ਸਰਕਾਰੀ ਸਕੂਲ ਵਿਚ ਦਾਖ਼ਲਾ ਲੈਣ ਤੋਂ ਬਾਅਦ...

07/09/2020 3:56:24 PM

ਮੈਂ ਇੱਕ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ। ਪਿਤਾ ਜੀ ਨੇ ਸਰਕਾਰੀ ਸਕੂਲ ਦੀ ਤਾਰੀਫ਼ ਸੁਣ ਮੈਨੂੰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਆਨਲਾਈਨ ਦਾਖਲ ਕਰਵਾ ਦਿੱਤਾ। ਇੱਕ ਰੁਪਇਆ ਵੀ ਖਰਚਾ ਨਹੀਂ ਆਇਆ। ਮੈਡਮ ਨੇ ਮੈਨੂੰ ਵਟਸਐਪ ਗਰੁੱਪ ਵਿੱਚ ਸ਼ਾਮਲ ਕਰ ਲਿਆ। ਮੇਰੇ ਮਨ ਵਿੱਚ ਬਹੁਤ ਬੇਚੈਨੀ ਸੀ, ਕਿਉਂਕਿ ਮੈਨੂੰ ਸਰਕਾਰੀ ਸਕੂਲ ਪਸੰਦ ਨਹੀਂ ਸਨ। ਦੋਸਤ ਵੀ ਮਜ਼ਾਕ ਕਰਨ ਲੱਗੇ ਕਿ ਹੁਣ ਤੇਰੀ ਪੜ੍ਹਾਈ ਖਤਮ ਪਰ ਮੈਂ ਇਹ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਸਰਕਾਰੀ ਸਕੂਲ ਵਿੱਚ ਆਨਲਾਈਨ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾ ਰਹੀ ਸੀ। 

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਸਾਰੇ ਵਿਸ਼ਿਆਂ ਦੇ ਅਧਿਆਪਕਾਂ ਵਲੋਂ ਆਪੋ-ਆਪਣੇ ਫੋਨ ਨੰਬਰ ਵਸਟਐਪ ਗਰੁੱਪ ਵਿੱਚ ਪਾਏ ਗਏ ਸਨ। ਹਰੇਕ ਵਿਸ਼ੇ ਦਾ ਕੰਮ ਰੋਜ਼ਾਨਾ ਗਰੁੱਪ ਵਿੱਚ ਪਾਇਆ ਜਾਂਦਾ ਸੀ। ਜੂਮ ਐਪ ’ਤੇ ਗਣਿਤ ਅਤੇ ਸਾਇੰਸ ਦੀਆਂ ਕਲਾਸਾਂ ਲੱਗਦੀਆਂ ਸਨ। ਟੀ.ਵੀ. ’ਤੇ ਵੀ ਆਨਲਾਈਨ ਪੜ੍ਹਾਈ ਦਾ ਪੁਖਤਾ ਪ੍ਰਬੰਧ ਸੀ। ਜਮਾਤ ਇੰਚਾਰਜ ਹਰ ਰੋਜ਼ ਸਵੇਰੇ ਸਾਰੇ ਦਿਨ ਦੇ ਟੀ.ਵੀ. ’ਤੇ ਆਉਣ ਵਾਲੇ ਪੀਰੀਅਡ ਬਾਰੇ ਜਾਣਕਾਰੀ ਸਾਂਝੀ ਕਰਦੇ ਸਨ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

ਹਰ ਅਧਿਆਪਕ ਸਾਡੀ ਮਦਦ ਕਰਨ ਲਈ ਤਤਪਰ ਸਨ। ਹਰ ਅਧਿਆਪਕ ਸਾਡੀ ਮਦਦ ਕਰਨ ਲਈ ਤਤਪਰ ਸਨ। ਮਾਪਿਆਂ ਨੂੰ ਸਕੂਲ ਵਿੱਚ ਬੁਲਾ ਕੇ ਕਿਤਾਬਾਂ ਦਿੱਤੀਆਂ ਗਈਆਂ। ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਗਿਆ। ਅਧਿਆਪਕ ਵੱਲੋਂ ਵਿਦਿਆਰਥੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕੋਈ ਵੀ ਸ਼ੰਕਾ ਹੋਣ ’ਤੇ ਕਿਸੇ ਸਮੇਂ ਫੋਨ ’ਤੇ ਹੱਲ ਪੁੱਛਣ ਲਈ ਹੌਂਸਲਾ ਦਿੱਤਾ ਜਾਂਦਾ।

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਹਰ ਰੋਜ਼ ਕਿਸੇ ਨਾ ਕਿਸੇ ਅਧਿਆਪਕ ਦਾ ਫੋਨ ਆਉਂਦਾ ਤੇ ਮੇਰੇ ਮਾਤਾ ਪਿਤਾ ਤੋਂ ਪੁਛਿਆ ਜਾਂਦਾ ਕਿ ਮੈਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ। ਸਰੀਰਕ ਸਿੱਖਿਆ ਦੇ ਅਧਿਆਪਕ ਰੋਜ ਕੋਈ ਕਸਰਤ ਦੀ ਵੀਡੀਓ ਸਾਂਝੀ ਕਰਦੇ ਤਾਂ ਜੋ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ। ਮੈਨੂੰ ਹੈਰਾਨੀ ਤਾਂ ਉਸ ਵੇਲੇ ਹੋਈ, ਜਦੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ ਵੀ ਆਨਲਾਈਨ ਕਰਵਾਉਣੇ ਸ਼ੁਰੂ ਹੋਏ।

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਅਸੀਂ ਆਪਣੇ ਵੀਡੀਓ ਘਰੋਂ ਬਣਾ ਕੇ ਅਪਲੋਡ ਕਰਨੇ ਸਨ। ਇਸੇ ਦੌਰਾਨ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਵੀ ਐਮਬੈਸੇਡਰ ਆਫ ਹੋਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਵਿੱਚ ਅਸੀਂ ਸਭ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਵਿੱਚ ਜਿੱਤਣ ਵਾਲਿਆਂ ਨੂੰ ਇਨਾਮ ਅਤੇ ਭਾਗ ਲੈਣ ਵਾਲਿਆਂ ਨੂੰ ਹੌਂਸਲਾ ਅਫ਼ਜਾਈ ਲਈ ਸਰਟੀਫਿਕੇਟ ਦਿੱਤੇ ਗਏ।

ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ‌ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)

ਹੁਣ ਮੇਰੇ ਸਕੂਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮੇਰੇ ਕਈ ਹੋਰ ਦੋਸਤ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਗਏ। ਅੰਗਰੇਜੀ ਬੋਲਚਾਲ ਦੇ ਮੁਕਾਬਲੇ ਵੀ ਹੋਏ। ਸਭ ਤੋਂ ਵਧੀਆ ਹੈ ਉਡਾਨ (ਆਮ ਜਾਣਕਾਰੀ ਬਾਰੇ ਪ੍ਰਸ਼ਨ ਉੱਤਰ) ਤੇ ਅੱਜ ਦਾ ਸ਼ਬਦ (ਪੰਜਾਬੀ ਕੋਸ਼) ਜੋ ਕਿ ਸਾਨੂੰ ਸਾਡੇ ਵਿਰਸੇ ਦੀ ਜਾਣਕਾਰੀ ਦਿੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਰਕਾਰੀ ਹਾਈ ਸਕੂਲ ਦਾ ਵਿਦਿਆਰਥੀ ਹਾਂ।

PunjabKesari
ਹਰਪ੍ਰੀਤ ਕੌਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਪਟਿਆਲਾ
9041073310

ਦਿਮਾਗੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ


rajwinder kaur

Content Editor

Related News