ਗਰੇਟ ਹੀਲਰ ਚਰਚ ਹੈ...

08/24/2019 5:05:10 PM

ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ.. 
ਚੜ੍ਹੇ ਮਨਾਂ ਤਾਈਂ ਵੱਖਰਾ ਸਰੂਰ..ਅ
ਕੋਟ ਸਦੀਕ ਨਹਿਰ ਕੰਢੇ, ਮੇਲਾ ਲੱਗ ਜਾਂਦਾ,
ਆ ਕੇ ਪਹੁੰਚਦੀ ਸੰਗਤ ਦੂਰੋਂ ਦੂਰ.. ਅ
ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ..
ਪਾਸਟਰ ਦੀਪਕ, ਸਿਸਟਰ ਸ਼ਾਂਤੀ ਦੀਪਕ,
ਸਾਰਾ ਬਾਈਬਲ ਦਾ ਹਾਲ ਨੇ ਸੁਣਾਂਵਦੇ,
ਮਹੇਸ਼ ਮਸੀਹ ਵੀ ਨਾ ਪਿੱਛੇ ਕਦੇ ਰਹੇ,
ਸਾਰੇ ਹਾਲੇ ਲੂਈਆ-ਹਾਲੇ ਲੂਈਆ ਗਾਂਵਦੇ,
ਪ੍ਰਾਰਥਨਾਂ 'ਚ ਆ ਕੇ ਦੁੱਖ, ਰੋਗ ਭੁੱਲ ਜਾਂਦੇ,
ਆਉਂਦਾ ਚਿਹਰਿਆਂ ਦੇ ਉੱਤੇ ਬੜਾ ਨੂਰ..।
ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ..
ਜਾਵੇਜ਼ ਦੀਪਕ, ਅਤੇ ਯਸੋਆ ਦੀਪਕ 
ਇਹ ਪ੍ਰਾਰਥਨਾਂ ਦੇ ਵਿੱਚ ਆ ਕੇ ਬਹਿੰਦੇ ਨੇ,
ਹਾਲੇ-ਲੂਈਆ ਗਾਉਂਣ, ਰਸਭਿੰਨੀ ਹੈ ਜ਼ੁਬਾਨ,
ਬੋਲ ਤੋਤਲੇ ਨਾ', ਜੈ ਮਸੀਹਾ ਕਹਿੰਦੇ ਨੇ,
ਬੱਚਿਆਂ ਦੇ ਵਿੱਚ ਖੁਦ ਵਸਦੇ ਮਸੀਹਾ,
ਇਨ੍ਹਾਂ ਵਿੱਚ ਵਸੇ ਹਾਜ਼ਰੇ- ਹਜ਼ੂਰ..ਅ।
ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ..
ਯਿਸੂ ਹੀ ਦਿਖਾਉਂਦਾ ਰਾਹ, ਪਰਸ਼ੋਤਮ ਹੈ ਕਹਿੰਦਾ,
ਉਹਦੀ ਮਹਿਮਾ ਸਾਰੇ ਰਲ ਤਾਹੀਂ ਗਾਉਂਦੇ ਨੇ,
ਚਰਚ ਕਲੋਨੀ ਵਿਖੇ ਰੋਗੀ ਤੇ ਲਾਚਾਰ ਆ ਕੇ,
ਪ੍ਰਾਰਥਨਾ 'ਚ ਦੁਖੜੇ ਸੁਣਾਉਂਦੇ ਨੇ,
ਪ੍ਰਭੂ ਯਿਸੂ ਸੁਣ ਕੇ ਪੁਕਾਰ ਕਰੇ ਮਿਹਰ,
ਹੁੰਦੇ ਦੁੱਖ, ਰੋਗ, ਚਰਨਾ ਹੈ ਚੂਰ..ਅ।
ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ..
ਹੋਰ ਭਾਈ ਬੰਧੂ ਵੀ, ਪ੍ਰਾਰਥਨਾ 'ਚ ਆਉਂਦੇ,
ਉਹ ਵੀ ਆ ਕੇ ਜਸ ਪ੍ਰਭੂ ਯਿਸੂ ਦਾ ਹੀ ਗਾਉਂਦੇ,
ਯਿਸੂ ਹੁੰਦਾ ਖ਼ੁਸ਼, ਉਹਦੀ ਮਹਿਮਾ ਹੁੰਦੀ ਦੇਖ,
ਕਰੀਏ ਸਲਾਮ, ਚਰਨਾਂ 'ਚ ਮੱਥਾ ਟੇਕ,
ਆਉਂਦਾ ਰੂਹਾਂ ਨੂੰ ਆਨੰਦ ਭਰਪੂਰ.. ਅ।
ਗਰੇਟ ਹੀਲਰ ਚਰਚ ਹੈ ਕਾਲਾ ਸੰਘਾ ਰੋਡ ਉੱਤੇ..

ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348


Aarti dhillon

Content Editor

Related News