1947 ਹਿਜਰਤਨਾਮਾ 38 : ਸ. ਬੇਅੰਤ ਸਿੰਘ ਸਰਹੱਦੀ

10/05/2020 3:07:26 PM

ਪਿੰਡ ਹੈ ਕੋਟ ਨਜ਼ੀਬ ਉਲ੍ਹਾ ਤਦੋਂ ਤਹਿ: ਹਰੀ ਪੁਰ ਜ਼ਿਲ੍ਹਾ ਹਜ਼ਾਰਾ। 

ਇਸ ਪਿੰਡ ਦਾ ਸ਼ਹੀਦ ਸ. ਸ਼ਾਮ ਸਿੰਘ ਸਹਿਗਲ ਵਲਦ ਸ਼੍ਰੀ ਜੈ ਰਾਮ। ਇਸ ਸ਼ਹੀਦ ਦੇ ਬੇਟੇ ਸ.ਬੇਅੰਤ ਸਿੰਘ ਸਰਹੱਦੀ (ਜਨਮ 1936) ਬਸਤੀ ਸ਼ੇਖ ਜਲੰਧਰ ਨੇ ਆਪਣੀ ਜ਼ੁਬਾਨੀ ਗਾਥਾ ਇੰਝ ਕਹਿ ਸੁਣਾਈ-'ਅਸੀਂ ਹਿੰਦੂ ਖੱਤਰੀ ਪਰਿਵਾਰ ਨਾਲ ਸਬੰਧ ਰੱਖਦੇ ਹਾਂ। ਸੂਬਾ ਸਰਹੱਦ ਵਿਚ ਕਈ ਹਿਦੂਆਂ ਸ. ਹਰੀ ਸਿੰਘ ਨਲਵਾ ਦੇ ਪ੍ਰਭਾਵ ਵਿਚ ਆ ਕੇ ਕੇਸ ਰੱਖੇ ਹੋਏ ਸਨ। ਪਰ ਸਾਡੇ ਬਜ਼ੁਰਗਾਂ 1920 ਵਿਚ ਚੱਲੀ ਗੁ. ਸੁ. ਲ਼ਹਿਰ ਦੇ ਪ੍ਰਭਾਵ ਵਿਚ ਆ ਕੇ ਕੇਸ ਰੱਖੇ। ਵੈਸੇ ਵੀ ਹਿੰਦੂ ਪਰਿਵਾਰਾਂ ਵਿਚ ਰਿਵਾਜ ਸੀ ਕਿ ਪਹਿਲੇ ਮੁੰਡੇ ਦੇ ਕੇਸ ਰੱਖਵਾ ਦਿੰਦੇ ਸਨ। ਸਾਡੇ ਪਰਿਵਾਰ ਉਪਰ ਸਾਡੇ ਨਾਨਾ ਜੀ ਸ੍ਰੀ. ਸੁੰਦਰ ਦਾਸ ਅਤੇ ਉਨ੍ਹਾਂ ਦੇ ਭਰਾ ਸ੍ਰੀ ਭਗਵਾਨ ਦਾਸ ਦਾ ਵੀ ਚੰਗਾ ਪ੍ਰਭਾਵ ਸੀ, ਜੋ ਸਿੱਖੀ ਵਿਚਾਰਧਾਰਾ ਦੇ ਹਾਮੀ ਸਨ।  

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਸਾਡਾ ਪਿੰਡ ਸ੍ਰੀ ਪੰਜਾ ਸਾਹਿਬ ਤੋਂ 9 ਕਿ:ਮੀ: ਅੱਗੇ ਪਿਸ਼ਾਵਰ ਨੂੰ ਜਾਣ ਵਾਲੀ ਸੜਕ ਉਪਰ ਸਥਿੱਤ ਹੈ। ਟੈਕਸਲਾ ਤੋਂ ਰੇਲ ਮਾਰਗ, ਜੋ ਹਵੇਲੀਆਂ ਨੂੰ ਜਾਂਦਾ ਹੈ, ਇਸ ਉਪਰ ਪਹਿਲਾ ਸਟੇਸ਼ਨ ਉਸਮਾਨਗੜ੍ਹ ਸਾਡੇ ਪਿੰਡ ਨੂੰ ਲੱਗਦਾ ਹੈ। ਇਸ ਪਿੰਡ ਵਿਚ ਕੋਈ 60-70 ਘਰ ਹਿੰਦੂ-ਸਿੱਖਾਂ ਦੇ ਸਨ। ਜਦ ਭਾਰਤ ਦੀ ਤਕਸੀਮ ਦਾ ਰਾਮ ਰੌਲਾ ਸ਼ੁਰੂ ਹੋਇਆ ਤਾਂ ਪਹਿਲੋਂ ਬਿਹਾਰ ਤੋਂ ਮੁਸਲਿਮ ਦੰਗਾ ਪੀੜਤ ਇਕ ਪਰਿਵਾਰ ਲੁੱਟ ਪੁੱਟ ਹੋ ਕੇ ਸਾਡੇ ਪਿੰਡ ਪਹੁੰਚਾ। ਜਿਸ ਵਜ੍ਹਾ ਮੁਸਲਿਮਾਂ ਵਿਚ ਰੋਹ ਜਾਗਿਆ। 4 ਮਾਰਚ 1947 ਨੂੰ ਪਿੰਡ ਦੇ ਗੁ. ਸਾਹਿਬ ਵਿਚ ਕਿਸੇ ਸਰਾਰਤੀ ਅਨਸਰ ਵਲੋਂ ਇੱਕ ਚਿੱਠੀ ਸੁੱਟੀ ਜਿਸ ਵਿਚ ਸਿੱਖਾਂ ਹਿੰਦੂਆਂ ਨੂੰ ਪਿੰਡ ਛੱਡ ਜਾਣ ਦੀ ਧਮਕੀ ਦਿੱਤੀ ਹੋਈ ਸੀ। 11 ਮਾਰਚ 1947 ਨੂੰ ਪਿੰਡ ਵਿਚ ਕੁੱਝ ਖਤਰਾ ਜਾਣ ਕੇ ਹਿਦੂੰ-ਸਿੱਖਾਂ ਦਾ 'ਕੱਠ ਗੁ.ਸਹਿਬ ਵਿਖੇ ਹੋਇਆ। ਗੁ. ਸਾਹਿਬ ਅਤੇ ਨਾਲ ਲੱਗਦੀਆਂ 1-2 ਹੋਰ ਉਚੀਆਂ ਇਮਾਰਤਾਂ ਵਿਚ ਮੋਰਚੇ ਬਣਾਏ ਗਏ। ਸਾਰੇ ਪਰਿਵਾਰ ਉਨ੍ਹਾਂ ਵਿਚ 'ਕੱਠੇ ਹੋ ਗਏ। ਹਥਿਆਰ ਇਕੱਠੇ ਕਰਕੇ ਚੋਣਵੇਂ ਜਵਾਨਾਂ ਨੇ ਮੋਰਚੇ ਸਾਂਭ ਲਏ।

ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਗੁ. ਸਾਹਿਬ ਦੇ ਮੋਰਚੇ ਦੀ ਅਗਵਾਈ ਮੇਰੇ ਬਾਪ ਸ. ਸ਼ਾਮ ਸਿੰਘ ਜੀ ਕਰ ਰਹੇ ਸਨ। ਸਵੇਰ 11 ਕੁ ਵਜੇ ਉਸੀ ਗਲੀ ਇੱਕ ਵੱਡਾ ਦੰਗਾਕਾਰੀ ਹਜੂਮ ਢੋਲ ਦੀ ਤਾਲ ’ਤੇ ਹਥਿਆਰਬੰਦ ਹੋਏ ਯਾ-ਅਲੀ ਲੈ ਕੇ ਰਹੇਂਗੇ ਪਾਕਿਸਤਾਨ ਨਾਅਰੇ ਮਾਰਦਾ ਦਾਖਲ ਹੋਇਆ। ਦੂਜੇ ਮੋਰਚਿਆਂ ਵਾਲਿਆਂ ਨੇ ਪਿਤਾ ਜੀ ਨੂੰ ਪੁਛਿਆ ਕਿ ਕਿਵੇਂ ਕਰਨਾ ਹੈ ਤਾਂ ਪਿਤਾ ਜੀ ਨੇ ਕਿਹਾ ਕਿ ਜੇ ਚੁੱਪ-ਚੁਪੀਤੇ ਲੰਘਦੇ ਹਨ ਤਾਂ ਲੰਘਣ ਦਿਓ। ਤੁਸੀਂ ਫਸਾਦ ਦੀ ਪਹਿਲ ਨਹੀਂ ਕਰਨੀ ਪਰ ਜੇ ਗੋਲੀ ਚੱਲੇ ਤਾਂ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਹੈ। ਉਧਰੋਂ ਯਾ ਅਲੀ ਤੇ ਇਧਰੋਂ ਸਤਿ ਸ੍ਰੀ ਅਕਾਲ ਦੇ ਨਾਅਰੇ ਉਚੇ ਉਠਣੇ ਸ਼ੁਰੂ ਹੋਏ। ਦੰਗਾਕਾਰੀ ਗੁ.ਸਾਹਿਬ ਸਾਹਮਣੇ ਆਏ ਤਾਂ ਉਨ੍ਹਾਂ ਪਹਿਲੋਂ ਗੋਲੀ ਚਲਾਉਣੀ ਸ਼ੁਰੂ ਕੀਤੀ। ਮੋਰਚਿਆਂ ’ਚੋਂ ਤੜ-ਤੜ ਗੋਲੀਆਂ ਚੱਲੀਆਂ। ਕਿਉਂਕਿ ਮੋਰਚੇ ਤਾਂ ਉਚੀ ਜਗ੍ਹਾ ਮਹਿਫੂਜ ਸਨ।

ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ

ਸੋ ਬਹੁਤਾ ਨੁਕਸਾਨ ਤਾਂ ਦੰਗਾਕਾਰੀਆਂ ਦਾ ਹੀ ਹੋਇਆ। ਸਾਹਮਣੇ ਤਕੀਏ ’ਤੇ 2 ਬਲੋਚ ਮਿਲਟਰੀ ਵਾਲਿਆਂ ਦਾ ਪਹਿਰਾ ਸੀ। ਉਨ੍ਹਾਂ ਨੇ ਚਾਲ ਖੇਡੀ ਕਿ ਮੁਸਲਿਮ ਦੰਗਾਕਾਰੀਆਂ ਨੂੰ ਖਦੇੜਨ ਬਹਾਨੇ ਹਵਾਈ ਫਾਇਰ ਕੀਤੇ ਪਰ ਗੋਲੀਆਂ ਜਾਣ ਬੁੱਝ ਕੇ ਗੁ. ਸਾਹਿਬ ਦੇ ਮੋਰਚੇ ਵੱਲ ਮਾਰਨ ਲੱਗੇ। ਇਕ ਦਮ ਪਿਤਾ ਜੀ ਨੇ ਸਾਰਿਆਂ ਨੂੰ ਲੰਮੇ ਪੈ ਜਾਣ ਨੂੰ ਕਿਹਾ ਪਰ ਆਪ ਖੜ੍ਹੇ ਹੀ ਰਹੇ। ਉਸੇ ਵਕਤ ਪਿਤਾ ਜੀ ਦੇ ਪੱਟ ਵਿਚ ਇਕ ਗੋਲੀ ਆਕੇ ਲੱਗੀ। ਸੰਗਤ ਨੇ ਬਹੁਤ ਓਹੜ ਪੋਹੜ ਕੀਤਾ ਪਰ ਖੂੰਨ ਬੰਦ ਨਾ ਹੋਇਆ। ਕੋਈ ਚਾਰਾ ਨਾ ਚੱਲਦਾ ਦੇਖ ਕੇ ਸਾਰੇ ਬੰਦੇ ਅਫਸੋਸ ਕਰਨ ਲੱਗੇ ਤਾਂ ਪਿਤਾ ਜੀ ਨੇ ਕਿਹਾ ਕਿ ਸਵੇਰੇ ਗੁ. ਸਾਹਿਬ ਭਾਈ ਜੀ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਰਸੰਗ ਸੁਣਾਇਆ ਸੀ ਨਾ, ਦੇਖੋ ਉਹ ਕਿੰਨੀ ਛੋਟੀ ਉਮਰ ਵਿਚ ਸ਼ਹੀਦੀ ਪਾ ਗਏ। ਸਾਡਾ ਤੇ ਭਾਈ ਸਮਾਂ ਆ ਗਿਐ ਤੇ ਤੁਸੀਂ ਹੁਣ ਮੋਰਚਾ ਸਾਂਭੋ ਕਹਿੰਦਿਆਂ ਸ਼ਾਮ 4 ਕੁ ਵਜੇ ਪਰਾਣ ਤਿਆਗ ਗਏ। ਹਿੰਦੂ-ਸਿੱਖਾਂ ਦੇ ਘਰਾਂ ਤੇ ਦੁਕਾਨਾਂ ਨੂੰ ਲੁੱਟ ਪੁੱਟ ਕੇ ਹਜੂਮ ਵਲੋਂ ਸਾੜ ਦਿੱਤਾ ਗਿਆ। ਸ਼ਾਮ ਤੱਕ ਇਵੇਂ ਕਸ਼ਮ-ਕਸ਼ ਬਣੀ ਰਹੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਪਹਿਲੀ ਵਾਰ ਬਾਗਬਾਨੀ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਸ਼ਾਮ ਨੂੰ ਹਜ਼ਾਰੇ ਦਾ ਗੋਰਾ ਡੀ.ਸੀ. ਗੋਰਖਾ ਮਿਲਟਰੀ ਦਾ ਪਹਿਰਾ ਲਾ ਕੇ ਬਲੋਚ ਮਿਲਟਰੀ ਦਾ ਪਹਿਰਾ ਹਟਾ ਗਿਆ। ਭਲੇ ਕੁਝ ਸਮਾਂ ਸ਼ਾਂਤੀ ਤਾਂ ਬਣੀ ਰਹੀ ਪਰ ਮਾਹੌਲ ਬਹੁਤ ਤਣਾਪੂਰਨ ਸੀ। ਆਲੇ-ਦੁਆਲੇ ਪਿੰਡਾਂ ਵਿਚ ਹਿੰਦੂ-ਸਿਖਾਂ ਉਪਰ ਹਮਲੇ ਸ਼ੁਰੂ ਹੋ ਗਏ ਸਨ। ਸੋ ਹੌਲੀ-ਹੌਲੀ ਪਿੰਡ ਛੱਡ ਜਾਣ ਦੀਆਂ ਸਬੀਲਾਂ ਹੋਣ ਲੱਗੀਆਂ। ਪੰਜਾ ਸਾਹਿਬ ਨਜ਼ਦੀਕ ਇੱਕ ਵਾਹ ਨਾਮੇ ਪਿੰਡ ਸੀ, ਜਿੱਥੇ ਬਹੁਤ ਵੱਡੀ ਸੀਮੇਂਟ ਦੀ ਫੈਕਟਰੀ ਸੀ, ਉਥੇ ਅੰਗਰੇਜਾਂ ਨੇ ਇਕ ਰਫਿਊਜੀ ਕੈਂਪ ਲਾਇਆ। ਬਹੁਤੇ ਹਿੰਦੂ-ਸਿੱਖ ਘਰ ਬਾਰ ਛੱਡ ਕੇ ਉਥੇ ਜਾ ਪਹੁੰਚੇ ਪਰ ਸਾਡਾ ਸਾਰਾ ਪਰਿਵਾਰ ਐਬਟਾਬਾਦ ਦੀ ਕਾਕੂਲ ਛਾਉਣੀ ਵਿਚ ਬਣੇ ਰਫਿਊਜੀ ਕੈਂਪ ਵਿਚ ਜਾ ਪਹੁੰਚਿਆ। ਅਸੀਂ ਉਥੇ ਕੁਝ ਦਿਨ ਰਹੇ ਅਤੇ ਬਾਅਦ ਵਿਚ ਸਾਡੇ ਚਾਚਾ ਜੀ ਸ਼੍ਰੀ ਪਰਮਾਨੰਦ ਜੋ ਸ਼੍ਰੀ ਨਗਰ ਆਪਣਾ ਕਾਰੋਬਾਰ ਕਰਦੇ ਸਨ ਆ ਕੇ ਸਾਨੂੰ ਉਥੇ ਲੈ ਗਏ। ਅਕਤੂਬਰ 1947 ਵਿਚ ਜਦ ਕਸ਼ਮੀਰ ਤੇ ਕਬਾਈਲੀ ਹਮਲਾ ਹੋਇਆ ਤਾਂ ਸਾਡਾ ਸਾਰਾ ਪਰਿਵਾਰ ਸਰਕਾਰੀ ਜਹਾਜ਼ ਰਾਹੀਂ ਦਿੱਲੀ ਲੈ ਜਾਇਆ ਗਿਆ। ਜਿੱਥੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਜਾ ਪਹੁੰਚੇ। ਕੁਝ ਸਮਾਂ ਇਵੇਂ ਲੰਘ ਗਿਆ।

ਇਕ ਦਿਨ ਮੈਨੂੰ ਮੇਰਾ ਰਿਸ਼ਤੇਦਾਰ ਇਕ ਅਖਬਾਰ ’ਚ ਸੇਵਾਦਾਰ ਦੀ ਨੌਕਰੀ ਵਜੋਂ ਰਖਵਾਉਣ ਲਈ ਲੈ ਗਿਆ ਪਰ ਉਨ੍ਹਾਂ ਨੇ ਮੇਰੀ ਉਮਰ ਛੋਟੀ ਦਾ ਕਹਿ ਕੇ ਮਨ੍ਹਾ ਕਰ ਦਿੱਤਾ। ਮੇਰੇ ਰਿਸ਼ਤੇਦਾਰ ਨੇ ਪਾਕਿ: ’ਚੋਂ ਉਜੜਕੇ ਆਏ ਸ਼ਰਨਾਰਥੀ ਹੋਣ ਅਤੇ ਘਰ ਵਿਚ ਹੋਰ ਕੋਈ ਕਮਾਊ ਪੁੱਤਰ ਨਾ ਹੋਣ ਦਾ ਵਾਸਤਾ ਪਾਇਆ ਤਾਂ ਉਨ੍ਹਾਂ ਤਰਸ ਦੇ ਆਧਾਰ ’ਤੇ ਮੈਨੂੰ ਨੌਕਰੀ ’ਤੇ ਰੱਖ ਲਿਆ। ਕੁਝ ਸਾਲ ਮੈਂ ਉਥੇ ਨੌਕਰੀ ਕੀਤੀ। ਫਿਰ ਮੇਰੀ ਬਾਰ ’ਚੋਂ ਬਰਬਾਦ ਹੋ ਕੇ ਆਈ ਇਕ ਵਿਧਵਾ ਮਾਸੀ, ਜੋ ਕਪੂਰਥਲੇ ਆ ਆਬਾਦ ਹੋ ਗਈ ਸੀ, ਨੇ ਸਾਡੇ ਪਰਿਵਾਰ ਨੂੰ ਆਪਣੇ ਪਾਸ ਬੁਲਾਲਿਆ। ਉਥੇ ਨਜ਼ਦੀਕ ਹੀ ਹਮੀਰੇ ਇਕ ਸ਼ੂਗਰ ਮਿੱਲ ਸੀ। ਇਹਦਾ ਮਾਲਕ ਰਾਏ ਬਹਾਦੁਰ ਈਸ਼ਰਦਾਸ ਪਿੱਛੋਂ ਹਜ਼ਾਰੇ ਤੋਂ ਹੀ ਸੀ, ਸੋ ਉਸ ਨੇ ਆਪਣੀ ਮਿੱਲ ਵਿਚ ਉਥੋਂ ਦੇ ਉਜੜਿਆਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀ ਦਿੱਤੀ। ਇੱਕ ਦਫਾ ਉਥੇ ਕਾਮਿਆਂ ਨੇ ਹੜਤਾਲ ਕਰ ਦਿੱਤੀ, ਉਹ ਮੈਨੂੰ ਉਥੇ ਕਵਿਤਾ ਪੜ੍ਹਨ ਨੂੰ ਲੈ ਗਏ। ਇਸ ਤੋਂ ਨਾਰਾਜ਼ ਹੋ ਕੇ ਮਾਲਕ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਇਸੇ ਉਪਰੰਤ ਹੌਲੀ-ਹੌਲੀ ਜਲੰਧਰ ਆ ਕੇ ਆਬਾਦ ਹੋ ਗਏ। ਘਰ ਦੇ ਗੁਜ਼ਰ ਬਸਰ ਲਈ ਕਈ ਪਾਪੜ ਵੇਲੇ।

ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ

ਬਾਅਦ ਵਿਚ ਆਪਣੀ ਪਰੈੱਸ ਲਗਾ ਕੇ ਸਿਮਰਨ ਵੀਕਲੀ ਅਖਬਾਰ ਸ਼ੁਰੂ ਕੀਤਾ। ਆਪ ਤਾਂ ਬਹੁਤਾ ਨਹੀਂ ਪੜ੍ਹ ਸਕਿਆ ਪਰ ਆਪਣੇ ਦੋਹਾਂ ਭਰਾਵਾਂ ਨੂੰ ਦੱਬ ਕੇ ਪੜ੍ਹਾਇਆ, ਜਿਸ ਬਦੌਲਤ ਉਹ ਦੋਵੇਂ ਬੈਂਕਾਂ ’ਚੋਂ ਚੀਫ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ। ਇਸੇ ਤਰਾਂ ਆਪਣੀਆਂ ਪੰਜੋਂ ਬੇਟੀਆਂ ਨੂੰ ਵੀ ਐੱਮ.ਏ., ਬੀ.ਐੱਡ ਤੱਕ ਦੀ ਪੜ੍ਹਾਈ ਕਰਵਾਈ। ਚੜ੍ਹਦੀ ਉਮਰ ਤੋਂ ਹੁਣ ਤੱਕ ਸਿੱਖ ਇਤਿਹਾਸ ਦਾ ਸਰਗਰਮ ਪਾਤਰ ਹਾਂ। ਬੀਰ ਖਾਲਸਾ ਦੱਲ, ਪੰਜਾਬੀ ਸੂਬਾ ਮੋਰਚਾ ਅਤੇ ਸਾਰੇ 'ਕਾਲੀ ਲਹਿਰ ਦੇ ਮੋਰਚਿਆਂ ਵਿਚ ਮੋਹਰੀ ਭੂਮਿਕਾ ਨਿਭਾਈ। ਇਸ ਵਕਤ ਵੀ ਗੁ. 6ਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ, ਮਹਾਂਕਵੀ ਭਾਈ ਸੰਤੋਖ ਸਿੰਘ ਰਜਿ:ਲਿਖਾਰੀ ਸਭਾ ਸਮੇਤ ਦਰਜਣ ਕੁ ਸੰਸਥਾਵਾਂ ਦਾ ਪ੍ਰਧਾਨ/ਸਕੱਤਰ ਹਾਂ। ਸੇਵਾ ਸਿਮਰਨ ਨੂੰ ਵੀ ਸਮਰਪਤ ਹਾਂ ਪਰ ਸੰਨ 47 ਦਾ ਉਜਾੜਾ, ਲੱਖਾਂ ਪੰਜਾਬੀਆਂ ਦਾ ਦਰਦਨਾਕ ਵੱਡ ਵਡਾਂਗਾ, ਬਹੂ ਬੇਟੀਆਂ ਦਾ ਉਧਾਲਾ ਅਤੇ ਬੇ-ਪਤੀ ਹੋਣ ਦੀ ਟੀਸ ਜੋ ਤਦੋਂ ਦੇ ਕੌਮੀ ਲੀਡਰਾਂ ਦੀ ਬੱਜਰ ਗੱਲਤੀ ਕਰਕੇ ਭੁਗਤਣੀ ਪਈ ਅੱਜ ਵੀ ਜਦ ਯਾਦ ਆਉਂਦਾ ਹੈ ਤਾਂ ਬਸ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਉਕਾ ਜਾਂ ਰੋ ਲੈਣ ਤੋਂ ਇਲਾਵਾ ਹੋਰ ਕੁੱਝ ਵੀ ਕਰਿਆ ਤਾਂ ਨਹੀਂ ਜਾਂਦਾ........।"
                     
ਸਰਹੱਦੀ ਸਾਹਿਬ ਦਾ ਅਪਣੇ ਪਿਤਾ ਜੀ ਦੀ ਸ਼ਹੀਦੀ ਬਾਰੇ ਇਕ ਆਰਟੀਕਲ 31-3-1985 ਨੂੰ ਇਕ ਪੰਜਾਬੀ ਅਖਬਾਰ ਵਿਚ ਛਪਿਆ ਸੀ। ਉਹ ਲੇਖ ਅਚਨਚੇਤੀ ਹੀ ਇਸ ਘਟਨਾ ਨਾਲ ਬਾਵਾਸਤਾ ਮੁਰਾਦਾਬਾਦ ਤੋਂ ਸ਼੍ਰੀ ਸੋਮਨਾਥ ਕੋਹਲੀ ਹੋਰਾਂ ਦੀ ਨਜ਼ਰ ਚੜ੍ਹਿਆ ਤਾਂ ਉਸੇ ਵਕਤ ਉਨ੍ਹਾਂ ਸਰਹੱਦੀ ਸਾਹਿਬ ਨੂੰ ਉਰਦੂ ਵਿਚ ਚਿੱਠੀ ਲਿਖ ਭੇਜੀ ਜੋ ਸਰਹੱਦੀ ਜੀ ਦੀ ਇਕ ਅਖਬਾਰ ਬਸਤੀ ਸ਼ੇਖ ਜਲੰਧਰ ਵਿਚ ਛਪੀ ਅਤੇ ਧਨੰਵਾਦ ਸਹਿਤ ਇਥੇ ਛਾਪੀ ਜਾ ਰਹੀ ਹੈ। ਇਬਾਰਤ ਇੰਜ ਹੈ-

ਪੜ੍ਹੋ ਇਹ ਵੀ ਖਬਰ - ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ‘ਸ਼ਿਮਲਾ ਮਿਰਚ’, ਵਰਤੋਂ ਕਰਨ ’ਤੇ ਇਨ੍ਹਾਂ ਬੀਮਾਰੀਆਂ ਤੋਂ ਪਾ ਸਕਦੇ ਹੋ ਮੁਕਤੀ

"ਸ਼੍ਰੀ ਮਾਨ ਪਿਆਰੇ ਹਮ ਵਤਨ ਬੇਅੰਤ ਸਿੰਘ ਜੀ ਜਰਨਲਿਸਟ ਬਸਤੀ ਸ਼ੇਖ ਜਲੰਧਰ ਕੀ ਸੇਵਾ ਮੇ ਸਤਿ ਸ੍ਰੀ ਆਕਾਲ। ਮੋਰਖਾ ਮਿਤੀ 31-3-1985 ਕੋ ਆਪ ਕਾ ਆਰਟੀਕਲ ਪੜ੍ਹਾ। ਪੜ੍ਹ ਕਰ ਖੁਸ਼ੀ ਹੂਈ ਕਿ ਆਪ ਨੇ ਏਕ ਪੁਰਾਨੀ ਯਾਦ ਕੋ ਤਾਜਾ ਕੀਆ। ਅਫਸੋਸ ਇਸ ਬਾਤ ਕਾ ਹੈ ਕਿ ਆਜ ਹਮ ਉਸ ਜਗ੍ਹਾ ਪਰ ਨਹੀਂ ਹੈਂ। ਸਭ ਕੇ ਸਭ ਬਂਟ ਚੁਕੇ ਹੈਂ। ਸਬ ਬਾਤੇਂ ਪੁਰਾਨੀ ਹੋ ਚੁਕੀ ਹੈਂ, ਯਾਦ ਹੀ ਬਾਕੀ ਹੈ। ਕੋਟ ਨਜ਼ੀਬ ਉਲ੍ਹਾ ਕੇ ਬਾਰੇ ਮੇਂ ਜੋ ਕੁਛ ਲਿਖਾ ਹੈ, ਸਬ ਸਹੀ ਹੈ। ਹਿੰਦੂ-ਸਿੱਖ ਸੰਗਠਨ ਸੇ ਹੀ ਹਮ ਨੇ ਫਤਹਿ ਪਾਈ। ਅਗਰ ਅਲਿਹਦਾ-ਅਲਿਹਦਾ ਹੋਤੇ ਤੋ ਸਬ ਕੇ ਸਬ ਮਾਰੇ ਜਾਤੇ। ਮੇਰੇ ਮਾਮਾ ਸਾਹਿਬ ਲਾਲਾ ਤਾਰਾ ਚੰਦ ਜੀ ਜੋ ਕਿ ਇਸ ਹਮਲਾ ਮੇਂ ਮੋਰਚੇ ਮੇਂ ਥੇ, ਗੋਲੀ ਚਲਾ ਰਹੇ ਥੇ। ਮੈਂ ਕੌਨ ਹੂੰ ਲਿਖ ਰਹਾ ਹੂੰ ਕਿ ਮੈਂ ਕੋਹਲੀ ਖਾਨਦਾਨ ਸੇ ਹੂੰ।

ਹਮਾਰੇ ਖਾਨਦਾਨ ਕੇ ਸਬੀ ਘਰ ਗੁਰਦਵਾਰਾ ਕੇ ਸਾਮਨੇ ਜੋ ਗਲੀ ਜੋ ਉਪਰ ਕੀ ਤਰਫ ਜਾ ਰਹੀ ਥੀ, ਏਕ ਅਹਾਤਾ ਮੇਂ ਥੇ। ਕੋਟ ਮੈਂ ਸਬ ਸੇ ਊਚਾ ਮਕਾਨ ਬਾਬੂ ਗੋਕਲ ਚੰਦ ਕੋਹਲੀ ਕਾ ਥਾ, ਜੋ ਹਰੀ ਪੁਰ ਹਜ਼ਾਰਾ ਮੇਂ ਵਕਾਲਤ ਕਰਤੇ ਥੇ। ਕਰੀਬ ਸਬੀ ਘਰ ਬੰਦ ਹੀ ਰਹਤੇ ਥੇ ਚੁਨਾਚਾ ਸਬ ਕੇ ਸਬ ਬਾਹਰ ਮੇਂ ਹੀ ਰਹਿਤੇ ਥੇ। ਖੁਸ਼ੀ ਵਾ ਗਮੀ ਮੇਂ ਕੋਟ ਚਲੇ ਆਇਆ ਕਰਤੇ ਥੇ। ਕੋਟ ਮੇ ਮੇਰੀ ਨਜ਼ਦੀਕੀ ਰਿਸ਼ਤੇਦਾਰੀ ਮਾਮਾ ਸਾਹਿਬ ਤਾਰਾ ਚੰਦ ਔਰ ਦੂਸਰਾ ਭਗਤ ਮੁਕੰਦ ਲਾਲ ਸੇਠੀ ਜੋ ਅਬ ਸਵ:ਹੋ ਚੁੱਕੇ ਹੈਂ, ਸੇ ਥੀ। ਮਾਮਾ ਤਾਰਾ ਚੰਦ ਦੇਹਰਾਦੂਨ ਮੇਂ ਹੈਂ। ਹਮ ਔਰ ਹਮਾਰੇ ਚਾਚਾ ਜੀ ਮੁਲਤਾਨ ਮੇਂ ਲੱਕੜੀ ਕਾ ਕਾਮ ਕਰਤੇ ਥੇ। ਵਹਾਂ ਹੀ ਰਹਿਤੇ ਥੇ। ਮੇਰੀ ਪੈਦਾਇਸ਼ ਕੋਟ ਹੀ ਕੀ ਹੈ। ਮੈਂ 5 ਸਾਲ ਕਾ ਥਾ ਜਬ ਮੁਲਤਾਨ ਗਯਾ ਔਰ ਵਹਾਂ ਹੀ ਰਹਾ।

ਮੇਰੀ ਸ਼ਾਦੀ ਕੋਟ ਮੇਂ ਹੀ ਹੁਈ। ਕੋਟ ਮੇਂ ਮੁਝੇ ਅੱਛੀ ਤਰ੍ਹੈ ਯਾਦ ਹੈ ਕਿ ਗੁਰਦੁਆਰੇ ਕੇ ਕੂਏਂ ਕਾ ਪਾਨੀ ਬਹੁਤ ਹੀ ਨੀਚੇ ਥਾ ਔਰ ਬਹੁਤ ਲੰਬੀ ਰੱਸੀ ਕੀ ਜਰੂਰਤ ਪੜਤੀ ਥੀ। ਔਰ ਨਹਾਨੇ ਕੇ ਲੀਏ ਕਾਹਲ (ਬਰਸਾਤੀ ਨਦੀ) ਮੇ ਰੇਲਵੇ ਪੁਲ ਕੇ ਨੀਚੇ ਜਾਨਾ ਪੜਤਾ ਥਾ। ਕਾਹਲ ਕੇ ਪਾਸਕ ਕੂਏਂ ਮੇ ਭੀ ਨਹਾਨਾ ਯਾਦ ਹੈ। ਔਰਤੋਂ ਕੋ ਸਿਰੋਂ ਪੇ ਪਾਨੀ ਦੂਰ ਸੇ ਲਾਨਾ ਪੜਤਾ ਥਾ। ਕਾਸ਼ ਹਮ ਸਬ ਵਹਾਂ ਜਾ ਕਰ ਫਿਰ ਸੇ ਦੇਹਰਾ (ਧਾਰਮਿਕ ਡੇਰਾ) ਕੇ ਦਰਸ਼ਨ ਕਰ ਸ਼ਕਤੇ? ਵਹਾਂ ਔਰ ਰੇਲਵੇ ਸਟੇਸ਼ਨ ਕੇ ਪਾਸ 1-1 ਬੰਨ੍ਹ (ਛੱਪੜ) ਭੀ ਥਾ। ਮੇਰੇ ਹਮ ਵਤਨ ਜਬ ਯਾਦ ਆਤੀ ਹੈ ਤੋ ਆਂਖੇਂ ਭਰ ਜਾਤੀ ਹੈਂ।

ਪੜ੍ਹੋ ਇਹ ਵੀ ਖਬਰ - ਅਟਲ ਸੁਰੰਗ ਤੋਂ ਬਾਅਦ ਹੁਣ ਹਿਮਾਚਲ ਦੇ ਸੈਲਾਨੀਆਂ ਨੂੰ ਮਿਲੇਗਾ ਰੋਪ ਵੇਅ ਦਾ ਤੋਹਫਾ (ਵੀਡੀਓ)

ਮੁਲਤਾਨ ਰਹਿਤੇ ਭੀ ਔਰ ਅਬ ਭੀ ਕੋਟ ਬਰਾਬਰ ਯਾਦ ਆਤਾ ਹੈ। ਹਮਾਰਾ ਮੁਰਾਦ ਨਗਰ ਮੇ ਲੱਕੜੀ ਕਾ ਕਾਮ ਹੈ। ਜਬ ਮੈਂ ਨੇ ਆਪ ਕਾ ਆਰਟੀਕਲ ਪੜ੍ਹਾ ਉਸੀ ਦਿਨ ਸੇ ਮੇਰੀ ਖਵਾਹਿਸ਼ ਥੀ ਕਿ ਆਪ ਕੋ ਖਤ ਲਿਖਾ ਜਾਏ। ਆਪ ਨੇ ਸ. ਸ਼ਾਮ ਸਿੰਘ ਸਹਿਗਲ ਕੇ ਬਾਰੇ ਮੇਂ ਆਰਟੀਕਲ ਲਿਖਾ ਸ਼ਾਇਦ ਹਰ ਸਾਲ ਲਿਖਤੇ ਹੋਂਗੇ। ਪਰਮਾਤਮਾ ਕੇ ਚਰਨੋਂ ਪੇ ਅਰਦਾਸ ਹੈ ਕਿ ਵੁਹ ਹਮ ਸਬ ਕੋ ਇਨਸਾਨੀਅਤ ਔਰ ਇਖਲਾਕ ਬਖਸ਼ੇ। ਹਮ ਭੀ ਦਰਬਾਰ ਸਾਹਿਬ ਕੋ ਮਾਨਤੇ ਹੈਂ। ਕੋਟ ਗੁਰਦੁਆਰਾ ਸਾਹਿਬ ਕੇ ਭਾਈ ਜੋ ਕੱਦ ਮੇ ਬਹੁਤ ਲੰਬੇ ਹੈਂ ਏਕ ਦਫਾ ਮੁਝੇ ਗਾਜੀਆਬਾਦ ਮਿਲੇ ਥੇ।ਵੁਹ ਬਹੁਤ ਹੀ ਊਚੇ ਇਖਲਾਕ ਕੇ ਇਨਸਾਨ ਹੈਂ। ਮੇਰੇ ਸਾਲਾ ਕਾ ਏਕ ਲੜਕਾ ਬਗੜੇ (ਜ਼ਿਲ੍ਹਾ ਹਜ਼ਾਰੇ ਦਾ ਇਕ ਪਿੰਡ) ਗਿਆ ਥਾ ਵੁਹ ਵੈਸਾਖੀ ਕੇ ਮੇਲੇ ਪੇ ਪੰਜਾ ਸਹਿਬ ਗਯਾ ਥਾ ਔਰ ਵਹਾਂ ਸੇ ਸਲਵਾਰ ਕਮੀਜ ਪਹਿਨ ਕਰ ਕਿਸੀ ਦੋਸਤ ਕੇ ਸਾਥ ਬਗੜੇ ਗਿਆ ਥਾ। ਉਸ ਕੀ ਪੈਦਾਇਸ਼ ਵਹਾਂ ਕੀ ਥੀ।

ਹਰੀ ਪੁਰ ਸੇ ਉਸ ਨੇ ਸਕੂਟਰ ਰਿਕਸ਼ਾ ਕੀਯਾ ਔਰ ਬਗੜੇ ਜਾ ਕਰ ਬਾਹਰ ਸੇ ਹੀ ਅਪਣੀ ਪੈਦਾਇਸ਼ਗਾਹ ਦੇਖਨੇ ਕੀ ਖਵਾਹਿਸ਼ ਪੂਰੀ ਕਰ ਲੀ। ਵਹਾਂ ਕੇ ਲੋਗੋਂ ਕਾ ਰਵੱਈਆ ਨਾ ਜਾਨੇ ਕੈਸਾ ਹੋ, ਪੁਲਸ ਕੀ ਜ਼ਦ ਸੇ ਬਚੇ ਰਹਿਨੇ ਕੇ ਲੀਏ ਵੁਹ ਚਾਹ ਕਰ ਭੀ ਅੰਦਰ ਜਾਨੇ ਕਾ ਹੌਂਸਲਾ ਨਾ ਕਰ ਸਕਾ ਔਰ ਖਵਾਹਿਸ਼ ਕੋ ਮਨ ਮੇਂ ਸੇ ਹੀ ਲੇ ਕਰ ਪੰਜਾ ਸਾਹਿਬ ਵਾਪਸ ਚਲਾ ਆਯਾ। ਉਸ ਨੇ ਬਤਾਯਾ ਥਾ ਕਿ ਮਕਾਨੋਂ ਕੀ ਹਾਲਾਤ ਖਸਤਾ ਹੈ ਔਰ ਉਧਰ ਕੋਈ ਰਿਫਿਊਜੀ ਮੁਸਲਮਾਨ ਭੀ ਨਹੀਂ ਗਯਾ।ਆਪ ਕਾ ਹਮ ਵਤਨ: ਸੋਮ ਨਾਥ ਕੋਹਲੀ ਮੁਰਾਦਾਬਾਦ(ਯੂ.ਪੀ.)"

PunjabKesari

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News