਰ ਹੋ ਗਈ ਹੋਵੇ ਕਿ ਉਸ ਸਰਦਾਰ ਦੀ ਕੋਠੀ ’ਚ ਹੋਰ ਵੀ ਸਿੱਖਾਂ ਦਾ ਗਰੁੱਪ ਠਹਿਰਿਆ ਹੋਇਐ। ਪਰ ਅਚਨਚੇਤੀ ਅਸੀਂ ਨਨਕਾਣਾ ਸਾਹਿਬ ਆਣ ਕਰਕੇ ਬਚ ਰਹੇ। ਚਾਚਾ ਜੀ ਨਨਕਾਣਾ ਤੋਂ ਹੀ ਫਿਰ ਵਾਪਸ ਪਿਸ਼ੌਰ ਨੂੰ ਆਪਣੀ ਨੌਕਰੀ ਤੇ ਚਲੇ ਗਏ। ਅਸੀਂ ਨਨਕਾਣਾ ਤੋਂ ਗੱਡੀ ਫੜ, ਬਰਾਸਤਾ ਲਾਹੌਰ

ਜਲੰਧਰ ਨਾਭਾ ਆਣ ਪਹੁੰਚੇ । ਬਾਬਾ ਜਪਾਲ ਸਿੰਘ ਜੀ ਦੇ ਗੁਰਦੁਆਰਾ, ਕੁਆਰਟਰਾਂ ’ਚ ਰਹੇ। ਇਥੇ ਫਿਰ ਚਾਚਾ ਜੀ ਪਿਸ਼ੌਰ ਤੋਂ ਆਏ ਪਰ ਹਫਤਾ ਕੁ ਬਾਅਦ ਫਿਰ ਵਾਪਸ ਪਿਸ਼ੌਰ ਨੌਕਰੀ ’ਤੇ ਵਾਪਸ ਜਾਣ ਦੀ ਜਿਦ ਕਰਦੇ। ਉਨ੍ਹਾਂ ਨੂੰ ਸਾਰਿਆਂ ਸਮਝਾਇਆ ਪਰ ਉਹ ਨਾ ਰੁਕੇ, ਫਿਰ ਵਾਪਸ ਚਲੇ ਗਏ । ਉਨ੍ਹਾਂ ਦੀ ਮੌਤ ਹੀ ਉਨ੍ਹਾਂ ਨੂੰ ਖਿੱਚ ਕੇ ਮੁੜ ਲੈ ਗਈ। ਫਿਰ ਸਾਨੂੰ ਉਹਦੀ ਲਾਸ਼ ਵੀ ਦੇਖਣੀ ਨਸੀਬ ਨਾ ਹੋਈ। ਉਹੀ ਸਾਡੇ ਪੁਲਸ ਰਿਸ਼ਤੇਦਾਰ ਨੇ, ਭਾਲ ਕਰਦਿਆਂ, ਇਕ ਗੈਰ ਮੁਸਲਿਮ ਲਾਸ਼ਾਂ ਦੇ ਢੇਰ ਦੇ ਸੰਸਕਾਰ ਵੇਲੇ ਚਾਚਾ ਜੀ ਦੀ ਲਾਸ਼ ਦੀ ਪਹਿਚਾਣ ਕੀਤੀ ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਸਾਨੂੰ ਪਿੰਡ ਦੁਤਾਲ ਨਜ਼ਦੀਕੀ ਪਾਤੜਾਂ ਵਿਖੇ ਕੇਵਲ ਚੌਥਾ ਹਿੱਸਾ ਜ਼ਮੀਨ ਅਲਾਟ ਹੋਈ। ਉਥੇ ਵੀ ਮੇਰਾ ਪੇਕਾ ਪਰਿਵਾਰ ਟਿਕ ਕੇ ਨਾ ਬੈਠਾ। ਉਨ੍ਹਾਂ ਛੇਤੀ ਹੀ ਸ਼ਹਿਰ ਦਾ ਰੁੱਖ ਕਰ ਲਿਆ । ਮੇਰੀ ਸ਼ਾਦੀ ਤਦੋਂ ਮਾਸਟਰ ਮਹਿੰਦਰ ਸਿੰਘ ਪਟਿਆਲਾ, ਜੋ ਫੌਜ ’ਚ ਕੈਪਟਨ ਅਤੇ ਸੈਨਿਕ ਭਲਾਈ ਵਿਭਾਗ ’ਚ ਡਿਪਟੀ ਡਾਇਰੈਕਟਰ ਰਹੇ, ਨਾਲ 1960 ’ਚ ਹੋਈ, ਜੋ ਸਾਡੇ ਵਾਂਗ ਹੀ ਹੋਤੀ ਮਰਦਾਨ ਤੋਂ ਆਏ ਹੋਏ ਰਿਫਿਊਜੀ ਸਨ। ਮੈਂ ਵੀ ਸ਼ਾਦੀ ਉਪਰੰਤ MA, B EB ਕਰਕੇ ਸਰਕਾਰੀ ਸਕੂਲ ਅਧਿਆਪਕਾ ਲੱਗ ਗਈ । ਬੇਟਾ ਡਾਕਟਰ ਪਰਮਵੀਰ ਸਿੰਘ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਬੇਟੀ ਕੈਨੇਡਾ ਦੋਹੇਂ ਵਿਆਹੇ ਵਰੇ, ਆਪਣੇ  ਕਾਰੋਬਾਰਾਂ ’ਚ ਸੈੱਟ ਨੇ ਤੇ ਅਸੀਂ ਮਾਡਲ ਟਾਊਨ ਪਟਿਆਲਾ ਚ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਹੇ ਆਂ। ਮੇਰਾ ਪੇਕਾ ਪਰਿਵਾਰ ਵੀ ਪਟਿਆਲਾ ਈ ਸੈਟਲ ਹੋਇਆ । ਭਰਾ ਹਰਪ੍ਰਤਾਪ ਸਿੰਘ ਇਧਰ ਫੌਜ ’ਚੋਂ ਕਰਨਲ ਰਿਟਾਇਰਡ ਹੋਏ ।

ਹੁਣ ਵੀ ਕਦੇ 47 ਦਾ ਵਰਤਾਰਾ ਤੇ ਕਦੇ ਉਧਰ ਬਿਤਾਏ ਬਚਪਨ ਦੇ ਪਲ ਯਾਦ ਆ ਕੇ ਅੱਖਾਂ ਨਮ ਹੋ ਜਾਂਦੀਆਂ ਹਨ। ਚਾਚਾ ਜੀ ਜੋ ਪਿਤਾ ਜੀ ਤੋਂ ਵੀ ਵੱਧ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਦੀ ਯਾਦ ਮੁੜ ਮੁੜ, ਨਾਸੂਰ ਵਾਂਗ ਰਿਸ ਪੈਂਦੀ ਐ। 

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

rajwinder kaur

This news is Content Editor rajwinder kaur